- Advertisement -
ਅੱਜ-ਨਾਮਾ
ਘੇਰਿਆ ਲੋਕਾਂ ਨੇ ਕੱਲ੍ਹ ਵਿਧਾਇਕ ਕੋਈ,
ਪੈਂਦੀ ਸੁਣੀ ਨਹੀਂ ਜਾਂਦੀ ਸੀ ਖੱਪ ਬੇਲੀ।
ਜਿਹੜੇ ਲਫਜ਼ ਸਨ ਬੋਲਦੇ ਲੋਕ ਸੁਣਦੇ,
ਦੱਸੀਏ ਸੱਚ ਤਾਂ ਲੱਗੂ ਫਿਰ ਗੱਪ ਬੇਲੀ।
ਪੁੱਛਿਆ ਕਿਸੇ ਨੇ ਕਾਸ ਨੂੰ ਲੋਕ ਭੜਕੇ,
ਦਿੱਤੇ ਅਗਲਿਆਂ ਦੋਸ਼ ਸਨ ਥੱਪ ਬੇਲੀ।
ਮੋਹਤਬਰਾਂ ਨੂੰ ਪਿਆ ਸੀ ਫਿਕਰ ਲੱਗਾ,
ਹੱਦਾਂ ਜਾਣ ਕੁਝ ਲੋਕ ਨਹੀਂ ਟੱਪ ਬੇਲੀ।
ਵਜ੍ਹਾ ਜਾਣੇ ਵਿਧਾਇਕ ਜਾਂ ਲੋਕ ਜਾਨਣ,
ਬਾਹਰਲਾ ਬੰਦਾ ਨਾ ਜਾਣਦਾ ਸੱਚ ਬੇਲੀ।
ਇਹ ਹੀ ਹਾਲ ਜੇ ਰਿਹਾ ਤਾਂ ਚੋਣ ਲਾਗੇ,
ਢੇਰੀ ਕੂੜੇ ਦੀ ਜਾਣੀ ਇਹ ਮੱਚ ਬੇਲੀ।
-ਤੀਸ ਮਾਰ ਖਾਂ
ਜੂਨ 15, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -