- Advertisement -
ਯੈੱਸ ਪੰਜਾਬ
ਜੂਨ 14, 2020:
ਬਾਲੀਵੁੱਡ ਅਤੇ ਟੀ.ਵੀ.ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਐਤਵਾਰ ਦੁਪਹਿਰ ਖੁਦਕੁਸ਼ੀ ਕਰ ਲਈ ਹੈ।
ਇਸ ਮੰਨੇ ਪ੍ਰਮੰਨੇ 34 ਸਾਲਾ ਅਦਾਕਾਰ ਨੇ ਆਪਣੇ ਮੁੰਬਈ ਸਥਿਤ ਘਰ ਵਿਚ ਫ਼ਾਹਾ ਲੈ ਕੇ ਆਤਮਹੱਤਿਆ ਕੀਤੀ ਹੈ।
ਉਹ ਬਾਂਦਰਾ ਸਥਿਤ ਆਪਣੇ ਫ਼ਲੈਟ ਵਿਚ ਇਕੱਲੇ ਹੀ ਰਹਿ ਰਹੇ ਸਨ।
ੳਸ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਕਾਰਨ ਅਜੇ ਪਤਾ ਨਹੀਂ ਲੱਗਾ ਹੈ।
ਮੁੰਬਈ ਪੁਲਿਸ ਬਾਂਦਰਾ ਸਥਿਤ ਅਦਾਕਾਰ ਦੇ ਫ਼ਲੈਟ ਵਿਚ ਪਹੁੰਚੀ ਹੈ ਜਿੱਥੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪਤਾ ਲੱਗਾ ਹੈ ਕਿ ਸੁਸ਼ਾਂਤ ਦੇ ਨੌਕਰ ਨੇ ਆਤਮਹੱਤਿਆ ਬਾਰੇ ਪੁਲਿਸ ਨੂੰ ਸੂਚਿਤ ਕੀਤਾ।
ਪੁਲਿਸ ਅਨੁਸਾਰ ਫ਼ਲੈਟ ਵਿਚੋਂ ਕੋਈ ‘ਸੁਸਾਈਡ ਨੋਟ’ ਬਰਾਮਦ ਨਹੀਂ ਹੋਇਆ ਹੈ।
ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/
- Advertisement -