- Advertisement -
ਅੱਜ-ਨਾਮਾ
ਪੈਲੋਸੀ ਆਣ ਕੇ ਕਹਿੰਦੇ ਨੇ ਚਲੀ ਵੀ ਗਈ,
ਉੱਬਲਦਾ ਅਜੇ ਤੀਕਰ ਫਿਰਦਾ ਚੀਨ ਬੇਲੀ।
ਮੰਨ ਗਈ ਧੌਂਸ ਅਮਰੀਕਾ ਦੀ ਕੁੱਲ ਦੁਨੀਆ,
ਮੰਨਣਾ ਚੀਨੀਆਂ ਬਿਲਕੁਲ ਨਹੀਂ ਦੀਨ ਬੇਲੀ।
ਮਿਲ ਜਾਣ ਮੁਲਕ ਤਾਂ ਕਈ ਸੰਸਾਰ ਅੰਦਰ,
ਜਿਹੜੇ ਰਾਜ਼ੀ ਆ ਮੰਨਣ ਲਈ ਈਨ ਬੇਲੀ।
ਮੁੱਢਾਂ ਤੋਂ ਵੱਖਰੀ ਆਦਤ ਰਹੀ ਚੀਨੀਆਂ ਦੀ,
ਵੱਖਰੀ ਕਿਸਮ ਦਾ ਇਨ੍ਹਾਂ ਵਿੱਚ ਜੀਨ ਬੇਲੀ।
ਨੀਤੀ ਉਨ੍ਹਾਂ ਦੀ ਠੀਕ ਕੋਈ ਗਲਤ ਕਹਿੰਦਾ,
ਕਦੀ ਨਹੀਂ ਕਿਸੇ ਦੀ ਕਰਨ ਪਰਵਾਹ ਬੇਲੀ।
ਅਮਰੀਕਨ ਕੌਡੀ ਜੇ ਖੇਡਣ ਸੰਸਾਰ ਅੰਦਰ,
ਰੋਕਣਗੇ ਰੂਸ ਜਾਂ ਚੀਨ ਸਿਰਫ ਰਾਹ ਬੇਲੀ।
-ਤੀਸ ਮਾਰ ਖਾਂ
ਅਗਸਤ 04, 2022
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ
- Advertisement -