- Advertisement -
ਅੱਜ-ਨਾਮਾ
ਪਿਛਲੇ ਸਾਲ ਗਿਆ ਛੱਡ ਅਕਾਲੀਆਂ ਨੂੰ,
ਮੁੜ ਕੇ ਆ ਗਿਆ ਪਿੱਛੇ ਸੀ ਅੱਜ ਬੇਲੀ।
ਕਾਹਤੋਂ ਗਿਆ ਤੇ ਪਿਆ ਹੈ ਮੁੜ ਕਾਹਤੋਂ,
ਗਿਣ ਕੇ ਬਹੁਤ ਸੁਣਉਂਦਾ ਹੈ ਪੱਜ ਬੇਲੀ।
ਏਦਾਂ ਕਈਆਂ ਛੜੱਪੇ ਜਿਹੇ ਬਹੁਤ ਮਾਰੇ,
ਜਿੱਥੇ ਮਾਲ ਡਿੱਠਾ, ਗਏ ਸੀ ਭੱਜ ਬੇਲੀ।
ਵੱਧ ਕੁੜਤਿਆਂ ਤੋਂ ਕੀਤੀ ਦਲ-ਬਦਲੀ,
ਕਰਨੀ ਸਿੱਖੀ ਨਾ ਮਾਸਾ ਵੀ ਲੱਜ ਬੇਲੀ।
ਬਣ ਕੇ ਢੀਠ ਉਹ ਆਗੂ ਦੇ ਰਹੇ ਆਗੂ,
ਮਾਇਆ ਹੂੰਝਣੀ ਰੱਖਿਆ ਧਰਮ ਬੇਲੀ।
ਆ ਗਈ ਕਿਸੇ ਨੂੰ ਕਦੀ, ਬੇਸ਼ੱਕ ਆਵੇ,
ਲਾਗੇ ਇਨ੍ਹਾਂ ਦੇ ਆਵੇ ਨਾ ਸ਼ਰਮ ਬੇਲੀ।
-ਤੀਸ ਮਾਰ ਖਾਂ
13 ਅਕਤੂਬਰ, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -