- Advertisement -
ਅੱਜ-ਨਾਮਾ
ਮਾਰਾ-ਮਾਰੀ ਬੱਸ ਪਾਕਿ ਵਿੱਚ ਹੋਈ ਜਾਵੇ,
ਮਿਲਦੀ ਕਣਕ ਨਹੀਂ ਲੱਭਦੀ ਦਾਲ ਮੀਆਂ।
ਮੁਸ਼ਕਲਾਂ ਵਿੱਚ ਆ ਬਹੁਤ ਸਰਕਾਰ ਫਾਥੀ,
ਹਰ ਇੱਕ ਵਸਤ ਦਾ ਪਿਆ ਅਕਾਲ ਮੀਆਂ।
ਕੁਰਸੀ ਯੁੱਧ ਵਿੱਚ ਫਸੇ ਹਨ ਬੜੇ ਲੀਡਰ,
ਕੋਈ ਨਹੀਂ ਸੁਣੇ ਅਵਾਮ ਦਾ ਹਾਲ ਮੀਆਂ।
ਬੁਰਕੀ ਅੰਨ ਲਈ ਜਦੋਂ ਰਹੇ ਤਰਸ ਲੋਕੀਂ,
ਲੀਡਰ-ਅਫਸਰ ਚਰੇਂਦੇ ਪਏ ਮਾਲ ਮੀਆਂ।
ਬਣਾਇਆ ਧਰਮ ਦੇ ਆਸਰੇ ਮੁਲਕ ਸੀਗਾ,
ਸੁਫਨਾ ਨਿਕਲਿਆ ਕੋਈ ਨਹੀਂ ਸੱਚ ਮੀਆਂ।
ਹੀਰਿਆਂ-ਮੋਤੀਆਂ ਦੀ ਦਿੱਸੀ ਚਮਕ ਸੀਗੀ,
ਮਿਲਿਆ ਖਿੱਲਰਿਆ ਨਿਰਾ ਹੈ ਕੱਚ ਮੀਆਂ।
-ਤੀਸ ਮਾਰ ਖਾਂ
ਜਨਵਰੀ 15, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -