- Advertisement -
ਯੈੱਸ ਪੰਜਾਬ
ਆਨੰਦਪੁਰ ਸਾਹਿਬ, 25 ਅਪ੍ਰੈਲ, 2019 –
ਸਾਬਕਾ ਕੇਂਦਰੀ ਮੰਤਰੀ ਅਤੇ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀ ਮਨੀਸ਼ ਤਿਵਾੜੀ ਦਾ ਪਰਿਵਾਰ ਵੀ ਹੁਣ ਉਨ੍ਹਾਂ ਦੀ ਚੋਣ ਮੁਹਿੰਮ ਵਿਚ ਕੁੱਦ ਪਿਆ ਹੈ।
ਉਨ੍ਹਾਂ ਦੀ ਪਤਨੀ ਨਾਜ਼ਨੀਨ ਤਿਵਾੜੀ ਅਤੇ ਬੇਟੀ ਇਨੀਕਾ ਤਿਵਾੜੀ ਵੀ ਆਨੰਦਪੁਰ ਸਾਹਿਬ ਵਿਚ ਪਹੁੰਚੇ ਹੋਏ ਹਨ ਅਤੇ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਭਖ਼ਾਉਣ ਵਿਚ ਉਨ੍ਹਾਂ ਦੀ ਮਦਦ ਕਰ ਰਹੇ ਹਨ।
ਇਸੇ ਦੌਰਾਨ ਨਾਜ਼ਨੀਨ ਤਿਵਾੜੀ ਅਤੇ ਇਨੀਕਾ ਤਿਵਾੜੀ ਵੀਰਵਾਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜੇ ਅਤੇ ਮੱਥਾ ਟੇਕ ਕੇ ਸ੍ਰੀ ਮਨੀਸ਼ ਤਿਵਾੜੀ ਦੀ ਜਿੱਤ ਲਈ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਕਈ ਕਾਂਗਰਸ ਆਗੂ ਅਤੇ ਸ੍ਰੀ ਤਿਵਾੜੀ ਦੇ ਸਮਰਥਕ ਹਾਜ਼ਰ ਸਨ।
- Advertisement -