- Advertisement -
ਅੱਜ-ਨਾਮਾ
ਲੱਗਿਆ ਵਧਣ ਕੋਰੋਨਾ ਤਾਂ ਫਿਕਰ ਹੋਇਆ,
ਮਾਸਕ ਪਾਉਣ ਲਈ ਕਿਹਾ ਸਰਕਾਰ ਬੇਲੀ।
ਆਖਿਆ ਪਾਉ ਮਾਸਕ ਦਫਤਰ ਜਾਣ ਵੇਲੇ,
ਪਾ ਲਿਆ ਕਰਿਉ ਜੇ ਜਾਉ ਬਾਜ਼ਾਰ ਬੇਲੀ।
ਫੜਿਆ ਹੱਥ ਮੋਬਾਈਲ ਨਹੀਂ ਤੰਗ ਕਰਦਾ,
ਹੁੰਦਾ ਮਾਸਕ ਦਾ ਬਹੁਤਾ ਨਹੀਂ ਭਾਰ ਬੇਲੀ।
ਮਾਰਨਾ ਰੋਗ ਨੇ ਕਿੱਧਰ ਵੱਲ ਕਦੋਂ ਝਪਟਾ,
ਇਹਦੀ ਲਿਸਟ ਨਹੀਂ ਕੋਈ ਤਿਆਰ ਬੇਲੀ।
ਕਰੀ ਹਦਾਇਤ ਆ ਦਿੱਲੀ ਸਰਕਾਰ ਹਾਲੇ,
ਦਿੱਲੀਉਂ ਬਹੁਤਾ ਨਹੀਂ ਦੂਰ ਪੰਜਾਬ ਬੇਲੀ।
ਲਾਪਰਵਾਹੀ ਨਹੀਂ ਕਦੇ ਵੀ ਕੋਈ ਕਰਿਓ,
ਮੰਨਿਊ ਅਰਜ਼ ਸਭ ਮਿੱਤਰ ਜਨਾਬ ਬੇਲੀ।
-ਤੀਸ ਮਾਰ ਖਾਂ
ਅਗਸਤ 12, 2022
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ
- Advertisement -