- Advertisement -
ਅੱਜ-ਨਾਮਾ
ਮਸਲਾ ਚਰਚਾ ਦਾ ਭਾਰੂ ਜਿਹਾ ਰਾਜਨੀਤੀ,
ਜਾਂ ਫਿਰ ਛੋਟਾਂ ਦੀ ਚੱਲੇ ਪਈ ਬਾਤ ਬੇਲੀ।
ਬਿਜਲੀ ਲੋੜਦੇ ਲੋਕ ਹਨ ਮੁਫਤ ਮਿਲਦੀ,
ਵੇਖਿਆਂ ਬਿਨਾਂ ਕੁਝ ਵਰਗ ਜਮਾਤ ਬੇਲੀ।
ਹਰ ਇੱਕ ਗੱਲ ਦਾ ਜ਼ਿੰਮਾ ਸਰਕਾਰ ਚੁੱਕੇ,
ਮਾਰਨਾ ਭੁੱਲ ਜਾਏ ਖਰਚ ਦੀ ਝਾਤ ਬੇਲੀ।
ਜਿਹੜੇ ਰਾਜ ਵਿੱਚ ਛੋਟ ਕੁਝ ਮਿਲੀ ਜਾਪੇ,
ਉਨ੍ਹਾਂ ਸਾਰਿਆਂ ਨੂੰ ਕਰ ਜਾਏ ਮਾਤ ਬੇਲੀ।
ਮਿਲਣੀ ਮੁਫਤ ਦੀ ਚਾਹੀਦੀ ਰਸਦ ਸਾਰੀ,
ਖਾਣਾ-ਪੀਣਾ ਬੱਸ ਸਾਡੇ ਲਈ ਰਹੇ ਬੇਲੀ।
ਵਿਹਲੇ ਈ ਖਾਂਦਿਆਂ ਹੁੰਦੇ ਨੇ ਖੂਹ ਖਾਲੀ,
ਬਾਬਿਆਂ ਐਵੇਂ ਅਖਾਣ ਨਹੀਂ ਕਹੇ ਬੇਲੀ।
-ਤੀਸ ਮਾਰ ਖਾਂ
ਜੁਲਾਈ 04, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -