- Advertisement -
ਅੱਜ-ਨਾਮਾ
ਲੜਦੇ ਹੱਕਾਂ ਲਈ ਪਏ ਕਿਰਸਾਨ ਦਿੱਲੀ,
ਲੱਗਦੀ ਕਿਸੇ ਵੀ ਬੰਨੇ ਨਹੀਂ ਬਾਤ ਬੇਲੀ।
ਕਰਦੀ ਬੈਠਕ ਸਰਕਾਰ ਆ ਰਸਮ ਵਾਂਗੂੰ,
ਮੁੱਕਦਿਆਂ ਤੱਕ ਹੋ ਜਾਂਦੀ ਹੈ ਰਾਤ ਬੇਲੀ।
ਸੱਜੇ-ਖੱਬੇ ਦੀਆਂ ਮੰਤਰੀ ਪਾਉਣ ਬਾਤਾਂ,
ਗੱਲੀਂ ਖਾਣੀ ਕਿਸਾਨਾਂ ਨਹੀਂ ਮਾਤ ਬੇਲੀ।
ਨਿਕਲਦਾ ਕਦੇ ਨਾ ਕੱਖ ਵੀ ਮੀਟਿਗਾਂ`ਚੋਂ,
ਹੋਈਆਂ ਬੈਠਕਾਂ`ਤੇ ਪਾ ਲਓ ਝਾਤ ਬੇਲੀ।
ਲੋਕ ਸੋਚ ਰਹੇ ਮੰਗ ਜਦ ਮੰਨਣੀ ਨਹੀਂ,
ਬੈਠਕਾਂ ਬਾਰੇ ਸਰਕਾਰ ਕੀ ਸੋਚਦੀ ਆ।
ਲੱਗੇ ਏਦਾਂ ਕਿ ਗੱਲੀਂ ਕਿਰਸਾਨ ਲਾ ਕੇ,
ਗੁੱਝੀ ਚਾਲ ਜਿਹੀ ਚੱਲਣੀ ਲੋਚਦੀ ਆ।
-ਤੀਸ ਮਾਰ ਖਾਂ
ਜਨਵਰੀ 16, 2021
- Advertisement -