Monday, May 20, 2024

ਵਾਹਿਗੁਰੂ

spot_img
spot_img

ਨਾਮਧਾਰੀ, ਲੇਖ਼ਕ ਸਭਾਵਾਂ, ਕਾਮਰੇਡ ਅਤੇ ਡਾ: ਐਸ.ਪੀ. ਸਿੰਘ – ਕਿਆ ਗਠਜੋੜ ਹੈ – ਐੱਚ.ਐੱਸ.ਬਾਵਾ

- Advertisement -

ਇਹ ਸੱਦਾ ਪੱਤਰ ਵੀ ਕਮਾਲ ਦੀ ਚੀਜ਼ ਹੁੰਦੇ ਨੇ। ਕਈ ਵਾਰ ਕੋਈ ਕਾਰਡ ਖੁਸ਼ੀ ਦਾ ਸੁਨੇਹਾ ਲੈ ਕੇ ਆਉਂਦਾ ਹੈ ਅਤੇ ਕਈ ਵਾਰ ਕੋਈ ਦਰਦ ਭਰਿਆ ਪੈਗਾਮ ਬਣ ਕੇ ਬਹੁੜਦਾ ਹੈ। ਕਈ ਵਾਰ ਕੋਈ ਕਾਰਡ ਇੰਨਾ ਖ਼ਾਨਾਪੂਰਤੀ ਵਾਲਾ ਹੁੰਦਾ ਹੈ ਕਿ ਇਕ ਨਜ਼ਰ ਮਾਰ ਕੇ ਪਰ੍ਹਾ ਸੁੱਟ ਦੇਈਦਾ ਹੈ ਪਰ ਕਈ ਕਾਰਡ ਐਸੇ ਹੁੰਦੇ ਹਨ ਕਿ ਉਹ ਤੁਹਾਨੂੰ ਬਹੁਤ ਜਲਦੀ ਸਮਝ ਨਹੀਂ ਆਉਂਦੇ। ਤੁਸੀਂ ਉਨ੍ਹਾਂ ਨੂੰ ਵਾਰ ਵਾਰ ਪੜ੍ਹਦੇ ਹੋ। ਹਾਲਾਂਕਿ ਕਾਰਡ ਦਾ ਮੈਟਰ ਕੋਈ ਬਹੁਤੀ ਡੂੰਘੀ ਗੱਲ ਨਹੀਂ ਹੁੰਦੀ ਫ਼ਿਰ ਵੀ ਉਸ ਇਬਾਰਤ ਨੂੰ ਸਮਝਣ ਲੱਗਿਆਂ ਤੁਹਾਨੂੰ ਤਰੱਦਦ ਕਰਨੀ ਪੈਂਦੀ ਹੈ। ਕਈ ਕਾਰਡ ਇੰਨੇ ਸੋਹਣੇ ਹੁੰਦੇ ਹਨ ਕਿ ਸਾਂਭ ਕੇ ਰੱਖਣ ਨੂੰ ਜੀਅ ਕਰਦਾ ਹੈ ਅਤੇ ਕਈ ਕਾਰਡ ਆਪਣੇ ਆਪ ਵਿਚ ਇੰਨੇ ਵਿਲੱਖਣ ਜਾਂ ਵਿਵਾਦਿਤ ਹੋ ਨਿੱਬੜਦੇ ਹਨ ਕਿ ਉਹਨਾਂ ਨੂੰ ਫ਼ਾਈਲਾਂ ਵਿਚ ਲਾਉਣਾ ਪੈਂਦਾ ਹੈ।

ਮੇਰਾ ਮੰਨਣਾ ਹੈ ਕਿ ਬੀਤੇ ਦਿਨੀਂ ਆਇਆ ਇਕ ਕਾਰਡ ਕਈਆਂ ਨੇ ਵਾਰ ਵਾਰ ਪੜ੍ਹਿਆ ਹੋਵੇਗਾ ਅਤੇ ਸਾਂਭ ਵੀ ਲਿਆ ਹੋਵੇਗਾ।

ਇਹ ਹੈ ਕੇਂਦਰੀ ਪੰਜਾਬੀ ਲੇਖ਼ਕ ਸਭਾ ਵੱਲੋਂ ਆਇਆ ਇਕ ਕਾਰਡ ਜਿਹੜਾ 8 ਅਕਤੂਬਰ, 2017 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਰੱਖੇ ਗਏ ਇਕ ਸੈਮੀਨਾਰ ਬਾਰੇ ਹੈ। ਕਾਰਡ ਦੱਸਦਾ ਹੈ ਕਿ ਕੇਂਦਰੀ ਪੰਜਾਬੀ ਲੇਖ਼ਕ ਸਭਾ ਵੱਲੋਂ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਦੋ ਸੌ ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਉਕਤ ਦਿਨ ਕਰਵਾਇਆ ਜਾ ਰਿਹਾ ਹੈ।

ਸੈਮੀਨਾਰ ਦੇ ਮੁੱਖ ਮਹਿਮਾਨ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਹੋਣਗੇ। ਵਿਸ਼ੇਸ਼ ਮਹਿਮਾਨ ਸੰਤ ਹਰਪਾਲ ਸਿੰਘ ਅਤੇ ਗੁਰਭੇਜ ਸਿੰਘ ਗੁਰਾਇਆ, ਸਕੱਤਰ ਪੰਜਾਬੀ ਅਕਾਦੇਮੀ ਦਿੱਲੀ ਹੋਣਗੇ।

ਪ੍ਰਧਾਨਗੀ ਮੰਡਲ ਵਿਚ ਡਾ: ਸ.ਪ. ਸਿੰਘ, ਡਾ: ਸੁਖਦੇਵ ਸਿੰਘ ਸਿਰਸਾ ਅਤੇ ਡਾ: ਕਰਮਜੀਤ ਸਿੰਘ ਹੋਣਗੇ। ਕੁੰਜੀਵਤ ਭਾਸ਼ਣ ਸ.ਸੁਵਰਨ ਸਿੰਘ ਵਿਰਕ ਦਾ ਹੋਵੇਗਾ ਅਤੇ ਪਰਚੇ ਪੜ੍ਹਣ ਵਾਲਿਆਂ ਵਿਚ ਡਾ: ਹਰਵਿੰਦਰ ਸਿੰਘ ਸਿਰਸਾ, ਡਾ: ਗੁਲਜ਼ਾਰ ਸਿੰਘ ਪੰਧੇਰ, ਸ: ਸਵਰਨ ਸਿੰਘ ਸਨੇਹੀ ਅਤੇ ਸ: ਗੁਰਦੇਵ ਸਿੰਘ ਸਿੱਧੂ ਹੋਣਗੇ।

ਪੜ੍ਹੇ ਜਾਣ ਵਾਲੇ ਚਾਰ ਪਰਚਿਆਂ ਵਿਚ ਇੰਦਰ ਸਿੰਘ ਚੱਕਰਵਰਤੀ ਦਾ ਮਹਾਂਕਾਵਿ, ਸੱਚੇ-ਸੁੱਚੇ ਸਿਧਾਂਤ ਤੇ ਵਿਹਾਰ ਦਾ ਰਾਹ ਨਾਮਧਾਰੀ ਅੰਦੋਲਨ, ਨਾਮਧਾਰੀ ਅੰਦੋਲਨ : ਸਿਧਾਂਤਕ ਅਤੇ ਵਿਗਿਆਨਕ ਪੱਖ ਅਤੇ ਸਤਿਗੁਰੂ ਰਾਮ ਸਿੰਘ ਜੀ ਦਾ ਮਿਸ਼ਨ : ਕਥਨੀ ਕਰਨੀ ਦੀ ਲੌਅ ਵਿਚ ਰਹਿਣਗੇ।

ਇਸ ਕਾਰਡ ਦੇ ਅੰਤ ਵਿਚ ਕੇਂਦਰੀ ਪੰਜਾਬੀ ਲੇਖ਼ਕ ਸਭਾ ਦੇ ਜਿਹੜੇ ਅਹੁਦੇਦਾਰਾਂ ਦੇ ਨਾਂਅ ਉਡੀਕਵਾਨਾਂ ਦੇ ਤੌਰ ’ਤੇ ਦਿੱਤੇ ਗਏ ਹਨ ਉਨ੍ਹਾਂ ਵਿਚ ਡਾ: ਸਰਬਜੀਤ ਸਿੰਘ ਪ੍ਰਧਾਨ, ਡਾ: ਗੁਲਜ਼ਾਰ ਸਿੰਘ ਪੰਧੇਰ ਕਨਵੀਨਰ, ਜਸਵੀਰ ਝੱਜ ਕੋ-ਕਨਵੀਨਰ ਅਤੇ ਸੁਸ਼ੀਲ ਦੁਸਾਂਝ ਜਨਰਲ ਸਕੱਤਰ ਸ਼ਾਮਿਲ ਹਨ।

ਇਹ ਸੱਦਾ ਪੱਤਰ ਉਸ ਵੇਲੇ ਆਇਆ ਹੈ ਜਦ ਗੁਰੂਡਮ ਅਤੇ ਡੇਰਿਆਂ ਦੇ ਖਿਲਾਫ਼ ਇਕ ਮਾਹੌਲ ਬਣਿਆ ਹੋਇਆ ਹੈ। ਕਿਸੇ ਨੂੰ ਕਿਸੇ ਦੀ ਗੋਲ ਚਿੱਟੀ ਪੱਗ, ਚਿੱਟੇ ਕੁਰਤਿਆਂ ਜਾਂ ਪਜਾਮੀਆਂ ’ਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਸਿੱਖਾਂ ਦਾ ਇਤਰਾਜ਼ ਗੁਰੂ ਗ੍ਰੰਥ ਸਾਹਿਬ ਨੂੰ ਨਾ ਮੰਨਣ ਵਾਲਿਆਂ ਜਾਂ ਮੰਨਦੇ ਹੋਏ ਵੀ ਆਪਣੇ ਆਪ ਨੂੰ ਗੁਰੂ ਜਾਂ ਸਤਿਗੁਰੂ ਅਖਵਾਉਣ ਵਾਲਿਆਂ ਬਾਰੇ ਹੈ। ਸਿੱਖ ‘ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ’ ਦੀ ਧਾਰਣਾ ਦੇ ਅੰਦਰ ਰਹਿੰਦਿਆਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਣ ਅਤੇ ਗੁਰੂਡਮ ’ਤੇ ਡੇਰੇ ਦਾਰਾਂ ਤੋਂ ਕਿਨਾਰੇ ਦੀ ਗੱਲ ਕਰਦੇ ਹਨ।

ਵਿਚਾਰ ਲਈ ਕਾਰਡ ਦੇ ਉੱਤਲੇ ਬੰਨਿਉਂ ਹੀ ਸ਼ੁਰੂ ਹੋ ਜਾਂਦੇ ਹਾਂ। ਸੱਦਾ ਹੈ ਕੇਂਦਰੀ ਪੰਜਾਬੀ ਲੇਖ਼ਕ ਸਭਾ ਵੱਲੋਂ ਅਤੇ ਵਿਸ਼ੇਸ਼ ਮਹਿਮਾਨਾਂ ਵਿਚੋਂ ਇਕ ਗੁਰਭੇਜ ਸਿੰਘ ਗੁਰਾਇਆ ਵੀ ਨਿੱਜੀ ਤੌਰ ’ਤੇ ਨਹੀਂ ਆ ਰਹੇ। ਉਨ੍ਹਾਂ ਦੇ ਨਾਂਅ ਨਾਲ ਲਿਖਿਆ ਹੈ ਸਕੱਤਰ, ਪੰਜਾਬੀ ਅਕਾਦੇਮੀ ਦਿੱਲੀ। ਭਾਵ ਦੋ ਲੇਖ਼ਕ ਸਭਾਵਾਂ ਜੁੜ ਗਈਆਂ। ਦੂਜੀ ਖ਼ਵਰੇ ਜੁੜੀ ਕਿ ਨਹੀਂ, ਪਹਿਲੀ ਤਾਂ ਆਯੋਜਕ ਹੀ ਹੋ ਗਈ।

ਕੇਂਦਰੀ ਪੰਜਾਬੀ ਲੇਖ਼ਕ ਸਭਾ ਅਤੇ ਕੁਝ ਕਾਮਰੇਡ ਚਿੰਤਕ ਰਲ ਕੇ ਕਰਵਾ ਰਹੇ ਹਨ ਇਕ ਸਤਿਗੁਰੂ ਦੀ ਦੋ ਸੌ ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਜਿੱਥੇ ਮੁੱਖ ਮਹਿਮਾਨ ਹੋਣਗੇ ਮੌਜੂਦਾ ਸਤਿਗੁਰੂ ਉਦੈ ਸਿੰਘ। ਉਕਤ ਵਿਸ਼ੇ ’ਤੇ ਸੈਮੀਨਾਰ ਦਾ ਮਤਲਬ ਅਸੀਂ ਸਮਝ ਸਕਦੇ ਹਾਂ ਅਤੇ ਉੱਤੇ ਦੱਸਦੇ ਪਰਚਿਆਂ ਦੇ ਵਿਸ਼ੇ ’ਤੇ ਨਜ਼ਰ ਮਾਰਿਆਂ ਵੀ ਸਪਸ਼ਟ ਹੋ ਜਾਂਦਾ ਹੈ ਕਿ ਲੇਖ਼ਕ ਸਭਾਵਾਂ, ਕਾਮਰੇਡ ਸੱਜਣ ਅਤੇ ਡਾ:ਐਸ.ਪੀ. ਸਿੰਘ ਜਿਹੀਆਂ ਸਿੱਖ ਸ਼ਖਸੀਅਤਾਂ ਵੱਲੋਂ ਸੈਮੀਨਾਰ ਸਤਿਗੁਰਾਂ ਲਈ, ਸਤਿਗੁਰਾਂ ਦੀ ਹਾਜ਼ਰੀ ਵਿਚ ਕਰਵਾਇਆ ਜਾ ਰਿਹਾ ਹੈ। ਸਪਸ਼ਟ ਹੈ ਕਿ ਇਹ ਸੈਮੀਨਾਰ ਗੁਰੂਡਮ ਜਾਂ ਡੇਰਾਵਾਦ ਦੇ ਵਿਰੁੱਧ ਨਹੀਂ, ਨਾਮਧਾਰੀ ਸਮਾਜ ਦੀ ਸਥਾਪਤੀ ਨੂੰ ਹੋਰ ਮਜ਼ਬੂਤ ਕਰਨ, ਗੁਰੂਡਮ ਨੂੰ ਪ੍ਰਵਾਨਗੀ ਦੇਣ ਲਈ ਹੈ।

ਯਾਦ ਰਹੇ ਕਿ ਪਿੱਛਲੇ ਸਮੇਂ ਵਿਚ ਜਦ ਇਕ ਸਤਿਗੁਰੂ ਚਲੇ ਗਏ ਤਾਂ ਸਤਿਗੁਰ ਹੋਣ ਦੇ ਦੋ ਦਾਅਵੇਦਾਰ ਸਾਹਮਣੇ ਆਏ ਅਤੇ ਜੋ ਕੁਝ ਸ਼ਹਿਰੋ ਸ਼ਹਿਰ ਹੋਇਆ, ਉਹ ਸਭ ਦੇ ਸਾਹਮਣੇ ਹੈ। ਜਿੰਨਾ ਚਿਰ ਮਾਤਾ ਚੰਦ ਕੌਰ ਦੇ ਕਾਤਲ ਫ਼ੜੇ ਨਹੀਂ ਜਾਂਦੇ ਉਨੀ ਦੇਰ ਕੁਝ ਕਹਿਣਾ ਮੁਸ਼ਕਿਲ ਹੈ ਪਰ ਦੋਵੇਂ ਧੜੇ ਇਕ ਦੂਜੇ ਵੱਲ ਉੱਗਲ ਉਠਾ ਰਹੇ ਹਨ।

ਇਕ ਵਾਰ ਫ਼ਿਰ ਕਾਰਡ ’ਤੇ ਆਈਏ। ਜਦ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਨਾਂਅ ਵਰਤਿਆ ਜਾ ਰਿਹਾ ਹੈ ਤਾਂ ਇਸ ਦਾ ਪ੍ਰਭਾਵ ਇਹ ਜਾਂਦਾ ਹੈ ਕਿ ਸਮੁੱਚੀ ਸਭਾ ਦੀ ਸਹਿਮਤੀ ਨਾਲ ਹੀ ਇਸ ਸੈਮੀਨਾਰ ਲਈ ਇਸ ਪ੍ਰਤਿਸ਼ਠਿਤ ਸਭਾ ਦਾ ਨਾਂਅ ਅਤੇ ‘ਪਲੇਟਫ਼ਾਰਮ’ ਸਤਿਗੁਰਾਂ ਦੀ ਉਸਤਤ ਲਈ ਮੁਹੱਈਆ ਕਰਵਾਇਆ ਜਾ ਰਿਹੈ। ਇਸੇ ਤਰ੍ਹਾਂ ਜਦ ਗੁਰਭੇਜ ਸਿੰਘ ਗੁਰਾਇਆ ਸਕੱਤਰ ਆਪਣਾ ਅਹੁਦਾ ਕਾਰਡ ’ਤੇ ਲਿਖਵਾ ਕੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋ ਰਹੇ ਹੋਣਗੇ ਤਾਂ ਸੁਭਾਵਿਕ ਹੈ ਕਿ ਪੰਜਾਬੀ ਅਕਾਦਮੀ ਦਿੱਲੀ ਦੀ ਵੀ ਕਿਸੇ ਹੱਦ ਤਕ ਸਹਿਮਤੀ ਨਹੀਂ ਤਾਂ ਸ਼ਮੂਲੀਅਤ ਤਾਂ ਹੋ ਹੀ ਗਈ।

ਇਸ ਤੋਂ ਇੰਜ ਭਾਸਦਾ ਹੈ ਕਿ ਲੇਖ਼ਕਾਂ ਦੀਆਂ ਪ੍ਰਤੀਨਿਧ ਸੰਸਥਾਵਾਂ ਨੇ ਸਰਬ ਸੰਮਤੀ ਨਾਲ ਇਹ ਫ਼ੈਸਲਾ ਕਰ ਲਿਆ ਹੈ ਕਿ ਇਸ ਤਰ੍ਹਾਂ ਦੇ ਸੈਮੀਨਾਰ ਲਈ ਸਭਾ ਦਾ ਨਾਂਅ ਦੇਣਾ, ਇਸ ਦਾ ਪਲੇਟਫ਼ਾਰਮ ਮੁਹੱਈਆ ਕਰਾਉਣਾ ਕਿਸੇ ਵੀ ਤਰ੍ਹਾ ਗ਼ਲਤ ਨਹੀਂ। ਇਸ ਸੱਦਾ ਪੱਤਰ ਨਾਲ ਤਾਂ ਇਹ ਪ੍ਰਭਾਵ ਜਾ ਰਿਹਾ ਹੈ ਕਿ ਜਾਂ ਤਾਂ ਕੇਂਦਰੀ ਪੰਜਾਬੀ ਲੇਖ਼ਕ ਸਭਾ ਦੇ ਸਾਰੇ ਹੀ ਮੈਂਬਰਾਂ ਨੇ ਸਤਿਗੁਰੂ ਦੀ ਹੋਂਦ ਨੂੰ ਪ੍ਰਵਾਨ ਕਰ ਲਿਆ ਹੈ ਜਾਂ ਫ਼ਿਰ ਉਨ੍ਹਾਂ ਮੈਂਬਰਾਂ ਦੀ ਰਾਏ ਹੀ ਨਹੀਂ ਲਈ ਗਈ ਜਿਹੜੇ ਸਤਿਗੁਰੂ ਵਾਲੇ ਇਸ ਵਰਤਾਰੇ ਦੇ ਵਿਰੋਧ ਵਿਚ ਹਨ।

ਇਸ ਸੈਮੀਨਾਰ ਵਿਚ ਭਾਗ ਲੈਣ ਵਾਲੇ ਬਹੁਤੇ ਸੱਜਣ ਕਾਮਰੇਡ ਜਾਂ ਕਾਮਰੇਡ ਚਿੰਤਕ ਕੁਹਾਉਣ ’ਚ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਨਾਲ ਕੋਈ ਗਿਲਾ ਜਾਂ ਰੋਸਾ ਹੋ ਨਹੀਂ ਸਕਦਾ, ਹੈਰਾਨੀ ਹੋ ਸਕਦੀ ਹੈ। ਜਿਹੜੇ ਲੋਕ ਧਰਮ ਦੀ ‘ਥਿਊਰੀ’ ਹੀ ਰੱਦ ਕਰਦੇ ਹਨ, ਉਹੀ ਹੁਣ ਸਤਿਗੁਰਾਂ ਨੂੰ ਹੋਰ ਚੰਗੀ ਤਰ੍ਹਾਂ ਸਥਾਪਿਤ ਕਰਨ ਲਈ ਇਕ ਸੈਮੀਨਾਰ ਵਿਚ ਸਤਿਗੁਰਾਂ ਦੇ ਵਰਨਣ ਲਈ ਚੋਣਵੇਂ ਅਲੰਕਾਰ ਲੱਭਣਗੇ। ਚਲੋ ਗੁਰੂ ਸਮਝ ਨਹੀਂ ਆਇਆ, ਸਤਿਗੁਰੂ ਹੀ ਸਹੀ। ਉਂਜ ਕਾਮਰੇਡ ਸਾਥੀਆਂ ਦਾ ਦਵੰਧ ਬੜੀ ਜਗ੍ਹਾ ਵੇਖਣ ਨੂੰ ਮਿਲਦਾ ਹੈ।

ਸਤਿਗੁਰਾਂ ਦੀ ਹਾਜ਼ਰੀ ਵਿਚ ਹੁਣ ਕਾਮਰੇਡ ਸੱਜਣ ਵੀ ਸਤਿਗੁਰਾਂ ਦੀ ਉਸਤਤ ਕਰਨਗੇ ਪਰ ਗੁੰਝਲਦਾਰ ਪ੍ਰਸ਼ਨ ਇਹ ਹੈ ਕਿ ਹੱਥਲੇ ਅਯੋਜਨ ਨਾਲ ਕੀ ਕਾਮਰੇਡ ਸਤਿਗੁਰਾਂ ਦੀ ਸਥਾਪਤੀ ਵਿਚ ਯੋਗਦਾਨ ਪਾਉਣ ਜਾ ਰਹੇ ਹਨ ਜਾਂ ਫ਼ਿਰ ਨਾਮਧਾਰੀ ਕਾਮਰੇਡਾਂ ਦੀ ਪੰਜਾਬ ਅੰਦਰ ਹਿੱਲੀ ਹੋਈ ਸਥਾਪਨਾ ਦੀਆਂ ਚੂਲਾਂ ਕੱਸਣਗੇ। ਸਵਾਲ ਇਹ ਹੈ ਕਿ ਸਥਾਪਤੀ ਮਜ਼ਬੂਤ ਕਰਨ ਲਈ ਹੁਣ ਨਾਮਧਾਰੀਆਂ ਨੂੰ ਕਾਮਰੇਡਾਂ ਦੀ ਟੇਕ ਦੀ ਲੋੜ ਪੈ ਗਈ ਹੈ ਜਾਂ ਕਾਮਰੇਡਾਂ ਨੂੰ ਧਰਮ ਦੇ ਆਸਰੇ ਦੀ।

ਸਭ ਤੋਂ ਆਖ਼ਿਰ ਵਿਚ ਗੱਲ ਕਰ ਰਿਹਾ ਹਾਂ, ਡਾ: ਸ.ਪ. ਸਿੰਘ ਦੀ। ਸਤਿਕਾਰਯੋਗ ਡਾ: ਐਸ.ਪੀ. ਸਿੰਘ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਰਹੇ ਨੇ। ਉਹ ਬੜੀ ਸਤਿਕਾਰਤ ਅਤੇ ਸਨਮਾਨਿਤ ਸ਼ਖਸੀਅਤ ਨੇ। ਜਿੱਥੋਂ ਤਕ ਉਨ੍ਹਾਂ ਬਾਰੇ ਜਾਣਕਾਰੀ ਹੈ, ਉਹ ਪੰਥਕ ਹਲਕਿਆਂ ਵਿਚ ਵੀ ਸਰਬ ਪ੍ਰਵਾਨਿਤ ਸ਼ਖਸੀਅਤਾਂ ਵਿਚੋਂ ਇਕ ਨੇ। ਇੱਥੇ ਤਕ ਕਿ ਕਈ ਪੰਥਕ ਕਮੇਟੀਆਂ, ਸਭਾਵਾਂ ਆਦਿ ਵਿਚ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਕੀਤਾ ਜਾਂਦਾ ਹੈ। ਉਨ੍ਹਾਂ ਦੀ ਇਸ ਸਮਾਗਮ ਲਈ ਸਹਿਮਤੀ ਦੇਣੀ ਸਮਝ ਤੋਂ ਪਰੇ ਹੈ।

ਇਹ ਨਹੀਂ ਹੋ ਸਕਦਾ ਕਿ ਸਿੱਖ ਫ਼ਲਸਫ਼ੇ ’ਤੇ ਕੋਈ ਸਮਾਗਮ ਹੋਵੇ ਤਾਂ ਵੀ ਡਾ: ਐਸ.ਪੀ. ਸਿੰਘ, ਗੁਰਬਾਣੀ ਬਾਰੇ ਕੋਈ ਸੈਮੀਨਾਰ ਹੋਵੇ ਤਾਂ ਵੀ ਡਾ: ਐਸ.ਪੀ. ਸਿੰਘ, ਬਾਬੇ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਫ਼ਲਸਫ਼ੇ ਦੀ ਗੱਲ ਕਰਨੀ ਹੋਵੇ ਤਾਂ ਵੀ ਡਾ: ਐਸ.ਪੀ. ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਵਿਚ ਜੀਵਨ ਜਾਚ ਸਮਝਣ ਦੀ ਗੱਲ ਕਰਨੀ ਹੋਵੇ ਤਾਂ ਵੀ ਡਾ: ਐਸ.ਪੀ. ਸਿੰਘ ਅਤੇ ਹੋਰ ਤਾਂ ਹੋਰ ਜੇ ਸਵੇਰੇ ਗੁਰੂਡਮ ਅਤੇ ਡੇਰਾਵਾਦ ਦੇ ਖਿਲਾਫ਼ ਕੋਈ ਸੈਮੀਨਾਰ ਰੱਖ ਦੇਈਏ ਤਾਂ ਵੀ ਡਾ: ਐਸ.ਪੀ. ਸਿੰਘ ਦਾ ਨਾਂਅ ਵੀ ਪਹਿਲੇ ਪ੍ਰਵਾਨਿਤ ਨਾਂਵਾਂ ਵਿਚੋਂ ਇਕ ਦੇ ਤੌਰ ’ਤੇ ਸਾਹਮਣੇ ਆਵੇ ਅਤੇ ਦੂਜੇ ਬੰਨੇ ਉਹ ਇਸ ਸੈਮੀਨਾਰ ਦੀ ਵੀ ਹਿੱਸਾ ਹੋਣ।

ਕੀ ਇਹ ਪ੍ਰਵਾਨ ਕੀਤਾ ਜਾ ਸਕਦੈ। ਆਪਾਂ ਇੱਧਰ ਵੀ ਮੋਹਰੀ, ਆਪਾਂ ਉੱਧਰ ਵੀ ਅੱਗੇ। ਚਿੱਤ ਵੀ ਮੇਰੀ ਪੱਟ ਵੀ ਮੇਰੀ। ਇੱਧਰ ਖਲ੍ਹਾਰੋ ਤਾਂ ਇੱਧਰਲੀ ਗੱਲ ਕਹਿ ਦੇਵਾਂਗੇ, ਉੱਧਰ ਖਲ੍ਹਾਰੋਗੇ ਤਾਂ ਉੱਧਰਲੀ ਕਹਿਣੀ ਵੀ ਆਉਂਦੀ ਹੈ। ਐਸੇ ਕਈ ਬੁਲਾਰੇ ਹੋਣਗੇ ਜਿਨ੍ਹਾਂ ਨੂੰ ਜਿਹੜੀ ਸਟੇਜ ’ਤੇ ਚਾੜ੍ਹ ਦਿਊ, ਉਹ ਭਾਵੇ ਵਿਰੋਧੀ ਸਟੇਜਾਂ ਹੀ ਕਿਉਂ ਨਾ ਹੋਣ, ਉਹ ਆਪਣੇ ਸ਼ਬਦਜਾਲ ਨਾਲ ਲੋਕਾਂ ਨੂੰ ਕੀਲ ਕੇ ਹੀ ਹੇਠਾਂ ਉੱਤਰਣਗੇ ਪਰ ਐਸੀ ਕਾਬਲੀਅਤ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਜਿਸ ਮਰਜ਼ੀ ਸਟੇਜ ’ਤੇ ਚੜ੍ਹ ਜਾਉ। ਕਿਸੇ ਸਿਧਾਂਤ ’ਤੇ ਤਾਂ ਖੜ੍ਹਣਾ ਹੀ ਪੈਂਦਾ ਹੈ।

ਹੁਣ ਡਾ: ਐਸ.ਪੀ. ਸਿੰਘ ਇਕ ਸਤਿਗੁਰੂ ਦੀ ਦੋ ਸੌ ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਵਿਚ ਜਾਣਗੇ ਅਤੇ ਇਕ ਜਿਉਂਦੇ ਸਤਿਗੁਰੂ ਦੀ ਹਾਜ਼ਰੀ ਵਿਚ ਪ੍ਰਧਾਨਗੀ ਮੰਡਲ ਵਿਚ ਸੁਸ਼ੋਭਿਤ ਹੋਣਗੇ। ਡਾ: ਐਸ.ਪੀ. ਸਿੰਘ ਇਸ ਗੱਲ ਨੂੰ ਕਿਵੇਂ ‘ਜਸਟੀਫ਼ਾਈ’ ਕਰਨਗੇ ਤੇ ਸ਼ਬਦ ਉਨ੍ਹਾਂ ਦਾ ਕਿੰਨਾ ਕੁ ਸਾਥ ਦੇਣਗੇ, ਇਹ ਡਾ: ਐਸ.ਪੀ. ਸਿੰਘ ਦਾ ਗੁਰੂ ਜਾਣੇ, ਜਾਂ ਉਨ੍ਹਾਂ ਦੇ ਸਤਿਗੁਰੂ ਅਤੇ ਜਾਂ ਫ਼ਿਰ ਆਉਣ ਵਾਲਾ ਸਮਾਂ। ਰੋਸਾ ਤਾਂ ਇਹ ਹੈ ਕਿ ਉਹ ਕੀ ਸ਼ੈਅ ਹੈ ਜੋ ਗੁਰੂ ਨਾਨਕ ਦੀ ਯੂਨੀਵਰਸਿਟੀ ਦੇ ਉਪਕੁਲਪਤੀ ਨੂੰ ਸਤਿਗੁਰਾਂ ਦੀ ਸ਼ਰਨ ਵਿਚ ਲੈ ਜਾ ਰਹੀ ਹੈ।

ਮੇਰਾ ਸੋਚਣਾ ਗ਼ਲਤ ਹੋ ਸਕਦੈ। ਉਕਤ ਲੇਖ਼ਕਾਂ, ਕਾਮਰੇਡ ਸਾਥੀਆਂ, ਬੁੱਧੀਜੀਵੀਆਂ ਕੋਲ, ਗਿਆਨੀ ਲੋਕਾਂ ਕੋਲ, ਤਾਰਕਿਕ ਲੋਕਾਂ ਕੋਲ ਅਤੇ ਨਿਸਚੇ ਹੀ ਡਾ: ਐਸ.ਪੀ. ਸਿੰਘ ਕੋਲ ਵੀ ਇਸ ਬਾਰੇ ਵਿਚ ਆਪਣੇ ਆਪ ਨੂੂੰ ਸਹੀ ਸਿੱਧ ਕਰਨ ਲਈ ਕਈ ਤਰਕ ਹੋਣਗੇ।

ਵੈਸੇ ਇਹ ਗਠਜੋੜ ਮੈਨੂੰ ਬੜਾ ਅੱਛਾ ਲੱਗੈ। ਗਠਜੋੜ ਮੇਰੇ ਅਨੁਸਾਰ ਅਸਲ ਵਿਚ ਹੁੰਦਾ ਹੀ ਉਹ ਹੈ, ਜਿਹੜਾ ਵੱਖ ਵੱਖ ਵਿਚਾਰਧਾਰਾਵਾਂ ਨੂੰ ਜੋੜ ਕੇ ਰੱਖ ਦੇਵੇ। ਵਿਚਾਰ ਸੱਜੇ ਨੂੰ ਜਾਣ, ਖੱਬੇ ਨੂੰ ਜਾਣ, ਅੱਗੇ ਨੂੰ ਜਾਣ, ਪਿੱਛੇ ਨੂੰ ਜਾਂ ਫ਼ਿਰ ‘ਸੈਂਟਰ’ ਵਿਚ ਰਹਿਣ ਇਸ ਗੱਲ ਦਾ ਕੋਈ ਫ਼ਰਕ ਨਹੀਂ ਹੋਣਾ ਚਾਹੀਦਾ। ਗਠਜੋੜ ਤਾਂ ਗਠਜੋੜ ਹੁੰਦੈ। ਇਹ ਨਹੀਂ ਪਤਾ ਕਿ ਇਸ ਗਠਜੋੜ ਨੂੰ ਪੱਕਿਆਂ ਕਰਨ ਵਿਚ ਕਿਹੜੀ ‘ਫ਼ੈਵੀਕੋਲ’ ਕੰਮ ਕਰ ਰਹੀ ਹੈ।

ਇਹ ਤਾਂ ਲੱਗਦੈ ਸਿਰਸੇ ਵਾਲੇ ਖੁੰਝ ਗਏ। ਉਹਨਾਂ ਨੇ ਸੰਪਰਕ ਕੀਤਾ ਹੁੰਦਾ ਤਾਂ ਬਹੁਤ ਸਾਰੇ ਬੁੱਧੀਜੀਵੀਆਂ ਤੋਂ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਵੀ ਅਖ਼ਵਾ ਸਕਦੇ ਸਨ।

ਐੱਚ.ਐੱਸ.ਬਾਵਾ

ਸੰਪਾਦਕ, ਯੈੱਸ ਪੰਜਾਬ ਡਾਟ ਕਾਮ

ਅਕਤੂਬਰ 7, 2017

- Advertisement -

ਸਿੱਖ ਜਗ਼ਤ

ਐਡਵੋਕੇਟ ਧਾਮੀ ਨੇ ਸੁਰਜੀਤ ਸਿੰਘ ਪਾਤਰ ਦੇ ਚਲਾਣੇ ‘ਤੇ ਦੁੱਖ ਪ੍ਰਗਟਾਇਆ

ਯੈੱਸ ਪੰਜਾਬ ਅੰਮ੍ਰਿਤਸਰ, 11 ਮਈ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਸਿੱਧ ਪੰਜਾਬੀ ਲੇਖਕ ਤੇ ਕਵੀ ਪਦਮਸ਼੍ਰੀ ਸ. ਸੁਰਜੀਤ ਸਿੰਘ ਪਾਤਰ ਦੇ ਅਕਾਲ ਚਲਾਣੇ ਉੱਤੇ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਲਈ ‘ਐਪਲ’ ਅਧਾਰਿਤ ‘ਐਪ’ ਜਾਰੀ

ਯੈੱਸ ਪੰਜਾਬ ਅੰਮ੍ਰਿਤਸਰ, 9 ਮਈ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਣ ਹੁੰਦਾ ਗੁਰਬਾਣੀ ਕੀਰਤਨ ਹੁਣ ਐਪਲ ਦੇ ਫੋਨ, ਲੈਪਟਾਪ, ਆਈ-ਪੈਡ ਅਤੇ ਕੰਪਿਊਟਰ ਵਰਤਣ ਵਾਲੇ ਵੀ ਆਡੀਓ ਰੂਪ ਵਿੱਚ ਸੁਣ ਸਕਣਗੇ।...

ਮਨੋਰੰਜਨ

ਢੰਡਾ ਨਿਆਲੀਵਾਲਾ ਨੇ ਨਵਾਂ ਵਿਸਫੋਟਕ ਟਰੈਕ- ਈਗੋ ਕਿਲਰ – ਰਿਲੀਜ਼ ਕੀਤਾ

ਯੈੱਸ ਪੰਜਾਬ 13 ਮਈ, 2024 ਆਪਣੇ ਹਿੱਟ ਟ੍ਰੈਕ "ਬਲਾਕ" ਦੀ ਵਧਦੀ ਸਫਲਤਾ ਅਤੇ 'ਅੱਪ ਟੂ ਯੂ' ਨਾਲ ਇੰਟਰਨੈੱਟ ਦੇ ਰੁਝਾਨਾਂ ਨੂੰ ਉਡਾਉਂਦੇ ਹੋਏ, ਉੱਘੇ ਕਲਾਕਾਰ ਢਾਂਡਾ ਨਿਆਲੀਵਾਲਾ ਆਪਣੀ ਤਾਜ਼ਾ ਰਿਲੀਜ਼, "ਈਗੋ ਕਿਲਰ" ਨਾਲ ਇੱਕ ਵਾਰ ਫਿਰ...

ਜੈਰੀ ਦੀ ਪਹਿਲੀ ਐਲਬਮ “RAW” ਪੰਜਾਬੀ ਸੰਗੀਤ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ

ਯੈੱਸ ਪੰਜਾਬ 9 ਮਈ, 2024 ਕੈਨੇਡੀਅਨ-ਅਧਾਰਤ ਸਿੰਗਰ ਜੈਰੀ ਆਪਣੀ ਪਹਿਲੀ ਐਲਬਮ 'ਰਾਅ' ਨਾਲ ਪੰਜਾਬੀ ਸੰਗੀਤ ਦੇ ਦ੍ਰਿਸ਼ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। "ਸ਼ੋਅਸਟਾਪਰ", "ਸ਼ੀ ਇਜ਼ ਦ ਵਨ" ਅਤੇ "ਟੌਪ ਫੇਮ" ਸਮੇਤ ਪਿਛਲੀਆਂ ਹਿੱਟਾਂ ਦੀ...

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...
spot_img

ਸੋਸ਼ਲ ਮੀਡੀਆ

223,117FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...