- Advertisement -
ਅੱਜ-ਨਾਮਾ
ਧਿਰਾਂ ਵੱਖ, ਪਰ ਉਂਜ ਸੀ ਸਾਂਝ ਤਕੜੀ,
ਕਿਧਰੇ ਲੀਡਰ ਇਕੱਠੇ ਦੋ ਹੋਏ ਮਿੱਤਰ।
ਆਪਸ ਵਿੱਚ ਜਾਂ ਪੁੱਛ ਲਿਆ ਹਾਲ ਦੋਵਾਂ,
ਲੱਗੇ ਰੋਣ, ਬੱਸ ਹੰਝੂ ਨਹੀਂ ਚੋਏ ਮਿੱਤਰ।
ਦੋਵੇਂ ਆਖਦੇ, ਮਿਲੀ ਆ ਟਿਕਟ ਔਖੀ,
ਮੂਹਰੇ ਹੋਰ ਵੀ ਬੜੇ ਹਨ ਟੋਏ ਮਿੱਤਰ।
ਪਾਰਟੀ ਵਿੱਚੋਂ ਕਈ ਜੜ੍ਹੀਂ ਨੇ ਤੇਲ ਦੇਂਦੇ,
ਕਰਦੇ ਲੋਕ ਨੇ ਬਈ ਤੋਏ-ਤੋਏ ਮਿੱਤਰ।
ਦੋਵੇਂ ਕਹਿਣ ਜੀ ਪੀਹਣ ਕੁਝ ਪਿਆ ਗਿੱਲਾ,
ਰਿੜ੍ਹਦੀ ਗੱਡੀ ਨਹੀਂ ਜਾਪਦੀ ਖਾਸ ਮਿੱਤਰ।
ਪਿੱਛੇ ਹਟਣ ਲਈ ਸਮਾਂ ਬਈ ਰਿਹਾ ਨਾਹੀਂ,
ਪਾਰ ਲੱਗਣ ਦੀ ਕੋਈ ਨਹੀਂ ਆਸ ਮਿੱਤਰ।
-ਤੀਸ ਮਾਰ ਖਾਂ
April 26, 2019 –
- Advertisement -