Friday, May 10, 2024

ਵਾਹਿਗੁਰੂ

spot_img
spot_img

ਪੁੱਤਰ ਨੇ ਸੁਪਾਰੀ ਦੇ ਕੇ ਮਾਂ ਅਤੇ ਭਰਾ ਨੂੰ ਕਤਲ ਕਰਾਇਆ; ਜਾਇਦਾਦ ਦੇ ਲਾਲਚ ਵਿੱਚ ਹੋਏ ਕਤਲਾਂ ਦੀ ਮਾਨਸਾ ਪੁਲਿਸ ਨੇ ਗੁੱਥੀ ਸੁਲਝਾਈ, 5 ਗ੍ਰਿਫ਼ਤਾਰ

- Advertisement -

ਯੈੱਸ ਪੰਜਾਬ
ਮਾਨਸਾ, 13 ਜਨਵਰੀ, 2021 –
ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਕਾਨਫਰੰਸ ਦੌੌਰਾਨ ਦੱਸਿਆ ਕਿ ਮਾਨਸਾ ਪੁਲਿਸ ਵੱਲੋੋਂ ਮਿਤੀ 06-01-2022 ਨੂੰ ਥਾਣਾ ਸਦਰ ਮਾਨਸਾ ਦੇ ਪਿੰਡ ਮੂਸਾ ਵਿਖੇ ਮਾਂ ਅਤੇ ਪੁੱਤ ਦੇ ਹੋੋਏ ਦੂਹਰੇ ਕਤਲ ਕੇਸ ਦੇ ਅਨਟਰੇਸ ਮੁਕੱਦਮਾ ਨੂੰ ਸੀਨੀਅਰ ਕਪਤਾਨ ਪੁਲਿਸ ਦੀ ਅਗਵਾਈ ਹੇਠ ਮਾਨਸਾ ਪੁਲਿਸ ਦੀ ਟੀਮ ਨੇ ਕਤਲ ਮਾਮਲਾ ਸੁਲਝਾ ਲਿਆ ਹੈ ਅਤੇ ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਿਆ ਹੈ।

ਇਸ ਟੀਮ ਵਿੱਚ ਕਪਤਾਨ ਪੁਲਿਸ (ਡੀ.) ਮਾਨਸਾ, ਸਹਾਇਕ ਕਪਤਾਨ ਪੁਲਿਸ (ਸ:ਡ:) ਬੁਢਲਾਡਾ, ਡੀ.ਐਸ.ਪੀ. ਮਾਨਸਾ, ਡੀ.ਐਸ.ਪੀ. (ਡੀ.) ਮਾਨਸਾ, ਮੁੱਖ ਅਫਸਰ ਥਾਣਾ ਸਦਰ ਮਾਨਸਾ, ਇੰਚਾਰਜ ਸੀ.ਆਈ.ਏ.-1 ਮਾਨਸਾ ਅਤੇ ਇੰਚਾਰਜ ਸਾਈਬਰ ਸੈਲ ਐਸ.ਆਈ. ਸਮਨਦੀਪ ਕੌੌਰ ਸਮੇਤ ਟੀਮ ਸ਼ਾਮਲ ਹਨ। ਦੋਸ਼ੀਆਂ ਦੀ ਗਿ੍ਰਫਤਾਰੀ ਵਿੱਚ ਸੀ.ਆਈ.ਏ.-1 ਮਾਨਸਾ ਦੇ ਇਚਾਰਜ ਐਸ.ਆਈ. ਪਿ੍ਰਤਪਾਲ ਸਿੰਘ ਦਾ ਬਹੁਤ ਵੱਡਾ ਯੋੋਗਦਾਨ ਰਿਹਾ ਹੈ।

ਮੁਕੱਦਮਾਂ ਵਿੱਚ 5 ਮੁਲਜਿਮ ਕੁਲਵਿੰਦਰ ਸਿੰਘ ਉਰਫ ਕਾਕਾ ਪੁੱਤਰ ਜਰਨੈਲ ਸਿੰਘ ਵਾਸੀ ਮੂਸਾ ਹਾਲ ਮਾਨਸਾ, ਅਕਬਰ ਖਾਨ ਉਰਫ ਆਕੂ ਪੁੱਤਰ ਦਾਰਾ ਸਿੰਘ ਵਾਸੀ ਮਾਨਸਾ, ਜਗਸੀਰ ਸਿੰਘ ਉਰਫ ਜੱਗਾ ਪੁੱਤਰ ਗੁਰਚਰਨ ਸਿੰਘ ਵਾਸੀ ਹੀਰੇਵਾਲਾ, ਜਸਕਰਨ ਉਰਫ ਜੱਸੀ ਪੁੱਤਰ ਸੋੋਹਣ ਸਿੰਘ ਅਤੇ ਰਸਨਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਉਰਫ ਬੂਟਾ ਵਾਸੀਅਨ ਨੰਦਗੜ ਹਾਲ ਮਾਨਸਾ ਨੂੰ ਨਾਮਜਦ ਕਰਕੇ ਗਿ੍ਰਫਤਾਰ ਕੀਤਾ ਗਿਆ ਹੈ, ਜਿਹਨਾਂ ਪਾਸੋੋਂ ਮੌੌਕਾ ਪਰ ਇੱਕ ਸਵਿਫਟ ਕਾਰ ਨੰ:ਪੀਬੀ.03ਬੀ.ਈ-5858 ਸਮੇਤ ਮਾਰੂ ਹਥਿਆਰ 1 ਗੰਡਾਸਾ ਅਤੇ 1 ਛੁਰੀ ਦੀ ਬਰਾਮਦਗੀ ਕੀਤੀ ਗਈ ਹੈ। ਇਹ ਦੂਹਰਾ ਕਤਲ ਜਾਇਦਾਦ ਦੇ ਲਾਲਚ ਵਿੱਚ ਸਪਾਰੀ ਦੇ ਕੇ ਕਰਾਉਣਾ ਪਾਇਆ ਗਿਆ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਜਾਣਕਾਰੀ ਦਿੰਦੇ ਹੋੋਏ ਦੱਸਿਆ ਗਿਆ ਕਿ ਮਿਤੀ 06-01-2022 ਨੂੰ ਮੁਦਈ ਬੂਟਾ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਮੂਸਾ ਨੇ ਥਾਣਾ ਸਦਰ ਮਾਨਸਾ ਦੀ ਪੁਲਿਸ ਪਾਸ ਆਪਣਾ ਬਿਆਨ ਲਿਖਾਇਆ ਕਿ ਮੁਦੱਈ ਦੇ ਘਰਵਾਲੀ ਦੀ ਮਾਸੀ ਜਸਵਿੰਦਰ ਕੌੌਰ (65 ਸਾਲ) ਪਤਨੀ ਜਰਨੈਲ ਸਿੰਘ ਵਾਸੀ ਮੂਸਾ, ਜਿਸਨੇ 3 ਲੜਕੇ ਜਗਸੀਰ ਸਿੰਘ ਉਰਫ ਬੂਟਾ, ਗੁਰਦਰਸ਼ਨ ਸਿੰਘ ਉਰਫ ਦਰਸ਼ੀ ਅਤੇ ਕੁਲਵਿੰਦਰ ਸਿੰਘ ਉਰਫ ਕਾਕਾ ਸਨ।

ਜਸਵਿੰਦਰ ਕੌੌਰ ਦੇ ਘਰਵਾਲੇ ਜਰਨੈਲ ਸਿੰਘ ਅਤੇ ਇੱਕ ਲੜਕੇ ਗੁਰਦਰਸ਼ਨ ਸਿੰਘ ਉਰਫ ਦਰਸ਼ੀ ਦੀ ਪਹਿਲਾਂ ਹੀ ਮੌੌਤ ਹੋੋ ਚੁੱਕੀ ਹੈ। ਇੱਕ ਲੜਕਾ ਕੁਲਵਿੰਦਰ ਸਿੰਘ ਉਰਫ ਕਾਕਾ ਕਰੀਬ 7/8 ਸਾਲ ਤੋੋ ਮਾਨਸਾ ਵਿਖੇ ਆਪਣਾ ਮਕਾਨ ਬਣਾ ਕੇ ਰਹਿ ਰਿਹਾ ਹੈ। ਜਗਸੀਰ ਸਿੰਘ ਉਰਫ ਬੂਟਾ (ਉਮਰ 40 ਸਾਲ) ਜੋੋ ਵਿਆਹਿਆ ਨਹੀ ਸੀ ਆਪਣੀ ਮਾਤਾ ਜਸਵਿੰਦਰ ਕੌੌਰ ਸਮੇਤ ਦੋੋਨੋ ਮਾਂ/ਪੁੱਤ ਪਿੰਡ ਮੂਸਾ ਵਿਖੇ ਖੇਤਾਂ ਵਿੱਚ ਬਣੇ ਆਪਣੇ ਰਿਹਾਇਸ਼ੀ ਮਕਾਨ ਵਿੱਚ ਰਹਿੰਦੇ ਹਨ।

ਜਿਹਨਾਂ ਦਾ ਘਰ ਦਾ ਗੇਟ ਬੰਦ ਹੋੋਣ, ਮੋੋਬਾਇਲ ਫੋੋਨ ਕਾਲਾਂ ਨਾ ਚੁੱਕਣ, ਅਵਾਜਾਂ ਮਾਰਨ ਅਤੇ ਗੇਟ ਖੜਕਾਉਣ ਤੇ ਨਾ ਖੋੋਲਣ ਕਰਕੇ ਮਿਤੀ 06-01-2022 ਨੂੰ ਕੰਧ ਟੱਪ ਕੇ ਅੰਦਰ ਦੇਖਿਆ ਤਾਂ ਦੋੋਨੋੋ ਮਾਂ/ਪੁੱਤ ਜਸਵਿੰਦਰ ਕੌੌਰ ਅਤੇ ਜਗਸੀਰ ਸਿੰਘ ਘਰ ਦੇ ਵਰਾਂਡੇ ਵਿੱਚ ਆਪਣੇ ਮੰਜਿਆਂ ਤੇ ਖੂਨ ਨਾਲ ਲੱਥਪੱਥ ਮਰੇ ਪਏ ਸਨ, ਜਿਹਨਾਂ ਦਾ ਨਾਮਲੂਮ ਵਿਅਕਤੀਆਂ ਵੱਲੋੋਂ ਬਹੁਤ ਹੀ ਬੇ-ਰਹਿੰਮੀ ਨਾਲ ਵੱਢ-ਟੁੱਕ ਕਰਕੇ ਕਤਲ ਕੀਤਾ ਗਿਆ ਸੀ। ਮੁਦਈ ਦੇ ਬਿਆਨ ਪਰ ਇੰਸਪੈਕਟਰ ਬਲਵੰਤ ਸਿੰਘ ਮੁੱਖ ਅਫਸਰ ਥਾਣਾ ਸਦਰ ਮਾਨਸਾ ਵੱਲੋੋਂ ਮੁਕੱਦਮਾਂ ਨੰ:3 ਮਿਤੀ 06-01-2022 ਅ/ਧ 302,34 ਹਿੰ:ਦੰ: ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ।

ਮੁਕੱਦਮਾ ਦੀ ਅਹਿਮੀਅਤ ਨੂੰ ਵੇਖਦੇ ਹੋੋਏ ਦੂਹਰੇ ਅੰਨੇ ਕਤਲ ਕੇਸ ਨੂੰ ਟਰੇਸ ਕਰਨ ਲਈ ਵੱਖ ਵੱਖ ਐਂਗਲਾਂ ਤੋੋਂ ਕੰਮ ਕਰਦੇ ਹੋੋਏ ਵੱਖ ਟੀਮਾਂ ਬਣਾਈਆ ਗਈਆ। ਇਹਨਾਂ ਪੁਲਿਸ ਪਾਰਟੀਆਂ ਵੱਲੋੋਂ ਵੱਖ ਵੱਖ ਐਗਲਾਂ ਤੋੋਂ ਕੰਮ ਕਰਦੇ ਹੋੋਏ ਮੁਕੱਦਮਾ ਦੀ ਵਿਗਿਆਨਕ ਢੰਗ ਤਰੀਕਿਆ ਨਾਲ ਤਫਤੀਸ ਅਮਲ ਵਿੱਚ ਲਿਆ ਕੇ ਕੜੀ ਨਾਲ ਕੜੀ ਜੋੋੜਦੇ ਹੋੋਏ ਮੁਕੱਦਮਾ ਨੂੰ ਟਰੇਸ ਕੀਤਾ ਗਿਆ।

ਮੁਕੱਦਮਾ ਵਿੱਚ 5 ਮੁਲਜਿਮਾਂ ਕੁਲਵਿੰਦਰ ਸਿੰਘ ਉਰਫ ਕਾਕਾ ਪੁੱਤਰ ਜਰਨੈਲ ਸਿੰਘ ਵਾਸੀ ਮੂਸਾ ਹਾਲ ਮਾਨਸਾ, ਅਕਬਰ ਖਾਨ ਉਰਫ ਆਕੂ ਪੁੱਤਰ ਦਾਰਾ ਸਿੰਘ ਵਾਸੀ ਮਾਨਸਾ, ਜਗਸੀਰ ਸਿੰਘ ਉਰਫ ਜੱਗਾ ਪੁੱਤਰ ਗੁਰਚਰਨ ਸਿੰਘ ਵਾਸੀ ਹੀਰੇਵਾਲਾ, ਜਸਕਰਨ ਉਰਫ ਜੱਸੀ ਪੁੱਤਰ ਸੋੋਹਣ ਸਿੰਘ ਅਤੇ ਰਸਨਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਉਰਫ ਬੂਟਾ ਵਾਸੀਅਨ ਨੰਦਗੜ ਹਾਲ ਮਾਨਸਾ ਨੂੰ ਨਾਮਜਦ ਕਰਕੇ ਅੱਜ ਗਿ੍ਰਫਤਾਰ ਕੀਤਾ ਗਿਆ ਹੈ।

ਮੁਲਜਿਮਾਂ ਦੀ ਮੁਢਲੀ ਪੁੱਛਗਿੱਛ ਉਪਰੰਤ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਪਰਿਵਾਰ ਪਾਸ ਕੁੱਲ ਸਾਢੇ ਸੱਤ ਕਿੱਲੇ ਜ਼ਮੀਨ ਹੈ। ਮਾਨਸਾ ਵਿਖੇ ਰਹਿੰਦੇ ਕੁਲਵਿੰਦਰ ਸਿੰਘ ਉਰਫ ਕਾਕਾ ਜੋੋ ਟੈਕਸੀ ਚਲਾਉਦਾ ਹੈ, ਦਾ ਟੈਕਸੀ ਯੂਨੀਅਨ ਵਿੱਚ ਉਕਤ ਮੁਲਜਿਮਾਂ ਅਕਬਰ ਖਾਨ ਉਰਫ ਆਕੂ, ਜਗਸੀਰ ਸਿੰਘ ਜੱਗਾ, ਜਸਕਰਨ ਸਿੰਘ ਜੱਸੀ ਅਤੇ ਰਸਨਦੀਪ ਸਿੰਘ ਨਾਲ ਤਾਲਮੇਲ ਹੋੋਇਆ ਜੋੋ ਵੀ ਟੈਕਸੀ ਚਲਾਉਦੇ ਸਨ, ਜਿਹਨਾਂ ਦੀ ਆਰਥਿਕ ਹਾਲਤ ਤੰਗ ਹੋਣ ਕਰਕੇ ਮੁਦਈ ਨੂੰ ਪਤਾ ਲੱਗਣ ਤੇ ਮੁਦਈ ਨੇੇ ਜ਼ਮੀਨ/ਜਾਇਦਾਦ ਦੇ ਲਾਲਚ ਵਿੱਚ ਆਪਣੀ ਮਾਤਾ ਅਤੇ ਭਰਾ ਨੂੰ ਕਤਲ ਕਰਨ ਲਈ ਇਹਨਾਂ ਮੁਲਜਿਮਾਂ ਨਾਲ ਗੰਢਤੁੱਪ ਕਰਕੇ ਹਮ-ਮਸਵਰਾ ਹੋੋ ਕੇ ਉਹਨਾਂ ਨੂੰ ਆਪਣੀ ਕਾਰ, ਘਰ ਅਤੇ ਉਸਦੇ ਹਿੱਸੇ ਦੀ ਸਵਾ ਕਿੱਲਾ ਜਮੀਨ ਵੇਚ ਕੇ ਸਾਰੇ ਪੈਸੇ ਸੁਪਾਰੀ ਵਜੋੋ ਦੇਣ ਦੀ ਗੱਲ ਕੀਤੀ ਪਰ ਜੋੋ ਮੌੌਕਾ ਤੇ ਨਹੀ ਵਿਕ ਸਕੇ।

ਫਿਰ ਮੁਦਈ ਨੇ ਕੰਮ ਹੋੋਣ ਤੋੋਂ ਬਾਅਦ ਉਹਨਾਂ ਨੂੰ 2 ਕਿਲੇ ਜਮੀਨ ਉਹਨਾਂ ਦੇ ਨਾਮ ਕਰਵਾਉਣ ਦਾ ਜੁਬਾਨੀ ਇਕਰਾਰ ਕੀਤਾ ਅਤੇ ਉਸ ਪਾਸ ਪਈ ਨਗਦੀ 20 ਹਜਾਰ ਰੁਪਏ ਉਹਨਾਂ ਨੂੰ ਦੇ ਦਿੱਤੀ। ਮੁਲਜਿਮਾਂ ਨੇ ਸਪਾਰੀ ਦੇ ਲਾਲਚ ਵਿੱਚ ਮਿਤੀ 4,5-1-2022 ਦੀ ਦਰਮਿਆਨੀ ਰਾਤ ਨੂੰ ਘਰ ਦੀ ਕੰਧ ਟੱਪ ਕੇ ਗੰਡਾਸੇ ਅਤੇ ਛੁਰੀਆ ਨਾਲ ਜਸਵਿੰਦਰ ਕੌੌਰ ਅਤੇ ਜਗਸੀਰ ਸਿੰਘ ਉਰਫ ਬੂਟਾ ਦਾ ਬੜੀ ਬੇਰਹਿੰਮੀ ਨਾਲ ਕਤਲ ਕਰਕੇ ਮੌੌਕਾ ਤੋੋ ਭੱਜ ਕੇ ਗਿ੍ਰਫਤਾਰੀ ਦੇ ਡਰੋੋ ਕਿਧਰੇ ਛੁਪ ਗਏ।

ਪੰਜੇ ਮੁਲਜਿਮਾਂ ਨੂੰ ਅੱਜ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਹਨਾਂ ਪਾਸੋੋਂ ਪੁੱਛਗਿੱਛ ਕਰਕੇ ਮੌੌਕਾ ਪਰ ਵਰਤੀ ਕਾਰ ਅਤੇ ਬਾਕੀ ਰਹਿੰਦੇ ਆਲਾਜਰਬ ਹਥਿਆਰ ਬਰਾਮਦ ਕਰਵਾਏ ਜਾਣਗੇ ਅਤੇ ਇਹਨਾਂ ਵੱਲੋੋਂ ਪਹਿਲਾਂ ਕੀਤੀਆ ਅਜਿਹੀਆ ਹੋੋਰ ਵਾਰਦਾਤਾਂ ਆਦਿ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਮੁਕੱਦਮਾ ਦੀ ਤਫਤੀਸ ਜਾਰੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਲਈ ‘ਐਪਲ’ ਅਧਾਰਿਤ ‘ਐਪ’ ਜਾਰੀ

ਯੈੱਸ ਪੰਜਾਬ ਅੰਮ੍ਰਿਤਸਰ, 9 ਮਈ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਣ ਹੁੰਦਾ ਗੁਰਬਾਣੀ ਕੀਰਤਨ ਹੁਣ ਐਪਲ ਦੇ ਫੋਨ, ਲੈਪਟਾਪ, ਆਈ-ਪੈਡ ਅਤੇ ਕੰਪਿਊਟਰ ਵਰਤਣ ਵਾਲੇ ਵੀ ਆਡੀਓ ਰੂਪ ਵਿੱਚ ਸੁਣ ਸਕਣਗੇ।...

ਵਾਹਘਾ ਬਾਰਡਰ ਰਸਤੇ ਵਪਾਰ ਖੋਲਣ ਅਤੇ ਬੰਦੀ ਸਿੰਘਾ ਦੀ ਰਿਹਾਈ ਲਈ ਸੰਘਰਸ਼ ਕਰਾਂਗੇ: ਜਥੇਦਾਰ ਗੁਰਿੰਦਰ ਸਿੰਘ ਬਾਜਵਾ

ਯੈੱਸ ਪੰਜਾਬ 7 ਮਈ, 2024 ਬੇਗਮਪੁਰਾ ਖਾਲਸਾ ਰਾਜ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਸਾਂਝੇ ਉਮੀਦਵਾਰ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਨੋਸਿਹਰਾ ਮੱਝਾ ਸਿੰਘ ਵਿਖੇ...

ਮਨੋਰੰਜਨ

ਜੈਰੀ ਦੀ ਪਹਿਲੀ ਐਲਬਮ “RAW” ਪੰਜਾਬੀ ਸੰਗੀਤ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ

ਯੈੱਸ ਪੰਜਾਬ 9 ਮਈ, 2024 ਕੈਨੇਡੀਅਨ-ਅਧਾਰਤ ਸਿੰਗਰ ਜੈਰੀ ਆਪਣੀ ਪਹਿਲੀ ਐਲਬਮ 'ਰਾਅ' ਨਾਲ ਪੰਜਾਬੀ ਸੰਗੀਤ ਦੇ ਦ੍ਰਿਸ਼ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। "ਸ਼ੋਅਸਟਾਪਰ", "ਸ਼ੀ ਇਜ਼ ਦ ਵਨ" ਅਤੇ "ਟੌਪ ਫੇਮ" ਸਮੇਤ ਪਿਛਲੀਆਂ ਹਿੱਟਾਂ ਦੀ...

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸੋਸ਼ਲ ਮੀਡੀਆ

223,137FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...