- Advertisement -
ਯੈੱਸ ਪੰਜਾਬ
ਘਨੌਰ, 14 ਜਨਵਰੀ, 2022 –
ਬਲਾਕ ਘਨੌਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਕਾਮੀ ਕਲਾਂ ਵਿਖੇ ਲੋਹੜੀ ਦੇ ਪਾਵਨ ਤਿਉਹਾਰ ‘ਤੇ ਸਤਿਕਾਰਯੋਗ ਮੈਡਮ ਹਰਪ੍ਰੀਤ ਕੌਰ ਜੀ ਦੇ ਭਰਾ ਸਰਦਾਰ ਗੁਰਪਿੰਦਰ ਚੀਮਾ (ਆਸਟ੍ਰੇਲੀਆ) ਜੀ ਵੱਲੋਂ ਪੂਜਨੀਕ ਮਾਤਾ ਪੁਸ਼ਪਿੰਦਰ ਕੌਰ ਅਤੇ ਸਰਦਾਰ ਗੁਰਿੰਦਰ ਸਿੰਘ ਜੀ ਦੇ ਹੱਥੋਂ ਪੰਜਵੀਂ ਜਮਾਤ ਦੇ ਸਾਰੇ 29 ਵਿਦਿਆਰਥੀਆਂ ਨੂੰ ਕੋਵਿਡ-19 ਦੀਆਂ ਹਦਾਇਤਾਂ ਦਾ ਧਿਆਨ ਰੱਖਦੇ ਹੋਏ ਸਾਈਕਲ ਵੰਡੇ ਗਏ। ਇਸ ਮੌਕੇ ਕਾਮੀ ਕਲਾਂ ਸਕੂਲ ਦਾ ਸਮੂਹ ਸਟਾਫ ਅਤੇ ਬੀ.ਐੱਮ.ਟੀ ਘਨੌਰ ਅਮਨਦੀਪ ਸਿੰਘ ਹਾਜ਼ਰ ਸਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -