Saturday, April 27, 2024

ਵਾਹਿਗੁਰੂ

spot_img
spot_img

ਢੱਡਰੀਆਂ ਵਾਲਿਆਂ ਦਾ ਦਾਅਵਾ ਝੂਠਾ, ਸਾਰੀ ਜ਼ਮੀਨ ਗੁਰੂ ਗ੍ਰੰਥ ਸਾਹਿਬ ਦੇ ਨਾਮ ਨਹੀਂ ਲੁਆਈ: ਪ੍ਰੋ: ਸਰਚਾਂਦ ਸਿੰਘ

- Advertisement -

ਪਟਿਆਲਾ, 18 ਜਨਵਰੀ, 2020:

ਵਿਵਾਦਿਤ ਸਿਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਉਸ ਦੇ ਨਾਮ ਕੋਈ ਜ਼ਮੀਨ ਜਾਂ ਪ੍ਰਾਪਰਟੀ ਨਾ ਹੋਣ ਦੇ ਪਿਛਲੇ 10 ਸਾਲਾਂ ਤੋਂ ਕੀਤੇ ਜਾ ਰਹੇ ਝੂਠੇ ਅਤੇ ਖੋਖਲੇ ਦਾਅਵਿਆਂ ਦਾ ਸਬੂਤਾਂ ਸਹਿਤ ਖੁਲਾਸਾ ਕਰਦਿਆਂ ਪ੍ਰੋ: ਸਰਚਾਂਦ ਸਿੰਘ ਨੇ ਉਸ ਨੂੰ ਖੁਲੀ ਬਹਿਸ ਦੀ ਚੁਨੌਤੀ ਦਿੰਦਿਆਂ ਕੀਤੇ ਕੌਲ ਮੁਤਾਬਕ ਸਟੇਜ ਛੱਡਣ ਲਈ ਵੰਗਾਰਿਆ ਹੈ।

ਪ੍ਰੋ: ਸਰਚਾਂਦ ਸਿੰਘ ਨੇ ਭਾਈ ਢੱਡਰੀਆਂ ਵਾਲੇ ਦੇ ਵੱਖ ਵੱਖ ਵੀਡੀਉਜ਼ ਕਲਿੱਪਾਂ ਅਤੇ ਉਸ ਨਾਲ ਸੰਬੰਧਿਤ ਜ਼ਮੀਨਾਂ ਦੀਆਂ ਫ਼ਰਦਾਂ ਜਾਰੀ ਕਰਦਿਆਂ ਉਸ ਨੂੰ ਝੂਠਾ ਸਾਬਤ ਕਰਦਿਆਂ ਇਸ ਮੁਦੇ ‘ਤੇ ਖੁਲੀ ਬਹਿਸ ਲਈ ਵੰਗਾਰਿਆ ਹੈ।

ਉਨਾਂ ਕਿਹਾ ਕਿ ਭਾਈ ਢੱਡਰੀਆਂ ਵਾਲਾ ਵੱਲੋਂ ਸਟੇਜ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਅਤੇ ਪ੍ਰੈੱਸ ਇੰਟਰਵਿਊਆਂ ਦੌਰਾਨ ਪਿਛਲੇ 10 ਸਾਲਾਂ ਤੋਂ ਲਗਾਤਾਰ ਉਸ ਦੇ ਨਾਮ ਕੋਈ ਪ੍ਰਾਪਰਟੀ ਨਾ ਹੋਣ ਅਤੇ ਸਾਰੀ ਪ੍ਰਾਪਰਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਕਰਨ ਸੰਬੰਧੀ ਦਾਅਵੇ ਕੀਤੇ ਗਏ ਹਨ ਅਤੇ ਇਹ ਵਾਰ ਵਾਰ ਐਲਾਨ ਕੀਤਾ ਜਾਂਦਾ ਰਿਹਾ ਹੈ ਕਿ ਉਸ ਦੇ ਨਾਮ ਦੁਨੀਆ ‘ਚ ਕਿਤੇ ਇਕ ਹਜਾਰ ਰੁਪੈ ਦੀ ਪ੍ਰਾਪਰਟੀ ਦਿਖਾ ਦੇਣ ‘ਤੇ ਉਸ ਨੂੰ ਸਟੇਜ ਤੋਂ ਬਾਂਹ ਫੜ ਕੇ ਉਤਾਰ ਦੇਣ ।


ਇਸ ਨੂੰ ਵੀ ਪੜ੍ਹੋ: ਕਰਾਚੀ ’ਚੋਂ ਨਾਬਾਲਗ ਹਿੰਦੂ ਲੜਕੀ ਅਗਵਾ ਕਰਨ ਦਾ ਮਾਮਲਾ ਭਾਰਤ ਸੰਯੁਕਤ ਰਾਸ਼ਟਰ ਕੋਲ ਉਠਾਵੇ: ਸਿਰਸਾ


ਪ੍ਰੋ: ਸਰਚਾਂਦ ਸਿੰਘ ਨੇ ਢੱਡਰੀਆਂ ਦੇ ਦਾਅਵਿਆਂ ਨੂੰ ਝੂਠ ਸਾਬਤ ਕਰਦਿਆਂ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਦੀ ਆਨ ਲਾਈਨ ਫ਼ਰਦ ਅਤੇ ਜਮ੍ਹਾਬੰਦੀਆਂ ਸਬੂਤ ਵਜੋਂ ਪੇਸ਼ ਕਰਦਿਆਂ ਕਿਹਾ ਕਿ ਜ਼ਿਲ੍ਹਾ ਪਟਿਆਲਾ ਦੇ ਪਿੰਡ ਸ਼ੇਖੂਪੁਰ ਦੀ ਜਮਾਂਬੰਦੀ 1017-18 ਹੱਦਬਸਤ ਨੰ: 50 ‘ਤੇ ਖੇਵਟ ਨੰ: 80 ਅਤੇ ਖਤੌਨੀ ਨੰ: 124 ਵਿਚ ਮਾਲਕ ਦਾ ਨਾਮ ਅਤੇ ਵੇਰਵਾ ‘ਚ ਭਾਈ ਢਡਰੀਆਂ ਵਾਲੇ ਦਾ ਨਾਮ ਅਜ ਤਕ ਦਰਜ ਹੈ।

ਇਹ ਵੀ ਕਿ ਉਸ ਦਾ ਨਾਮ ”ਭਾਈ” ਵਜੋਂ ਨਹੀਂ ਸਗੋਂ ”ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ ਪੁੱਤਰ ਸੰਪੂਰਨ ਸਿੰਘ” ਵਜੋਂ ਹੈ ਅਤੇ ਕਾਸ਼ਤਕਾਰ ਦਾ ਨਾਮ ਤੇ ਵੇਰਵਾ ਮਕਬੂਜ਼ਾ ਮਾਲਕ ਵਜੋਂ ਦਰਜ ਹੈ। ਇਸ ਤੋਂ ਇਲਾਵਾ ਖੇਵਟ ਨੰ: 110 ਤੇ ਖਤੌਨੀ ਨੰ: 178 ‘ਤੇ ਕਾਸ਼ਤਕਾਰ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਪ੍ਰਮੇਸਵਰ ਦੁਆਰ ਸਾਹਿਬ 1/2 ਹਿੱਸਾ, ਗੁਰਦੁਆਰਾ ਪ੍ਰਮੇਸਵਰ ਦੁਆਰ ਸਾਹਿਬ ਸੇਖੂਪੁਰ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ 1/2 ਹਿੱਸਾ ਮੁਸ਼ਤਰਿਆਨ ਕਾਸ਼ਤ ਮੁਸ਼ਤਰੀਆਨ ਵਜੋਂ ਦਰਜ ਹਨ।

ਇਸੇ ਤਰਾਂ ਹੀ ਖੇਵਟ ਨੂੰ 112 ਦੇ ਖਤੌਨੀ 181 ‘ਤੇ ਪ੍ਰਮੇਸਰ ਦੁਆਰ ਚੈਰੀਟੇਬਲ ਟਰੱਸਟ ਸ਼ੇਖੂਪੁਰ 125/494 ਹਿੱਸਾ ਅਤੇ ਸੀ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਪ੍ਰਮੇਸਵਰ ਦੁਆਰ ਸਾਹਿਬ 369/494 ਹਿੱਸਾ ਵਜੋਂ ਦਰਜ ਹੋਣ ਨਾਲ ਸਪਸ਼ਟ ਹੈ ਕਿ ਇਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਨਾਲ ਕਿਸੇ ਨਾ ਕਿਸੇ ਤਰਾਂ ਆਪਣਾ ਜਾਂ ਟਰੱਸਟ ਨੂੰ ਨਾਲ ਜੋੜਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਹੁਣ ਜਦ ਭਾਈ ਢੱਡਰੀਆਂ ਵਾਲੇ ਦਾ ਸਾਰਾ ਝੂਠ ਸਭ ਦੇ ਸਾਹਮਣੇ ਆ ਗਿਆ ਹੈ ਤਾਂ ਉਸ ਦਾ ਨੈਤਿਕ ਫ਼ਰਜ਼ ਬਣ ਦਾ ਹੈ ਕਿ ਉਹ ਗੁਰੂ ਸਾਹਿਬ ਦੀ ਹਜੂਰੀ ‘ਚ ਸੰਗਤ ਨਾਲ ਕੀਤਾ ਕੌਲ ਪੂਰਾ ਕਰੇ ਅਤੇ ਸਟੇਜ ਦਾ ਤਿਆਗ ਕਰੇ।

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,173FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...