Saturday, April 27, 2024

ਵਾਹਿਗੁਰੂ

spot_img
spot_img

ਪੰਜਾਬੀ ਸੱਭਿਆਚਾਰਕ ਬੋਲੀ ਵਿੱਚ ਗੀਤ ਸੰਗੀਤਕ ਪਹਿਰਾਵੇ: ਡਾ ਅਮਰਜੀਤ ਟਾਂਡਾ

- Advertisement -

ਪੰਜਾਬੀ ਸੱਭਿਆਚਾਰ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ ਨੂੰ ਕਹਿ ਸਕਦੇ ਹੋ। ਪੰਜਾਬ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਇਸ ਵਿਚ ਦਰਜ ਹਨ। ਇੱਕ ਜਟਿਲ ਵਰਤਾਰਾ।

ਪੰਜਾਬੀ ਸੱਭਿਆਚਾਰ ਵਿਧਾਰਮਿਕ। ਨਵੇਂਪਣ ਨੂੰ ਛੇਤੀ ਸਵੀਕਾਰ ਕਰਨਾ। ਵੰਨ ਸੁਵੰਨਤਾ। ਵਿਅਕਤੀਗਤ ਸੂਰਮਤਾਈ ਵਾਲਾ ਹੈ।

ਪੰਜਾਬ ਲਚਕਦਾਰ ਵੀ ਹੈ। ਦਾਰੂ ਇਸ ਲਈ ਸਰੂਰ ਵਾਲੀ ਜੀਵਨਸ਼ੈਲੀ। ਪੰਜਾਬੀ ਔਰਤ ਸਜਿੰਦ ਅਤੇ ਜਮ੍ਹਾਂਖੋਰੀ ਦੇ ਉਲਟ ਹੁੰਦੇ ਹਨ।

ਆੜਤੀਏ ਕੋਲੋਂ ਫ਼ੜੇ ਹੀ ਹੁੰਦੇ ਹਨ ਅਜੇ। ਯਾਰ ਸਿੱਧੇ ਠੇਕੇ ਤੇ। ਗੀਤ ਸੰਗੀਤ ਵਿਚ ਲੋਟ ਪੋ‌ਟ ਹੋਣਾ ਜਾਣਦੇ। ਹੋਰ ਕੁਝ ਨਹੀਂ। ਕੋਈ ਗੀਤ ਲਾਓ। ਇਹ ਭੰਗੜਾ ਸ਼ੁਰੂ ਕਰ ਦੇਣਗੇ। ਫੇਰ ਭਾਵੇਂ ਰੋਟੀ ਮਿਲੇ ਚਾਹੇ ਨਾ।

ਸਵੇਰੇ ਹੀ ਪਤਾ ਲੱਗਦਾ ਹੈ ਕਿ ਰਾਤ ਵਾਲੇ ਯੋਧੇ ਕਿਹੜੀ ਥਾਂ ਸੁੱਤੇ ਸਨ। ਫਿਰ ਵੀ ਕੱਪੜੇ ਝਾੜ ਕੇ ਤੁਰ ਪੈਣਗੇ। ਕੋਈ ਪੁੱਛੇ ਕਿਧਰੋਂ ਆਈ ਸਰਕਾਰ।

ਬਸ ਜ਼ਰਾ ਸੈਰ ਤੇ ਹੀ ਗਿਆ ਸੀ।
ਸਗੋਂ ਮਿਰਜ਼ਾ ਗਾਉਂਦੇ ਆਉਣਗੇ।

ਮੁਦਰਾਵਾਂ ਅਤੇ ਸੰਕੇਤ ਹੀ ਵਿਭਿੰਨ ਕਲਾਵਾਂ ਦੇ ਮੁੱਢਲੇ ਆਧਾਰ ਹੁੰਦੇ ਹਨ। ਸੰਗੀਤ,ਨ੍ਰਿਤ,ਗੀਤ ਆਦਿ ਮਾਨਵੀ ਮਨੋਭਾਵਾਂ ਦਾ ਮੂਲ ਮਾਧਿਅਮ ਬਣਦਾ ਹੈ। ਕਲਾਤਮਕ ਭਾਸ਼ਾਈ ਰੂਪ ਚ ਇਹ ਗੀਤ ਹੀ ਹੁੰਦਾ ਹੈ।

ਗੀਤ ਰਿੱਦਮਈ ਲਹਿਜੇ ਵਿੱਚ ਤੀਖਣ ਜਜ਼ਬਿਆਂ ਦਾ ਸੁਰਬੱਧ ਕਾਵਿ-ਰੂਪ ਹੁੰਦਾ ਹੈ।
ਆਂਤਰਿਕ ਰਿਦਮ ਦੇ ਨਾਲ ਬਾਹਰੀ ਤੋਲ ਅਤੇ ਤੁਕਾਂਤ ਦਾ ਸਹਿਜ ਅਤੇ ਸੁਹਜਮਈ ਨਿਭਾ।

ਸੁਹਜਾਤਮਕ ਚੇਤਨਤਾ ਦੀ ਸਭ ਤੋਂ ਵੱਧ ਸਹਿਜ ਅਭਿਵਿਅਕਤ। ਸੁਹਜ ਬਿਰਤੀ। ਭਰਵੇਂ ਰੂਪ ਵਿੱਚ ਪ੍ਰਗਟਾਵਾ। ਗੀਤ ਹੋਰ ਕੁਝ ਨਹੀਂ ਹੁੰਦਾ।

ਗ਼ਜ਼ਲ, ਰੁਬਾਈ, ਸ਼ੇਅਰ ਪ੍ਰਗੀਤਕ ਅਭਿਵਿਅਕਤੀ ਲਈ ਪ੍ਰਚੱਲਿਤ ਕਾਵਿ-ਰੂਪ ਰਹੇ ਹਨ ਗੀਤ ਦੇ।
ਪ੍ਰਚੰਡ ਭਾਵਾਂ ਦੀ ਮਾਸੂਮਤਾ, ਬਿੰਬਾਂ ਅਲੰਕਾਰਾਂ ਵਾਲੀ ਸੁਹਜ ਭਰੀ ਭਾਸ਼ਾ। ਕਲਪਨਾ ਵਿਚਾਰ ਅਤੇ ਸੁਰ, ਤਾਲ ਅਤੇ ਲੈਅ।

ਗੀਤ ਸ਼ਬਦ, ਆਵਾਜ਼ ਅਤੇ ਧੁਨੀ ਦਾ ਰਚਨਾਤਮਿਕ ਸੰਗਠਨ ਹੁੰਦਾ ਹੈ। ਸ਼ੈਲੀ ਵਿੱਚ ਮਧੁਰਤਮ ਪ੍ਰਗਟਾਅ।

ਕੀ ਗਾਇਕ ਐਕਟਰ ਕਮੇਡੀਅਨ
ਭਾਈ ਪ੍ਰਚਾਰਕ ਪੰਜਾਬੀ ਬੋਲੀ ਕੌਮ ਦੀ ਸੇਵਾ ਕਰਦੇ ਹਨ ਕਿ ਆਪਣੀ ਹੀ ਸੇਵਾ ਕਰਵਾਉਂਦੇ ਹਨ ?

ਮੈਂ ਦਾਅਵਾ ਕਰਦਾ ਹਾਂ ਕਿ ਜੇ ਇਹਨਾਂ ਆਮ ਗਾਇਕਾਂ ਵਿਚੋਂ ਕੋਈ ਇੰਡੀਅਨ ਆਈਡਲ ਪਾਸ ਵੀ ਕਰ ਜਾਵੇ ਤਾਂ।
ਇਹ ਤਾਂ ਓਥੇ ਆਉਂਦੇ ਬੱਚਿਆਂ ਸਾਹਮਣੇ ਕੁਝ ਵੀ ਨਹੀਂ ਹਨ।

ਗੀਤ ਸੰਗੀਤ ਕਸਾਲੀਕਲ ਹੁੰਦਾ ਹੈ।ਇਹ ਕਿਤਿਉਂ ਵੀ ਸਿੱਖਿਆ ਨਹੀਂ ਲੈਂਦੇ।

ਨਾ ਹੀ ਇਹਨਾਂ ਨੂੰ ਫਿਲਮਾਂ ਚ ਅੱਛੀ ਤਰ੍ਹਾਂ ਡਾਇਲਾਗ ਡਿਲਿਵਰੀ ਕਰਨੀ ਆਵੇ। ਨਾ ਹੀ ਇਹ ਸਿੱਖਣ ਦੀ ਕੋਸ਼ਿਸ਼ ਕਰਦੇ ਹਨ।

ਐਕਟਿੰਗ ਤਾਂ ਕੀ ਆਉਣੀ ਆ। ਕਿਉਂਕਿ ਜਦ ਕਿਤੇ ਕੋਈ ਜਮਾਤ ਹੀ ਨਹੀਂ ਪਾਸ ਕੀਤੀ। ਟ੍ਰੇਨਿੰਗ ਹੀ ਨਹੀਂ ਲਈ ਤਾਂ ਗਾਉਣਾ ਐਕਟਿੰਗ ਕੀ ਆਵੇ।

ਐਵੇਂ ਕੋਈ ਵਹਿਮ ਨਹੀਂ ਪਾਲਣਾ ਚਾਹੀਦਾ। ਉਮਰਾਂ ਲੱਗ ਜਾਂਦੀਆਂ ਹਨ। ਕਸਾਲੀਕਲ ਗੀਤ ਸੰਗੀਤ ਸਿੱਖਣ ਲਈ। ਦੁਨੀਆਂ ਪਰੇ ਤੋਂ ਪਰੇ ਹੈ।

ਗੀਤ ਸੰਗੀਤ ਕੋਈ ਆਸਾਨ ਕਲਾ ਨਹੀਂ ਹੈ। ਸਾਰੇ ਮੇਰੇ ਅਰਗੇ ਪਸ਼ੂ ਚਾਰਦੇ ਗਾਇਕ ਬਣ ਗਏ ਹਨ ਇਕ ਦੋ ਨੂੰ ਛੱਡ ਕੇ।

ਸੰਗੀਤ ਇੱਕ ਵਿਲੱਖਣ ਕਲਾ ਹੈ । ਸਾਰੀਆਂ ਕਲਾਵਾਂ ਤੋਂ ਉੱਤਮ।ਧੁਨੀਆਂ ਅਤੇ ਚੁੱਪ ਦੀ ਇਬਾਰਤ।

ਸੁਰ ਅਤੇ ਤਾਲ ਦੀ ਗੱਲ ਬਾਤ।ਸੰਵਾਦ। ਸੰਗੀਤ ਦੀ ਰਚਨਾ, ਪ੍ਰਦਰਸ਼ਨ।
ਇਹਦਾ ਮਹੱਤਵ ਅਤੇ ਪਰਿਭਾਸ਼ਾ ਸੱਭਿਆਚਾਰ ਅਤੇ ਸਮਾਜਿਕ ਸੰਦਰਭਾਂ ਮੁਤਾਬਿਕ ਬਦਲਦਾ ਵੀ ਰਿਹਾ ਹੈ।

ਗੀਤ ਸੋਹਣਾ ਲਿਖਿਆ ਗਾਇਆ ਹੋਵੇ ਤਾਂ ਦਿਨ ਵੇਲੇ ਵੀ ਤਾਰੇ ਚੰਨ ਸੱਦ ਸਕਦਾ ਹੈ ਅੰਬਰਾਂ ਤੋਂ।
ਸੰਗੀਤ ਰਿਮਝਿਮ ਬਣ ਸਕਦਾ ਹੈ।

ਲੋਰੀਆਂ। ਖੇੜਾ। ਛਣਕਾਰ। ਖੁਸ਼ੀਆਂ ਕੀ ਨਹੀਂ ਹੈ ਤਾਰਾਂ ਤੇ ਸੁਰਾਂ ਵਿਚ।

ਨਵੀਂ ਜ਼ਿੰਦਗੀ ਬਖ਼ਸ਼ ਦੇਵੇ ਗੀਤ ਸੰਗੀਤ।

ਸੰਗੀਤ ਇਕ ਦਵਾ ਹੈ। ਉਦਾਸ ਟੁੱਟੇ ਦਿਲਾਂ ਦੀ। ਆਸ। ਉਮੀਦ। ਆਸਰਾ। ਉਡੀਕਾਂ ਬਣ ਕੇ ਰੋਂਦੀਆਂ ਰਾਤਾਂ ਨੂੰ ਵੀ ਵਿਰਾ ਦੇਵੇ।

ਹਰ ਕਿਸੇ ਨੂੰ ਆਪਣੇ ਜੀਵਨ ਵਿੱਚ ਸੰਗੀਤਕ ਹੋਣਾ ਚਾਹੀਦਾ ਹੈ
ਇਹ ਕਲਾ ਲੋਕਾਂ ਨੂੰ ਇਕੱਠੇ ਕਰਦੀ ਹੈ।

ਸੰਗੀਤ ਤੁਹਾਡੀ ਸਿਹਤ ਅਤੇ ਤੰਦਰੁਸਤੀ ਵਿੱਚ ਸੁਧਾਰ ਕਰਦਾ ਹੈ।
ਸੰਗੀਤ ਆਤਮ ਵਿਸ਼ਵਾਸ ਅਤੇ ਲਚਕੀਲੇਪਨ ਨੂੰ ਵੀ ਸੁਧਾਰਦਾ ਹੈ।

ਸੰਗੀਤ ਇੱਕ ਰਚਨਾਤਮਕ ਆਉਟਲੈਟ ਵੀ ਹੈ।
ਸੰਗੀਤ ਮਜ਼ੇਦਾਰ ਆਨੰਦਮਈ ਹੁੰਦਾ ਹੈ!

ਮਾਹੀ ਨੂੰ ਡੁਸਕ ਡੁਸਕ ਕੇ ਨਾ ਆਉਂਦੀ ਨੀਂਦ ਬਾਰੇ ਵੀ ਸੰਗੀਤ ਰਾਹ ਦੱਸੇ।
ਸੰਗੀਤ ਕਿਸੇ ਦਾ ਮੂਡ ਵਧਾ ਸਕਦਾ ਹੈ, ਉਹਨਾਂ ਨੂੰ ਉਤਸ਼ਾਹਿਤ ਕਰ ਸਕਦਾ ਹੈ, ਜਾਂ ਉਹਨਾਂ ਨੂੰ ਸ਼ਾਂਤ ਅਤੇ ਆਰਾਮਦਾਇਕ ਬਣਾ ਸਕਦਾ ਹੈ।

ਸੰਗੀਤ ਇਸ ਲਈ ਮਹੱਤਵਪੂਰਨ ਹੈ – ਕਿਉਂਕਿ ਇਹ ਲਗਭਗ ਜਾਂ ਸੰਭਵ ਤੌਰ ‘ਤੇ ਸਾਰੀਆਂ ਭਾਵਨਾਵਾਂ ਨੂੰ ਮਹਿਸੂਸ ਕਰਨ ਦੀ ਇਜਾਜ਼ਤ ਵੀ ਦਿੰਦਾ ਹੈ। ਜੋ ਅਸੀਂ ਆਪਣੇ ਜੀਵਨ ਵਿੱਚ ਅਨੁਭਵ ਕਰਦੇ ਹਾਂ। ਸੰਭਾਵਨਾਵਾਂ ਵੀ ਬੇਅੰਤ ਹਨ।

ਰਾਤਾਂ ਕਿਉਂ ਉਨੀਂਦਰੀਆਂ ਰਹਿੰਦੀਆਂ ਹਨ। ਇੱਕ ਸ਼ਬਦ ਹੀ ਹੈ ਕਿ ਉਸ ਵੇਲੇ ਸਰਾਣ੍ਹੇ ਗੀਤ ਨਹੀਂ ਹੁੰਦਾ।

ਸੰਗੀਤ ਦੀ ਚਾਦਰ ਨਹੀਂ ਹੁੰਦੀ ਓੜਨ ਵਾਲੀ।

ਮਾਹੀ ਯਾਦ ਆਉਂਦਾ ਰਹਿੰਦਾ ਹੈ। ਇਕੱਲਿਆਂ ਕਾਲੀਆਂ ਰਾਤਾਂ ਪਹਾੜਾਂ ਵਰਗੀਆਂ ਵੀ ਕਿਹੜਾ ਗੁਜ਼ਰਦੀਆਂ ਹਨ। ਉਪਰੋਂ ਹਵਾਵਾਂ ਨਾ ਅੱਖ ਲਾਉਣ ਦੇਣ ਚੰਦਰੀਆਂ ਸੌਕਣਾਂ।

ਦਿਲ ਨੂੰ ਲੱਗੇ ਵਿਯੋਗ ਦਾ ਅਜੇ ਤੱਕ ਕਿਸੇ ਨੂੰ ਇਲਾਜ ਨਹੀਂ ਲੱਭਿਆ।
ਚੰਦਰੇ ਝੂਠੇ ਲਾਰੇ ਵੀ ਕਿਹੜਾ ਸੌਣ ਦਿੰਦੇ ਹਨ।
ਪਲਕਾਂ ਤੇ ਆ ਕੇ ਸੁੱਕੇ ਅੱਥਰੂ ਇਕ ਕਥਾ ਕਹਾਣੀ ਬਣ ਜਾਂਦੇ ਹਨ।

ਪਲਾਂ ਵਿਚ ਹੀ ਕਿਸੇ ਲਈ ਇਕ ਪ੍ਰੇਮ ਕਹਾਣੀ ਉਣੀ ਜਾਂਦੀ ਹੈ। ਬਨੇਰਿਆਂ ਵਿਹੜੇ ਵਿਚ ਖ਼ੁਸ਼ੀਆਂ ਦੀ ਥਾਂ ਬਿਰਹਾ ਨੱਚਣ ਲੱਗ ਜਾਂਦਾ ਹੈ।

ਵਾਲ ਵਾਉਂਦਿਆ ਆਈ ਕਿਸੇ ਸੋਹਣੇ ਦੀ ਯਾਦ। ਸੁਰੀਲਾ ਗੀਤ ਗੁਣਗੁਣਾਉਣ ਲੱਗਦੀ ਹੈ। ਓਦੋਂ ਹੀ ਪੈਂਦੀ ਹੈ ਸ਼ੀਸ਼ੇ ਨੂੰ ਤ੍ਰੇੜ।
ਤੇ ਆਪਣੇ ਆਪ ਸ਼ੀਸ਼ਾ ਵੀ ਮੁਸਕਰਾਉਣ ਲੱਗਦਾ ਹੈ।
ਚੇਤੇ ਵਿਚ ਹੀ ਨਹੀਂ ਰਹਿੰਦਾ ਦੁੱਧ ਉਬਾਲੇ ਲੈਂਦਾ।

ਇੰਝ ਹੀ ਹਜ਼ਾਰਾਂ ਰੂਹਾਂ ਸੁੱਚੇ ਉਚੇ ਸੁਰ ਤਰਜ਼ ਬਿਨ ਸੌਂਦੀਆਂ ਹਨ।
ਪਿਆਸੀਆਂ ਮਰ ਜਾਂਦੀਆਂ ਹਨ ਗੀਤਾਂ ਬਗ਼ੈਰ।
ਓਦੋਂ ਗੀਤ ਸੰਗੀਤ ਪੁਰਾਣੇ ਸਮਿਆਂ ਦਾ ਆ ਲੋਰੀਆਂ ਦਿੰਦਾ ਹੈ ਤੇ ਥਾਪੜਾ ਹੈ। ਸੌਣ ਲਈ ਕਹਿੰਦਾ ਹੈ।

ਸੰਗੀਤ ਵਿੱਚ ਸਾਨੂੰ ਖੁਸ਼ੀ ਅਤੇ ਆਰਾਮ ਦੇਣ ਆਉਂਦਾ ਹੈ। ਸਾਨੂੰ ਪ੍ਰੇਰਿਤ ਕਰਨ ਅਤੇ ਆਰਾਮ ਕਰਨ ਵਿੱਚ ਮਦਦ ਕਰਨ ਦੀ ਸਮਰੱਥਾ ਗੀਤਾਂ ਵਿਚ ਹੀ ਹੈ।
ਇਸ ਵਿੱਚ ਚਿੰਤਤ ਮਨਾਂ ਨੂੰ ਸ਼ਾਂਤ ਕਰਨ ਜਾਂ ਸਾਡੇ ਮੂਡ ਨੂੰ ਉਤਸ਼ਾਹਤ ਕਰਨ ਦੀ ਸ਼ਕਤੀ ਹੈ।

ਅਸਲ ਵਿੱਚ ਹਰ ਭਾਵਨਾ ਲਈ ਇੱਕ ਗੀਤ ਹੀ ਸਹਾਰਾ ਹੈ। ਜਾਂ ਓਟ ਆਸਰਾ ਟੁੱਟੇ ਦਿਲਾਂ ਦਾ।

ਇਹੀ ਚਿੱਟੀਆਂ ਵੀਣੀਆਂ ਤੇ ਵੰਗਾਂ ਚੂੜੀਆਂ ਨਾਲ ਗਾਉਣਾ ਨੱਚਣਾ ਜਾਣਦਾ ਹੈ।

ਖੋਜ ਨੇ ਦਿਖਾਇਆ ਹੈ ਕਿ ਜਦੋਂ ਸੰਗੀਤ ਚਲਾਇਆ ਜਾਂਦਾ ਹੈ ਤਾਂ ਖੂਨ ਵਧੇਰੇ ਆਸਾਨੀ ਨਾਲ ਵਹਿੰਦਾ ਹੈ। ਇਹ ਦਿਲ ਦੀ ਧੜਕਣ ਨੂੰ ਘਟਾ ਸਕਦਾ ਹੈ, ਬਲੱਡ ਪ੍ਰੈਸ਼ਰ ਘਟਾ ਸਕਦਾ ਹੈ।
ਕੋਰਟੀਸੋਲ (ਤਣਾਅ ਵਾਲੇ ਹਾਰਮੋਨ) ਦੇ ਪੱਧਰ ਨੂੰ ਘਟਾ ਸਕਦਾ ਹੈ ਅਤੇ ਖੂਨ ਵਿੱਚ ਸੇਰੋਟੋਨਿਨ ਅਤੇ ਐਂਡੋਰਫਿਨ ਦੇ ਪੱਧਰ ਨੂੰ ਵਧਾ ਸਕਦਾ ਹੈ।

ਇਹ ਮੂਡ ਨੂੰ ਉੱਚਾ ਕਰਦਾ ਹੈ। ਸੰਗੀਤ ਦਿਮਾਗ ਦੇ ਹਾਰਮੋਨ ਡੋਪਾਮਾਈਨ ਦੇ ਉਤਪਾਦਨ ਨੂੰ ਵਧਾ ਸਕਦਾ ਹੈ। ਇਹ ਵਧਿਆ ਹੋਇਆ ਡੋਪਾਮਾਈਨ ਉਤਪਾਦਨ ਚਿੰਤਾ ਅਤੇ ਉਦਾਸੀ ਦੀਆਂ ਭਾਵਨਾਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।
ਸੰਗੀਤ ਨੂੰ ਸਿੱਧੇ ਐਮੀਗਡਾਲਾ ਦੁਆਰਾ ਸੰਸਾਧਿਤ ਕੀਤਾ ਜਾਂਦਾ ਹੈ, ਜੋ ਕਿ ਦਿਮਾਗ ਦਾ ਹਿੱਸਾ ਹੈ ਜੋ ਮੂਡ ਅਤੇ ਭਾਵਨਾਵਾਂ ਵਿੱਚ ਸ਼ਾਮਲ ਹੁੰਦਾ ਹੈ।

ਇਹ ਤਣਾਅ ਨੂੰ ਘਟਾਉਂਦਾ ਹੈ। ਖੋਜ ਨੇ ਪਾਇਆ ਹੈ ਕਿ ਸੰਗੀਤ ਸੁਣਨਾ ਬਾਇਓਕੈਮੀਕਲ ਤਣਾਅ ਘਟਾਉਣ ਵਾਲੇ ਨੂੰ ਚਾਲੂ ਕਰਕੇ ਤਣਾਅ ਨੂੰ ਦੂਰ ਕਰ ਸਕਦਾ ਹੈ।

ਇਹ ਡਿਪਰੈਸ਼ਨ ਦੇ ਲੱਛਣਾਂ ਨੂੰ ਦੂਰ ਕਰਦਾ ਹੈ। ਜਦੋਂ ਤੁਸੀਂ ਡੰਪਾਂ ਵਿੱਚ ਨਿਰਾਸ਼ ਮਹਿਸੂਸ ਕਰਦੇ ਹੋ, ਤਾਂ ਸੰਗੀਤ ਤੁਹਾਨੂੰ ਚੁੱਕਣ ਵਿੱਚ ਮਦਦ ਕਰ ਸਕਦਾ ਹੈ – ਜਿਵੇਂ ਕਿ ਕਸਰਤ।

ਇਹੀ ਟੁਕੜੇ ਹੋਈਆਂ ਵੰਗਾਂ ਦੇ ਡੁਸਕ ਦੇ ਟੋਟਿਆਂ ਨੂੰ ਵਿਰਾ ਸਕਦਾ ਹੈ।

ਇਹ ਯਾਦਾਂ ਨੂੰ ਉਤੇਜਿਤ ਕਰਦਾ ਹੈ। ਅਲਜ਼ਾਈਮਰ ਰੋਗ ਜਾਂ ਦਿਮਾਗੀ ਕਮਜ਼ੋਰੀ ਦਾ ਹੋਰ ਕੋਈ ਇਲਾਜ ਨਹੀਂ ਹੈ।
ਤਿੜਕੀ ਮੁਹੱਬਤ ਵਿੱਚ ਇਹੀ ਸਹਾਈ ਹੋਇਆ ਹੈ ਹਰ ਵੇਲੇ।
ਜਦੋਂ ਇਸ਼ਕ ਰੁੱਸ ਜਾਂਦਾ ਹੈ ਕਦੇ ਤਾਂ ਇਹੀ ਚੂਰੀਆਂ ਲੈ ਕੇ ਆਉਂਦਾ ਹੈ।

ਇਹੀ ਲਹਿਰਾਂ ਵਿੱਚ ਘੜੇ ਨੂੰ ਹਿੱਕ ਨਾਲ ਲਾ। ਗਾਉਂਦਾ। ਇਸ਼ਕ ਕਹਾਣੀਆਂ ਰਚਦਾ। ਵਾਅਦੇ ਪੁਗਾਉਂਦਾ ਹੈ।

ਪਰ ਸੰਗੀਤ ਥੈਰੇਪੀ ਇਸ ਦੇ ਕੁਝ ਲੱਛਣਾਂ ਨੂੰ ਦੂਰ ਕਰਨ ਲਈ ਦਿਖਾਈ ਗਈ ਹੈ। ਸੰਗੀਤ ਥੈਰੇਪੀ ਇੱਕ ਪਰੇਸ਼ਾਨ ਮਰੀਜ਼ ਨੂੰ ਆਰਾਮ ਦੇ ਸਕਦੀ ਹੈ, ਮੂਡ ਵਿੱਚ ਸੁਧਾਰ ਕਰ ਸਕਦੀ ਹੈ ਅਤੇ ਮਰੀਜ਼ਾਂ ਵਿੱਚ ਖੁੱਲ੍ਹਾ ਸੰਚਾਰ ਕਰ ਸਕਦੀ ਹੈ।

ਗੀਤ ਸੰਗੀਤ ਦਰਦ ਦਾ ਪ੍ਰਬੰਧਨ ਕਰਦਾ ਹੈ। ਤਣਾਅ ਦੇ ਪੱਧਰਾਂ ਨੂੰ ਘਟਾ ਕੇ ਅਤੇ ਦਿਮਾਗ ਵਿੱਚ ਦਾਖਲ ਹੋਣ ਵਾਲੇ ਦਰਦ ਦੇ ਸੰਕੇਤਾਂ ਨੂੰ ਇੱਕ ਮਜ਼ਬੂਤ ਮੁਕਾਬਲਾ ਕਰਨ ਵਾਲੀ ਉਤੇਜਨਾ ਪ੍ਰਦਾਨ ਕਰਕੇ, ਸੰਗੀਤ ਥੈਰੇਪੀ ਦਰਦ ਪ੍ਰਬੰਧਨ ਵਿੱਚ ਸਹਾਇਤਾ ਕਰ ਸਕਦੀ ਹੈ।

ਇਹ ਦਰਦ ਨੂੰ ਘੱਟ ਕਰਦਾ ਹੈ। ਸੰਗੀਤ ਅਰਥਪੂਰਨ ਤੌਰ ‘ਤੇ ਦਰਦ ਦੀ ਸਮਝੀ ਗਈ ਤੀਬਰਤਾ ਨੂੰ ਘਟਾ ਸਕਦਾ ਹੈ, ਖਾਸ ਤੌਰ ‘ਤੇ ਜੇਰੀਏਟ੍ਰਿਕ ਦੇਖਭਾਲ, ਤੀਬਰ ਦੇਖਭਾਲ ਜਾਂ ਉਪਚਾਰਕ ਦਵਾਈ ਵਿੱਚ।

ਇਹ ਲੋਕਾਂ ਨੂੰ ਘੱਟ ਖਾਣ ਵਿੱਚ ਮਦਦ ਕਰਦਾ ਹੈ। ਭੋਜਨ ਦੇ ਦੌਰਾਨ ਬੈਕਗ੍ਰਾਉਂਡ ਵਿੱਚ ਨਰਮ ਸੰਗੀਤ ਵਜਾਉਣਾ (ਅਤੇ ਲਾਈਟਾਂ ਨੂੰ ਮੱਧਮ ਕਰਨਾ) ਲੋਕਾਂ ਨੂੰ ਖਾਣਾ ਖਾਂਦੇ ਸਮੇਂ ਹੌਲੀ ਕਰਨ ਵਿੱਚ ਮਦਦ ਕਰ ਸਕਦਾ ਹੈ ਅਤੇ ਅੰਤ ਵਿੱਚ ਇੱਕ ਬੈਠਕ ਵਿੱਚ ਘੱਟ ਭੋਜਨ ਦਾ ਸੇਵਨ ਕਰ ਸਕਦਾ ਹੈ।

ਇਹ ਕਸਰਤ ਸਹਿਣਸ਼ੀਲਤਾ ਨੂੰ ਵਧਾਉਂਦਾ ਹੈ। ਉਹਨਾਂ ਚੋਟੀ ਦੇ ਕਸਰਤ ਟਰੈਕਾਂ ਨੂੰ ਸੁਣਨਾ ਇੱਕ ਸਖ਼ਤ ਕਸਰਤ ਸੈਸ਼ਨ ਦੌਰਾਨ ਸਰੀਰਕ ਪ੍ਰਦਰਸ਼ਨ ਨੂੰ ਵਧਾ ਸਕਦਾ ਹੈ ਅਤੇ ਧੀਰਜ ਵਧਾ ਸਕਦਾ ਹੈ।

ਸੰਗੀਤ ਧੁਨ ਚਾਲ ਦੀ ਲੈਅ ਵਿੱਚੋਂ ਸੁਵਿਧਾਜਨਕ ਜ਼ਿਆਦਾ ਉਤਪਾਦਕ ਬਣਾਉਣ ਲਈ ਮਦਦ ਵਜੋਂ ਆਇਆ ਹੈ।

ਰਿਦਮ ਪ੍ਰਕਿਰਿਆ ਇੱਕਜੁਟ ਹੋ ਟੁਰਦੀ ਵਿਚਰਦੀ ਹੈ। ਫਿਰ ਸੁਰਾਂ ਧੁਨਾਂ ਮਨ ਸੰਸਾਰ ਦੀਆਂ ਤਰੰਗਾਂ ਤੇ ਵਿਛਦੀਆਂ ਹਨ। ਲਹਿਰਾਂ ਨੂੰ ਵੀ ਗਾਉਣ ਨੂੰ ਕਹਿੰਦੀਆਂ ਹਨ।

ਸੰਗੀਤ ਗੀਤਾਂ ਨਾਲ ਮੈਂ ਦੁਨੀਆਂ ਵਿੱਚ ਰਾਗ ਧੁੰਨੀਆਂ ਵਿਚ ਹੀ ਨਹੀਂ ਸਗੋਂ ਮਨ ਵਿਰਤੀਆਂ ਵਿਚ ਵੀ ਪਿਆਰ ਮੁਹੱਬਤ ਸਜਾ ਸਕਦਾ ਹਾਂ।

ਜੇ ਸੰਗੀਤ ਗੀਤ ਕਿਸੇ ਢੰਗ ਤਰੀਕੇ ਦਾ ਹੋਵੇ ਤਾਂ।

ਸੰਗੀਤ ਜੇ ਵਧੀਆ ਹੋਵੇ ਤਾਂ ਫੁੱਲ ਖਿੜਾ ਦੇਵੇ।
ਗੀਤ ਜੇ ਸੋਹਣਾ ਲਿਖਿਆ ਗਾਇਆ ਜਾਵੇ ਤਾਂ ਹਰ ਇਕ ਦੇ ਬੁੱਲਾਂ ਤੇ ਆ ਜਾਵੇ।
ਸਵੇਰੇ ਦੀਆਂ ਪਹਿਲੀਆਂ ਰਿਸ਼ਮਾਂ ਹੁੰਦਾ ਹੈ ਸੰਗੀਤ।

ਉਦਾਸ ਰਾਹਾਂ ਦੀ ਰੌਣਕ। ਸਾਥ। ਯਾਰ ਬੇਲੀ ਹੁੰਦਾ ਹੈ ਨਵਾਂ ਨਗ਼ਮਾ।

ਸਿਖ਼ਰ ਦੁਪਹਿਰ। ਜ਼ਿੰਦਗੀ ਦਾ ਆਨੰਦ।
ਗੁੜ੍ਹ ਸੌਂਫ ਇਲਾਚੀ ਦੀ ਚਾਹ ਵਰਗੇ ਘੁੱਟਾਂ ਦੀ ਵਾਰਦਾਤ।

ਸੰਗੀਤਮਈ ਪ੍ਰਯੋਗ ਨੂੰ ਹਰ ਕਿਸੇ ਨੇ ਦੇਖਿਆ। ਸੁਣਿਆ ਹੈ। ਸੰਗੀਤ ਮਨੁੱਖੀ ਬੋਲੀ ਦੇ ਮਾਧਿਅਮ ਨਾਲ ਧੁਨੀ ਸੰਚਾਰ ਦੇ ਫੰਕਸ਼ਨ ਨੂੰ ਸੁਦ੍ਰਿੜ ਅਤੇ ਵਿਕਸਿਤ ਕਰਦਾ ਹੈ।

ਮਾਨਸਿਕ ਮਨੁੱਖੀ ਊਰਜਾ ਨੂੰ ਨਿਸਚਿਤ ਟੀਚੇ ਲਈ ਫ਼ੋਕਸ ਕਰਦਾ ਹੈ।

ਗੀਤ ਸੰਗੀਤ ਰੂਹ ਮਨ ਦੀ ਖ਼ੁਰਾਕ। ਸੁਹਜ-ਸੁਆਦ ਦੀ ਪੂਰਤੀ। ਇਕ ਮਹੱਤਵਪੂਰਨ ਸਾਧਨ ਸੁੱਖ-ਦੁੱਖ ਵਿੱਚ।

ਲਾਸਾਨੀ ਉਤਸ਼ਾਹ-ਵਰਧਕ। ਮਨੁੱਖੀ ਜਜ਼ਬਾਤ ਨੂੰ ਉਭਾਰਨ ਅਤੇ ਦਬਾਉਣ ਦੀ ਸ਼ਕਤੀ
ਹੱਸਦਿਆਂ ਨੂੰ ਰੁਆ ਅਤੇ ਰੋਂਦਿਆਂ ਨੂੰ ਹਸਾ ਸਕਣ ਵਾਲਾ।

ਹਾਰੇ ਨੂੰ ਜਿਤਾ ਸਕਦਾ ਹੈ।
ਡਿੱਗੇ ਪਏ ਨੂੰ ਉਠਾ ਵੀ ਸਕੇ ਸੰਗੀਤ।

ਗੀਤ-ਸੰਗੀਤ ਸੁੰਦਰਤਾ, ਰੌਚਿਕਤਾ ਉਤਸ਼ਾਹ, ਹੌਸਲਾ ਅਤੇ ਖੇੜਾ ਪ੍ਰਦਾਨ ਕਰੇ। ਅਨਮੋਲ ਸੁਗਾਤਾਂ ਦਾ ਇੱਕ ਮਹੱਤਵਪੂਰਨ ਸੋਮਾ। ਚਸ਼ਮਾ। ਗਵਾਹ। ਪੈੜਾਂ। ਨਵੀਨ ਸਜਰਾ ਸੁਫਨਾ ਵੀ ਹੁੰਦਾ ਹੈ ।

ਭਗਤ ਪੂਰਨ ਸਿੰਘ ਮਦਰ ਟਰੇਸਾ
ਵਰਗਾ ਕੌਣ ਇਹਨਾਂ ਚੋਂ। ਤੁਸੀਂ ਕੀ ਕਹੋਗੇ?

ਸ਼ਬਦ-ਸੁਰ ਵਿਚ ਗਾਉਣ ਵਾਲਾ ਨਗ਼ਮਾ ਹੁੰਦਾ ਹੈ। ਪੁਰਾਣੇ ਜ਼ਖ਼ਮਾਂ ਤੇ ਸੋਹਣੇ ਸ਼ਬਦਾਂ ਦੀ ਕਥਾ ਵਰਗੀ ਕਹਾਣੀ ਹੈ ਇਹ “ਮੇਰਾ ਪੰਜਾਬ”। ਇਸ ਦੇ ਪੁਰਾਣੇ ਜ਼ਖਮਾਂ ਦੀਆਂ ਕਥਾ ਕਹਾਣੀਆਂ ਦਿਲ ਨੂੰ ਬਹੁਤ ਸਤਾਉਂਦੀਆਂ ਰਹਿੰਦੀਆਂ ਸਨ।

ਮਾਂ ਦੇ ਬੋਲ ਤੇ ਗੀਤ ਹੰਝੂਆਂ ਨਾਲ ਲੱਦ ਦਿੰਦੇ ਹਨ ਪਲਕਾਂ ਨੂੰ। ਨਾ ਹੀ ਉਹ ਪਲ ਪਹਿਰ ਚੀਸਾਂ ਵਾਲੇ ਫਿਰ ਕਦੇ ਆਰਾਮ ਕਰਨ ਦਿੰਦੇ ਹਨ।
ਤੇ ਨਾ ਹੀ ਇਹ ਉਮਰਾਂ ਦੇ ਜ਼ਖਮ ਭਰਦੇ ਹਨ। ਰਾਤਾਂ ਚ ਇਹੀ ਗੀਤ ਗਾਉਂਦਿਆਂ ਦਿਨ ਚੜ੍ਹ ਜਾਂਦਾ ਹੈ।

ਪੁਰਾਣੇ ਜ਼ਖ਼ਮ ਜਿੰਨੇ ਕੁਰੇਦੀ ਜਾਓਗੇ ਓਨੇ ਹੀ ਡੂੰਘੇ ਹੁੰਦੇ ਜਾਣਗੇ। ਤੇ ਉਹ ਤੁਹਾਨੂੰ ਬੇਚੈਨ ਉਦਾਸ ਵੀ ਕਰਦੇ ਰਹਿਣਗੇ।
ਇਹੀ ਤਾਂ ਜ਼ਿੰਦਗੀ ਹੁੰਦੀ ਹੈ। ਖ਼ੂਬਸੂਰਤ ਲਗਦੀ।
ਜੋ ਪੰਘੂੜਿਆਂ ਦੇ ਹੁਲਾਰਿਆਂ ਤੇ ਲਿਖੇ ਗੀਤ ਤਾਂ ਗਾਵੇ।
ਗੱਲ ਤਾਂ ਕਰੇ ਕੋਈ ਜ਼ਿੰਦਗੀ ਦੀ।
ਬਾਤ ਤਾਂ ਪਾਵੇ ਹੁੰਗਾਰੇ ਦੇਣ ਵਾਲੀ।

ਰੰਗ ਬਰੰਗੀਆਂ ਚੁੰਨੀਆਂ ਪੱਖੀਆਂ ਕੱਢੀਆਂ ਫੁੱਲਕਾਰੀਆਂ ਹੀ ਤਾਂ ਜੀਵਨ ਦੇ ਅਨੇਕਾਂ ਪਹਿਲੂ। ਉੱਭਰਦੇ ਨਜ਼ਾਰੇ ਹਨ।
ਪਾਪਾ ਸਹੀ ਕਹਿੰਦੇ ਹੁੰਦੇ ਸਨ। ਵੱਡੇ ਬਜ਼ੁਰਗ ਸਦਾ ਹੀ ਸਿਆਣੀ ਗੱਲ ਕਰਦੇ ਹਨ। ਤੂੰ ਅਮਰਜੀਤ ਉਹਨਾਂ ਦੇ ਕੋਲ ਵੀ ਬੈਠਿਆ ਕਰ।

ਲਿਖਣਾ ਗਾਉਣਾ ਵੀ ਢੰਗ ਤਰੀਕੇ ਦਾ ਹੋਵੇ ਤਾਂ ਹੀ ਵਧੀਆ ਲੱਗਦਾ ਹੈ।
ਬਾਬਾ ਗੁਰ ਨਾਨਕ ਵੀ ਰਚਦਾ ਗਾਉਂਦਾ ਰਿਹਾ ਹੈ। ਮਰਦਾਨੇ ਦੇ ਨਾਲ। ਤੇ ਚਰਚਾ ਉਹਦੀ ਸਾਰੇ ਜੱਗ ਜਹਾਨ ਵਿਚ ਹੋ ਰਹੀ ਹੈ।

ਨਿੱਕੀ ਨਿੱਕੀ ਮੁਸਕਾਨ ਵਰਗਾ ਹੁੰਦਾ ਹੈ ਸੋਹਣਾ ਗੀਤ। ਫਿਰ ਉਹੀ ਗੀਤ ਸਾਰੇ ਗਾਉਣ ਲੱਗ ਜਾਂਦੇ ਹਨ। ਜਿਵੇਂ ਪੁਰਾਣੇ ਕਈ ਗੀਤ ਹੁੰਦੇ ਸਨ।

ਸੂਹੇ ਦੇ ਚੀਰੇ ਵਾਲਿਆ ਫੁੱਲ ਕਿੱਕਰਾਂ ਦੇ

ਜੁੱਤੀ ਕਸੂਰੀ ਪੈਰੀਂ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਟੁਰਨਾ ਪਿਆ

ਲਗਨ ਅਤੇ ਉਤਸ਼ਾਹ ਕਿਸੇ ਵੀ ਕੰਮ ਵਿਚ ਸਫਲਤਾ ਲਈ ਪਹਿਲੀ ਤੇ ਮਹੱਤਵਪੂਰਨ ਸ਼ਰਤ ਹੈ। ਜ਼ਰੂਰੀ ਵੀ ਬਹੁਤ ਹੈ। ਲਗਨ ਕੰਮ ਦੀ ਰੀਝ। ਸੁਰੀਲੀ ਜੇਹੀ ਸਤਰ ਹੁੰਦੀ ਹੈ। ਗਾਉਣ ਵਰਗੀ।

ਜਿਹਨੇ ਲਗਨ ਨਾਲ ਕੰਮ ਸਿੱਖ ਲਿਆ। ਸਮਝੋ ਉਹ ਹੁਨਰ ਵਾਲਾ ਹੋ ਗਿਆ। ਕੰਮ ਕਲਾ ਕੋਈ ਵੀ ਭਾਵੇਂ ਕਿਉਂ ਨਾ ਹੋਵੇ। ਗੀਤ ਸੰਗੀਤ ਕਸਾਲੀਕਲ ਸਭ ਤੋਂ ਉੱਤਮ ਕਲਾ ਹੈ।
ਲਗਨ ਦਾ ਮਤਲਬ ਹੈ ਕਿਸੇ ਕੰਮ ਵਿਚ ਪੂਰੀ ਤਰ੍ਹਾਂ ਖੁੱਭ ਜਾਣਾ। ਡੁੱਬ ਜਾਣਾ। ਗੁਆਚ ਜਾਣਾ। ਇਸ ਨਾਲ ਵਿਅਕਤੀ ਨੂੰ ਕਿਸੇ ਕੰਮ ਨੂੰ ਕਰਨ ਵਿਚ ਨਾ ਸਿਰਫ਼ ਮਜ਼ਾ ਆਉਣ ਲੱਗਦਾ ਹੈ, ਬਲਕਿ ਉਹ ਉਸ ਕੰਮ ਵਿਚ ਸਫਲਤਾ ਵੀ ਹਾਸਲ ਕਰ ਲੈਂਦਾ ਹੈ।
ਇਹ ਲਗਨ ਹੁਨਰ ਹੌਲੀ-ਹੌਲੀ ਰਿਆਜ਼ ਵਿਚ ਵੀ ਬਦਲ ਜਾਂਦੀ ਹੈ। ਨਿਖਰਿਆ ਹੁਨਰ ਸਰਬਸ੍ਰੇਸ਼ਠ ਸਿੱਧ ਹੁੰਦਾ ਹੈ। ਹੁਨਰ ਓਨਾ ਜ਼ਿਆਦਾ ਨਿਖਰਦਾ ਹੈ ਜਿਨੀ ਲਗਨ ਅਤੇ ਉਤਸ਼ਾਹ ਹੋਵੇਗਾ। ਵਧੀਆ ਗਾਇਕੀ ਦੀ ਵੀ ਇਹੀ ਸੁਹੱਪਣਤਾ ਹੈ।
ਇਕ ਗਾਇਕ ਝੱਟ ਹਰ ਸਟੇਜ ਤੇ ਜੰਮ ਜਾਂਦਾ ਹੈ ਤੇ ਦੂਸਰੇ ਨੂੰ ਕੋਈ ਮੂੰਹ ਵੀ ਨਹੀਂ ਲਾਉਂਦਾ।

ਬੰਦੇ ਕੋਲ ਗਾਉਣ ਣਦੀ ਦਿਲਚਸਪੀ। ਚਾਅ। ਹੋਣਾ ਬਹੁਤ ਹੀ ਜ਼ਰੂਰੀ ਹੈ। ਚਾਹੀਦਾ ਵੀ ਹੈ। ਫਿਰ ਰੁਚੀ ਲਗਨ ਹੁਨਰ ਬਣਨ ਵਿਚ ਦੇਰ ਨਹੀਂ ਕਰਦੀ।
ਲਗਨ ਬਣ ਗਈ। ਮੁੜ ਆਈ ਉਹ ਘੜੀ ਤਾਂ ਸਫਲਤਾ ਤੁਹਾਡੇ ਪੈਰੀਂ ਆ ਪਵੇਗੀ।

ਸੋਚ ਕੇ ਸੋਹਣੇ ਸ਼ਬਦਾਂ ਲਫ਼ਜ਼ਾਂ ਨੂੰ ਚੁਗ ਚੁਗ ਕੇ ਬੋਲਣਾ ਗਾਉਣਾ। ਹਰ ਇਕ ਨੂੰ ਪ੍ਰਭਾਵਿਤ ਕਰਦਾ ਹੈ। ਬਜ਼ੁਰਗ ਵੀ ਸਿਆਣੇ ਬੱਚੇ। ਵਧੀਆ ਗਾਇਕ ਨੂੰ ਹੀ ਬੁੱਕਲ ਵਿਚ ਲੈਂਦੇ ਹਨ।

‘ਸ਼ਬਦ’ ਬੋਲ ਨਾਲ ਧੁਨੀ, ਅਰਥ ਅਤੇ ਭਾਵ ਦੇ ਨਾਲ-ਨਾਲ ਉਪਦੇਸ਼, ਬ੍ਰਹਮ, ਅਨਹਦ ਤੇ ਸੁਰਤ ਵੀ ਸ਼ਾਮਲ ਹੁੰਦੀ ਹੈ।

ਸ਼ਬਦ ਦਾ ਚਿਹਨ ਪ੍ਰਬੰਧ ਵਿਚਾਰਾਂ ਅਤੇ ਮਨੋਭਾਵਾਂ ਦੀਆਂ ਮੁਸ਼ਕਲਾਂ। ਗੁੰਝਲਾਂ ਨੂੰ। ਸਹੀ ਸੇਧ ਦਿੰਦਾ ਹੈ। ਤਾਂ ਹੀ ਭਾਰਤੀ ਅਤੇ ਪੱਛਮੀ ਅਧਿਆਤਮਕ ਤੇ ਲੌਕਿਕ ਸਾਹਿਤ। ਲੋਕਾਂ ਨਾਲ਼ ਸੰਬੰਧਿਤ। ਸੰਸਾਰਿਕ, ਦੁਨਿਆਵੀ ਸਾਹਿਤ ਵਿੱਚ ਸ਼ਬਦ ਦੀ ਵਡਿਆਈ ਮਹੱਤਵ ਹੈ।

ਸ਼ਬਦ ਇਕ ਸੁਰੀਲੇ ਗੀਤ ਦੀ ਸਤਰ ਕਹੋ। ਸੁਰ ਵਿਚ ਗਾਉਣ ਵਾਲਾ ਨਗ਼ਮਾ।

ਗੀਤਾਂ ਨੂੰ ਦਰਖ਼ਾਸਤ-ਅਮਰਜੀਤ ਟਾਂਡਾ

ਗੀਤਾਂ ਨੂੰ ਦਰਖ਼ਾਸਤ ਮੇਰੀ
ਸੰਗ ਮੇਰੇ ਸਦਾ ਰਹਿਣ
ਸਹਿਜੇ ਸਹਿਜੇ ਟੁਰਨ ਨਾਲ ਮੇਰੇ
ਦੁਨੀਆਂ ਨੂੰ ਵੀ ਕਹਿਣ

ਪਰਤ ਜਾਣ ਭਾਵੇਂ ਅੰਤ ਨੂੰ ਸਾਰੇ
ਅੱਧਵਾਟੇ ਨਾ ਬਹਿਣ
ਰਹਿੰਦੇ ਸਨ ਜੋ ਸੰਗੀ ਬਣਕੇ
ਲੋਕ ਦੇਖਣ ਤੇ ਕਹਿਣ

ਔਹ ਜਾਂਦਾ ਇੱਕ ਗੀਤਾਂ ਵਾਲਾ
ਯਾਦ ਕਰਨ ਰੁੱਖ ਰਾਹ
ਹਵਾ ਪੰਛੀ ਗਾਉਣ ਗੀਤ ਮੇਰੇ
ਸਾਂਭ ਕੇ ਲੰਬੇ ਸਾਹ

ਅੰਬਰੋਂ ਤਿਲਕੇ ਅੱਥਰੂ ਅੱਗ ਦਾ
ਧੁੱਪ ਹਿੱਕੇ ਸੁੱਕ ਜਾਵੇ
ਜ਼ਖ਼ਮ ਪਿੱਠਾਂ ਤੇ ਉਮਰਾਂ ਵਰਗੇ
ਕੋਈ ਨਾ ਪੌਣ ਦੁਹਾਈਆਂ ਪਾਵੇ

ਚਿੱਟਾ ਹੰਝੂ ਗੋਰੀ ਗੱਲ੍ਹ ਤੇ
ਤਿਲਕ ਤਿਲਕ ਖੜ੍ਹ ਜਾਵੇ
ਇਤਿਹਾਸ ਚੋਂ ਚੀਸਾਂ ਦਾ ਪਿੰਡਾ
ਸਿਰਜੇ ਤੇ ਪੜ੍ਹ ਜਾਵੇ

ਦੁੱਖ ਨਾ ਲੱਗੇ ਆਲਮ ਨੂੰ
ਪੀੜਾਂ ਕਿਉਂ ਕੋਈ ਪਰੋਵੇ
ਚਾਨਣੀ ਦੀ ਅੱਖ ਦਾ ਹੰਝੂ
ਮੇਰੇ ਗੀਤ ਦੇ ਹਾਣਦਾ ਹੋਵੇ

ਸ਼ਾਮਾਂ ਵਿਚ ਨਾ ਸੂਰਜ ਡੁੱਬਦੇ
ਇਹਨਾਂ ਕੱਲ੍ਹ ਹੋਰ ਧਰਤ ਤੇ ਆਉਣਾ
ਮੇਰੇ ਗੀਤਾਂ ਨੂੰ ਵੀ ਪੌਣ ਪਰਿੰਦਿਆਂ
ਸਦੀਆਂ ਤੀਕਰ ਗਾਉਣਾ

ਲੋਕ ਗੀਤ ਦੀ ਯਾਤਰਾ ਮਨੁੱਖ ਦੀਆਂ ਮੂਲ-ਪ੍ਰਵਿਰਤੀਆਂ। ਮੁੱਢ ਕਦੀਮ ਤੋਂ ਹੀ ਸਰੀਰਕ ਕਿਰਿਆਵਾਂ। ਦੀ ਹੀ ਕਹਾਣੀ। ਵਿਕਾਸ-ਗਾਥਾ ਹੁੰਦੀ ਹੈ।
ਮੂਲ-ਵਿਚਾਰ ਪੁਰਾਤਨ ਪੱਧਰਾਂ ਉੱਤੇ ਅਨੇਕ ਸਹੰਸਰਾਬਦੀਆਂ ਤੇ ਸ਼ਤਾਬਦੀਆਂ ਬਾਅਦ ਵੀ ਕਿਸੇ ਨਾ ਕਿਸੇ ਰੂਪ ਵਿੱਚ ਸਥਿਰ ਰਹਿਣ ਦੀ ਕੋਸ਼ਿਸ਼ ਕਰਦੇ ਹਨ।

ਰਹੁ-ਰੀਤਾਂ ਹੀ ਇਹਨਾਂ ਵਿਚਾਰਾਂ ਲਈ ਓਟ ਆਸਰਾ ਬਣਦੀਆਂ ਆਈਆਂ ਹਨ। ਇਹਨਾਂ ਵਿੱਚ ਕਿਸੇ ਵੀ ਜਾਤੀ ਦੇ ਚੇਤਨਾ, ਅਚੇਤਨ। ਅਵਚੇਤਨ ਸੰਸਕਾਰ ਮਿਲਦੇ ਰਹਿੰਦੇ ਹਨ।

ਲੋਕ ਗੀਤ ਮਹਾਂਕਾਲ ਦੇ ਨਿੱਤ ਬਦਲਦੇ ਅਨੰਤ ਵਹਾਉ ਵਿੱਚ ਮਨੁੱਖੀ ਮਨ ਦੀਆਂ ਚੇਤਨ, ਅਚੇਤਨ, ਅਵਚੇਤਨ ਦੇ ਰੂਪ-ਚਿਤਰ ਹਨ।

ਮਨੁੱਖ ਦਾ ਅਨੁਭਵ ਵਰਤਮਾਨ ਦੇ ਪ੍ਰਤੱਖ ਹੱਥਾਂ ਚੋਂ ਖੁੱਸ ਕੇ ਵੀ ਅਤੀਤ ਦੀ ਬੁੱਕਲ ਵਿੱਚ ਸੁਰੱਖਿਅਤ ਰਹਿੰਦਾ ਹੈ।

ਉਸ ਅਨੁਭਵ ਨੂੰ ਅੰਗੀਕਾਰ ਕਰਦੇ ਹੋਏ ਵਰਤਮਾਨ ਦਾ ਪਿੜ ਲੋਕ ਗੀਤ ਬਣ ਗੂੰਜ ਉਠਦਾ ਹੈ।
ਲੋਕਾਂ ਦਾ ਗੀਤ ਬਣ ਜਾਂਦਾ ਹੈ।
ਮਨ ਭਾਵਨਾਵਾਂ ਦਾ ਪ੍ਰਤੀਕ। ਹੁਲਾਰਾ। ਖੁਸ਼ੀ ਵਿੱਚ ਗਾਇਆ ਗੌਣ।

ਲੋਕ–ਗੀਤਾਂ ਤੇ ਲੋਕ–ਨਾਚਾਂ ਵਿਚੋਂ ਲੋਕ ਜੀਵਨ ਵਿਚ ਜਜ਼ਬਿਆਂ ਦਾ ਹੜ੍ਹ ਆਉਂਦਾ ਹੈ। ਵਗਦਾ ਹੈ। ਤੇ ਵੱਖ ਵੱਖ ਕਲਾਤਮਕਤਾਵਾਂ ਵੱਲ ਟੁਰ ਪੈਂਦਾ ਹੈ।

ਪੰਜਾਬੀ ਬੋਲੀ ਕੌਮ ਮਾਂ ਦਾ ਵਿਰਸਾ ਹੀ ਹੁੰਦਾ ਹੈ। ਜੋ ਲਿਖਣ ਅਤੇ ਬੋਲਣ ਵਿੱਚ ਪੰਜਾਬੀਆਂ ਨੂੰ ਮਾਣ ਮਹਿਸੂਸ ਕਰਦੀ ਹੈ। ਪਿਆਰ ਦਿੰਦੀ ਹੈ।

ਭਗਤ ਬਾਣੀ, ਗੁਰੂ ਬਾਣੀ ਅਤੇ ਪ੍ਰੇਮ ਭਗਤੀ ਦਾ ਰਾਗ ਵੀ ਪੰਜਾਬ ਤੇ ਹਰੇਕ ਪੰਜਾਬੀ ਨੇ ਗਾਇਆ।
ਗੁਰਮੁੱਖੀ ਪੰਜਾਬੀ ਬੋਲੀ ਗੁਰੂਆਂ ਦੇ ਮੁੱਖੋਂ ਵੀ ਉਚਾਰਣ ਕੀਤੀ ਗਈ।
ਮੇਲੇ, ਰੁੱਤਾਂ ਗਿੱਧਾ, ਭੰਗੜਾ, ਤੀਆਂ, ਪੰਜਾਬੀ ਸੱਭਿਆਚਾਰ ਬੋਲੀ ਬਿਨਾ ਬੇਪਛਾਣੇ ਜਿਹੇ ਹਨ।

ਪੰਜਾਬੀ ਬੋਲੀ ਦੇ ਸੁਰ ਤਾਲ ਮਿਠਤੁ ਪੰਜਾਬੀ ਗੀਤ ਸੰਗੀਤ ਵਿੱਚ ਸ਼ਹਿਦ ਵਾਂਗ ਹਨ।

ਸੰਗੀਤ ਪੰਜਾਬੀਆਂ ਦੀ ਜ਼ਿੰਦਗੀ ਵਿੱਚ। ਰਾਹਾਂ ਵਿਹੜਿਆਂ ਵਿੱਚ ਵੰਨ ਸੁਵੰਨੇ ਰੰਗ ਰਾਗ ਖਿਲਾਰਦੀ ਹੈ।
ਇਹਦੀਆਂ ਧੁਨਾਂ, ਤਰੰਗਾਂ, ਬੋਲ, ਆਨੰਦਤ ਕਰਦੇ ਹਨ। ਕਿਸੇ ਰੂਹਾਨੀਅਤ ਦੇ ਦਰਸ਼ਨ ਕਰਵਾਉਂਦੇ ਹਨ।

ਉਦਾਸ ਪਲਾਂ ਵਿੱਚ ਕਲਾਸੀਕਲ ਸੰਗੀਤ ਮਨ ਨੂੰ ਸ਼ਾਂਤੀ। ਡੂੰਘੇ ਪਾਣੀਆਂ ਵਿਚ ਤਾਰੀਆਂ ਲਵਾਉਂਦਾ ਹੈ। ਬੰਦਾ ਡੁਬਕੀਆਂ ਲਗਾਉਂਦਾ ਇੰਝ ਮਹਿਸੂਸ ਕਰਦਾ ਹੈ ਜਿਵੇਂ ਭਵ ਸਾਗਰ ਤਰਦਾ ਹੋਵੇ।
ਨਿਰਾਸ਼ਤਾ ਢਹਿੰਦੀਆਂ ਕਲਾਂ ਵਿੱਚ ਆਸ ਗੀਤ ਉਮੀਦ ਦਾ ਸੋਮਾ ਵੀ ਬਣਦਾ ਹੈ।
ਗਾਉਂਦਿਆਂ ਉੱਠਦਾ ਹੈ। ਕੰਮ ਵਿਚ ਲੀਨਤਾ ਬਖਸ਼ਦਾ ਹੈ।
ਸੰਗੀਤ ਲੋਰੀਆਂ ਵੀ ਹਨ ਤੇ ਥਪਕੀਆਂ ਵੀ। ਲੋਰ ਤੇ ਖੁਸ਼ੀਆਂ ਦੀਆਂ ਝੋਲੀਆਂ ਵੀ। ਜੀਵਨ। ਰੰਗਮਈ ਜ਼ਿੰਦਗੀ। ਸਾਰੀ ਹੀ ਊਣੀ ਤੇ ਹਨੇਰਾ ਹੈ ਕਲਾਸੀਕਲ ਰਾਗ ਗੀਤ ਸੰਗੀਤ ਬਿਨ ।

ਵਧੀਆ ਗਾਇਕ ਸੰਗੀਤ ਨੂੰ ਗੋਦ ਵਿਚ ਬਿਠਾ ਪਿਆਰ ਕਰਦੇ ਹਨ।

ਸਾਰਾ ਜੀਵਨ ਸੁਰਾਂ ਤਰਜ਼ਾਂ ਰਿਆਜ਼ ਨੂੰ ਸਮਰਪਿਤ ਕਰ ਸਟੇਜਾਂ ਤੇ ਛਾ ਜਾਂਦੇ ਹਨ । ਪਲਾਂ ਵਿਚ ਹੀ ਮਹਿਫ਼ਲਾਂ ਮੇਲੇ ਲੁੱਟ ਕੇ ਲੈ ਜਾਂਦੇ ਹਨ।

ਰਿਆਜ਼ ਉਹਨਾਂ ਦਾ ਪਹਿਰਾਵਾ ਭੋਜਨ ਖਾਣ ਪੀਣ ਹੋ ਜਾਣਾ ਚਾਹੀਦਾ ਹੈ।
ਸੌਣ ਵੇਲੇ ਵੀ ਉਹ ਨਵੀਂ ਧੁਨ ਬਣਾ ਕੇ ਹੀ ਸੌਣ। ਊਂਘਣ ਵੀ ਤਾਂ ਸੁਰ ਤਾਲ ਵਿਚ।

ਬਸੰਤ ਰੁੱਤ ਦੇ ਮੌਕੇ ਪੰਛੀ ਹਿੰਡੋਲ ਤੇ ਬਸੰਤ ਰਾਗ ਗਾਉਂਦੇ ਹਨ !
ਪੰਛੀਆਂ ਦੇ ਸੰਗੀਤ ਮੁਕਾਬਲੇ ਬਾਰੇ ਸੁਣ ਕੇ ਤੁਹਾਨੂੰ ਥੋੜਾ ਅਜੀਬ ਜ਼ਰੂਰ ਲੱਗੇਗਾ ਪਰ ਇਹ ਮੁਕਾਬਲਾ ਥਾਈਲੈਂਡ ਦੇ ਨਾਰਥੀਵਾਟ ਵਿਚ ਹੁੰਦਾ ਹੈ।

ਬੋਰਡ ਪੈਨਲ ਪੰਛੀਆਂ ਦੀ ਆਵਾਜ਼, ਉਨ੍ਹਾਂ ਦੇ ਗਾਣੇ ਅਤੇ ਸੂਝਬੂਝ ਦੇ ਆਧਾਰ ‘ਤੇ ਉਨ੍ਹਾਂ ਨੂੰ ਰੈਕਿੰਗ ਦਿੰਦਾ ਹੈ। ਕਾਬਲੇਗੌਰ ਹੈ ਕਿ ਇਸ ਮੁਕਾਬਲੇ ‘ਚ ਥਾਈਲੈਂਡ ਤੋਂ ਇਲਾਵਾ ਸਿੰਗਾਪੁਰ ਅਤੇ ਮਲੇਸ਼ੀਆ ਦੇ 1800 ਤੋਂ ਜ਼ਿਆਦਾ ਪੰਛੀਆਂ ਨੇ ਹਿੱਸਾ ਲਿਆ। ਇਸ ਮਿਊਜ਼ਿਕ ਕੰਪੀਟੀਸ਼ਨ ਦੀ ਖਾਸੀਅਤ ਇਹ ਹੈ ਕਿ ਮੁਕਾਬਲੇ ਵਿਚ ਹਿੱਸਾ ਲੈਣ ਤੋਂ ਪਹਿਲਾਂ ਪੰਛੀਆਂ ਨੂੰ ਬਕਾਇਦਾ ਟ੍ਰੇਨਰਾਂ ਵੱਲੋਂ ਚਾਰ ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ।

ਪੰਛੀ ਮੁਕਾਬਲੇ ਦੌਰਾਨ ਜੋ ਵਧੀਆ ਸੰਗੀਤ ਗਾਉਂਦਾ ਹੈ ਉਸ ਨੂੰ ਜੇਤੂ ਐਲਾਨ ਦਿੱਤਾ ਜਾਂਦਾ ਹੈ।
ਪੰਛੀਆਂ ਦੇ ਅਜਿਹੇ ਮੁਕਾਬਲੇ ਹਰ ਸਾਲ ਕਰਵਾਏ ਜਾਂਦੇ ਹਨ।

ਉਡਾਣ ਵਿੱਚ, ਗਾਣਾ ਉੱਚਾ ਹੁੰਦਾ ਹੈ। ਇਸਦੇ ਖੰਭ ਫੜਫੜਾਉਂਦੇ ਹੋਏ, ਪੰਛੀ ਟਰੇਕੀਆ, ਬ੍ਰੋਂਕਾਇਟਸ ਅਤੇ ਫੇਫੜਿਆਂ ਰਾਹੀਂ ਹਵਾ ਨੂੰ ਧੱਕਦਾ ਹੈ।

ਵਾਵਰਗੀਗ ਦਾ ਗਾਣਾ ਅਸਮਾਨ ਵਿੱਚ 3 ਕਿਲੋਮੀਟਰ ਤੱਕ ਫੈਲਦਾ ਹੈ, ਅਤੇ ਜ਼ਮੀਨ ਤੇ ਇਹ ਬਹੁਤ ਜ਼ਿਆਦਾ ਸ਼ਾਂਤ ਲੱਗਦਾ ਹੈ।

ਦੋਨੋ ਪੰਛੀਆਂ ਦੇ ਲਿੰਗਾਂ ਦੇ ਵੋਕਲ ਉਪਕਰਣ ਦੀ ਇਕੋ ਜਿਹੀ ਬਣਤਰ ਹੈ। ਪਰ lower ਰਗਾਂ ਵਿਚ ਹੇਠਲੇ ਲੈਰਿੰਕਸ ਦੀਆਂ ਮਾਸਪੇਸ਼ੀਆਂ ਮਰਦਾਂ ਨਾਲੋਂ ਕਮਜ਼ੋਰ ਹੁੰਦੀਆਂ ਹਨ।
ਇਸੇ ਲਈ ਪੁਰਸ਼ ਮੇਲ ਪੰਛੀ ਵਧੀਆ ਗਾਉਂਦੇ ਹਨ।

ਹੈਰਾਨੀ ਦੀ ਗੱਲ ਹੈ ਕਿ ਪੰਛੀ ਇਸ ਲਈ ਗਾਉਂਦੇ ਹਨ ਕਿਉਂਕਿ ਉਹ ਮਦਦ ਨਹੀਂ ਕਰ ਸਕਦੇ ਪਰ ਗਾ ਸਕਦੇ ਹਨ। ਯਕੀਨੀ ਤੌਰ ‘ਤੇ, ਪ੍ਰਜਨਨ ਦੇ ਮੌਸਮ ਦੇ ਦੌਰਾਨ ਸਭ ਤੋਂ ਵੱਧ ਸੰਵੇਦਕ ਅਤੇ ਗੁੱਸੇ ਨਾਲ ਭਰੀਆਂ ਰੌਲਾਂ ਸੁਣੀਆਂ ਜਾਂਦੀਆਂ ਹਨ। ਜੋ ਹਾਰਮੋਨਲ ਵਾਧੇ ਦੁਆਰਾ ਸਮਝਾਇਆ ਜਾਂਦਾ ਹੈ, ਜਿਸ ਲਈ ਇੱਕ ਜ਼ੋਰਦਾਰ ਡਿਸਚਾਰਜ ਦੀ ਜ਼ਰੂਰਤ ਹੁੰਦੀ ਹੈ।

ਖਰੀਦੇ ਪੰਛੀ ਪਤਝੜ ਵਿਚ ਅਤੇ ਕਈ ਵਾਰ ਸਰਦੀਆਂ ਵਿਚ ਕਿਉਂ ਗਾਉਂਦੇ ਰਹਿੰਦੇ ਹਨ?
ਇਕ ਸ਼ਿਕਾਰੀ ਦੀ ਅਚਾਨਕ ਦਿੱਖ ਤੋਂ ਘਬਰਾਉਂਦੇ, ਰਾਤ ਦਾ ਰੰਗ, ਰੋਬਿਨ, ਵੇਨ ਅਤੇ ਹੋਰ ਪੰਛੀ ਅਚਾਨਕ ਕਿਉਂ ਗਾਉਣਾ ਸ਼ੁਰੂ ਕਰਦੇ ਹਨ?

ਪਿੰਜਰੇ ਵਿੱਚ ਕੈਦ ਪੰਛੀ ਕਿਉਂ ਪੂਰੀ ਅਵਾਜ਼ ਵਿੱਚ ਗਾਉਂਦੇ ਹਨ ਅਤੇ ਮੌਸਮ ਦੀ ਪਰਵਾਹ ਕੀਤੇ ਬਿਨਾਂ (ਇਸ ਤੋਂ ਇਲਾਵਾ, ਉਹ ਮਜ਼ਬੂਤ ਅਤੇ ਆਪਣੇ ਮੁਫਤ ਰਿਸ਼ਤੇਦਾਰਾਂ ਨਾਲੋਂ ਵਧੇਰੇ ਗਾਉਂਦੇ ਹਨ)।

ਬਸੰਤ ਰੁੱਤ ਵਿਚ, ਇਹ ਉਹ ਤਾਰੇ ਹਨ ਜੋ ਆਲੇ ਦੁਆਲੇ ਦੇ ਸਾਰੇ ਪੰਛੀਆਂ, ਖ਼ਾਸਕਰ ਸੈਡੇਟਰੀ ਅਤੇ ਖਾਨਾਬਦੋਸ਼ ਲੋਕਾਂ ਨਾਲੋਂ ਵਧੇਰੇ ਉੱਚੀ ਅਤੇ ਕੁਸ਼ਲਤਾ ਨਾਲ ਗਾਉਂਦੇ ਹਨ। ਖ਼ਾਸਕਰ ਕਿਉਂਕਿ ਬਾਕੀ ਪਰਵਾਸੀ ਜਾਤੀਆਂ ਅਜੇ ਜੰਗਲਾਂ ਵਿਚ ਵਾਪਸ ਨਹੀਂ ਆਈਆਂ ਹੁੰਦੀਆਂ।

ਕਿਤੇ ਬੁਲਬੁਲਾਂ ਦਾ ਗੀਤ, ਮਿੱਠਾ-ਮਿੱਠਾ ਸੰਗੀਤ ।
ਕਿਤੇ ਘੁੱਗੀ ਬੋਲ ਰਹੀ ਹੈ ਤੇ ਕਿਤੇ ਗੁਟਾਰ ਨੱਚ ਰਹੀ ਹੈ ।
ਕਿਸੇ ਪਾਸੇ ਜੰਗਲੀ ਗੋਲੇ ਕਬੂਤਰ ਗੁਟਕੂੰ-ਗੁਟਕੂੰ ਕਰ ਰਹੇ ਹਨ।
ਕਿਤੇ ਮਮੋਲੇ ਬੋਲ ਰਹੇ ਹਨ । ਬਿਜੜਾ ਆਪਣੇ ਆਲ੍ਹਣੇ ਨੂੰ ਸ਼ਿੰਗਾਰਦਾ ਦਿਸ ਰਿਹਾ ਹੈ ।

ਕਿਸੇ ਪਾਸਿਓਂ ਬੁਲਬੁਲਾਂ ਵਲੋਂ ਗਾਏ ਜਾ ਰਹੇ ਗੀਤਾਂ ਦਾ ਮਿੱਠਾ-ਮਿੱਠਾ ਸੰਗੀਤ ਸੁਣਾਈ ਦੇ ਰਿਹਾ ਹੈ। ਜਦੋਂ ਬਸੰਤ ਰੁੱਤ ਆਉਂਦੀ ਹੈ, ਤਾਂ ਕਿਸੇ ਪਾਸੇ ਕੋਇਲ ਆਪਣੇ ਗੀਤ ਗਾਉਂਦੀ ਸੁਣਾਈ ਦਿੰਦੀ ਹੈ ।
ਕਿਸੇ ਪਾਸੇ ਤਿੱਤਰ ਤੇ ਬਟੇਰੇ ਉਡਾਰੀਆਂ ਮਾਰਦੇ ਦਿਖਾਈ ਦਿੰਦੇ ਹਨ।

ਕਿਸੇ ਪਾਸੇ ਕਾਂ, ਬਨੇਰਿਆਂ ਉੱਤੇ ਬੈਠੇ ਗਾ ਰਹੇ ਹਨ । ਕਿਸੇ ਪਾਸੇ ਬੈਠਾ ਉੱਲੂ ਰਾਤ ਦੀ ਉਡੀਕ ਕਰ ਰਿਹਾ ਹੁੰਦਾ ਹੈ ।

ਗੀਤ ਸੰਗੀਤ ਵਿਚ ਗਾਇਕ ਜਾਗਣ ਤਾਂ ਨਵੇਂ ਗੀਤ ਵਾਂਗ। ਆਰਾਮ ਕਰਨ ਤਾਂ ਨਵੀਨਤਮ ਵਿਧੀ ਦੀਆਂ ਪੈੜਾਂ ਵਾਂਗ।

ਪਰਿਵਾਰ ਚ ਬੈਠ ਕੇ ਸੁਣਨ ਵਾਲਾ ਹੋਣਾ ਚਾਹੀਦਾ ਹੈ ਉਹਨਾਂ ਦਾ ਇੱਕ ਇੱਕ ਬੋਲ। ਉਹ ਅਲਾਪ ਲੈਣ ਤਾਂ
ਪੰਛੀ ਵੀ ਪਰਵਾਜ਼ਾਂ ਭੁੱਲ ਜਾਣ।

ਵਿਆਹਾਂ ਵਿੱਚ ਸਾਰੇ ਪਰਿਵਾਰ। ਔਰਤਾਂ ਰਲ਼ਮਿਲ “ਤੂੰ ਨਈ ਬੋਲਦੀ ਰਕਾਨੇ ਤੂੰ ਨਈ ਬੋਲਦੀ” ‘ਤੇ ਹੀ ਠੁਮਕੇ ਲਾ ਰਹੀਆਂ ਹੁੰਦੀਆਂ ਹਨ।

ਇਸ਼ਕ ਮਿਜ਼ਾਜ਼ੀ ਤੇ ਇਸ਼ਕ ਹਕੀਕੀ ਦੀ ਗੱਲ ਬਾਬਾ ਸ਼ੇਖ ਫਰੀਦ ਸਾਹਿਬ ਅਤੇ ਬਾਬਾ ਬੁੱਲ੍ਹੇ ਸ਼ਾਹ ਦੀਆਂ ਕਾਫੀਆਂ ‘ਚ ਹੈ।
ਨੁਸਰਤ ਫਤਿਹ ਅਲੀ ਖਾਨ ਸਾਹਬ, ਸੁਰਿੰਦਰ ਕੌਰ, ਗੁਰਮੀਤ ਬਾਵਾ, ਦਿਲਸ਼ਾਦ ਅਖ਼ਤਰ ਨੇ ਗੀਤ ਸੰਗੀਤ ਸੰਭਾਲਿਆ ਤੇ ਸਰੋਤਿਆਂ ਨੂੰ ਬੱਸ ਵਿਚ ਕਰ ਕੇ ਰੱਖਿਆ।

ਯਮਲਾ ਜੱਟ, ਮੁਹੰਮਦ ਸਦੀਕ, ਨਰਿੰਦਰ ਬੀਬਾ ਨੇ ਵੀ ਗੀਤਾਂ ਨੂੰ ਮਿੱਠੀ ਸ਼ੀਰਨੀ ਵਾਂਗ ਵੰਡਿਆ।

ਸਰਤਾਜ ਤੇ ਲਖਵਿੰਦਰ ਵਡਾਲ਼ੀ ਹੁਣ ਜ਼ਰਾ ਪੋਚ ਪੋਚ ਪੈਰ ਰੱਖ ਰਹੇ ਹਨ।

ਗੀਤ ਸੰਗੀਤ ਜੇ ਰੂਹ ਨੂੰ ਰਜਾਉਦਾ ਹੈ ਤਾਂ। ਇਸ ਨੂੰ ਵੰਡਣ ਵਾਲਾ ਵੀ ਕੋਈ ਸੁਰ ਤਾਲ ਦੇ ਹਾਣਦਾ ਹੋਣਾ ਜ਼ਰੂਰੀ ਹੈ।

ਪੰਜਾਬੀ ਗੀਤ ਸੰਗੀਤ ਪ੍ਰੋਡਕਸ਼ਨ ਅਤੇ ਡਾਇਰੈਕਸ਼ਨ ਵੱਖਰੀਆਂ ਛਾਲਾਂ ਮਾਰ ਰਹੀ ਹੈ।

ਸੰਗੀਤ ਨੂੰ ਨੀਵੀਂ ਪੱਧਰ ਤੇ ਰੋਲ ਰਹੀ ਹੈ।
ਪੰਜਾਬੀ ਹਿੰਦੀ ਗੀਤ ਕੋਈ ਕਿਸੇ ਦੇ ਮੂੰਹ ਨਹੀਂ ਚੜ੍ਹਦਾ।
ਇੰਡੀਅਨ ਆਈਡਲ ਵਿੱਚ ਬੱਚਿਆਂ ਵੱਲੋਂ ਸਾਰੇ ਗਾਣੇ ਪੁਰਾਣੇ ਹੀ ਗਾਏ ਜਾਂਦੇ ਹਨ। ਕਿਉਂ ਤੁਸੀਂ ਆਪ ਜਾਣੋ।

ਬਦਲਾਅ ਸਮੇਂ ਨਾਲ ਜ਼ਰੂਰੀ ਤਾਂ ਹੁੰਦਾ ਹੈ ਜੇ ਅੱਛੀ ਦਿਸ਼ਾ ਵੱਲ ਲੈ ਕੇ ਜਾਵੇ। ਕਵਾਲੀ ਗ਼ਜ਼ਲ ਗਾਉਣ ਦੀ ਨਵੀਂ ਪਰੰਪਰਾ ਕਿਉਂ ਨਹੀਂ ਪਾਈ ਜਾਂਦੀ। ਕਿਉਂਕਿ ਇਸ ਵਿਚ ਸੋਚ ਵਿਚਾਰ। ਦਿਮਾਗ ਦੀ ਤੀਖਣਤਾ ਜਜ਼ਬਿਆਂ ਦਾ ਸੁਮੇਲ। ਜੂਝਣ ਦੀ ਲਾਲਸਾ ਉਗਦੀ ਹੈ।

ਕੀ ਹੈ ਇਹ ਰੈਪ ਸੈਪ। ਕੀ ਹੈ ਇਹਦੀ ਵੀਡੀਓਗਰਾਫੀ। ਕਿੱਥੇ ਤੱਕ ਇਹ ਲੈ ਕੇ ਜਾਏਗੀ। ਕਿੰਨੀ ਕੁ ਉਮਰ ਵਾਲਾ ਹੋਵੇਗਾ ਇਹ ਗੀਤ ਸੰਗੀਤ। ਤੁਸੀਂ ਆਪ ਹੀ ਦੇਖ ਰਹੇ ਹੋਵੇਗੇ। ਗਾਉਣ ਵਾਲੇ ਵੀ ਉਹੋ ਜੇਹੇ ਹਨ ਤੇ ਸੁਣਨ ਵਾਲੇ ਵੀ ਉਹੋ ਜੇਹੇ।

ਨੌਜਵਾਨੋ ਤੁਸੀਂ ਮੇਰੇ ਨਾਲ ਹੁਣ ਬਿਲਕੁਲ ਸਹਿਮਤ ਨਹੀਂ ਹੋਵੇਗੇ।

ਅੰਤ ਨੂੰ ਤੁਸੀਂ ਆਪੇ ਹੀ ਉਦਾਸ ਕਲਾਸੀਕਲ ਸੁਣ ਕੇ ਅੱਖਾਂ ਨਮ ਕਰਕੇ ਮੈਨੂੰ ਯਾਦ ਕਰੋਗੇ। ਮੇਰੇ ਵੱਲੋਂ ਕਹੀ ਗਈ ਗਾਇਕੀ ਨੂੰ ਹੀ ਤਰਜੀਹ ਦੇਵੋਗੇ।

ਗੀਤ ਸੰਗੀਤ ਨਾਚ ਵੀ ਇਕ ਗੂੜ੍ਹੇ ਪਰਛਾਵੇਂ ਵਰਗੇ ਹੀ ਹੁੰਦੇ ਹਨ। ਰੂਹ ਦੇ ਹਾਣਦੇ। ਸੋਹਣੀ ਵਿਆਹੀ ਜੋੜੀ ਵਰਗੇ। ਠੁਮਕ ਠੁਮਕ ਪੱਬ ਧਰਦੇ।

ਪਸੰਦ ਆਪੋ ਆਪਣੀ ਤਾਂ ਹੁੰਦੀ ਹੈ।
ਪਰ ਸਿਆਣੇ ਮੁੰਡੇ ਕੁੜੀ ਦੀ ਪਸੰਦ ਸਦਾ ਵੱਖਰੀ ਹੋਵੇਗੀ।

ਸੋਹਣੇ ਗੀਤ ਸੰਗੀਤ ਦੀ ਪਹਿਚਾਣ। ਪਸੰਦ ਵੀ। ਸੋਹਣੀ ਸੂਰਤ ਵਾਲੀ ਕੁੜੀ ਔਰਤ ਵਰਗੀ ਹੋਣੀ ਚਾਹੀਦੀ ਹੈ। ਜਿਵੇਂ ਵਿਆਹ ਲਈ ਕਰਦੇ ਹੋ। ਸਾਰੀ ਉਮਰ ਦਾ ਸਾਥ।

ਗੀਤ ਸੰਗੀਤ ਨੇ ਪਲ ਪਲ ਉਮਰ ਉਮੀਦ ਪ੍ਰਦਾਨ ਕਰਨੀ ਹੁੰਦੀ ਹੈ। ਜੇ ਗੀਤ ਸੰਗੀਤ ਹਰ ਪਲ ਸੁਹਾਵਣਾ ਨਾ ਕਰੇ ਤਾਂ ਉਹ ਗੀਤ ਸੰਗੀਤ ਕੀ ਹੋਇਆ।

ਗੀਤ ਜੇ ਰੁਆਵੇ ਨਾ ਤਾਂ ਉਸ ਗੀਤ ਦਾ ਕੀ ਸੁਣਨਾ।
ਹੁਣ ਤੁਸੀਂ ਕਹੋਗੇ ਕਿ ਗੀਤ ਰੋਣ ਲਈ ਹੁੰਦੇ ਹਨ।

ਹੀਰ ਮਿਰਜ਼ਾ ਸੱਸੀ ਪੁੰਨੂੰ ਗਾਉਂਦਿਆਂ। ਉਦਾਸੀ ਵਿਯੋਗ ਹੀ ਤਾਂ ਤਰੰਗਿਤ ਕਰਦੇ ਹਨ। ਫਿਲਮ ਸਟੋਰੀ ਵਿੱਚ ਜੇ ਇਹੋ ਜਿਹੀ ਟਰੈਜਡੀ ਨਾ ਹੋਵੇ ਤਾਂ ਕੋਈ ਉਸ ਫਿਲਮ ਨੂੰ ਲਾਇਕ ਨਹੀਂ ਕਰੇਗਾ।
ਫਿਲਮ ਦਾ ਗੀਤ ਸੰਗੀਤ ਵੀ ਸਰੋਤਿਆਂ ਨੂੰ ਉਦਾਸ ਤੇ ਵਿਯੋਗ ਵਾਲਾ ਹੀ ਪਸੰਦ ਆਵੇਗਾ।

ਕਵਾਲ ਤੇ ਗਾਉਣ ਵਾਲਾ ਜੇ ਸੀਰੀਅਸ ਕਵਾਲੀ ਗਾਣਾ ਗਾਵੇਗਾ। ਤਾਂ ਹੀ ਲੋਕ ਸ਼ਾਂਤ ਹੋ ਕੇ ਸੁਣਨਗੇ। ਸਨਾਟਾ ਛਾ ਜਾਵੇਗਾ ਸਰੋਤਿਆਂ ਵਿੱਚ।

ਸੋ ਸੰਗੀਤਕ ਪਰਛਾਵਿਆਂ ਨੂੰ ਲੰਬੇ ਕੱਦ ਦੇ ਕੀਤਾ ਜਾਣਾ ਚਾਹੀਦਾ ਹੈ।

ਜੇ ਨਹੀਂ ਸਹਿਮਤ ਤਾਂ ਦੱਸਣਾ ਕਿ ਅੱਜ ਕੱਲ ਦੇ ਗੀਤ ਤੇ ਫ਼ਿਲਮਾਂ ਕਿੰਨਾ ਕੁ ਚਿਰ ਚੱਲਦੀਆਂ ਹਨ। ਤੇ ਪੁਰਾਣੀਆਂ ਫਿਲਮਾਂ ਤੇ ਗੀਤ ਅਸੀਂ ਕਿਉਂ ਵਾਰ ਵਾਰ
ਦੇਖਦੇ ਤੇ ਗੁਣਗੁਣਾਉਣ ਲੱਗਦੇ ਹਾਂ।

ਹੁਣ ਤੁਸੀਂ ਮੇਰੇ ਨਾਲ ਬਿਲਕੁਲ ਸਹਿਮਤ ਹੋ ਗਏ ਹੋਵੋਗੇ।
ਜੋ ਆਤਿਸ਼ਬਾਜੀ ਵਾਂਗ ਚੜ੍ਹੇ ਸਨ। ਉਹ ਡਿੱਗੇ ਵੀ ਛੇਤੀ ਹਨ। ਤੇ ਲੱਭਦੇ ਵੀ ਨਹੀਂ ਅਜਕੱਲ।
ਨਸਰੁਤ ਗੁਲਾਮ ਅਲੀ ਜਗਜੀਤ ਸਿੰਘ ਨੂੰ ਹੀ ਤੁਸੀਂ ਵਾਰ ਵਾਰ ਸੁਣੋਗੇ।

ਸਹਿਜ ਸੁਰ ਚ ਸ਼ਬਦ ਸ਼ਿਲਪ ਅਤੇ ਠਰੰਮੇ ਵਾਲ਼ੇ ਬੋਲਾਂ ਵਿਚ ਹੀ ਗਾਇਕੀ ਵਸੇਗੀ। ਤੁਹਾਨੂੰ ਦੁਖਦੀਆਂ ਧੁਖਦੀਆਂ ਰੂਹਾਂ ਤੇ ਅਜਿਹੀ ਗਾਇਕੀ ਗੀਤਾਂ ਦੇ ਹੀ ਰਸਮਈ ਠੰਢੇ ਫ਼ੇਹੇ ਰੱਖਣੇ ਪੈਣਗੇ।

ਬਹੁਤ ਨੇ ਗਾਉਣ ਵਾਲੇ। ਬਾਅਦ ਵਿਚ ਫਿਰ ਇਹ ਖਾੜਿਆਂ ਸੱਦਿਆ ਲਈ ਕਿਉਂ ਥਾਂ ਥਾਂ ਪੁੱਛਾਂ ਪਵਾਉਂਦੇ ਫਿਰਦੇ ਹਨ। ਕਿਉਂਕਿ ਇਹਨਾਂ ਗਾਇਕੀ ਦੀ ਇੱਕ ਵੀ ਕਲਾਸ ਨਹੀਂ ਲਾਈ ਹੁੰਦੀ ਹੈ।
ਤੇ ਨਾ ਹੀ ਇਹ ਗੀਤਾਂ ਦੇ ਪਿੰਡ ਗਏ ਹੁੰਦੇ ਹਨ ਕਦੇ।
ਸਾਧਨਾ ਭਗਤੀ ਸੁਰ ਸਮਝ। ਰਾਗੁ ਪਹਿਚਾਣ ਰੱਖਣ ਵਾਲੇ ਹੀ ਸਦੀਵੀ ਪੈੜਾਂ ਪਾਉਣਗੇ।

ਇੰਟਰਕਾਲਜ ਮੁਕਾਬਲਿਆਂ ਦੀ ਜੱਜਮੈਂਟ ਕਰਦਿਆਂ ਮੈਂ ਪੀਏਯੂ ਲੁਧਿਆਣਾ ਵਿਖੇ ਇਹ ਸੱਭ ਕੁਝ ਦਾ ਬਾਰੀਕੀ ਚ ਮੁਲਾਂਕਣ ਕਰਦਾ ਰਿਹਾ ਹਾਂ।
ਪਿਛਲੀ ਵਾਰ ਜਦੋਂ ਗਿਆ ਤਾਂ ਇਕ ਔਡੀਸ਼ਨ ਵੀ ਲਈ ਯੂਨੀਵਰਸਿਟੀ ਦੇ ਕਲਾਕਾਰਾਂ ਦੀ। ਮੈਨੂੰ ਕੋਈ ਪਸੰਦ ਨਹੀਂ ਆਇਆ।
ਯੂਥ ਫੈਸਟੀਵਲ ਦੇਖਿਆ ਦੋ ਦਿਨ ਵੀ ਸੀ ਸਾਹਿਬ ਦੇ ਸੱਦੇ ਤੇ। ਮੈਂ ਕੁਝ ਵੀ ਚੰਗਾ ਨਾ ਲੱਭ ਸਕਿਆ।
ਗੀਤ ਕਵਿਤਾ ਦਾ ਦੋ ਸਤਰਾਂ ਵਿੱਚ ਹੀ ਪਤਾ ਲੱਗ ਜਾਂਦਾ ਹੈ। ਅਲਾਪ ਹੀ ਬਿਆਨ ਕਰ ਦਿੰਦਾ ਹੈ ਗਾਇਕ ਬਾਰੇ।

ਇਹ ਜੋ ਅੱਜ ਕੱਲ ਪਰੋਸਿਆ ਜਾ ਰਿਹਾ ਹੈ। ਸਾਰਾ ਹੀ ਉੱਚੀ ਦਾ ਸ਼ੋਰ ਹੈ।

ਨਾ ਤਾਂ ਹੀ ਕੋਈ ਲਿਖਣ ਵੇਲੇ ਸਮਾਧੀ ਲਾ ਕੇ ਲਿਖਦਾ ਹੈ। ਤੇ ਨਾ ਹੀ ਸੁਰ ਧੁਨ ਤਾਲ ਦਾ ਕਿਸੇ ਨੂੰ ਖਿਆਲ ਹੈ।

ਵਧੀਆ ਸ਼ਬਦਾਵਲੀ ਵਾਲਾ ਗੀਤ ਤੇ ਰਿਆਜ਼ ਵਾਲਾ ਗਾਇਕ ਹੋਵੇ ਤਾਂ ਕਦੇ ਜ਼ੀਰੋ ਤੇ ਆਊਟ ਨਹੀਂ ਹੋਵੇਗਾ।

ਸੁਚੱਜੀ ਨਰੋਈ ਸੋਚ ਹੀ ਗੀਤਾਂ ਦੇ ਗਲ਼ ਸੋਹਣਾ ਸੂਟ ਪਹਿਨਾ ਸਕਦੀ ਹੈ। ਤਾਂਹੀ ਦਿਖ ਸੂਰਤ ਵਧੀਆ ਲੱਗੇਗੀ।
ਸਿਰਜਣਹਾਰ ਤੇ। ਸਿਰਜਣਸ਼ੀਲ ਪ੍ਰਤਿਭਾ। ਸੁਹਜਮਈ। ਸਕਾਰਾਤਮਿਕਤਾ। ਵਧੀਆ ਗਾਇਕੀ ਹੀ ਉਚੇ ਮੱਥਿਆਂ ਤੇ ਤਾਰੇ ਖੁਣ ਸਕਦੀ ਹੈ।

ਡਾ ਅਮਰਜੀਤ ਟਾਂਡਾ
ਡਾਇਰੈਕਟਰ
“ਵਿਸ਼ਵ ਪੰਜਾਬੀ ਸਾਹਿਤ ਪੀਠ”

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਵਟਸਐੱਪ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,173FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...