- Advertisement -
ਅੱਜ-ਨਾਮਾ
ਚੜ੍ਹਦੀ ਜਾਂਦੀ ਕਿਸਾਨਾਂ ਦੀ ਲਹਿਰ ਚੋਖੀ,
ਔਖੀ ਫਸੀ ਪਈ ਕੇਂਦਰ ਸਰਕਾਰ ਬੇਲੀ।
ਜਿਹੜੀ ਧਾੜ ਉਸ ਪਿੰਡਾਂ ਦੇ ਵੱਲ ਭੇਜੀ,
ਕਰਨ ਕੇਂਦਰ ਲਈ ਭਲਾ ਪ੍ਰਚਾਰ ਬੇਲੀ।
ਉਹ ਵੀ ਸੁਣੀ ਕਿ ਕੰਨਾਂ ਨੂੰ ਹੱਥ ਲਾਵੇ,
ਹਾਲਤ ਕਾਬੂ ਤੋਂ ਹੋਈ ਆ ਪਾਰ ਬੇਲੀ।
ਪਹਿਲਾਂ ਗੱਲ ਨਾ ਕਿਸੇ ਦੀ ਸਨ ਸੁਣਦੇ,
ਲੱਗੇ ਆਪ ਖੜਕਾਉਣ ਆ ਤਾਰ ਬੇਲੀ।
ਆਉਂਦੇ ਸੱਦੇ ਬੇਸੱਕਿ ਬਈ ਵਾਰਤਾ ਦੇ,
ਲੱਗਦੀ ਅਜੇ ਵੀ ਕੋਈ ਹੈ ਚਾਲ ਬੇਲੀ।
ਏਨਾ ਨਰਮ ਨਹੀਂ ਮੋਦੀ ਹੈ ਹੋਣ ਲੱਗਾ,
ਲੱਗਦਾ ਸੁੱਟਣਾ ਨਵਾਂ ਕੁਝ ਜਾਲ ਬੇਲੀ।
-ਤੀਸ ਮਾਰ ਖਾਂ
7 ਅਕਤੂਬਰ, 2020
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ
- Advertisement -