- Advertisement -
ਅੱਜ-ਨਾਮਾ
ਧਰਨੇ ਉੱਤੇ ਆ ਜਿਹੜੇ ਕਿਰਸਾਨ ਬੈਠੇ,
ਬਾਹਲੀ ਉਨ੍ਹਾਂ ਨੇ ਰੱਖੀ ਸੀ ਆਸ ਮੀਆਂ।
ਕਰਦੀ ਕੇਂਦਰ ਸਰਕਾਰ ਨਾ ਬਾਤ ਸਿੱਧੀ,
ਉਸ ਦਾ ਕਿਹਾ ਨਾ ਆਂਵਦਾ ਰਾਸ ਮੀਆਂ।
ਸਾਰੇ ਪੈਂਤੜੇ ਉਲਟ ਹਨ ਕਿਰਤੀਆਂ ਦੇ,
ਦੇ ਰਹੀ ਗੱਲਾਂ ਦੇ ਨਾਲ ਧਰਵਾਸ ਮੀਆਂ।
ਕਰਦੀ ਬੈਠਕਾਂ, ਚੁਸਤੀਆਂ ਵਰਤਦੀ ਤਾਂ,
ਉਸ ਦੇ ਕਹੇ ਦਾ ਨਹੀਂ ਵਿਸ਼ਵਾਸ ਮੀਆਂ।
ਜਿਹੜੀ ਆਸ ਕੁਝ ਬਾਕੀ ਸੀ ਬੈਠਕਾਂ ਤੋਂ,
ਉਹ ਵੀ ਜਾਪਦੀ ਟੁੱਟ ਗਈ ਅੱਜ ਮੀਆਂ।
ਘੇਰਿਆ ਪਿਆ ਕਿਸਾਨੀ ਨੂੰ ਚਾਰ ਤਰਫੋਂ,
ਲਾਹੀ ਲੁਟੇਰਿਆਂ ਨੇ ਲੱਗਦੀ ਲੱਜ ਮੀਆਂ।
-ਤੀਸ ਮਾਰ ਖਾਂ
ਜਨਵਰੀ 13, 2021
- Advertisement -