Saturday, April 27, 2024

ਵਾਹਿਗੁਰੂ

spot_img
spot_img

ਲੋਕ ਗੀਤ ‘ਸੱਸੇ ਪੁੱਤਰ’ ਨੂੰ ਨੇਹਾ ਭਸੀਨ ਨੇ ਦਿੱਤਾ ਨਿਵੇਕਲਾ ਰੂਪ

- Advertisement -

ਚੰਡੀਗੜ੍ਹ, ਅਕਤੂਬਰ 22, 2019:
ਚਾਸ਼ਨੀ ਰੀਪ੍ਰਾਈਜ਼, ਹੀਰੀਏ, ਜੱਗ ਘੁੰਮਿਆ, ਸਵੈਗ ਸੇ ਸਵਾਗਤ, ਨਈਂ ਜਾਣਾ ਅਤੇ ਦਿਲ ਦੀਆਂ ਗੱਲਾਂ ਜਿਹੇ ਸੁਪਰ ਹਿੱਟ ਗਾਣੇ ਦੇਣ ਤੋਂ ਬਾਅਦ ਹੁਣ ਨੇਹਾ ਭਸੀਨ ਲੈ ਕੇ ਆਏ ਨੇ ਇੱਕ ਹੋਰ ਜਬਰਦਸਤ ਗੀਤ।

ਬਹੁਤ ਹੀ ਪ੍ਰਸਿੱਧ ਅਤੇ ਪੁਰਾਣਿਕ ਲੋਕ ਕਥਾ ਤੇ ਅਧਾਰਿਤ ਸੱਸੇ ਪੁੱਤਰ ਨੂੰ ਦੁਬਾਰਾ ਬਣਾਇਆ ਗਿਆ ਹੈ ਅਤੇ ਬਹੁ-ਗੁਣੀ ਗਾਇਕਾ ਨੇਹਾ ਭਸੀਨ ਨੇ ਇਸਨੂੰ ਮਾਡਰਨ ਪੌਪ ਅਤੇ ਗਲੈਮਰ ਦਾ ਤੜਕਾ ਲਾਇਆ ਹੈ। ਇਸ ਵਰਜ਼ਨ ਨੂੰ ਦੁਬਾਰਾ ਲਿਖਿਆ ਹੈ ਗੁਰਪ੍ਰੀਤ ਸੈਣੀ ਅਤੇ ਗੌਤਮ ਸ਼ਰਮਾ ਨੇ ਅਤੇ ਪ੍ਰੋਡਿਊਸ ਕੀਤਾ ਹੈ ਸਮੀਰ ਉਡੀਨ ਨੇ। ਪ੍ਰਸਿੱਧ ਕਾਮੇਡੀਅਨ ਕੀਕੂ ਸ਼ਾਰਦਾ ਨੇ ਇਸ ਗੀਤ ਵਿੱਚ ਫੀਚਰ ਕੀਤਾ ਹੈ।

ਸੱਸੇ ਪੁੱਤਰ ਬਾਰੇ ਗੱਲ ਕਰਦੇ ਹੋਏ ਨੇਹਾ ਨੇ ਕਿਹਾ, “ਇਹ ਗੀਤ ਮੇਰਾ ਬਚਪਨ ਤੋਂ ਮਨਪਸੰਦੀਦਾ ਹੈ। ਇਸ ਗੀਤ ਨਾਲ ਮੇਰੀਆਂ ਬਹੁਤ ਹੀ ਖੂਬਸੂਰਤ ਯਾਦਾਂ ਜੁੜੀਆਂ ਹਨ ਜਦੋਂ ਮੈਂ ਵੱਡੀ ਹੋ ਰਹੀ ਸੀ ਤਾਂ ਮੇਰੀ ਮਾਂ ਮੇਰੇ ਲਈ ਇਹ ਗੀਤ ਗੁਣਗੁਣਾਉਂਦੀ ਸੀ। ਭਾਵੇਂ ਇਹ ਇੱਕ ਪੁਰਾਣਾ ਲੋਕ ਗੀਤ ਹੈ ਪਰ ਅਸੀਂ ਇਸਦਾ ਜ਼ਿਆਦਾਤਰ ਹਿੱਸਾ ਦੁਬਾਰਾ ਕੰਪੋਜ਼ ਕਰਕੇ ਨਵਾਂ ਬਣਾਇਆ ਹੈ। ਫਿਰ ਵੀ ਅਸੀਂ ਸਾਰੀ ਰੇਟਰੋ ਫੀਲ ਨੂੰ ਪੁਰਾਣੇ ਕੋਰਸ ਨਾਲ ਬਰਕਰਾਰ ਰੱਖਿਆ ਹੈ।”

ਮਾਂ ਦੇ ਲਾਡਲੇ ਬੇਟੇ ਨੂੰ ਲੈਕੇ ਸਦੀਆਂ ਤੋਂ ਚੱਲ ਰਹੀ ਨੂੰਹ ਸੱਸ ਦੀ ਨੋਕ ਝੋਕ ਨੂੰ ਇੱਕ ਬਹੁਤ ਹੀ ਨਿਵੇਕਲੇ ਅੰਦਾਜ਼, ਮਾਡਰਨ ਸਾਊਂਡ ਨਾਲ ਸੱਸੇ ਪੁੱਤਰ ਦੇ ਰੂਪ ਚ ਪੇਸ਼ ਕੀਤਾ ਗਿਆ ਹੈ।

ਗਾਣਾ ਵੇਖੋ

ਅੱਗੇ ਵੀਡੀਓ ਬਾਰੇ ਗੱਲ ਕਰਦੇ ਹੋਏ ਨੇਹਾ ਭਸੀਨ ਨੇ ਕਿਹਾ, “ਵੀਡੀਓ ਵਿਚ ਅਸੀਂ ਨੂੰਹ ਸੱਸ ਦੀ ਲੜਾਈ ਨੂੰ ਮੌਡਰਨ ਅੰਦਾਜ਼ ਵਿੱਚ ਬੌਕਸਿੰਗ ਰਿੰਗ ਵਿਚ ਦਿਖਾਇਆ ਹੈ ਤੇ ਜਿੱਤ ਦੇ ਰੂਪ ਵਿਚ ਸੱਸ ਦੇ ਲਾਡਲੇ ਬੇਟੇ ਨੂੰ ਰੱਖਿਆ ਗਿਆ ਹੈ। ਗਾਣੇ ਦੀ ਵੀਡੀਓ ਬਹੁਤ ਹੀ ਚਮਕਦਾਰ ਅਤੇ ਰੰਗੀਨ ਹੈ। ਵੀਡੀਓ ਦੀ ਕੋਰੀਓਗ੍ਰਾਫੀ ਕਿੱਕ ਬੋਕਸਿੰਗ ਅਤੇ ਕਾਮੇਡੀ ਦਾ ਬਹੁਤ ਹੀ ਮਨੋਰੰਜਕ ਮਿਸ਼੍ਰਣ ਹੈ। ਮੇਰੇ ਅਤੇ ਕੀਕੂ ਦੇ ਵਿਚਕਾਰ ਦਾ ਸਹਿਯੋਗ ਇਸ ਵੀਡੀਓ ਨੂੰ ਹੋਰ ਵੀ ਕ੍ਰੇਜ਼ੀ ਬਣਾਉਂਦਾ ਹੈ।”

ਇਹ ਗੀਤ ਓਹਨਾ ਦੇ ਬਾਕੀ ਗੀਤ ਨਾਲੋਂ ਵੱਖਰਾ ਕਿਵੇਂ ਹੈ ਇਸ ਗੱਲ ਦੀ ਪੁਸ਼ਟੀ ਕਰਦੇ ਹੋਇਆ ਓਹਨਾ ਨੇ ਅੱਗੇ ਦੱਸਿਆ, “ਮੇਰਾ ਇਹ ਗੀਤ ਰੇਗਾਏਟਨ ਡਾਂਸ ਵਾਲਾ ਹੈ, ਜੋ ਮੇਰਾ ਕਾਫੀ ਲੰਬੇ ਸਮੇਂ ਤੋਂ ਸਪਨਾ ਸੀ। ਸਮੀਰ ਨੇ ਬਹੁਤ ਹੀ ਬਾਕਮਾਲ ਸੰਗੀਤ ਤਿਆਰ ਕੀਤਾ ਹੈ ਜੋ ਪੁਰਾਣੇ ਹਿਪ ਹੌਪ ਸਟਾਇਲ ਨਾਲ ਡਾਂਸ ਨੂੰ ਉਜਾਗਰ ਕਰਦਾ। ਇਸ ਵੀਡੀਓ ਨੇ ਮੇਰੇ ਸਟਾਈਲ ਅਤੇ ਹਾਵ ਭਾਵ ਨੂੰ ਵਿਅਕਤ ਕਰਨ ਦਾ ਮੌਕਾ ਦਿੱਤਾ।”

ਹਿੰਦੀ ਤੋਂ ਇਲਾਵਾ , ਭਸੀਨ ਨੇ ਤੇਲਗੂ, ਤਾਮਿਲ, ਪੰਜਾਬੀ ਅਤੇ ਮਰਾਠੀ ਗੀਤ ਵੀ ਰਿਕਾਰਡ ਕੀਤੇ ਹਨ ਅਤੇ ‘ਲਵ ਮੀ ਇੰਡੀਆ’ ਮਿਊਜ਼ਿਕ ਰਿਆਲਿਟੀ ਸ਼ੋ ਨੂੰ ਜੱਜ ਵੀ ਕੀਤਾ ਹੈ। 2019-2020 ਨੇਹਾ ਭਸੀਨ ਲਈ ਬਹੁਤ ਹੀ ਸ਼ਾਨਦਾਰ ਰਹਿਣ ਵਾਲਾ ਹੈ।

ਨੇਹਾ ਭਸੀਨ ਹੁਣ ਡੀ.ਐਨ.ਐੱਚ. ਆਰਟਿਸਟਸ ਵੱਲੋਂ ਮੈਨੇਜ ਕੀਤੇ ਜਾ ਰਹੇ ਹਨ।

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,172FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...