- Advertisement -
ਅੱਜ-ਨਾਮਾ
ਮੁੱਕਿਆ ਖੇਤੀ ਕਾਨੂੰਨਾਂ ਦਾ ਨਹੀਂ ਰੱਫੜ,
ਛਿੜਦੀ ਜਾਪਦੀ ਨਵੀਂ ਲੜਾਈ ਮਿੱਤਰ।
ਫਾਈਲ ਰਾਹੁਲ ਦੇ ਜੀਜੇ ਦੀ ਪਈ ਦੱਬੀ,
ਬਿਨਾਂ ਚਰਚਾ ਤੋਂ ਗਈ ਮੰਗਾਈ ਮਿੱਤਰ।
ਕਿਸਾਨੀ ਮੁੱਦੇ ਤੋਂ ਧਿਆਨ ਹਟਾਵਣੇ ਨੂੰ,
ਛੁLੁਰਲੀ ਨਵੀਂ ਹੈ ਕੱਢ ਚਲਾਈ ਮਿੱਤਰ।
ਜਾਂਚ-ਟੀਮ ਇੱਕ ਨਵੀਂ ਤਿਆਰ ਕਰ ਕੇ,
ਸਿੱਧੇ ਰਾਬਰਟ ਦੇ ਘਰ ਘਲਾਈ ਮਿੱਤਰ।
ਮੁੱਦਾ ਰਾਬਰਟ ਦਾ ਗੋਲੇ ਦੀ ਚਾਲ ਵਰਗਾ,
ਜਦੋਂ ਦਿਲ ਕੀਤਾ, ਲੈਂਦੇ ਈ ਸੁੱਟ ਮਿੱਤਰ।
ਕੱਢਿਆ ਗਿਆ ਈ ਮੁੱਦਾ ਇਹ ਸੌ ਵਾਰੀ,
ਸਕਿਆ ਬੇਗੀ ਨਾ ਕਦੇ ਵੀ ਕੁੱਟ ਮਿੱਤਰ।
-ਤੀਸ ਮਾਰ ਖਾਂ
ਜਨਵਰੀ 05, 2021
- Advertisement -