Saturday, April 27, 2024

ਵਾਹਿਗੁਰੂ

spot_img
spot_img

ਘਰ ਘਰ ਰੋਜ਼ਗਾਰ, ਫ਼ਿਰ ਵੀ ਭੰਡੀ ਪ੍ਰਚਾਰ? – ਕੀ ਕਰਨ ਕੈਪਟਨ ਸਾਹਿਬ? – ਐੱਚ.ਐੱਸ.ਬਾਵਾ

- Advertisement -

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਕਿ ਉਨ੍ਹਾਂ ਵੱਲੋਂ ਕੀਤੇ ਚੋਣ ਵਾਅਦੇ ਅਤੇ ਕਾਂਗਰਸ ਦੇ ਚੋਣ ਮਨੋਰਥ ਪੱਤਰ ਅਨੁਸਾਰ ਕਾਂਗਰਸ ਸਰਕਾਰ ਵੱਲੋਂ ਆਪਣੇ ਪਹਿਲੇ ਸਾਲ ਦੇ ਅੰਦਰ ਹੀ ਡੇਢ ਲੱਖ ਤੋਂ ਉੱਪਰ ਨੌਜਵਾਨਾਂ ਨੂੰ ‘ਘਰ ਘਰ ਰੋਜ਼ਗਾਰ’ ਯੋਜਨਾ ਤਹਿਤ ਨੌਕਰੀਆਂ ਮੁਹੱਈਆ ਕਰਵਾ ਦੇਣ ਦੇ ਬਾਵਜੂਦ ਵਿਰੋਧੀ ਧਿਰਾਂ ਸਰਕਾਰ ਦੇ ਖਿਲਾਫ਼ ਭੰਡੀ ਪ੍ਰਚਾਰ ਵਿਚ ਜੁਟੀਆਂ ਹੋਈਆਂ ਹਨ।

ਐਤਵਾਰ ਨੂੰ ਲੁਧਿਆਣਾ ਵਿਖੇ ਮੁੱਖ ਮੰਤਰੀ ਦੇ ਜਨਮ ਦਿਹਾੜੇ ’ਤੇ ਲਗਾਏ ਗਏ ਰੋਜ਼ਗਾਰ ਮੇਲੇ ਦੌਰਾਨ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ 9592 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਉੱਥੇ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਕ ਸਾਲ ਦੇ ਅੰਦਰ ਹੀ ਉਨ੍ਹਾਂ ਦੀ ‘ਸਰਕਾਰ ਵੱਲੋਂ’ 1,61,522 ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ।

ਮੁੱਖ ਮੰਤਰੀ ਨੇ ਇਸ ਭੰਡੀ ਪ੍ਰਚਾਰ ਦਾ ਵੀ ਖੰਡਨ ਕੀਤਾ ਹੈ ਕਿ ਨੌਜਵਾਨਾਂ ਨੂੰ ਨੌਕਰੀਆਂ ਬਹੁਤ ਹੀ ਘੱਟ ਤਨਖ਼ਾਹਾਂ ’ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਿਸ ਕਰਕੇ ਨੌਕਰੀਆਂ ਪਾਉਣ ਵਾਲੇ ਨੌਜਵਾਨ ਅਤੇ ਉਨ੍ਹਾਂ ਦੇ ਪਰਿਵਾਰ ਸੰਤੁਸ਼ਟ ਨਹੀਂ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ 3 ਲੱਖ ਰੁਪਏ ਸਾਲਾਨਾ ਭਾਵ 25 ਹਜ਼ਾਰ ਰੁਪਏ ਮਹੀਨਾ ਤੋਂ ਲੈ ਕੇ 31 ਲੱਖ ਰੁਪਏ ਸਾਲਾਨਾ ਤਕ ਦੇ ਪੈਕੇਜ ’ਤੇ ਨੌਕਰੀਆਂ ਮੁਹੱਈਆ ਕਰਵਾਈਆਂ ਗਈਆਂ ਹਨ।

ਜਦ ਇਕ ਸੂਬੇ ਦਾ ਮੁੱਖ ਮੰਤਰੀ ਅਤੇ ਖ਼ਾਸ ਕਰ ਕੈਪਟਨ ਅਮਰਿੰਦਰ ਸਿੰਘ ਜਿਹੀ ਭਰੋਸੇਯੋਗਤਾ ਅਤੇ ਕ੍ਰਿਸ਼ਮਾਈ ਸ਼ਖ਼ਸ਼ੀਅਤ ਵਾਲਾ ਮੁੱਖ ਮੰਤਰੀ ਇਹ ਕਹਿੰਦਾ ਹੈ ਤਾਂ ਘੱਟੋ ਘੱਟ ਸਾਡੇ ਕੋਲ ਕੋਈ ਐਸਾ ਕਾਰਨ ਨਹੀਂ ਰਹਿ ਜਾਂਦਾ ਕਿ ਉਕਤ ਦਾਅਵਿਆਂ ’ਤੇ ਭਰੋਸਾ ਨਾ ਕੀਤਾ ਜਾਵੇ।

ਉਂਜ ਪੰਜਾਬ ਦੇ ਆਮ ਲੋਕਾਂ ਅਤੇ ਵੋਟਰਾਂ ਵਾਂਗ ਪੰਜਾਬ ਦੇ ਮੀਡੀਆ, ਵਿਰੋਧੀ ਧਿਰਾਂ ਅਤੇ ਹੋਰ ਵਿਸ਼ਲੇਸ਼ਕਾਂ ਨੇ ਵੀ ਸਮਝਿਆ ਤਾਂ ਇਹੀ ਸੀ ਕਿ ਕੈਪਟਨ ਅਤੇ ਕਾਂਗਰਸ ਦੋਵੇਂ ਹੀ ਹਰ ਘਰ ਵਿਚ ਇਕ ਵਿਅਕਤੀ ਨੂੰ ਸਰਕਾਰੀ ਨਹੀਂ ਤਾਂ ਅਰਧ ਸਰਕਾਰੀ ਅਦਾਰਿਆਂ ਵਿਚ ਨੌਕਰੀ ਦੇਣ ਦੀ ਗੱਲ ਕਰ ਰਹੇ ਹਨ। ਇਹ ਗੱਲ ਵੱਖਰੀ ਹੈ ਕਿ ਹੁਣ ਉਸੇ ਗੱਲ ਨੂੰ ਮੂਧੀ ਮਾਰ ਕੇ ਨੌਜਵਾਨਾਂ ਨੂੰ ਨਿੱਜੀ ਅਦਾਰਿਆਂ ਵਿਚ ਨੌਕਰੀਆਂ ਮੁਹੱਈਆ ਕਰਾਉਣ ਲਈ ਸਰਕਾਰ ਵੱਲਅੋਂ ਕੇਵਲ ‘ਫ਼ੈਸਲੀਲੀਟੇਰ’ ਦੀ ਭੂਮਿਕਾ ਅਦਾ ਕੀਤੀ ਜਾ ਰਹੀ ਹੈ।

ਸਵਾਲ ਇਹ ਹੈ ਕਿ ਕੀ ਇਸ ਤੋਂ ਪਹਿਲਾਂ ਪੰਜਾਬ ਦੇ ਨੌਜਵਾਨਾਂ ਨੂੰ ਨਿੱਜੀ ਖ਼ੇਤਰ ਵਿਚ ਨੌਕਰੀਆਂ ਨਹੀਂ ਮਿਲ ਰਹੀਆਂ ਸਨ? ਕੀ ਨਿੱਜੀ ਕੰਪਨੀਆਂ ਪਹਿਲਾਂ ਨੌਜਵਾਨਾਂ ਨੂੰ ‘ਹਾਇਰ’ ਕਰ ਨਹੀਂ ਰਹੀਆਂ ਸਨ? ਕੀ ਪਹਿਲਾਂ ਕੰਪਨੀਆਂ ਦੇ ਨੌਜਵਾਨਾਂ ਨੂੰ ਭਰਤੀ ਕਰਨ ’ਤੇ ਕੋਈ ਪਾਬੰਦੀ ਸੀ? ਕੀ ਨੌਜਵਾਨਾਂ ਦੇ ਨਿੱਜੀ ਅਦਾਰਿਆਂ ਵਿਚ ਕੰਮ ਕਰਨ ’ਤੇ ਕੋਈ ‘ਬੈਨ’ ਸੀ ਜਿਹੜਾ ਕਾਂਗਰਸ ਸਰਕਾਰ ਨੇ ਆ ਕੇ ਚੁੱਕਿਆ ਜਿਸ ਨਾਲ 1 ਲੱਖ 61 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਮਿਲ ਸਕੀਆਂ। ਇਹੋ ਜਿਹੇ ‘ਪਲੇਸਮੈਂਟ ਕੰਪੇਨ’ ਤਾਂ ਹਰ ਕਾਲਜ, ਹਰ ਯੂਨੀਵਰਸਿਟੀ ਹਰ ਸਾਲ ਵਿਚ ਕਈ ਕਈ ਵਾਰ ਪਹਿਲਾਂ ਹੀ ਕਰਦੇ ਆ ਰਹੇ ਸਨ।

ਵਿਰੋਧੀ ਧਿਰਾਂ ਤਾਂ ਇੱਥੇ ਤਕ ਦੋਸ਼ ਲਗਾ ਰਹੀਆਂ ਨੇ ਕਿ ਪਹਿਲਾਂ ਤੋਂ ਹੀ ਠੇਕੇ ’ਤੇ ਨੌਕਰੀ ਕਰ ਰਹੇ ਨੌਜਵਾਨਾਂ ਦੇ ਠੇਕੇ ਨਵਿਆ ਕੇ ਉਨ੍ਹਾਂ ਨੂੰ ਵੀ ਕਾਂਗਰਸ ਸਰਕਾਰ ਵੱਲੋਂ ਦਿੱਤੀਆਂ ਗਈਆਂ ਨੌਕਰੀਆਂ ਦੀ ਗਿਣਤੀ ਵਿਚ ਸ਼ਾਮਿਲ ਕਰ ਲਿਆ ਗਿਆ ਹੈ।

ਖ਼ੈਰ ਹੁਣ ਗੱਲ ਮੁੱਕਦੀ ਜਾਪਦੀ ਹੈ ਕਿਉਂਕਿ ਖ਼ੁਦ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਮੈਨੀਫ਼ੈਸਟੋ ਘਾੜੇ, ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਖੁਲ੍ਹ ਕੇ ਇਸ ਗੱਲ ’ਤੇ ਆ ਗਏ ਹਨ ਕਿ ਗੱਲ ਸਰਕਾਰੀ ਨੌਕਰੀਆਂ ਦੀ ਨਾ ਤਾਂ ਸੀ ਅਤੇ ਨਾ ਹੀ ਹੋ ਸਕਣੀ ਸੰਭਵ ਹੈ।

ਆਪਾਂ ਇਕ ਵਾਰ ਫ਼ਿਰ ਉਨ੍ਹਾਂ ਅੰਕੜਿਆਂ ’ਤੇ ਮੁੜ ਆਈਏ, ਜਿਨ੍ਹਾਂ ਦੀ ਗੱਲ ਆਪਾਂ ਪਹਿਲਾਂ ਕੀਤੀ ਸੀ। 1,61,522 ਨੌਕਰੀਆਂ, 3 ਲੱਖ ਤੋਂ 31 ਲੱਖ ਦੇ ਪੈਕੇਜ ’ਤੇ।

ਸਾਡਾ ਮੰਨਣਾ ਹੈ ਕਿ ਸਾਡਾ ਸੀ.ਐਮ. ਸੱਚਾ ਹੈ। ਸਾਡੇ ਸੀ.ਐਮ. ਨੂੰ ਕੀ ਲੋੜ ਹੈ ਕੋਈ ਗ਼ਲਤ ਗੱਲ ਕਹਿਣ ਦੀ ਜਾਂ ਫ਼ਿਰ ਗ਼ਲਤ ਅੰਕੜੇ ਪੇਸ਼ ਕਰਨ ਦੀ ਪਰ ਫ਼ਿਰ ਵੀ ਨਾ ਤਾਂ ਮੀਡੀਆ ਦਾ ਇਕ ਹਿੱਸਾ ਮੁੜਦੈ ਅਤੇ ਨਾ ਹੀ ਵਿਰੋਧੀ ਧਿਰਾਂ ਮੁੜਦੀਆਂ ਨੇ।

1,61,522 ਨੌਜਵਾਨਾਂ ਨੂੰ ਇਕ ਸਾਲ ਦੇ ਅੰਦਰ ਨੌਕਰੀਆਂ ਮੁਹੱਈਆ ਕਰਵਾ ਦੇਣੀਆਂ ਕੋਈ ਛੱਟੀ ਗੱਲ ਨਹੀਂ ਹੁੰਦੀ। ਇੰਨੀ ਵੱਡੀ ਪ੍ਰਾਪਤੀ ਦੇ ਬਾਵਜੂਦ ਭੰਡੀ ਪ੍ਰਚਾਰ ਹੋ ਰਿਹੈ, ਕੀਤਾ ਕੀ ਜਾਵੇ?

ਵੈਸੇ ਤਾਂ ਮੁੱਖ ਮੰਤਰੀ ਸਾਹਿਬ ਕੋਲ ‘ਸਲਾਹਕਾਰਾਂ’ ਦੀ ਕਮੀ ਨਹੀਂ ਅਤੇ ਪਤਾ ਮੈਨੂੰ ਇਹ ਵੀ ਹੈ ਕਿ ਮੁਫ਼ਤ ਦੀਆਂ ਸਲਾਹਾਂ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਇਕ ਵਿਚਾਰ ਐ ਬਈ ਕਿਉਂ ਨਹੀਂ ਮੁੱਖ ਮੰਤਰੀ ਇਹ ਕੰਮ ਕਰਦੇ ਕਿ ਨੌਕਰੀਆਂ ਪਾ ਕੇ ਗਦ ਗਦ ਹੋਏ ਇਹਨਾਂ 1,61,522 ਨੌਜਵਾਨਾਂ ਦੀ ਸੂਚੀ ਤਿਆਰ ਕਰਕੇ ਕਿਤਾਬਚੇ ਦੇ ਰੂਪ ਵਿਚ ਛਾਪ ਦਿੱਤੀ ਜਾਵੇ। ਇਸ ਦੇ ਨਾਲ ਹੀ ਜਾਂ ਫ਼ਿਰ ਇੰਜ ਨਾ ਕਰਕੇ ਇਹ ਜਾਣਕਾਰੀ ਇਕ ਵੈਬਸਾਈਟ ਬਣਾ ਕੇ ਜਾਂ ਫ਼ਿਰ ਪਹਿਲਾਂ ਹੀ ਮੌਜੂਦ ਸਰਕਾਰੀ ਸਾਈਟਾਂ ਵਿਚੋਂ ਕਿਸੇ ਇਕ ’ਤੇ ਪਾਈ ਜਾ ਸਕਦੀ ਹੈ।

ਇਹ ਸੂਚੀ ਹੇਠ ਲਿਖ਼ੇ ਅਨੁਸਾਰ ਹੋ ਸਕਦੀ ਹੈ।

ਸੀਰੀਅਲ ਨੰਬਰ

ਨੌਕਰੀ ਪਾਉਣ ਵਾਲੇ ਦਾ ਨਾਂਅ

ਨੌਕਰੀ ਪਾਉਣ ਵਾਲੇ ਦੇ ਪਿਤਾ ਦਾ ਨਾਂਅ

ਨੌਕਰੀ ਪਾਉਣ ਵਾਲੇ ਦਾ ਪਤਾ

ਨੌਜਵਾਨ ਕਿਹੜੇ ਅਦਾਰੇ ਤੋਂ ਪੜ੍ਹੇ

ਜਿਸ ਕੰਪਨੀ ਵਿਚ ਨੌਕਰੀ ਮਿਲੀ

ਕੰਪਨੀ ਨੇ ਕਿਸ ਸ਼ਹਿਰ ਵਿਚ ਨੌਕਰੀ ਦਿੱਤੀ

ਜਿਸ ਅਹੁਦੇ ’ਤੇ ਨੌਕਰੀ ਮਿਲੀ

ਕਿੰਨੇ ਪੈਕੇਜ ’ਤੇ ਨੌਕਰੀ ਲੱਗੀ

ਮੇਰਾ ਮੰਨਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਲਈ ਇਹ ਵੇਰਵਾ ਜਾਰੀ ਕਰਨਾ ਕੋਈ ਔਖ਼ਾ ਨਹੀਂ ਹੋਵੇਗਾ। ਆਖ਼ਰ ਇਹ ਕੋਈ ਜਾਇਦਾਦਾਂ ਦੇ ਬੇਨਾਮੀ ਸੌਦੇ ਥੋੜ੍ਹੀ ਹੋਏ ਨੇ, ਰੇਤੇ ਦੇ ਖ਼ਦਾਨਾਂ ਦੀ ਗੱਲ ਨਹੀਂ ਕਿ ਰਾਤੋ ਰਾਤ ਟਰੱਕ ਭਰ ਕੇ ਕਿਤੇ ਲਿਜਾਏ ਗਏ ਹੋਣਗੇ ਤੇ ਕਿਸੇ ਨੂੰ ਪਤਾ ਨਾ ਹੋਏਗਾ, ਇਹ ਕੋਈ ਜ਼ੁਬਾਨੀ ਕਲਾਮੀ ਨੌਕਰੀਆਂ ਤਾਂ ਨਹੀਂ ਮਿਲੀਆਂ, ਸਭ ਕੁਝ ‘ਬਲੈਕ ਐਂਡ ਵਾਈਟ’ ਵਿਚ ਹੈ। ਕੰਪਨੀਆਂ ਨੇ ਆਪਣੇ ਰਿਕਾਰਡ ਵਿਚ ਚਾੜ੍ਹਿਆ ਹੋਵੇਗਾ, ਨੌਜਵਾਨਾਂ ਨੂੰ ‘ਪਲੇਸਮੈਂਟ ਲੈਟਰ’ ਮਿਲੇ ਹੋਣਗੇ, ਨੌਜਵਾਨਾਂ ਦੇ ਕਾਲਜਾਂ, ਯੂਨੀਵਰਸਿਟੀਆਂ ਅਤੇ ਪਰਿਵਾਰਾਂ ਨੂੰ ਪਤਾ ਹੋਵੇਗਾ।

ਜਿਹੜੀਆਂ ਕੰਪਨੀਆਂ ਅਤੇ ਯੂਨੀਵਰਸਿਟੀਆਂ ਅਤੇ 3 ਤੋਂ 31 ਲੱਖ ਦੇ ਪੈਕੇਜ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਦੀ ਗੱਲ ਕੀਤੀ ਜਾ ਰਹੀ ਹੈ ਉਨ੍ਹਾਂ ਦੀ ਸਮਰੱਥਾ ਬਾਰੇ ਸਾਨੂੰ ਕੋਈ ਸ਼ੱਕ ਨਹੀਂ ਹੈ, ਉਹਨਾਂ ਦੇ ‘ਸਕਿੱਲਜ਼’ ਤੇ ਸਾਨੂੰ ਕੋਈ ਸ਼ੁਬਹ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਅੱਜ ਕਹਿ ਦੇਣ ਤਾਂ ਕਲ੍ਹ ਤਾਈਂ ਸਾਰੀਆਂ ਸੂਚੀਆਂ ਤਿਆਰ ਕਰਕੇ ਮੁੱਖ ਮੰਤਰੀ ਦੇ ਹੱਥੋਂ ‘ਲੋਕ ਅਰਪਣ’ ਕਰਵਾਈਆਂ ਜਾ ਸਕਦੀਆਂ ਹਨ।

ਮੈਨੂੰ ਲੱਗਦੈ ਕਿ ਇੰਜ ਕਰਕੇ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਸਰਕਾਰ ਕਾਂਗਰਸ ਪਾਰਟੀ ਦਾ ਸਹਿਯੋਗ ਲੈ ਕੇ ਵਿਰੋਧੀਆਂ ਦੇ ਇਸ ਭੰਡੀ ਪ੍ਰਚਾਰ ਨੂੰ ਖੁੰਢਾ ਹੀ ਨਹੀਂ ਕਰ ਸਕਦੇ, ਉਨ੍ਹਾਂ ਨੂੰ ਝੂਠੇ ਪਾ ਸਕਦੇ ਹਨ, ਉਨ੍ਹਾਂ ਦੀ ਬੋਲਤੀ ਬੰਦ ਕਰ ਸਕਦੇ ਹਨ। ਸਰਕਾਰ ਵਿਰੋਧੀ ਪ੍ਰਚਾਰ ਦੀ ਸ਼ੁਰੂ ਹੋਈ ਇਸ ਲਹਿਰ ਨੂੰ ਪੁੱਠਾ ਗੇੜਾ ਦਿੱਤਾ ਜਾ ਸਕਦਾ ਹੈ। ਇਹ ਸਾਰਾ ਕੁਝ ‘ਪਬਲਿਕ ਡੋਮੇਨ’ ਵਿਚ ਹੈ। ਇਸ ਨੂੰ ਸੂਚੀਬੱਧ ਕਰਕੇ ਲੋਕਾਂ ਵਿਚ ਲੈ ਆਉਣ ਨਾਲ ਲੋਕਾਂ ਦੇ ਸ਼ੰਕੇ ਨਵਿਰਤ ਹੋਣਗੇ, ਸਰਕਾਰ ਦੀ ਅਤੇ ਖ਼ੁਦ ਕੈਪਟਨ ਅਮਰਿੰਦਰ ਸਿੰਘ ਦੀ ਭਰੋਸੇਯੋਗਤਾ ਵਿਚ ਹੋਰ ਵਾਧਾ ਹੋਵੇਗਾ।

ਲੈ ਬਈ ਵਿਰੋਧੀਉ, ਹੋ ਜਾਉ ਤਿਆਰ, ਜਦ 1,61,522 ਦੀ ਲਿਸਟ ਛਪੀ ਫ਼ਿਰ ਵੇਖਾਂਗੇ, ਕਿਵੇਂ ਬੋਲਦੇ ਉ।

ਐੱਚ.ਐੱਸ.ਬਾਵਾ

ਸੰਪਾਦਕ

ਯੈੱਸ ਪੰਜਾਬ ਡਾਟ ਕਾਮ

12 ਮਾਰਚ, 2018

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,172FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...