- Advertisement -
ਅੱਜ-ਨਾਮਾ
ਬੰਤਿਆ ਲੀਡਰਾਂ ਦੀ ਕੀ-ਕੀ ਗੱਲ ਦੱਸਾਂ,
ਹਰ ਇੱਕ ਬਾਤ ਵਿੱਚੋਂ ਲਾਭ ਭਾਲਦੇ ਈ।
ਜਿਹੜੇ ਸੱਜਣ ਨੂੰ ਕੱਲ੍ਹ ਪਏ ਭੰਡਦੇ ਸੀ,
ਬਣੇ ਅੱਜ ਦਿੱਸਦੇ ਉਸ ਦੇ ਨਾਲਦੇ ਈ।
ਪੁੱਛੋ ਕਾਰਨ ਤਾਂ ਰਤਾ ਨਾ ਸ਼ਰਮ ਕਰਨੀ,
ਦੇ-ਦੇ ਬਹੁਤ ਦਲੀਲਾਂ ਕਈ ਟਾਲਦੇ ਈ।
ਕਹਿੰਦੇ ਭਲਾ ਸਮਾਜ ਦਾ ਅਸੀਂ ਕਰਨਾ,
ਓਦਾਂ ਆਪਣਾ ਟੱਬਰ ਇਹ ਪਾਲਦੇ ਈ।
ਨਸਲ ਨਾਗਾਂ ਦੀ ਜਾਪਦੇ ਹਨ ਲੀਡਰ,
ਜਾਂ ਨਸਲ ਬਘਿਆੜ ਦੀ ਜਾਪਦੇ ਈ।
ਕਿਹੜੇ ਪਾਸਿਓਂ ਮਾਰਨੀ ਮਾਰ ਕਿੱਦਾਂ,
ਨਜ਼ਰਾਂ ਨਾਲ ਸ਼ਿਕਾਰ ਨੂੰ ਮਾਪਦੇ ਈ।
-ਤੀਸ ਮਾਰ ਖਾਂ
ਅਕਤੂਬਰ 16, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -