- Advertisement -
ਅੱਜ-ਨਾਮਾ
ਵਧਦੀ ਜਾਂਦੀ ਕਿਸਾਨਾਂ ਦੀ ਲਹਿਰ ਬੇਲੀ,
ਹੋਇਆ ਜਿਨ੍ਹਾਂ ਦੇ ਨਾਲ ਹੈ ਕਹਿਰ ਬੇਲੀ।
ਕਰਿਆ ਤਾਜ਼ਾ ਹੈ ਪਾਸ ਕਾਨੂੰਨ ਜਿਹੜਾ,
ਕਿਸਾਨਾਂ ਵਾਸਤੇ ਸਾਫ ਹੈ ਜ਼ਹਿਰ ਬੇਲੀ।
ਭੜਕੇ ਆੜ੍ਹਤੀ ਨਾਲ ਹਨ ਬਹੁਤ ਸੁਣਦੇ,
ਆਖਣ ਹੋਈ ਵਧੀਕੀ ਆ ਗਹਿਰ ਬੇਲੀ।
ਉੱਠੀ ਜਿੱਦਾਂ ਦੀ ਥਾਂਉਂ ਥਾਂ ਲਹਿਰ ਬੇਲੀ,
ਪੈਣੀ ਛੇਤੀ ਨਹੀਂ ਏਸ ਨੂੰ ਠਹਿਰ ਬੇਲੀ।
ਓਧਰ ਭਾਜਪਾ ਨੇ ਕਰ ਲਈ ਅੜੀ ਡਾਢੀ,
ਮਿਥ-ਮਿਥ ਚੱਲਦੀ ਪਈ ਆ ਚਾਲ ਬੇਲੀ।
ਲੱਗਦੀ ਨੀਤ ਬਦਨੀਤ ਇਹ ਸਾਫ ਬੇਲੀ,
ਕਰ ਦੇਊ ਮੁਲਕ ਦਾ ਮੰਦੜਾ ਹਾਲ ਬੇਲੀ।
-ਤੀਸ ਮਾਰ ਖਾਂ
21 ਸਤੰਬਰ, 2020
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ
- Advertisement -