- Advertisement -
ਅੱਜ-ਨਾਮਾ
ਮੰਤਰੀ ਕੇਂਦਰ ਦਾ ਆਣ ਪੰਜਾਬ ਅੰਦਰ,
ਲੱਗਾ ਦਾਅਵਿਆਂ ਦੀ ਬੰਨ੍ਹਣ ਪੰਡ ਬੇਲੀ।
ਕਹਿੰਦਾ ਡਰੀ ਨਾ ਜਾਣ ਕਿਰਸਾਨ ਐਵੇਂ,
ਲੱਗਣ ਦੇਂਦੇ ਨਹੀਂ ਉਨ੍ਹਾਂ ਦੀ ਕੰਡ ਬੇਲੀ।
ਲਾਈ ਦੋਸ਼ਾਂ ਦੀ ਝੜੀ ਸੀ ਫੇਰ ਉਸ ਨੇ,
ਦਿੱਤਾ ਕਾਂਗਰਸ ਨੂੰ ਪਹਿਲਾਂ ਭੰਡ ਬੇਲੀ।
ਮਗਰੋਂ ਪੈ ਗਿਆ ਸਿੱਧਾ ਅਕਾਲੀਆਂ ਨੂੰ,
ਕਰ`ਤੀ ਇਨ੍ਹਾਂ ਦੀ ਰੱਜਵੀਂ ਝੰਡ ਬੇਲੀ।
ਵਾਰੀ ਆਪਣੀ ਆਈ ਤੋਂ ਉੱਠ ਤੁਰਿਆ,
ਕੀਤੀ ਕਾਹਲੀ ਸੀ ਜਾਣ ਦੀ ਬੜੀ ਬੇਲੀ।
ਜਿੱਦਾਂ ਖਿਸਕਣ ਦੇ ਜਾਣਦਾ ਦਾਅ ਮੋਦੀ,
ਚੁਸਤੀ ਚੇਲਿਆਂ ਉਹੀਓ ਹੈ ਫੜੀ ਬੇਲੀ।
-ਤੀਸ ਮਾਰ ਖਾਂ
ਅਕਤੂਬਰ 05, 2020
ਇਸ ਨੂੰ ਵੀ ਪੜ੍ਹੋ:
ਪੰਜਾਬ ਪੁਲਿਸ ਅਤੇ ਸਿੱਖ ਭਾਵਨਾਵਾਂ – ਡੀ.ਜੀ.ਪੀ. ਦਿਨਕਰ ਗੁਪਤਾ ਦੇ ਨਾਂਅ ਐੱਚ.ਐੱਸ. ਬਾਵਾ ਦੀ ਚਿੱਠੀ
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ
- Advertisement -