- Advertisement -
ਅੱਜ-ਨਾਮਾ
ਮੁੜ ਕੇ ਕੀਤੀ ਆ ਬੈਠਕ ਅਕਾਲੀਆਂ ਨੇ,
ਲਿਆ ਹੈ ਝੰਡਾ ਬਗਾਵਤ ਦਾ ਚੁੱਕ ਬੇਲੀ।
ਲੀਡਰਸ਼ਿਪ ਨੂੰ ਚੈਲਿੰਜ ਹੈ ਪੇਸ਼ ਕਰਿਆ,
ਲੱਗੇ ਆ ਬੰਨ੍ਹਣ ਦਲੀਲਾਂ ਦਾ ਠੁੱਕ ਬੇਲੀ।
ਕਿਹਾ ਇਹ ਸਾਫ ਕਿ ਹੱਥੀਂ ਅਨਾੜੀਆਂ ਦੇ,
ਵਜ੍ਹਕਾ ਪਾਰਟੀ ਦਾ ਗਿਆ ਈ ਮੁੱਕ ਬੇਲੀ।
ਖੜਾ ਕਰਨ ਦੇ ਲਈ ਮੁੜ ਕੇ ਪਾਰਟੀ ਨੂੰ,
ਅਗਲਾ ਰਸਤਾ ਵੀ ਲਿਆ ਹੈ ਟੁੱਕ ਬੇਲੀ।
ਓਧਰ ਪਲਟਣ ਪ੍ਰਧਾਨ ਦੀ ਸੋਚ ਰਹੀ ਆ,
ਕਿੱਦਾਂ ਠੱਲ੍ਹ ਇਸ ਲਹਿਰ ਨੂੰ ਪਾਵਣੀ ਜੀ।
ਉੱਠਦੀ ਕਾਂਗ ਨੇ ਲਾਈ ਹੈ ਬਹੁਤ ਚਿੰਤਾ,
ਵੱਜਦੀਆਂ ਛੱਲਾਂ ਤੋਂ ਬੇੜੀ ਬਚਾਵਣੀ ਜੀ।
-ਤੀਸ ਮਾਰ ਖਾਂ
ਜਨਵਰੀ 11, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -