- Advertisement -
ਅੱਜ-ਨਾਮਾ
ਦਰਿਆਈ ਪਾਣੀ ਲਈ ਫੇਰ ਤਰੀਕ ਸੀ ਗੀ,
ਸਕਿਆ ਮੁੱਦਾ ਨਹੀਂ ਲਮਕਿਆ ਮੁੱਕ ਬੇਲੀ।
ਹਟਣ ਸਿੱਖਿਆ ਨਹੀਂ ਪਿੱਛੇ ਪੰਜਾਬੀਆਂ ਨੇ,
ਗੱਡ ਲਈ ਲੱਤ ਤੇ ਹੋਊ ਨਹੀਂ ਚੁੱਕ ਬੇਲੀ।
ਹਰਿਆਣੇ ਅੰਦਰ ਵੀ ਪਾਣੀ ਹੈ ਵੋਟ-ਮੁੱਦਾ,
ਸਾਰਿਆਂ ਰੰਗਾਂ ਦੇ ਲੀਡਰ ਰਹੇ ਬੁੱਕ ਬੇਲੀ।
ਹੋ ਗਏ ਸੱਠ ਕੁ ਸਾਲ ਇੰਜ ਲੜਦਿਆਂ ਨੂੰ,
ਚੱਲਿਆ ਪਾਣੀ ਦਰਿਆਵਾਂ ਦਾ ਸੁੱਕ ਬੇਲੀ।
ਜਿਹੜਾ ਆਗੂ ਖਿਸਕਾਊ ਕੁਝ ਕਦਮ ਪਿੱਛੇ,
ਲੋਕੀਂ ਨਿਕਲਣ ਨਹੀਂ ਦੇਣਗੇ ਬਾਹਰ ਬੇਲੀ।
ਮੁਸ਼ਕਲ ਵੱਸਣ ਪੰਜਾਬ ਵਿੱਚ ਹੋਊ ਉਹਨੂੰ,
ਲੱਭਣੀ ਪਊ ਕੋਈ ਬਾਹਰਲੀ ਠਾਹਰ ਬੇਲੀ।
-ਤੀਸ ਮਾਰ ਖਾਂ
ਮਾਰਚ 24, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -