- Advertisement -
ਅੱਜ-ਨਾਮਾ
ਮੁੜ-ਮੁੜ ਉਹੋ ਕਹਾਣੀ ਹੈ ਹੋਈ ਜਾਂਦੀ,
ਝੋਨਾ ਦੂਸਰਿਆਂ ਰਾਜਾਂ ਤੋਂ ਆਈ ਜਾਂਦਾ।
ਜੀਹਦੀ ਮਿਲੀ ਹੈ ਅੱਖ ਸਰਕਾਰ ਤੀਕਰ,
ਲਾਉਂਦਾ ਚੱਕਰ ਤੇ ਮਾਲ ਕਮਾਈ ਜਾਂਦਾ।
ਹੇਰਾਫੇਰੀ ਨਾ ਲੁਕੀ ਇਹ ਕਦੀ ਰਹਿੰਦੀ,
ਸਾਰੇ ਜਾਣਦੇ, ਕਿਹੜਾ ਕੀ ਖਾਈ ਜਾਂਦਾ।
ਫੜ-ਫੜ ਮਹਿਕਮਾ ਚਾਰ ਟਰਾਲਿਆਂ ਨੂੰ,
ਕਾਗਜ਼ਾਂ ਵਿੱਚ ਸਭ ਕੰਮ ਵਿਖਾਈ ਜਾਂਦਾ।
ਖਾਂਦਾ ਮੂੰਹ ਤੇ ਅੱਖਾਂ ਨੂੰ ਸ਼ਰਮ ਆਉਂਦੀ,
ਪਾ ਕੇ ਨੀਵੀਂ ਤੇ ਵਕਤ ਟਪਾਉਣ ਅੱਖਾਂ।
ਆਈਆਂ ਚੋਣਾਂ ਨੂੰ ਵੇਖ ਕੇ ਬਹੁਤ ਨੇੜੇ,
ਕੰਬਣੀ ਅੰਦਰੋਂ ਸੁਣੀਂਦੀ ਲਾਉਣ ਅੱਖਾਂ।
-ਤੀਸ ਮਾਰ ਖਾਂ
ਅਕਤੂਬਰ 11, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -