Friday, April 26, 2024

ਵਾਹਿਗੁਰੂ

spot_img
spot_img

ਭਾਰਤੀ ਪੋਸਟਲ ਇੰਪਲਾਈਜ਼ ਫ਼ੈਡਰੇਸ਼ਨ ਦੀ ਚੋਣ, ਪੰਜਾਬ ਨੂੰ ਮਿਲੀ ਪ੍ਰਤੀਨਿਧਤਾ, ਅੰਮ੍ਰਿਤਸਰ ਦੇ ਗੁਰਪ੍ਰੀਤ ਸਿੰਘ ਭਾਟੀਆ ਮੀਤ ਪ੍ਰਧਾਨ ਚੁਣੇ ਗਏ

- Advertisement -

ਯੈੱਸ ਪੰਜਾਬ
ਅੰਮ੍ਰਿਤਸਰ, 30 ਜੂਨ, 2022:
ਭਾਰਤੀਯ ਪੋਸਟਲ ਇੰਪਲਾਈਜ਼ ਫੈਡਰੇਸ਼ਨ ( ਸੈਂਟਰਲ ਹੈਡ ਕੁਆਟਰ, ਦਿੱਲੀ , ਸੰਬਧਤ ਭਾਰਤੀਯ ਮਜ਼ਦੂਰ ਸੰਘ) ਦੀ 13 ਵੀ ਫੈਡਰਲ ਕੌਂਸਲ 25 ਤੇ 26 ਜੂਨ ਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਯੂਨੀਵਰਸਿਟੀ, ਲਖਨਊ ਵਿੱਖੇ ਹੋਈ ।

ਇਸ ਵਿਸ਼ਾਲ ਫੈਡਰਲ ਕੌਂਸਲ ਵਿਚ ਸੈਕਟਰੀ ਪੋਸਟ ਭਾਰਤੀ ਡਾਕ ਵਿਭਾਗ ਸ਼੍ਰੀ ਵਿਨੀਤ ਪਾਂਡੇ ਜੀ ਦਿੱਲੀ ਤੋਂ ਮੁੱਖ ਮਹਿਮਾਨ ਸਨ ਅਤੇ ਉਨ੍ਹਾਂ ਵੱਲੋਂ ਅਪਣੇ ਸੰਬੋਧਨ ਵਿੱਚ ਭਾਰਤੀਯ ਯੂਨੀਅਨ ਤੇ ਭਾਰਤੀਯ ਫੈਡਰੇਸ਼ਨ ਨੂੰ ਇਸ ਵਿਸ਼ਾਲ ਕਾਨਫਰੰਸ ਲਈ ਸ਼ੁਭ ਕਾਮਨਾਵਾਂ ਤੇ ਵਧਾਈਆਂ ਦਿੱਤੀਆਂ।

ਇਸ ਫੈਡਰਲ ਕੌਂਸਲ ਵਿੱਚ ਪਿਛਲੇ 3 ਸਾਲਾਂ ਦੀਆਂ ਯੂਨੀਅਨ ਦੀਆਂ ਪ੍ਰਾਪਤੀਆਂ ਤੇ ਕੁਝ ਰਾਜਾਂ ਵਿੱਚ ਭਾਰਤੀਯ ਯੂਨੀਅਨ ਦੇ ਮੈਂਬਰਾ ਨੂੰ ਆ ਰਹੀਆਂ ਕਠਿਨਾਈਆਂ ਬਾਰੇ ਵਿਚਾਰ ਚਰਚਾ ਹੋਈ ।

2 ਦਿਨਾਂ ਤੱਕ ਚਲੀ ਇਸ ਫੈਡਰਲ ਕੌਂਸਲ ਵਿਚ ਪੂਰੇ ਭਾਰਤ ਵਿਚੋਂ ਹਰ ਰਾਜ ਦੇ ਭਾਰਤੀਯ ਯੂਨੀਅਨ ਦੇ ਮੈਂਬਰ / ਸਰਕਲ ਸੈਕਟਰੀ ਤੇ ਯੂਨੀਅਨ ਦੇ ਅਧਿਕਾਰੀ ਮੌਜੂਦ ਸਨ।

ਫੈਡਰਲ ਕੌਂਸਲ ਵਿੱਚ ਭਾਰਤੀਯ ਪੋਸਟਲ ਇੰਪਲਾਈਜ਼ ਫੈਡਰੇਸ਼ਨ ( ਸੈਂਟਰਲ ਹੈਡ ਕੁਆਟਰ ) ਦੇ ਅਗਲੇ ਤਿੰਨ ਸਾਲਾਂ ਲਈ ਨਵੇਂ ਅਹੁਦੇਦਾਰਾਂ ਦਾ ਚੁਣਾਵ ਕੀਤਾ ਗਿਆ।

ਸ਼੍ਰੀ ਅਨੰਤ ਪਾਲ ਕੋਲਕਾਤਾ ਤੋਂ ਨੂੰ ਸੈਕਟਰੀ ਜਰਨਲ, ਸ਼੍ਰੀ ਬਲਰਾਮ ਪਾਂਡੇ ਪਟਨਾ ਤੋਂ ਨੂੰ ਪ੍ਰਧਾਨ, ਸ਼੍ਰੀ ਗੁਰਪ੍ਰੀਤ ਸਿੰਘ ਭਾਟੀਆ ਫੋਕਲ ਪੁਆਇੰਟ ਪੋਸਟ ਆਫਿਸ ਅੰਮ੍ਰਿਤਸਰ ਨੂੰ ਵਾਈਸ ਪ੍ਰਧਾਨ, ਸ੍ਰੀ ਸੰਤੋਸ਼ ਕੁਮਾਰ ਸਿੰਘ ਲਖਨਊ ਨੂੰ ਸੰਗਠਿਤ ਮੰਤਰੀ ਤੇ ਹੋਰ ਵੀ ਮੈਂਬਰ ਸਾਹਿਬਾਨ ਦਾ ਚੁਣਾਵ ਕੀਤਾ ਗਿਆ।

ਇਸ ਮੌਕੇ ਤੇ ਨਵੀਂ ਬਣੀ ਕਮੇਟੀ ਦੇ ਮੈਂਬਰ ਤੇ ਉਹਦੇਦਾਰਾਂ ਨੇ 2024 ਤੱਕ ਭਾਰਤੀਯ ਯੂਨੀਅਨ ਨੂੰ ਡਾਕ ਵਿਭਾਗ ਦੀ ਪ੍ਰਮੁੱਖ ਯੂਨੀਅਨ ਬਣਾਉਣ ਦਾ ਐਲਾਨ ਕੀਤਾ ਗਿਆ ।

ਇਸ 13 ਵੀਂ ਵਿਸ਼ਾਲ ਫੈਡਰਲ ਕੌਂਸਲ ਨੂੰ ਸ਼੍ਰੀ M.P ਸਿੰਘ ਅਧਿਕਾਰੀ ਭਾਰਤੀਯ ਮਜ਼ਦੂਰ ਸੰਘ , ਸ਼੍ਰੀ ਸੰਤੋਸ਼ ਕੁਮਾਰ ਸਿੰਘ ਲਖਨਊ , ਸ਼੍ਰੀ ਪ੍ਰੇਮ ਚੰਦ ਦਿੱਲੀ ਦੀ ਦੇਖ ਰੇਖ ਹੇਠ ਬਹੁਤ ਸਫ਼ਲਤਾ ਪੂਰਵਕ ਕਰਵਾਇਆ ਗਿਆ ।

ਇਸ ਫੈਡਰਲ ਕੌਂਸਲ ਵਿੱਚ ਦੇਸ਼ ਭਰ ਤੋਂ ਪਹੁੰਚੇ ਭਾਰਤੀਯ ਯੂਨੀਅਨ ਦੇ ਲੀਡਰ ਤੇ ਮੈਂਬਰ ਸਾਹਿਬਾਨ ਵਿਚੋਂ ਪੰਜਾਬ ਵੱਲੋਂ ਮੁੱਖ ਤੌਰ ਤੇ ਸ੍ਰੀ ਮਨਜੀਤ ਸਿੰਘ ਵਾਇਸ ਪ੍ਰਧਾਨ , ਸ਼੍ਰੀ ਵਿਜੇ ਕੁਮਾਰ ਸਰਕਲ ਸੈਕਟਰੀ ਗਰੁੱਪ ਸੀ ਪੰਜਾਬ , ਸ਼੍ਰੀ ਕੁਲਦੀਪ ਸਿੰਘ ਉੱਪਲ, ਸ਼੍ਰੀ ਸੁਖਚੈਨ ਸਿੰਘ, ਸ਼੍ਰੀ ਨਰੇਸ਼ ਕੁਮਾਰ, ਸ਼੍ਰੀ ਗੁਰਮੀਤ ਸਿੰਘ ਸਰਕਲ ਸੈਕਟਰੀ ਜੀ-ਦੀ-ਸ, ਸ਼੍ਰੀ ਰਾਕੇਸ਼ ਕੁਮਾਰ, ਸ਼੍ਰੀ ਰਾਮ ਸਿੰਘ, ਸ਼੍ਰੀ ਗੁਰਮੀਤ ਸਿੰਘ ਅਸਿਸਟੈਂਸ ਜਨਰਲ ਸੈਕਟਰੀ , ਸ਼੍ਰੀ ਰਾਕੇਸ਼ ਕੁਮਾਰ ਸਿੰਘ , ਸ਼੍ਰੀ ਪਵਨ ਕੁਮਾਰ , ਸ਼੍ਰੀ ਸੁਖਦੇਵ ਮਹਿਤੋ ਤੇ ਹੋਰ ਵੀ ਬਹੁਤ ਸਾਰੇ ਮੈਂਬਰ ਤੇ ਉਹਦੇਦਾਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,172FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...