Saturday, April 27, 2024

ਵਾਹਿਗੁਰੂ

spot_img
spot_img

ਲੁਧਿਆਣਾ ਦੇ ਐਮ.ਬੀ.ਡੀ. ਨਿੳਪੋਲਿਸ ਮਾਲ ਨੇ ਆਪਣੀ 11ਵੀਂ ਵਰ੍ਹੇਗੰਢ ਧੂਮਧਾਮ ਨਾਲ ਮਨਾਈ

- Advertisement -

ਯੈੱਸ ਪੰਜਾਬ
ਲੁਧਿਆਣਾ, 24 ਅਕਤੂਬਰ, 2021:
ਲੁਧਿਆਣਾ ਦਾ ਪਸੰਦੀਦਾ ਸ਼ਾਪਿੰਗ ਕੰਪਲੈਕਸ, ਐੱਮਬੀਡੀ ਨਿਓਪੋਲਿਸ ਆਪਣੀ ਸ਼ਾਨਦਾਰ ਗਾਹਕ ਸੇਵਾ ਦੇ ਮਾਪਦੰਡ ਅਤੇ ਇਸਦੇ ਸਰਪ੍ਰਸਤਾਂ ਨੂੰ ਇੱਕ ਸੰਪੂਰਨ ਖ਼ਰੀਦਦਾਰੀ ਦਾ ਤਜਰਬਾ ਪ੍ਰਦਾਨ ਕਰਦਾ ਹੋਇਆ 11 ਸਫਲ ਵਰ੍ਹਿਆਂ ਦਾ ਜਸ਼ਨ ਮਨਾਉਦਾ ਹੈ ।

ਵਰ੍ਹੇਗੰਢ ਦੇ ਮੌਕੇ ’ਤੇ ਕਠਪੁਤਲੀ ਪ੍ਰਦਰਸ਼ਨ, ਦੀਵੇ ਸਜਾਵਟ ਮੁਕਾਬਲਾ, ਰੰਗੋਲੀ ਮੁਕਾਬਲੇ ਸਮੇਤ ਅਨੇਕਾਂ ਮਨੋਰੰਜਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ਸੀ । ਵਰ੍ਹੇਗੰਢ ਦਾ ਜਸ਼ਨ ਮਾਲ ਦੇ ਅਟ੍ਰੀਅਮ ਵਿਖੇ ਮਨਾਇਆ ਗਿਆ ਅਤੇ 11ਵੀਂ ਵਰ੍ਹੇਗੰਢ ਨੂੰ ਦਰਸਾਉਦੇ ਹੋਏ ‘‘ਦਿ ਚਾਕਲੇਟ ਬਾਕਸ ਐਂਡ ਲੌਂਜ’’ ਤੋਂ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਕੇਕ ਰਿਟੇਲਰਾਂ (ਪ੍ਰਚੂਨ ਵਿਕਰੇਤਾ) ਅਤੇ ਦੁਕਾਨਦਾਰਾਂ ਦੀ ਮੌਜੂਦਗੀ ਵਿੱਚ ਕੱਟਿਆ ਗਿਆ ।

ਇਸ ਤੋਂ ਇਲਾਵਾ, ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਰਿਟੇਲਰਾਂ (ਪ੍ਰਚੂਨ ਵਿਕਰੇਤਾ) ਨੂੰ ਸਨਮਾਨਿਤ ਕਰਨ ਲਈ ਇੱਕ ਪੁਰਸਕਾਰ ਸਮਾਰੋਹ ਵੀ ਕੀਤਾ ਗਿਆ ਅਤੇ ਜੇਤੂਆਂ ਨੂੰ ਸਰਟੀਫਿਕੇਟ ਦਿੱਤੇ ਗਏ । ਨਾਲ ਹੀ ਗਾਹਕਾਂ ਨੂੰ ਰੁੱਝੇ ਰੱਖਣ ਲਈ, ਦੋ ਘੰਟਿਆਂ ਦੇ ਮਸਾਲਾ ਭੰਗੜਾ, ਸਾਲਸਾ, ਬਾਲੀਵੁੱਡ ਹਿੱਪ ਹੌਪ ਅਤੇ ਜ਼ੁੰਬਾ ਸੈਸ਼ਨ ਤਿੰਨ ਦਿਨਾਂ ਲਈ ਆਯੋਜਿਤ ਕੀਤੇ ਗਏ ਸਨ । ਵੱਖ-ਵੱਖ ਨਾਚ ਅਤੇ ਕਲਾ ਸੰਸਥਾਵਾਂ ਅਤੇ ਅਕਾਦਮੀਆਂ ਤੋਂ ਭਾਗੀਦਾਰ ਅਤੇ ਵੱਖ-ਵੱਖ ਇੰਸਟ੍ਰਕਟਰਾਂ ਅਤੇ ਕੋਰੀਓਗ੍ਰਾਫਰਾਂ ਨੂੰ ਮਾਲ ਵਿੱਚ ਬੁਲਾਇਆ ਗਿਆ ਸੀ, ਨਾਲ ਹੀ ਆਨਲਾਈਨ ਮੁਹਿੰਮ ਲਈ ਡਾਂਸ ਵੀਡੀਓਜ਼ ਵੀ ਮੰਗਵਾਈਆਂ ਗਈਆਂ ਸਨ ।

ਪਿਛਲੇ ਗਿਆਰ੍ਹਾਂ ਸਾਲਾਂ ਵਿੱਚ, ਐੱਮਬੀਡੀ ਨਿਓਪੋਲਿਸ 360 ਡਿਗਰੀ ਮਨੋਰੰਜਨ ਅਤੇ ਪ੍ਰਚੂਨ ਤਜਰਬੇ ਅਤੇ ਉੱਤਮ ਲਗਜ਼ਰੀ ਅਤੇ ਉੱਚ-ਅੰਤ ਦੇ ਪ੍ਰਚੂਨ ਬ੍ਰਾਂਡਾਂ ਦੀ ਮੇਜ਼ਬਾਨੀ ਲਈ ਸਭ ਤੋਂ ਵਧੀਆ ਜਗ੍ਹਾ ਬਣ ਗਿਆ ਹੈ ।

ਇਸ ਮੌਕੇ ’ਤੇ ਬੋਲਦਿਆਂ, ਐੱਮਬੀਡੀ ਸਮੂਹ ਦੀ ਸੰਯੁਕਤ ਪ੍ਰਬੰਧ ਨਿਰਦੇਸ਼ਕ, ਸ੍ਰੀਮਤੀ ਸੋਨਿਕਾ ਮਲਹੋਤਰਾ ਕੰਧਾਰੀ ਜੀ ਨੇ ਕਿਹਾ ਕਿ, ‘‘ਅਸੀਂ ਐੱਮਬੀਡੀ ਨਿਓਪੋਲਿਸ ਮਾਲ ਦੀ ਸ਼ਾਨਦਾਰ ਯਾਤਰਾ ਵਿੱਚ ਇੱਕ ਨਵਾਂ ਮੀਲ ਪੱਥਰ ਪ੍ਰਾਪਤ ਕਰਨ ਲਈ ਬਹੁਤ ਖ਼ੁਸ਼ ਹਾਂ । ਇਨ੍ਹਾਂ 11 ਸਾਲਾਂ ਵਿੱਚ, ਮਾਲ ਹਮੇਸ਼ਾਂ ਰੁਝਾਨ ਵਿੱਚ ਰਿਹਾ ਹੈ ਅਤੇ ਹਮੇਸ਼ਾਂ ਨਵੀਨਤਮ ਫ਼ੈਸ਼ਨ ਅਤੇ ਲਗਜ਼ਰੀ ਰਿਟੇਲ ਲਈ ਨਵੇਂ ਮਾਪਦੰਡ ਨਿਰਧਾਰਤ ਕਰਦਾ ਹੈ ।

ਐੱਮਬੀਡੀ ਨਿਓਪੋਲਿਸ ਦਾ ਸ਼ਾਨਦਾਰ ਯੋਗਦਾਨ, ਖ਼ਰੀਦਦਾਰਾਂ, ਸਾਡੇ ਪ੍ਰਚੂਨ ਭਾਗੀਦਾਰਾਂ ਅਤੇ ਸਾਡੀਆਂ ਟੀਮਾਂ ਦੇ ਵਿਸ਼ਵਾਸ ਅਤੇ ਭਰੋਸੇ ਦਾ ਦੇਣਦਾਰ ਹੈ ਜਿਨ੍ਹਾਂ ਨੇ ਐੱਮਬੀਡੀ ਨਿਓਪੋਲਿਸ ਨੂੰ ਸ਼ਹਿਰ ਦੇ ਮਾਣ ਦੇ ਯੋਗ ਸੁਨਿਸ਼ਚਿਤ ਕਰਨ ਲਈ ਮਿਲ ਕੇ ਕੰਮ ਕੀਤਾ ਹੈ । ਅਸੀਂ ਨਵੀਨਤਮ ਅਤੇ ਸ਼ਾਨਦਾਰ ਪ੍ਰਚੂਨ ਬ੍ਰਾਂਡ ਲਿਆ ਕੇ ਅਤੇ ਖ਼ਰੀਦਦਾਰੀ ਦੇ ਤਜਰਬੇ ਨੂੰ ਮੁੜ ਪਰਿਭਾਸ਼ਤ ਕਰ ਕੇ ਆਪਣੇ ਸਰਪ੍ਰਸਤਾਂ ਲਈ ਨਵੇਂ ਅਤੇ ਬਿਹਤਰ ਤਜਰਬੇ ਬਣਾਉਦੇ ਰਹਾਂਗੇ ।’’

ਐੱਮਬੀਡੀ ਗਰੁੱਪ ਦੀ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਮੋਨਿਕਾ ਮਲਹੋਤਰਾ ਕੰਧਾਰੀ ਨੇ ਕਿਹਾ, ‘‘ਅਸੀਂ ਆਪਣੇ ਪਿਆਰੇ ਗਾਹਕਾਂ ਨਾਲ ਗਿਆਰ੍ਹਾਂ ਸ਼ਾਨਦਾਰ ਸਾਲ ਪੂਰੇ ਕਰ ਕੇ ਖ਼ੁਸ਼ ਹਾਂ । ਇਹ ਸਾਡੇ ਸਾਰਿਆਂ ਲਈ ਬਹੁਤ ਮਾਣ ਵਾਲੀ ਘੜੀ ਹੈ ਅਤੇ ਇਸ ਦਿਲਚਸਪ ਯਾਤਰਾ ਦਾ ਹਿੱਸਾ ਬਣਨ ਲਈ ਆਪਣੇ ਗਾਹਕਾਂ ਅਤੇ ਰਿਟੇਲਰਾਂ ਦਾ ਧੰਨਵਾਦ ਕਰਨਾ ਚਾਹਾਂਗੀ । ਐੱਮਬੀਡੀ ਨਿਓਪੋਲਿਸ ਦੀ ਸਫਲਤਾ, ਸਮੂਹ ਦੇ ਨਵੀਨਤਾ ਦੇ ਦਰਸ਼ਨ ਅਤੇ ਸਮੁੱਚੇ ਖ਼ਰੀਦਦਾਰੀ ਦੇ ਤਜਰਬੇ ਲਈ ਨਵੇਂ ਮਾਪਦੰਡ ਨਿਰਧਾਰਤ ਕਰਨ ਦੇ ਨਾਲ ਗੂੰਜਦੀ ਹੈ । ਅਸੀਂ ਖ਼ਰੀਦਦਾਰੀ ਦੇ ਤਜਰਬੇ ਨੂੰ ਬਿਹਤਰ ਬਣਾਉਣ ਅਤੇ ਇਸ ਨੂੰ ਅੰਤਮ ਖ਼ਰੀਦਦਾਰ ਦੇ ਨਿਵਾਸ ਵਜੋਂ ਸਥਾਪਤ ਕਰਨ ਲਈ ਵਚਨਬੱਧ ਖੜ੍ਹੇ ਰਹਾਂਗੇ ।’’

ਐੱਮਬੀਡੀ ਗਰੁੱਪ ਦੀ ਚੇਅਰਪਰਸਨ ਸ੍ਰੀਮਤੀ ਸਤੀਸ਼ ਬਾਲਾ ਮਲਹੋਤਰਾ ਨੇ ਕਿਹਾ, ‘‘ਆਪਣੀ ਸਥਾਪਨਾ ਤੋਂ ਲੈ ਕੇ, ਐੱਮਬੀਡੀ ਨਿਓਪੋਲਿਸ ਮਾਲ ਨੇ ਇੱਕ ਅਜਿਹੀ ਜਗ੍ਹਾ ਬਣਾਈ ਹੈ ਜਿੱਥੇ ਪ੍ਰਚੂਨ ਅਤੇ ਮਨੋਰੰਜਨ ਇਕੱਠੇ ਹੁੰਦੇ ਹਨ, ਜੋ ਲੋਕਾਂ ਦੇ ਇਕੱਠੇ ਹੋਣ ਅਤੇ ਨਿਰੰਤਰ ਵਿਕਸਿਤ ਹੁੰਦੇ ਗਾਹਕਾਂ ਦੀ ਸ਼ਮੂਲੀਅਤ ਅਤੇ ਗਤੀਸ਼ੀਲ ਤਜਰਬਿਆਂ ਦੇ ਨਾਲ ਇੱਕ ਵਿਲੱਖਣ ਜਗ੍ਹਾ ਬਣਾਉਦੇ ਹਨ ।

ਸਾਡੇ ਸੰਸਥਾਪਕ ਸ੍ਰੀ ਅਸ਼ੋਕ ਕੁਮਾਰ ਮਲਹੋਤਰਾ ਜੀ ਦੇ ਅਸ਼ੀਰਵਾਦ ਦੇ ਨਾਲ, ਅਸੀਂ ਸਖ਼ਤ ਮਿਹਨਤ ਕਰਦੇ ਰਹਾਂਗੇ ਅਤੇ ਨਵੇਂ ਮਾਪਦੰਡ ਬਣਾਉਦੇ ਹੋਏ ਸਾਰਿਆਂ ਲਈ ਵਧੀਆ ਪਲ ਬਣਾਵਾਂਗੇ । ਉਨ੍ਹਾਂ ਅੱਗੇ ਕਿਹਾ ਕਿ ਅਸੀਂ ਸਮਰਪਿਤ ਟੀਮ ਉਨ੍ਹਾਂ ਦੇ ਵਿਸ਼ਾਲ ਯੋਗਦਾਨ ਲਈ ਦਿਲੋਂ ਧੰਨਵਾਦ ਕਰਦੇ ਹਾਂ ।’’

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,173FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...