Saturday, April 27, 2024

ਵਾਹਿਗੁਰੂ

spot_img
spot_img

ਮੰਨ ਗਈ ਸਤਿਕਾਰ ਕਮੇਟੀ ਕਿ ਪੁਰਾਤਨ ਸਰੂਪ ਉਨ੍ਹਾਂ ਕੋਲ ਹੈ – ਪਰ ਵਾਪਿਸ ਦੇਣ ’ਚ ਅਜੇ ਵੀ ‘ਮੈਂ ਨਾ ਮਾਨੂੰ’

- Advertisement -

ਯੈੱਸ ਪੰਜਾਬ
ਜਲੰਧਰ, 16 ਅਗਸਤ, 2020:

ਪਹਿਲੀ ਅਕਤੂਬਰ, 2016 ਨੂੰ ਜਲੰਧਰ ਦੇ ਇਕ ਗੁਰਸਿੱਖ ਪਰਿਵਾਰ ਦੇ ਘਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਇਤਿਹਾਸਕ ਹੱਥਲਿਖ਼ਤ ਪਾਵਨ ਸਰੂਪ ‘ਧਾਰਮਿਕ ਅਵੱਗਿਆ’ ਦੇ ਨਾਂਅ ’ਤੇ ਚੁੱਕ ਕੇ ਲੈ ਗਈ ਸਤਿਕਾਰ ਕਮੇਟੀ, ਜਿਹੜੀ ਲਗਪਗ 4 ਸਾਲ ਪਰਿਵਾਰ ਨੂੰ ਕਦੇ ਕੁਝ ਅਤੇ ਕਦੇ ਕੁਝ ਆਖ਼ ਕੇ ਸਰੂਪ ਵਾਪਿਸ ਦੇਣ ਤੋਂ ਇਨਕਾਰੀ ਰਹੀ, ਨੇ ਹੁਣ ਇਹ ਜਨਤਕ ਤੌਰ ’ਤੇ ਮੰਨ ਲਿਆ ਹੈ ਕਿ ਇਹ ਸਰੂਪ ਸਤਿਕਾਰ ਕਮੇਟੀ ਕੋਲ ਹੈ ਪਰ ਅਜੇ ਵੀ ਇਹ ਸਰੂਪ ਵਾਪਿਸ ਕਰਨ ਸੰਬੰਧੀ ‘ਮੈਂ ਨਾ ਮਾਨੂੰ’ ਵਾਲਾ ਅੜੀਅਲ ਰਵੱਈਆ ਅਪਨਾਇਆ ਜਾ ਰਿਹਾ ਹੈ।

ਸ਼ੁੱਕਰਵਾਰ 14 ਅਗਸਤ ਨੂੰ ਯੈੱਸ ਪੰਜਾਬ ਵੱਲੋਂ ਇਸ ਸੰਬੰਧੀ ਇਕ ਵਿਸਥਾਰਿਤ ਰਿਪੋਰਟ ਛਾਪੇ ਜਾਣ ਮਗਰੋਂ ਦੂਜੇ ਹੀ ਦਿਨ ਸਤਿਕਾਰ ਕਮੇਟੀ ਨੇ ਸਰੂਪ ਆਪਣੇ ਕੋਲ ਹੋਣ ਬਾਰੇ ਗੱਲ 4 ਸਾਲ ਬਾਅਦ ਮੰਨੀ ਹੈ।

ਜ਼ਿਕਰਯੋਗ ਹੈ ਕਿ ਜਲੰਧਰ ਦੇ ਇਕ ਪਰਿਵਾਰ ਵੱਲੋਂ ਪਾਕਿਸਤਾਨ ਦੇ ਗੁਰਦੁਆਰਾ ਭਾਈ ਤਾਰੂ ਸਿੰਘ ਵਿਚ ਸੁਸ਼ੋਭਿਤ ਇਸ ਸਰੂਪ ਨੂੰ 1947 ਦੀ ਦੇਸ਼ ਵੰਡ ਵੇਲੇ ਆਪਣੀ ਅਥਾਹ ਸ਼ਰਧਾ ਕਾਰਨ ਆਪਣੇ ਨਾਲ ਲਿਆਂਦਾ ਗਿਆ ਸੀ ਅਤੇ 70 ਸਾਲ ਆਪਣੇ ਘਰ ਵਿਚ ਹੀ ਇਸ ਦੀ ਸੇਵਾ ਸੰਭਾਲ ਕੀਤੀ ਗਈ। ਪੰ

ਥਕ ਹਲਕਿਆਂ ਵਿਚ ਜਾਣੇ ਪਛਾਣੇ ਸਵਰਗੀ ਮਾਸਟਰ ਅਮਰੀਕ ਸਿੰਘ ਦੇ ਘਰ ਸੁਸ਼ੋਭਿਤ ਇਸ ਸਰੂਪ ਨੂੰ ਬਾਅਦ ਵਿਚ ਉਨ੍ਹਾਂ ਨੇ ਆਪਣੇ ਭਰਾ ਸਵਰਗੀ ਸ:ਰਣਜੀਤ ਸਿੰਘ ਰਾਣਾ ਨੂੰ ਸੌਂਪ ਦਿੱਤਾ ਸੀ। ਇਸੇ ਦੌਰਾਨ 2016 ਵਿੱਚ ਉਨ੍ਹਾਂ ਦੇ ਘਰ ਪੁੱਜੀ ਸਤਿਕਾਰ ਕਮੇਟੀ ਨੇ ‘ਧਾਰਮਿਕ ਅਵੱਗਿਆ’ ਦਾ ਹਵਾਲਾ ਦੇ ਕੇ ਇਹ ਸਰੂਪ ਉੱਥੋਂ ਚੁੱਕ ਲਿਆ ਸੀ ਜਿਹੜਾ ਪਹਿਲਾਂ ਜਲੰਧਰ ਦੇ ਗੁਰਦੁਆਰਾ ਨੌਂਵੀਂ ਪਾਤਸ਼ਾਹੀ ਦੂਖਨਿਵਾਰਣ ਸਾਹਿਬ ਵਿਖ਼ੇ ਰੱਖਿਆ ਗਿਆ ਅਤੇ ਬਾਅਦ ਵਿਚ ਸਤਿਕਾਰ ਕਮੇਟੀ ਵੱਲੋਂ ਭਾਈ ਬਲਬੀਰ ਸਿੰਘ ਮੁੱਛਲ ਇਹ ਸਰੂਪ ਉੱਥੋਂ ਲੈ ਗਏ।

ਉਕਤ ਸਰੂਪ ਲਿਜਾਏ ਜਾਣ ਸਮੇਂ ਇਕ ਲਿਖ਼ਤ ਵੀ ਜਾਰੀ ਕੀਤੀ ਗਈ ਜਿਸ ਵਿਚ ਇਹ ਲਿਖ਼ਿਆ ਸੀ ਕਿ ਇਹ ਸਰੂਪ 16 ਅਕਤੂਬਰ, 2016 ਤਕ ਭਾਵ ਹਫ਼ਤੇ ਵਿੱਚ ਹੀ ਵਾਪਸ ਕਰ ਦਿੱਤੇ ਜਾਣਗੇ ਪਰ ਚਾਰ ਸਾਲ ਦਾ ਲੰਬਾ ਸਮਾਂ ਇੰਜ ਨਹੀਂ ਹੋਇਆ।

ਵਰਨਣਯੋਗ ਹੈ ਕਿ ਇਸ ਹੱਥ ਲਿਖ਼ਤ ਇਤਿਹਾਸਕ ਅਤੇ ਪੁਰਾਤਨ ਸਰੂਪ ਦੇ ਪਹਿਲੇ ਕੁਝ ਪੰਨਿਆਂ ’ਤੇ ਸੋਨੇ ਨਾਲ ਲਿਖ਼ਾਈ ਹੋਣ ਦੀ ਗੱਲ ਦੱਸੀ ਜਾ ਰਹੀ ਹੈ।

ਪਰਿਵਾਰ ਦਾ ਦੋਸ਼ ਹੈ ਕਿ ਉਦੋਂ ਤੋਂ ਹੁਣ ਤਕ, ਭਾਵ ਲਗਪਗ 4 ਸਾਲ ਉਹ ਲਗਾਤਾਰ ਭਾਈ ਮੁੱਛਲ ਨੂੰ ਵਾਸਤੇ ਪਾਉਂਦੇ ਰਹੇ ਪਰ ਉਨ੍ਹਾਂ ਨੂੂੰ ਕੋਈ ਦੇਹੀ ਫ਼ੜਾਈ ਨਹੀਂ ਦਿੱਤੀ ਗਈ। ਕਦੇ ਕਹਿ ਦਿੱਤਾ ਜਾਂਦਾ ਕਿ ਇਹ ਸਰੂਪ ਭਾਈ ਕੁਲਦੀਪ ਸਿੰਘ ਘੋੜੇਵਾਹਾ ਨੂੰ ਸੌਂਪ ਦਿੱਤੇ ਹਨ ਅਤੇ ਕਦੇ ਸਸਕਾਰ ਕਰ ਦਿੱਤੇ ਜਾਣ ਦੀ ਵੀ ਗੱਲ ਕੀਤੀ ਜਾਂਦੀ।

ਇਸ ਸੰਬੰਧ ਵਿਚ ਉਕਤ 14 ਅਗਸਤ ਦੀ ਖ਼ਬਰ ਕਰਨ ਸਮੇਂ ਯੈੱਸ ਪੰਜਾਬ ਨੇ ਭਾਈ ਬਲਬੀਰ ਸਿੰਘ ਮੁੱਛਲ ਨਾਲ ਪਰਿਵਾਰ ਦੇ ਦਾਵਿਆਂ ਦੇ ਹਵਾਲੇ ਨਾਲ ਲੰਬੀ ਗੱਲਬਾਤ ਕੀਤੀ ਜਿਸ ਦੌਰਾਨ ਭਾਈ ਮੁੱਛਲ ਨੇ ਯੈੱਸ ਪੰਜਾਬ ਨੂੰ ਵੀ ਇਹੀ ਅਹਿਸਾਸ ਕਰਾਇਆ ਕਿ ਉਨ੍ਹਾਂ ਦੀ ਅਗਵਾਈ ਵਾਲੀ ਸਤਿਕਾਰ ਕਮੇਟੀ ਨੇ ਤਾਂ ਉਕਤ ਸਰੂਪ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਘੋੜੇਵਾਲਾ ਵਿੱਚ ਭਾਈ ਕੁਲਦੀਪ ਸਿੰਘ ਨੂੰ ਸੌਂਪ ਦਿੱਤਾ ਸੀ ਜੋ ਅੱਗੇ ਗੋਇੰਦਵਾਲ ਸਾਹਿਬ ਜਾ ਕੇ ਸਰੂਪ ਸੁਭਾਇਮਾਨ ਕਰ ਆਉਂਦੇ ਹਨ ਇਸ ਕਰਕੇ ਉਹ ਹੁਣ ਨਹੀਂ ਕਹਿ ਸਕਦੇ ਕਿ ਸਰੂਪ ਕਿੱਥੇ ਹੈ। ਉਹਨਾਂ ਨੇ ਲੰਬੀ ਗੱਲਬਾਤ ਦੌਰਾਨ ਵਾਰ ਵਾਰ ਯੈੱਸ ਪੰਜਾਬ ਵੱਲੋਂ ਘੋਖ਼ੇ ਪੁੱਛੇ ਜਾਣ ਦੇ ਬਾਵਜੂਦ ਕੋਈ ਤਸੱਲੀਬਖ਼ਸ਼ ਉੱਤਰ ਨਹੀਂ ਦਿੱਤਾ ਸੀ ਅਤੇ ਕਿਸੇ ਤਰ੍ਹਾਂ ਦਾ ਕੋਈ ਸੰਕੇਤ ਨਹੀਂ ਦਿੱਤਾ ਸੀ ਕਿ ਸਰੂਪ ਉਨ੍ਹਾਂ ਦੇ ਕੋਲ ਹੈ ਜਿਸ ਕਰਕੇ ਯੈੱਸ ਪੰਜਾਬ ਨੇ ਇਸ ਸੰਬੰਧੀ ਖ਼ਬਰ ਪ੍ਰਮੁੱਖ਼ਤਾ ਨਾਲ ਸ਼ਾਇਆ ਕੀਤੀ ਸੀ।


ਇਸ ਨੂੰ ਵੀ ਪੜ੍ਹੋ:
ਕਿੱਥੇ ਜਾਂਦੇ ਹਨ ਸਤਿਕਾਰ ਕਮੇਟੀ ਵੱਲੋਂ ਸਿੱਖਾਂ ਦੇ ਘਰਾਂ ’ਚੋਂ ਚੁੱਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ?


ਯੈੱਸ ਪੰਜਾਬ ਨੇ ਭਾਈ ਮੁੱਛਲ ਨਾਲ ਗੱਲਬਾਤ ਦੇ ਆਧਾਰ ’ਤੇ ਇਹ ਵੀ ਸਪਸ਼ਟ ਕਰ ਦਿੱਤਾ ਸੀ ਕਿ ਸਤਿਕਾਰ ਕਮੇਟੀ ਕੋਲ ਐਸਾ ਕੋਈ ਰਿਕਾਰਡ ਨਹੀਂ ਹੈ ਕਿ ਉਨ੍ਹਾਂ ਨੇ ਪੰਜਾਬ ਜਾਂ ਹੋਰਨਾਂ ਥਾਂਵਾਂ ਤੋਂ ਕਿੰਨੇ ਸਰੂਪ ਚੁੱਕੇ ਅਤੇ ਉਹ ਸਰੂਪ ਕਿੱਥੇ ਕਿੱਥੇ ਹਨ ਅਤੇ ਕਿਸ ਕਿਸ ਨੂੰ ਸੌਂਪੇ ਗਏ। ਆਪਣੀ ਪਹਿਲੀ ਖ਼ਬਰ ਵਿੱਚ ਵੀ ਯੈੱਸ ਪੰਜਾਬ ਨੇ ਸਪਸ਼ਟ ਲਿਖ਼ਿਆ ਸੀ ਕਿ ਜੇ ਭਾਈ ਮੁੱਛਲ ਇਸ ਤਰ੍ਹਾਂ ਦਾ ਕੋਈ ਰਿਕਾਰਡ ਦੇ ਸਕਣ ਤਾਂ ਉਸ ਬਾਰੇ ਖ਼ਬਰ ਵੀ ਇਸੇ ਪ੍ਰਮੁੱਖ਼ਤਾ ਨਾਲ ਸ਼ਾਇਆ ਕਰ ਦਿੱਤੀ ਜਾਵੇਗੀ। ਯੈੱਸ ਪੰਜਾਬ ਅਜੇ ਵੀ ਉਸ ਗੱਲ ’ਤੇ ਕਾਇਮ ਹੈ।

ਯੈੱਸ ਪੰਜਾਬ ਦੀ ਖ਼ਬਰ ਤੋਂ ਬਾਅਦ ਪੰਥਕ ਹਲਕਿਆਂ ਵਿਚੋਂ ਸਿੱਧੇ ਅਤੇ ਸੋਸ਼ਲ ਮੀਡੀਆ ਰਾਹੀਂ ਆਏ ‘ਰਿਐਕਸ਼ਨ’ ਦਾ ਸੇਕ ਨਾ ਝੱਲ ਸਕੇ ਭਾਈ ਮੁੱਛਲ ਨੇ ਦੂਜੇ ਹੀ ਦਿਨ ਆਪਣੇ ਫ਼ੇਸਬੁੱਕ ਪੇਜ ’ਤੇ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਗੱਲਾਂ ਨੂੰ ਝੂਠ ਦੱਸਦਿਆਂ ਅਤੇ ਆਪਣੀ ਕਾਰਵਾਈ ਨੂੰ ਸਹੀ ਠਹਿਰਾਉਂਦਿਆਂ ਅੰਤ ਇਹ ਮੰਨ ਹੀ ਲਿਆ ਕਿ ‘ਉਦਣ ਤੋਂ ਲੈ ਕੇ ਅੱਜ ਤੱਕ ਇਹ ਪੁਰਾਤਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਕੋਲ ਗੁਰਦੁਆਰਾ ਸਾਹਿਬ ਸੁਭਾਏਮਾਨ ਹਨ ਜਿਸ ਦਾ ਦਿਲ ਕਰੇ ਸਾਡੇ ਨਾਲ ਸੰਪਰਕ ਕਰਕੇ ਦਰਸ਼ਨ ਕਰ ਸਕਦਾ ਹੈ।’

ਇਸ ਬਾਰੇ ਪਰਿਵਾਰ ਨੂੰ ਪਤਾ ਲੱਗਣ ’ਤੇ ਪਰਿਵਾਰ ਨੇ ਭਾਈ ਬਲਬੀਰ ਸਿੰਘ ਮੁੱਛਲ ਨਾਲ ਦੁਬਾਰਾ ਗੱਲ ਕੀਤੀ ਤਾਂ ਚਾਰ ਸਾਲਾਂ ਬਾਅਦ ਵੀ ਅਤੇ ਪਰਿਵਾਰ ਵੱਲੋਂ ‘ਅਵੱਗਿਆ ਮੰਨੇ ਜਾਣ ਵਾਲੇ ਸਾਰੇ ਦੋਸ਼ ਦੂਰ ਕਰਨ’ ਅਤੇ ਅੱਗੋਂ ਤੋਂ ਕਿਸੇ ਤਰ੍ਹਾਂ ਦੀ ਅਵੱਗਿਆ ਨਾ ਕੀਤੇ ਜਾਣ ਦੇ ਭਰੋਸੇ ਦੇ ਬਾਵਜੂਦ ਭਾਈ ਮੁੱਛਲ ਇਸ ਬਾਰੇ ਕੋਈ ਸਪਸ਼ਟ ਉੱਤਰ ਦੇਣ ਦੀ ਥਾਂ ਆਪਣੇ ਫ਼ੇਸਬੁੱਕ ਪੇਜ ’ਤੇ ਪਰਿਵਾਰ ਅਤੇ ਹੋਰਨਾਂ ਲੋਕਾਂ ਨਾਲ ਉਲਝਦੇ ਨਜ਼ਰ ਆ ਰਹੇ ਹਨ। ਉਹ ਅਜੇ ਵੀ ‘ਅਵੱਗਿਆ’ ਦਾ ਹਵਾਲਾ ਦੇ ਕੇ ਸਰੂਪ ਵਾਪਿਸ ਕਰਨ ਵਿਚ ਹਿਚਕਿਚਾਹਟ ਵਿਖ਼ਾ ਰਹੇ ਹਨ ਅਤੇ ਭਾਈ ਮੁੱਛਲ ਜਿਹੇ ਗੁਰਮੁਖ਼ਾਂ ਦੇ ਪੇਜ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੰਬੰਧੀ ਉਕਤ ਵਿਵਾਦ ਵਿੱਚ ਗਾਲ੍ਹਾਂ, ਧਮਕੀਆਂ ਅਤੇ ਇਕ ਦੂਜੇ ਨੂੰ ਚੁਣੌਤੀਆਂ ਦੇਣ ਦਾ ਅਖ਼ਾੜਾ ਭਖ਼ਿਆ ਪਿਆ ਹੈ ਜੋ ਉਸ ਪੇਜ ’ਤੇ ਪੁੱਜਣ ਵਾਲੇ ਲੋਕਾਂ ਨੂੰ ਸ਼ਰਮਸਾਰ ਕਰ ਰਿਹਾ ਹੈ।

ਪਾਕਿਸਤਾਨ ਤੋਂ ਸ਼ਰਧਾ ਵੱਸ ਸਰੂਪ ਲਿਆ ਕੇ 70 ਸਾਲ ਉਸ ਸਰੂਪ ਨੂੰ ਸਾਂਭਣ ਵਾਲੇ ਪਰਿਵਾਰ ਦਾ ਹੱਕ ਭਾਈ ਮੁੱਛਲ ਦੀ ਸਤਿਕਾਰ ਕਮੇਟੀ ਕਿਵੇਂ ਖ਼ਤਮ ਕਰ ਸਕਦੀ ਹੈ ਅਤੇ ਭਾਈ ਮੁੱਛਲ ਵਾਲੀ ਸਤਿਕਾਰ ਕਮੇਟੀ ਦਾ ਉਸ ਪਵਿੱਤਰ ਸਰੂਪ ’ਤੇ ਅਧਿਕਾਰ ਕਿਵੇਂ ਬਣ ਗਿਆ, ਇਸ ਬਾਰੇ ਕੋਈ ਤਰਕਸੰਗਤ ਗੱਲ ਕਰਨ ਦੀ ਥਾਂ ਫ਼ੇਸਬੁੱਕ ’ਤੇ ਹੀ ਬੋਲ ਕੁਬੋਲਾਂ ਨਾਲ ਜੰਗ ਮਘਾਈ ਜਾ ਰਹੀ ਹੈ ਤਾਂ ਜੋ ਸਾਰਾ ਖ਼ੁਲਾਸਾ ਹੋ ਜਾਣ ਮਗਰੋਂ ਵੀ ਗੱਲ ਨੂੰ ਗੋਲ ਮੋਲ ਕੀਤਾ ਜਾ ਸਕੇ।

ਇਸ ਸੰਬੰਧੀ ਪਹਿਲਾਂ ਹੀ ਪਰਿਵਾਰ ਵੱਲੋਂ ਕਾਨੂੰਨੀ ਚਾਰਾਜੋਈ ਕਰਨ ਦਾ ਐਲਾਨ ਕਰ ਚੁੱਕੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਲੀਗਲ ਸੈਲ ਦੇ ਚੇਅਰਮੈਨ ਐਡਵੋਕੇਟ ਸ: ਪਰਮਿੰਦਰ ਸਿੰਘ ਢੀਂਗਰਾ ਦਾ ਕਹਿਣਾ ਹੈ ਕਿ ਹੁਣ ਜਦ ਸਤਿਕਾਰ ਕਮੇਟੀ ਮੰਨ ਹੀ ਗਈ ਹੈ ਕਿ ਸਰੂਪ ਉਨ੍ਹਾਂ ਕੋਲ ਹੈ ਅਤੇ ਪਰਿਵਾਰ ਅੱਗੋਂ ਤੋਂ ਮਰਿਆਦਾ ਰੱਖਣ ਦਾ ਭਰੋਸਾ ਦੇ ਰਿਹਾ ਹੈ ਤਾਂ ਸਤਿਕਾਰ ਕਮੇਟੀ ਵੱਲੋਂ ਇਹ ਸਰੂਪ ਆਪਣੇ ਕੋਲ ਹੀ ਰੱਖਣ ਅਤੇ ਪਰਿਵਾਰ ਤੇ ਹੋਰਾਂ ਲੋਕਾਂ ਨੂੰ ਕੇਵਲ ਦਰਸ਼ਨਾਂ ਤਕ ਸੀਮਤ ਕਰਨ ਦੀਆਂ ਗੱਲਾਂ ਸਮਾਜਿਕ ਅਤੇ ਕਾਨੂੰਨੀ ਦੋਨਾਂ ਤੌਰ ’ਤੇ ਹੀ ਗ਼ਲਤ ਹਨ।

ਉਹਨਾਂ ਕਿਹਾ ਕਿ ਚੰਗਾ ਹੋਵੇ ਜੇ ਸਤਿਕਾਰ ਕਮੇਟੀ ਅਜੇ ਵੀ ਆਪਣੀ ਭੁੱਲ ਅਤੇ ਖ਼ੁਨਾਮੀ ਨੂੰ ਸਮਝੇ, ਪਵਿੱਤਰ ਸਰੂਪ ਪਰਿਵਾਰ ਨੂੰ ਵਾਪਿਸ ਸੌਂਪੇ ਅਤੇ ਖ਼ਿਮਾ ਜਾਚਨਾ ਕਰੇ। ਜੇ ਕਮੇਟੀ ਕੋਈ ਹੋਰ ਰਾਹ ਚੁਣਦੀ ਹੈ ਤਾਂ ਉਹ ਇਸ ਮਾਮਲੇ ਵਿੱਚ ਨਾ ਕੇਵਲ ਪੁਲਿਸ ਕਾਰਵਾਈ ਸਗੋਂ ਅਦਾਲਤੀ ਕਾਰਵਾਈ ਲਈ ਚਾਰਾਜੋਈ ਕਰਨਗੇ ਅਤੇ ਗੁਰੂ ਸਾਹਿਬ ਦੇ ਨਾਂਅ ’ਤੇ ਬਣੀ ਸਤਿਕਾਰ ਕਮੇਟੀ ਵੱਲੋਂ ਗੁਰੂ ਸਾਹਿਬ ਵਿੱਚ ਸ਼ਰਧਾ ਰੱਖਣ ਵਾਲੇ ਸਿੱਖਾਂ ਨਾਲ ਹੋ ਰਹੀ ਧੱਕੇਸ਼ਾਹੀ ਦੇ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਲਈ ਮਾਨਯੋਗ ਹਾਈਕੋਰਟ ਤਕ ਪਹੁੰਚ ਕਰਨਗੇ। ਉਹਨਾਂ ਕਿ ਉਕਤ ਕਾਰਵਾਈ ਤੋਂ ਇਲਾਵਾ ਅੱਜ ਤਕ ਸਤਿਕਾਰ ਕਮੇਟੀ ਵੱਲੋਂ ਚੁੱਕੇ ਗਏ ਸਾਰੇ ਸਰੂਪਾਂ ਦੇ ਮਾਮਲਿਆਂ ਦੀ ਜਾਂਚ ਲਈ ਹਾਈਕੋਰਟ ਨੂੰ ਬੇਨਤੀ ਕੀਤੀ ਜਾਵੇਗੀ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸੇ ਸਤਿਕਾਰ ਕਮੇਟੀ ਵੱਲੋਂ ਹੁਸ਼ਿਆਰਪੁਰ ਦੇ ਇਕ ਸੇਵਾਮੁਕਤ ਪ੍ਰਿੰਸੀਪਲ ਸ: ਜਸਵੰਤ ਸਿੰਘ ਦੇ ਘਰੋਂ ‘ਅਵੱਗਿਆ’ ਦੇ ਨਾਂਅ ’ਤੇ ਚੁੱਕੇ ਗਏ ਸਰੂਪ ਦੇ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਕਿਸੇ ਵੀ ਜਥੇਬੰਦੀ ਕੋਲ ਐਸਾ ਕੋਈ ਅਧਿਕਾਰ ਨਹੀਂ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਸੀ ਕਿ ਇਸ ਤਰ੍ਹਾਂ ਦੀਆਂ ਜਥੇਬੰਦੀਆਂ ਵੱਲੋਂ ਕੀਤੀਆਂ ਜਾਂਦੀਆਂ ਧੱਕੇਸ਼ਾਹੀਆਂ ਦੀਆਂ ਸ਼ਿਕਾਇਤਾਂ ਪਹਿਲਾਂ ਵੀ ਮਿਲਦੀਆਂ ਰਹੀਆਂ ਹਨ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,172FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...