- Advertisement -
ਅੱਜ-ਨਾਮਾ
ਭੜਕਿਆ ਮੁੱਦਾ ਜਾਸੂਸੀ ਦਾ ਬੜਾ ਵੱਡਾ,
ਲੱਗ ਰਹੇ ਦੋਸ਼ ਸੰਗੀਨ ਹਨ ਕਈ ਬੇਲੀ।
ਭਾਰਤ `ਕੱਲਾ ਨਾ ਦੋਸ਼ਾਂ ਦੀ ਮਾਰ ਅੰਦਰ,
ਦੇਸ਼ਾਂ ਕਈਆਂ ਤੀਕਰ ਅੱਗ ਗਈ ਬੇਲੀ।
ਦੂਸ਼ਣ ਲੱਗਦੇ ਜਿਹੜੇ ਹਨ ਹਾਕਮਾਂ `ਤੇ,
ਜ਼ਿਮੇਵਾਰੀ ਨਹੀਂ ਕਿਸੇ ਵੀ ਲਈ ਬੇਲੀ।
ਹਰ ਇੱਕ ਦੇਸ਼ ਦੇ ਵਿੱਚ ਹੀ ਚੁੱਕ ਮੁੱਦਾ,
ਵਿਰੋਧੀ ਧਿਰ ਸਰਕਾਰਾਂ ਨੂੰੂ ਪਈ ਬੇਲੀ।
ਮੂਹਰੇ ਹਾਕਮ ਨਾ ਕੋਈ ਪ੍ਰਵਾਹ ਕਰਦੇ,
ਗੌਲਦੇ ਕੀਤਾ ਨਾ ਗਿਆ ਸਵਾਲ ਬੇਲੀ।
ਪਾਰਲੀਮੈਂਟ ਦੇ ਕੰਮ ਹਨ ਰੁਕੇ ਬੇਸ਼ੱਕ,
ਹਾਕਮ ਰਹੇ ਆ ਮੁੱਦਾ ਹੀ ਟਾਲ ਬੇਲੀ।
-ਤੀਸ ਮਾਰ ਖਾਂ
ਜੁਲਾਈ 23, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -