- Advertisement -
ਅੱਜ-ਨਾਮਾ
ਮੂਰਖ ਕਹਿੰਦੇ ਕੋਰੋਨਾ ਦਾ ਰੋਗ ਹੈ ਨਹੀਂ,
ਜਦ ਕਿ ਮਾਰ ਨਾ ਹੁੰਦੀ ਆ ਝੱਲ ਮੀਆਂ।
ਮਿਲਦਾ ਬੈੱਡ ਨਹੀਂ ਹਸਪਤਾਲ ਦੇ ਵਿੱਚ,
ਇਹਦਾ ਨਿਕਲਦਾ ਕੋਈ ਨਾ ਹੱਲ ਮੀਆਂ।
ਗਿਣਤੀ ਮੌਤਾਂ ਦੀ ਏਦਾਂ ਹੀ ਵਧੀ ਜਾਂਦੀ,
ਕਰਨੀ ਪੀੜ ਦੇਂਦੀ ਏਹਦੀ ਗੱਲ ਮੀਆਂ।
ਡਾਕਟਰ ਪਿੰਡਾਂ ਦੇ ਇਹੋ ਈ ਕਹੀ ਜਾਂਦੇ,
ਹਸਪਤਾਲਾਂ ਦੇ ਜਾਣਾ ਨਹੀਂ ਵੱਲ ਮੀਆਂ।
ਲਾਲਚ ਉਨ੍ਹਾਂ ਨੂੰ ਏਥੇ ਉਹ ਰਹਿਣਗੇ ਤਾਂ,
ਪੈਸਾ ਯਾਰਾਂ ਦੀ ਜੇਬ ਵਿੱਚ ਆਊ ਮੀਆਂ।
ਅਫਸਰ ਖੁਸ਼ ਨੇ ਕੇਸਾਂ ਦੀ ਵੱਧ ਗਿਣਤੀ,
ਲਿਖੀ ਖਾਤੇ ਦੇ ਵਿੱਚ ਨਹੀਂ ਜਾਊ ਮੀਆਂ।
-ਤੀਸ ਮਾਰ ਖਾਂ
ਅਪ੍ਰੈਲ 15, 2021
- Advertisement -