- Advertisement -
ਅੱਜ-ਨਾਮਾ
ਮੁੜ ਕੇ ਦਿੱਲੀ ਦੇ ਤੀਕਰ ਕਿਸਾਨ ਪਹੁੰਚੇ,
ਮੰਨੀਆਂ ਮੰਗਾਂ ਨੂੰ ਗਏ ਮੰਨਵਾਉਣ ਬੇਲੀ।
ਮੰਨੀਆਂ ਮੰਗਾਂ ਸਨ ਕੇਂਦਰ ਸਰਕਾਰ ਭਾਵੇਂ,
ਹੋਇਆ ਲਾਗੂ ਨਾਕਰਨ-ਕਰਾਉਣ ਬੇਲੀ।
ਬਣਿਆ ਏਕਾ ਕਿਸਾਨਾਂ ਦਾ ਬਹੁਤ ਸੀਗਾ,
ਲੱਗਾ ਵਕਤ ਨਾ ਓਦਾਂ ਦਾ ਆਉਣ ਬੇਲੀ।
ਜੜ੍ਹਾਂ ਵਿੱਚ ਬੈਠੀ ਫਿਰ ਚੋਣ ਅਸੈਂਬਲੀ ਦੀ,
ਲੱਗ ਪਏ ਰਾਜਸੀ ਹਿੱਤ ਟਕਰਾਉਣ ਬੇਲੀ।
ਕੀਤੀਕੱਤਰੀ ਜਿਹੀ ਖੂਹ ਵਿੱਚ ਪੈਣ ਪਿੱਛੋਂ,
ਪੈ ਗਿਆ ਪੈਣਾ ਫਿਰ ਦਿੱਲੀ ਦੇ ਰਾਹ ਬੇਲੀ।
ਆਪਸੀ ਪਾਟਕ ਕਰਾਇਆ ਈ ਚੌੜ ਝੁੱਗਾ,
ਭਲਕ ਦਾ ਹੁੰਦਾ ਨਹੀਂ ਕੋਈ ਵਸਾਹ ਬੇਲੀ।
-ਤੀਸ ਮਾਰ ਖਾਂ
21 ਮਾਰਚ, 2023
- Advertisement -