- Advertisement -
ਪਿਛਲੇ ਵਕਤ ਦਾ ਮੀਡੀਆ ਰਿਹਾ ਹੈ ਨਹੀਂ,
ਸੋਸ਼ਲ ਮੀਡੀਏ ਦਾ ਆ ਗਿਆ ਦੌਰ ਮੀਆਂ।
ਅਖਬਾਰਾਂ ਵਕਤ ਸੀ ਅੱਖ ਦੀ ਸ਼ਰਮ ਹੁੰਦੀ,
ਸੋਸ਼ਲ ਮੀਡੀਏ ਦਾ ਹੋਰ ਜਿਹਾ ਤੌਰ ਮੀਆਂ।
ਬਿਨਾਂ ਫਿਕਰ ਇਹ ਕੰਮ ਜਿਹਾ ਕਰੀ ਜਾਂਦਾ,
ਨਿਯਮ-ਅਸੂਲ ਦਾ ਕਰੇ ਨਹੀਂ ਗੌਰ ਮੀਆਂ।
ਬੁਰਾ ਜੇ ਅਸਰ ਜਾਪੇ ਪਾਈਆਂ ਪੋਸਟਾਂ ਦਾ,
ਲਾਗੇ-ਚਾਗੇ ਨਹੀਂ ਦਿੱਸੇ ਫਿਰ ਭੌਰ ਮੀਆਂ।
ਹਰ ਇੱਕ ਕੰਮ ਇਹ ਭਾਵੇਂ ਨਾ ਕਰੇ ਮਾੜਾ,
ਕਾਰਜ ਨੇਕ ਵੀ ਬਾਹਲੇ ਪਿਆ ਕਰੇ ਮੀਆਂ।
ਮਾੜੇ ਅਨਸਰ ਹਨ ਏਸ ਵਿੱਚ ਆਏ ਡਾਢੇ,
ਉਨ੍ਹਾਂ ਭਾਣੇ ਕੋਈ ਮਰਦਾ ਉਹ ਮਰੇ ਮੀਆਂ।
-ਤੀਸ ਮਾਰ ਖਾਂ
22 ਮਈ, 2024
- Advertisement -