- Advertisement -
ਯੈੱਸ ਪੰਜਾਬ
ਗੁਰਦਾਸਪੁਰ, 24 ਮਾਰਚ, 2023:
ਡੇਰਾ ਬਾਬਾ ਨਾਨਕ ਇਲਾਕੇ ਵਿੱਚ ਪਾਕਿਸਤਾਨ ਤੋਂ ਆਏ ਇਕ ਡਰੋਨ ਰਾਹੀਂ ਹਥਿਆਰ ਸੁੱਟਣ ਦੀ ਘਟਨਾ ਤੋਂ ਬਾਅਦ ਬੀ.ਐੱਸ.ਐੱਫ਼. ਨੇ ਇਕ ਵੱਡਾ ਐਕਸ਼ਨ ਕਰਦਿਆਂ ਹਥਿਆਰ ਅਤੇ ਗੋਲੀ ਸਿੱਕਾ ਬਰਾਮਦ ਕਰ ਲਿਆ ਹੈ।
ਡੇਰਾ ਬਾਬਾ ਨਾਨਕ ਨੇੜੇ ਮੇਤਲਾ ਚੌਂਕੀ ਕੋਲ ਰਾਤ ਲਗਪਗ 2.30 ਵਜੇ ਡਰੋਨ ਦੀ ਹੱਲਚੱਲ ਸੁਣੀ ਗਈ ਤਾਂ ਬੀ.ਐਸ.ਐਫ. ਨੇ ਗੋਲੀਬਾਰੀ ਕੀਤੀ । ਪਤਾ ਲੱਗਾ ਹੈ ਕਿ ਇਸ ਦੌਰਾਨ ਜਵਾਨਾਂ ਵੱਲੋਂ 54 ਰਾਊਂਡ ਫ਼ਾਇਰ ਕੀਤੇ ਗਏ।
ਇਸ ਤੋਂ ਬਾਅਦ ਚ ਲਾਈ ਗਈ ਮੁਹਿੰਮ ਦੌਰਾਨ ਪਿੰਡ ਭਗਤਾਨਾ ਬੋਹੜਵਾਲਾ ਵਿੱਚ ਖ਼ੇਤਾਂ ਵਿੱਚੋਂ ਆਸਟਰੀਆ ਦੇ ਬਣੇ 5 ਪਿਸਤੌਲਾਂ ਅਤੇ 10 ਮੈਗਜ਼ੀਨਾਂ ਤੋਂ ਇਲਾਵਾ 91 ਰੌਂਦ ਬਰਾਮਦ ਕੀਤੇ ਗਏ ਹਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -