ਯੈੱਸ ਪੰਜਾਬ
ਚੰਡੀਗੜ੍ਹ, 18 ਜੂਨ, 2021:
ਪੰਜਾਬ ਕਾਂਗਰਸ ਅੰਦਰ ਚੱਲ ਰਹੀ ਖ਼ਾਨਾਜੰਗੀ ਦੇ ਦੌਰਾਨ ਰਾਜ ਵਿੱਚ ਵੇਖ਼ਣਨੂੰ ਮਿਲ ਰਹੀ ‘ਪੋਸਟਰ ਵਾਰ’ ਦੇ ਬਾਰੇ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਪ੍ਰਤਾਪ ਸਿੰਘ ਬਾਜਵਾ ਨੇ ਆਪਣਾ ਸਟੈਂਡ ਲੋਕਾਂ ਸਾਹਮਣੇ ਰੱਖ਼ਿਆ।
ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ‘ਕੈਪਟਨ ਇਕ ਹੀ ਹੁੰਦਾ ਹੈ’, ਸ:ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ‘ਸਾਰਾ ਪੰਜਾਬ ਸਿੱਧੂ ਦੇ ਨਾਲ’ ਅਤੇ ਸ: ਬਾਜਵਾ ਦੇ ਹੱਕ ਵਿੱਚ ਵੀ ਬੇਅਦਬੀਆਂ ਅਤੇ ਹੋਰ ਮੁੱਦਿਆਂ ਨੂੰ ਉਛਾਲਦੇ ਪੋਸਟਰ ਰਾਜ ਅੰਦਰ ਜਗ੍ਹਾ ਜਗ੍ਹਾ ਉਨ੍ਹਾਂ ਦੇ ਸਮਰਥਕਾਂ ਵੱਲੋਂ ਲਗਾਏ ਜਾ ਰਹੇ ਹਨ।
ਇਸ ਬਾਰੇ ਅੱਜ ਪੁੱਛੇ ਜਾਣ ’ਤੇ ਸ: ਬਾਜਵਾ ਨੇ ਕਿਹਾ ਕਿ ਜੇ ਵਰਕਰ ਆਪੋ ਆਪਣੇ ਲੀਡਰਾਂ ਦੇ ਪੋਸਟਰ ਇਸ ਤਰ੍ਹਾਂ ਲਾਉਂਦੇ ਹਨ ਤਾਂ ਇਸ ਵਿੱਚ ਗ਼ਲਤ ਕੀ ਹੈ?
ਉਹਨਾਂ ਕਿਹਾ ਕਿ ਇਹ ਵਰਕਰਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਹੈ ਅਤੇ ਇਹ ਇਸ ਗੱਲ ਦੀ ਵੀ ਨਿਸ਼ਾਨੀ ਹੈ ਕਿ ਪਾਰਟੀ ਅਜੇ ਜਿਉਂਦੀ ਹੈ।
ਸ: ਬਾਜਵਾ ਨੇ ਕਿਹਾ ਕਿ ਜਦ ਇਨ੍ਹਾਂ ਪੋਸਟਰਾਂ ਵਿੱਚ ਆਪਣੇ ਲੀਡਰ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਕਿਸੇ ਦੂਜੇ ਦੀ ਅਲੋਚਨਾ ਨਹੀਂ ਕੀਤੀ ਜਾ ਰਹੀ, ਤਾਂ ਇਯ ਵਿੱਚ ਗ਼ਲਤ ਕੀ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ