- Advertisement -
ਅੱਜ-ਨਾਮਾ
ਵਗੀ ਮੌਸਮ ਨੂੰ ਪਤਾ ਨਹੀਂ ਮਾਰ ਕਿਹੜੀ,
ਅਚਾਨਕ ਆਣ ਕੇ ਵਰ੍ਹੀ ਬਰਸਾਤ ਮੀਆਂ।
ਹੋਈ ਫਿਰ ਸੁਣੀ ਆ ਕਈ ਥਾਂ ਗੜੇਮਾਰੀ,
ਕਰਿਆ ਵਾਰ ਜਿੱਦਾਂ ਲਾ ਕੇ ਘਾਤ ਮੀਆਂ।
ਇਸ ਤਰ੍ਹਾਂ ਜਦੋਂ ਵੀ ਹੋਈ ਤਾਂ ਵਰ੍ਹੀ ਭਾਰੀ,
ਪਾਵੇ ਸਾਉਣ ਦਾ ਸੀਜ਼ਨ ਵੀ ਮਾਤ ਮੀਆਂ।
ਆਦਮੀ ਜਾਣਦਾ ਤਾਣੇ ਬੱਸ ਤਣਨ ਬਹੁਤੇ,
ਕੁਦਰਤ ਅੱਗੇ ਨਹੀਂ ਕੋਈ ਔਕਾਤ ਮੀਆਂ।
ਕੁਦਰਤ ਵੱਲੋਂ ਕਰੋਪੀ ਇਹ ਹੋਈ ਜਿਹੜੀ,
ਇਸ ਦੇ ਅੱਗੇ ਤਾਂ ਕੋਈ ਨਹੀਂ ਜ਼ੋਰ ਮੀਆਂ।
ਏਦਾਂ ਦੀ ਘੜੀ ਆ ਜ਼ਿੰਮਾ ਸਰਕਾਰ ਉੱਤੇ,
ਪਕੜ ਲਏ ਛੇਤੀ ਹਾਲਾਤ ਦੀ ਡੋਰ ਮੀਆਂ।
-ਤੀਸ ਮਾਰ ਖਾਂ
ਮਾਰਚ 3, 2024
- Advertisement -