Saturday, April 27, 2024

ਵਾਹਿਗੁਰੂ

spot_img
spot_img

ਗੈਂਗਸਟਰ ਲਖਵੀਰ ਸਿੰਘ ਉੱਰਫ ਲੰਡੇ ਦਾ ਸਾਥੀ ਗੈਂਗਸਟਰ ਲਵਜੀਤ ਸਿੰਘ ਉੱਰਫ ਲਵ 4 ਸਾਥੀਆ ਸਮੇਤ ਗ੍ਰਿਫਤਾਰ

- Advertisement -

ਯੈੱਸ ਪੰਜਾਬ
ਐਸ.ਏ.ਐਸ. ਨਗਰ, 25 ਮਈ, 2022:
ਸ਼੍ਰੀ ਵੀਵੇਕ ਸ਼ੀਲ ਸੋਨੀ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਮੋਹਾਲੀ ਪੁਲਿਸ ਵੱਲੋ ਮਾੜੇ ਅਂਨਸਰਾ ਖਿਲਾਫ ਚਲਾਈ ਗਈ ਮੁਹਿੰਮ ਮੁਤਾਬਿਕ ਸ਼੍ਰੀ ਮਨਪ੍ਰੀਤ ਸਿੰਘ ਐਸ.ਪੀ (ਦਿਹਾਤੀ) ਦੀ ਰਹਿਨੁਮਾਈ ਹੇਠ ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋ ਗੈਂਗਸਟਰ ਲਖਵੀਰ ਸਿੰਘ ਉੱਰਫ ਲੰਡੇ ਦਾ ਸਾਥੀ ਗੈਂਗਸਟਰ ਲਵਜੀਤ ਸਿੰਘ ਉੱਰਫ ਲਵ ਆਪਣੇ 4 ਸਾਥੀਆ ਸਮੇਤ ਗ੍ਰਿਫਤਾਰ ਕੀਤਾ ਹੈ ਜੋ ਇਹ ਗੈਂਗ ਫਿਰੋਤੀਆ, ਕਤਲ ਅਤੇ ਲੁੱਟਾ ਖੋਹਾ ਦੀਆ ਸੰਗੀਨ ਵਾਰਦਾਤਾ ਨੂੰ ਅੰਜਾਮ ਦਿੰਦੇ ਸਨ।

ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਮੁਕੱਦਮਾ ਨੰ 104 ਮਿਤੀ 25.05.2022 ਅ/ਧ 399,402 ਆਈ.ਪੀ.ਸੀ. ਅਤੇ ਆਰਮਜ਼ ਐਕਟ ਧਾਣਾ ਸਦਰ ਖਰੜ ਦਰਜ ਰਜਿਸਟਰ ਕਰਕੇ ਭਾਰੀ ਮਾਤਰਾ ਵਿੱਚ ਹਥਿਆਰ, 2 ਗੱਡੀਆਂ ਬ੍ਰਾਮਦ ਕੀਤੀਆਂ ਗਈਆਂ ਹਨ।

ਮੁੱਢਲੀ ਤਫਤੀਸ ਦੌਰਾਨ ਇਨ੍ਹਾਂ ਦੋਸ਼ੀਆਂ ਨੇ ਮੰਨਿਆ ਹੈ ਕਿ ਇਨ੍ਹਾਂ ਦੇ ਉਪਰ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ ਅਤੇ ਨਾਮੀ ਗੈਂਗਸਟਰ ਲਖਵੀਰ ਸਿੰਘ ਉਰਫ ਲੰਡਾ ਦੇ ਲਈ ਫਰੋਤੀ ਮੰਗਣ, ਕਤਲ ਆਦਿ ਕਰਨ ਦਾ ਕੰਮ ਵੀ ਕਰਦੇ ਹਨ। ਜਿਨ੍ਹਾਂ ਨੇ ਇਹ ਮੰਨਿਆ ਕਿ ਇਨ੍ਹਾ ਵਾਰਦਾਤਾ ਨੂੰ ਅੰਜਾਮ ਦੇਣ ਲਈ ਜੋ ਹਥਿਆਰ ਵਰਤੇ ਜਾਂਦੇ ਹਨ ਉਹ ਲਖਵੀਰ ਸਿੰਘ ਉਰਫ ਲੰਡਾ ਵੱਲੋਂ ਹੀ ਮੁਹੱਇਆ ਕਰਵਾਏ ਗਏ ਹਨ। ਇਨ੍ਹਾਂ ਵੱਲੋਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਜਿਵੇ ਕਿ :-

ਇਸ ਗੈਂਗ ਵੱਲੋ ਮਿਤੀ 20-04-2022 ਨੂੰ ਪਿੰਡ ਖਾਲੜਾ ਵਿਖੇ ਫਿਰੋਤੀ ਲੈਣ ਲਈ ਲਖਵੀਰ ਸਿੰਘ ਲੰਡਾ ਦੇ ਕਹਿਣ ਤੇ ਗੋਲੀਆ ਚਲਾਈਆ ਗਈਆ ਸਨ। ਮਿਤੀ 28-04-2022 ਥਾਣਾ ਸਮਰਾਲਾ ਵਿੱਚ ਪੈਂਦੇ ਪਿੰਡ ਦਿਆਲਪੁਰ ਵਿਖੇ ਫਿਰੋਤੀ ਲੈਣ ਲਈ ਗੋਲੀਆ ਚਲਾ ਕੇ ਆਏ ਸਨ। ਜਿਸ ਸਬੰਧੀ ਮੁਕੱਦਮਾ ਨੰਬਰ 72 ਮਿਤੀ 28.04.2022 ਅ/ਧ 336,427 ਆਈ.ਪੀ.ਸੀ. 25 ਅਸਲਾ ਐਕਟ ਥਾਣਾ ਸਮਰਾਲਾ ਵਿਖੇ ਦਰਜ ਰਜਿਸਟਰ ਹੈ।

ਮਿਤੀ 15-05-2022 ਨੂੰ ਪਿੰਡ ਮੁਕਸ਼ਕਾਬਾਦ ਥਾਣਾ ਸਮਰਾਲਾ ਵਿੱਚ ਇੱਕ ਵਿਅਕਤੀ ਦੇ ਪੱਟ ਵਿੱਚ ਗੋਲੀਆ ਮਾਰ ਕੇ ਆਏ ਸੀ। ਜਿਸ ਸਬੰਧੀ ਇਹਨਾ ਦੇ ਖਿਲਾਫ ਮੁਕੱਦਮਾ ਨੰ: 90 ਮਿਤੀ 15.05.2022 ਅ/ਧ 307,148,149 ਆਈ.ਪੀ.ਸੀ ਅਤੇ 25 ਅਸਲਾ ਐਕਟ ਥਾਣਾ ਸਮਰਾਲਾ ਦਰਜ ਰਜਿਸਟਰ ਹੈ।

ਇਨ੍ਹਾਂ ਦੋਸੀਆਂ ਵੱਲੋਂ ਕੁਝ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਣਾ ਸੀ ਜਿਵੇ ਕਿ ਜ਼ਿਲ੍ਹਾ ਤਰਨਤਾਰਨ ਅਤੇ ਸ਼ਾਹਕੋਟ ਏਰੀਏ ਵਿੱਚ ਲਖਵੀਰ ਸਿੰਘ ਉੱਰਫ ਲੰਡੇ ਗੈਂਗਸਟਰ ਵੱਲੋ ਕਤਲ ਕਰਵਾਉਣਾ ਸੀ।

ਬੈਂਕ ਲੁੱਟਣ ਦੀ ਤਿਆਰੀ ਵਿੱਚ ਸਨ:- ਅੱਜ ਮਿਤੀ 25-05-2022 ਨੂੰ ਜ਼ਿਲ੍ਹਾ ਐਸ.ਏ.ਐਸ ਨਗਰ ਦੇ ਕਿਸੇ ਬੈਂਕ ਨੂੰ ਹਥਿਆਰਾ ਦੀ ਨੋਕ ਤੇ ਲੁੱਟਣ ਦੀ ਤਿਆਰੀ ਵਿੱਚ ਸਨ।

ਗਿਰਫ੍ਰਤਾਰ ਦੋਸ਼ੀਆਂ ਦਾ ਵੇਰਵਾ 1) ਲਵਜੀਤ ਸਿੰਘ ਉਰਫ ਲਵ ਪੁੱਤਰ ਦਿਲਬਾਗ ਸਿੰਘ ਵਾਸੀ ਨੇੜੇ ਆਟਾ ਚੱਕੀ ਪਿੰਡ ਗੰਡੀਵਿੰਡ ਧੱਤਲ ਥਾਣਾ ਚੋਹਲਾ ਸਾਹਿਬ ਜਿਲ੍ਹਾ ਤਰਨ ਤਾਰਨ, 2) ਅਕਾਸਦੀਪ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਨੇੜੇ ਸਤਲੁਜ ਪੈਲੇਸ ਪਿੰਡ ਹਰੀਕੇ ਪਤੱਣ ਥਾਣਾ ਹਰੀਕੇ ਜਿਲ੍ਹਾ ਤਰਨ ਤਾਰਨ, 3) ਗੁਰਜੰਟ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਨੇੜੇ ਗੁਰੁਦੁਆਰਾ ਸਾਹਿਬ ਪਿੰਡ ਸਾਹਪੁਰ ਥਾਣਾ ਅਮਲੋਹ ਜਿਲ੍ਹਾ ਫਤਿਹਗੜ ਸਾਹਿਬ, 4) ਪਰਮਵੀਰ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਗਹਿਲੇਵਾਲ ਥਾਣਾ ਸਮਰਾਲਾ ਜਿਲ੍ਹਾ ਲੁਧਿਆਣਾ, 5) ਸੁਨੀਲ ਕੁਮਾਰ ਉਰਫ ਬੱਚੀ ਪੁੱਤਰ ਦਲਬੀਰ ਸਿੰਘ ਵਾਸੀ ਨੇੜੇ ਕੋਲਡ ਸਟੋਰ ਹਿੰਮਤ ਨਗਰ ਸਮਰਾਲਾ ਥਾਣਾ ਸਮਰਾਲਾ ਜਿਲ੍ਹਾ ਲੁਧਿਆਣਾ
ਇਸ ਮੌਕੇ ਕੀਤੀ ਬ੍ਰਾਮਦਗੀ 7 ਪਿਸਟਲ ਸਮੇਤ 7 ਮੈਗਜੀਨ, 1 ਮੈਗਜੀਨ ਏ.ਕੇ.-47, 45 ਜਿੰਦਾ ਕਾਰਤੂਸ, ਇੱਕ ਗੱਡੀ ਬਲ਼ੇਰੋ ਨੰਬਰੀ ਪੀ.ਬੀ. 11 ਬੀ.ਐਫ. 9009, ਇੱਕ ਗੱਡੀ ਟਾਟਾ ਸਫਾਰੀ ਨੰਬਰੀ ਪੀ.ਬੀ. 11 ਬੀ.ਈ. 7731, ਨਕਦੀ ਕੈਸ਼ ਭਾਰਤੀ ਕਰੰਸੀ :- 3,200 ਸ਼ਾਮਿਲ ਹੈ।

ਕ੍ਰਿਮੀਨਲ ਹਿਸਟਰੀ ਦੀ ਇਸ ਪ੍ਰਕਾਰ ਹੈ

1) ਲਵਜੀਤ ਸਿੰਘ ਉੱਰਫ ਲਵ:- ਖਿਲਾਫ ਪਹਿਲਾ ਪੰਜ ਮੁੱਕਦਮੇ ਵੱਖ ਵੱਖ ਧਾਰਾਵਾ 392,307 ਆਈ.ਪੀ.ਸੀ., 25 ਆਰਮਜ਼ ਐਕਟ ਅਤੇ ਐਕਸਟੋਰਸ਼ਨ ਦੇ ਪੰਜਾਬ ਦੇ ਵੱਖ ਵੱਖ ਥਾਣਿਆ ਵਿੱਚ ਦਰਜ ਹਨ। ਉਮਰ ਕਰੀਬ 21 ਸਾਲ

2) ਅਕਾਸਦੀਪ ਸਿੰਘ:- ਖਿਲਾਫ ਪਹਿਲਾ ਦੋ ਮੁੱਕਦਮੇ 307 ਆਈ.ਪੀ.ਸੀ., 25 ਆਰਮਜ਼ ਐਕਟ ਦੇ ਪੰਜਾਬ ਦੇ ਵੱਖ ਵੱਖ ਥਾਣਿਆ ਵਿੱਚ ਦਰਜ ਹਨ। ਉਮਰ ਕਰੀਬ 21 ਸਾਲ

3) ਗੁਰਜੰਟ ਸਿੰਘ:- ਖਿਲਾਫ ਪਹਿਲਾ ਦੋ ਮੁੱਕਦਮੇ 307 ਆਈ.ਪੀ.ਸੀ., 25 ਆਰਮਜ਼ ਐਕਟ ਦੇ ਥਾਣਾ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਿੱਚ ਦਰਜ ਹਨ।ਉਮਰ ਕਰੀਬ 20 ਸਾਲ

4) ਪਰਮਵੀਰ ਸਿੰਘ:- ਖਿਲਾਫ ਪਹਿਲਾ ਦੋ ਮੁੱਕਦਮੇ 307 ਆਈ.ਪੀ.ਸੀ., 25 ਆਰਮਜ਼ ਐਕਟ ਦੇ ਥਾਣਾ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਿੱਚ ਦਰਜ ਹਨ।ਉਮਰ ਕਰੀਬ 19 ਸਾਲ

5) ਸੁਨੀਲ ਕੁਮਾਰ ਉਰਫ ਬੱਚੀ:- ਖਿਲਾਫ ਪਹਿਲਾ ਪੰਜ ਮੁੱਕਦਮੇ 326,307 ਆਈ.ਪੀ.ਸੀ., 25 ਆਰਮਜ਼ ਐਕਟ ਅਤੇ ਐਨ.ਡੀ.ਪੀ.ਐਸ. ਐਕਟ ਦੇ ਪੰਜਾਬ ਦੇ ਵੱਖ ਵੱਖ ਥਾਣਿਆ ਵਿੱਚ ਦਰਜ ਹਨ। ਉਮਰ ਕਰੀਬ 22 ਸਾਲ

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,173FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...