- Advertisement -
ਅੱਜ-ਨਾਮਾ
ਧਰਨਾ ਲਾਇਆ ਕਿਸਾਨਾਂ ਤੇ ਭੀੜ ਆਈ,
ਹਰ ਕੋਈ ਕੇਂਦਰ ਦੇ ਨਾਲ ਨਾਰਾਜ਼ ਬੇਲੀ।
ਖਿੱਚੋਤਾਣ ਨਹੀਂ ਕਿਤੇ ਸੀ ਕੋਈ ਦੀਂਹਦੀ,
ਥਾਂ-ਥਾਂ ਸੁਣਦੀ ਪਈ ਇੱਕ ਅਵਾਜ਼ ਬੇਲੀ।
ਰਾਜਨੀਤੀ ਵੀ ਬਹੁਤ ਨਹੀਂ ਆਈ ਆੜੇ,
ਹੋਇਆ ਜਿੱਦਣ ਦਾ ਇਹ ਆਗਾਜ਼ ਬੇਲੀ।
ਫਿਰ ਵੀ ਕਈਆਂ ਨੂੰ ਜਾਪਦੀ ਔਖ ਹੋਈ,
ਲੱਗਦੀ ਸਿਹਤ ਵੀ ਕਾਫੀ ਨਾਸਾਜ਼ ਬੇਲੀ।
ਚਸਕਾ ਚੌਧਰ ਦਾ ਭੈੜਾ ਈ ਜਿਹੜਿਆਂ ਨੂੰ,
ਕਹਿੰਦੇ ਬਾਤ ਨਹੀਂ ਬਣੀ ਕੁਝ ਖਾਸ ਬੇਲੀ।
ਮੈਂ-ਮੈਂ ਕੀਤੀ ਹੈ ਜੀਹਨਾਂ ਨੇ ਉਮਰ ਪੂਰੀ,
ਆਇਆ ਉਨ੍ਹਾਂ ਨੂੰ ਮੌਸਮ ਨਾ ਰਾਸ ਬੇਲੀ।
-ਤੀਸ ਮਾਰ ਖਾਂ
ਸਤੰਬਰ 27, 2020
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ
- Advertisement -