- Advertisement -
ਅੱਜ-ਨਾਮਾ
ਬਸਪਾ ਟੀਮ ਦੀ ਬਣੀ ਪਈ ਬੜੀ ਔਕੜ,
ਸਵਾਰ ਹਾਥੀ ਦੇ ਛਾਲਾਂ ਰਹੇ ਮਾਰ ਮੀਆਂ।
ਪਾ-ਪਾ ਕੁੰਡੀਆਂ ਲੈਣੇ ਕਈ ਖਿੱਚ ਲੀਡਰ,
ਦਿੱਸਦਾ ਰੱਖਿਆ ਵਿਰੋਧੀਆਂ ਧਾਰ ਮੀਆਂ।
ਦਬਕਾ ਕੇਸਾਂ ਦਾ ਚੱਲੇ ਪਿਆ ਇੱਕ ਪਾਸੇ,
ਅਹੁਦਿਆਂ ਵਾਲਾ ਹੈ ਨਾਲ ਪ੍ਰਚਾਰ ਮੀਆਂ।
ਵਰਕਰ ਹਾਲੇ ਵੀ ਟੁੱਟਦਾ ਸੁਣੀਂਦਾ ਨਹੀਂ,
ਬਚਿਆ ਹਾਲੇ ਵੀ ਅਸਲ ਆਧਾਰ ਮੀਆਂ।
ਅਗਲੀ ਚੋਣ ਲਈ ਹੱਲਾ ਈ ਚਹੁੰ ਤਰਫੋਂ,
ਧਿਰਾਂ ਕਈਆਂ ਦਾ ਖੁੱਲ੍ਹਾ ਈ ਗੇਟ ਮੀਆਂ।
ਰੜਕਦੀ ਜਾਪਦੀ ਬਸਪਾ ਹੈ ਸਾਰਿਆਂ ਨੂੰ,
ਦੇਣਾ ਚਾਹੁੰਦੇ ਨੇ ਬਿਸਤਰ ਸਮੇਟ ਮੀਆਂ।
-ਤੀਸ ਮਾਰ ਖਾਂ
ਫਰਵਰੀ 27, 2024
- Advertisement -