Saturday, April 27, 2024

ਵਾਹਿਗੁਰੂ

spot_img
spot_img

ਗੁਲਜ਼ਾਰ ਸਿੰਘ ਸੰਧੂ ਅਤੇ ਗੁਰਕੀਰਤ ਕੋਟਲੀ ਨੇ ਰਿਲੀਜ਼ ਕੀਤੀ ਦੂਰਦਰਸ਼ੀ ਅਤੇ ਪਰਉਪਕਾਰੀ ਵਰਿਆਮ ਸਿੰਘ ਸੇਖ਼ੋਂ ਦੀ ਜੀਵਨੀ ਬਾਰੇ ਪੁਸਤਕ

- Advertisement -

ਯੈੱਸ ਪੰਜਾਬ
ਲੁਧਿਆਣਾ, 25 ਨਵੰਬਰ, 2021 –
ਮੁਬਾਰਕ ਮਹਿਲ ਰਾਏਕੋਟ ਰੋਡ ਹਿੱਸੋਵਾਲ(ਨੇੜੇ ਮੁੱਲਾਂਪੁਰ)ਵਿਖੇ ਸਃ ਵਰਿਆਮ ਸਿੰਘ ਸੇਖੋਂ ਪੁਸ਼ਤਾਂ ਤੇ ਪਤਵੰਤੇ ਪੁਸਤਕ ਗੁਲਜ਼ਾਰ ਸਿੰਘ ਸੰਧੂ, ਤੇਜਪ੍ਰਕਾਸ਼ ਸਿੰਘ ਕੋਟਲੀ ਤੇ ਸਃ ਅਨੋਖ ਸਿੰਘ ਸੇਖੋਂ ਵੱਲੋਂ ਲੋਕ ਅਰਪਣ ਕਰਦਿਆਂ ਪੰਜਾਬ ਆਰਟਸ ਕੌਂਸਲ ਦੇ ਸਾਬਕਾ ਚੇਅਰਮੈਨ ਤੇ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਗੁਲਜ਼ਾਰ ਸਿੰਘ ਸੰਧੂ ਨੇ ਕਿਹਾ ਹੈ ਕਿ ਜਿਸ ਅੰਦਾਜ਼ ਨਾਲ ਸਃ ਵਰਿਆਮ ਸਿੰਘ ਸੇਖੋਂ ਤੇ ਉਨ੍ਹਾਂ ਦੀ ਜੀਵਨ ਸਾਥਣ ਸਰਦਾਰਨੀ ਗੁਲਾਬ ਕੌਰ ਨੇ ਅੱਡਾ ਦਾਖਾ ਮੁੱਲਾਂਪੁਰ ਨਗਰ ਵਸਾਇਆ, ਇੱਟਾਂ ਦੇ ਅੱਠ ਭੱਠੇ ਲਾ ਕੇ ਪੇਂਡੂ ਖੇਤਰ ਵਿੱਚ ਸ੍ਵੈ ਰੁਜ਼ਗਾਰ ਦਾ ਆਰੰਭ ਕੀਤਾ, ਪਿਛਲੀ ਸਦੀ ਦੇ ਪੰਜਵੇਂ ਦਹਾਕੇ ਵਿੱਚ ਇਸਤਰੀ ਸਿੱਖਿਆ ਲਈ ਮੁਫ਼ਤ ਬੱਸ ਸੇਵਾ ਸਹੂਲਤ ਦਿੱਤੀ ਉਹ ਆਪਣੇ ਆਪ ਵਿੱਚ ਹੀ ਇਨਕਲਾਬੀ ਕਦਮ ਹੈ। ਇਹ ਵੀ ਮਹੱਤਵਪੂਰਨ ਪ੍ਰਾਪਤੀ ਹੈ ਕਿ ਆਪਣੇ ਪਰਿਵਾਰ ਦੀਆਂ ਬੇਟੀਆਂ ਨੂੰ ਉਚੇਰੀ ਸਿੱਖਿਆ ਲਈ ਵੀ ਯੋਗ ਪ੍ਰਬੰਧ ਕੀਤਾ।

ਪੰਜਾਬ ਦੇ ਉਦਯੋਗ ਮੰਤਰੀ ਸਃ ਗੁਰਕੀਰਤ ਸਿੰਘ ਕੋਟਲੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਮੇਰੇ ਪੜਨਾਨਾ ਜੀ ਵਰਿਆਮ ਸਿੰਘ ਸੇਖੋਂ ਦੇ ਜੀਵਨ ਬਾਰੇ ਸਃ ਦਲਜੀਤ ਸਿੰਘ ਭੰਗੂ ਦੀ ਪ੍ਰੇਰਨਾ ਨਾਲ ਸਃ ਉਜਾਗਰ ਸਿੰਘ ਪਟਿਆਲਾ ਵੱਲੋਂ ਪੁਸਤਕ ਲਿਖਣਾ ਪੰਜਾਬ ਦੀ ਹਿੰਮਤੀ ਪੀੜ੍ਹੀ ਦਾ ਸਮਾਜਿਕ, ਮਨੋਵਿਗਿਆਨਕ ਤੇ ਆਰਥਿਕ ਦ੍ਰਿਸ਼ਟੀਕੋਨ ਸਾਂਭਣ ਵਾਂਗ ਹੈ। ਇਸ ਤੋਂ ਯੂਨੀਵਰਸਿਟੀ ਖੋਜਕਾਰਾਂ ਨੂੰ ਆਧਾਰ ਸਮੱਗਰੀ ਮਿਲ ਸਕੇਗੀ।

ਉਨ੍ਹਾਂ ਆਖਿਆ ਕਿ ਗੁਰੂ ਹਰਗੋਬਿੰਦ ਖਾਲਸਾ ਕਾਲਿਜ ਫਾਰ ਵਿਮੈੱਨ ਚ ਇਸ ਪਰਿਵਾਰ ਦੀਂ ਵੀਹ ਧੀਆਂ ਹੁਣ ਤੀਕ ਪੜ੍ਹੀਆਂ ਹਨ ਜੋ ਆਪਣੇ ਆਪ ਵਿੱਚ ਮਿਸਾਲ ਹੈ। ਉਨ੍ਹਾਂ ਸਿੱਧਵਾਂ ਕਾਲਿਜ ਦੀ ਪ੍ਰਿੰਸੀਪਲ ਡਾਃ ਰਾਜਵਿੰਦਰ ਕੌਰ ਹੁੰਦਲ ਨੂੰ ਪਰਿਵਾਰ ਵੱਲੋਂ ਸਨਮਾਨਿਤ ਕੀਤਾ ਅਤੇ ਆਪਣੇ ਅਖਤਿਆਰੀ ਫੰਡ ਚੋਂ ਪੰਜ ਲੱਖ ਰੁਪਏ ਭੇਜਣ ਦਾ ਐਲਾਨ ਵੀ ਕੀਤਾ।

ਪੁਸਤਕ ਰਿਲੀਜ਼ ਸਮਾਗਮ ਵਿੱਚ ਸ਼ਾਮਲ ਹੋਏ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਸ ਵੱਡ ਆਕਾਰੀ ਪੁਸਤਕ ਦਾ ਮੁੱਖ ਬੰਦ ਲਿਖਦਿਆਂ ਮੈਂ ਮਹਿਸੂਸ ਕੀਤਾ ਕਿ ਸੰਗਠਿਤ ਪਰਿਵਾਰਾਂ ਦੇ ਸਹੀ ਨਮੂਨੇ ਵਜੋਂ ਇਹੋ ਜਹੇ ਪਰਿਵਾਰਾਂ ਦੀ ਨਿਸ਼ਾਨਦੇਹੀ ਕਰਕੇ ਪ੍ਰਮਾਣੀਕ ਦਸਤਾਵੇਜ਼ੀਕਰਨ ਯੂਨੀਵਰਸਿਟੀਆਂ ਨੂੰ ਕਰਨਾ ਚਾਹੀਦਾ ਹੈ ਤਾਂ ਜੋ ਖਿੱਲਰ ਰਹੇ ਸਮਾਜਿਕ ਤਾਣੇ ਬਾਣੇ ਨੂੰ ਸੰਗਠਿਤ ਰੱਖਣ ਵਿੱਚ ਮਦਦ ਮਿਲੇ। ਉਨ੍ਹਾਂ ਪੁਸਤਕ ਲੇਖਕ ਸਃ ਉਜਾਗਰ ਸਿੰਘ ਕੱਦੋਂ ਵੱਲੋਂ ਇਹ ਰਚਨਾ ਕਰਨ ਲਈ ਮੁਬਾਰਕ ਦਿੱਤੀ।

ਲੇਖਕ ਉਜਾਗਰ ਸਿੰਘ ਨੇ ਕਿਹਾ ਕਿ ਵਰਿਆਮ ਸਿੰਘ ਸੇਖੋਂ, ਪਰਉਪਕਾਰੀ ਅਤੇ ਅਗਾਂਹਵਧੂ ਸੋਚ ਨਾਲ ਲਬਰੇਜ਼ ਨਿਸ਼ਚੇਵਾਨ ਦੂਰਦ੍ਰਿਸ਼ਟੀ ਦੇ ਮਾਲਕ ਸਨ ਜੋ ਮੇਰੇ ਲਈ ਪ੍ਰੇਰਨਾ ਸਰੋਤ ਬਣ ਗਏ। ਉਨ੍ਹਾਂ ਸਃ ਦਲਜੀਤ ਸਿੰਘ ਭੰਗੂ ਪੀ ਸੀ ਐੱਸ ਰੀਟਃ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਆਪਣੇ ਨਾਨਾ ਜੀ ਲਃ ਵਰਿਆਮ ਸਿੰਘ ਸੇਖੋਂ ਪੁਸ਼ਤਾਂ ਤੇ ਪਤਵੰਤੇ ਨਾਮ ਦੀ ਕਿਤਾਬ ਲਿਖਣ ਲਈ ਮੈਨੂੰ ਚੁਣਿਆ।

ਅੱਡਾ ਦਾਖਾ ਦੀ ਕਲਪਨਾ ਕਰਨ ਅਤੇ ਉਸ ਨੂੰ ਲਾਗੂ ਕਰਨ ਦੇ ਪਿੱਛੇ ਵਿਅਕਤੀ ਸਃ ਵਰਿਆਮ ਸਿੰਘ ਸੇਖੋਂ ਨੇ ਨਾ ਸਿਰਫ਼ ਇਥੇ ਰਿਹਾਇਸ਼ਾਂ ਨੂੰ ਵਸਾਉਣ ਦੀ ਯੋਜਨਾ ਬਣਾਈ, ਸਗੋਂ ਪਿੰਡਾਂ ਦੇ ਛੋਟੇ ਵਪਾਰੀਆਂ ਅਤੇ ਦੁਕਾਨਦਾਰਾਂ ਲਈ ਘਰਾਂ ਦੀ ਯੋਜਨਾ ਵੀ ਬਣਾਈ। ਇਹ ਪੁਸਤਕ ਸੇਖੋਂ ਪਰਿਵਾਰ ਵੱਲੋਂ ਔਰਤ ਸ਼ਕਤੀਕਰਨ ਵਿੱਚ ਇਸ ਪਰਿਵਾਰ ਵੱਲੋਂ ਨਿਭਾਈ ਭੂਮਿਕਾ ਨਾਲ ਵੀ ਇਨਸਾਫ਼ ਕਰਦੀ ਹੈ।

ਸਃ ਵਰਿਆਮ ਸਿੰਘ ਸੇਖੋਂ ਦੇ ਦੋਹਤੇ ਸਃ ਦਲਜੀਤ ਸਿੰਘ ਭੰਗੂ ਨੇ ਕਿਹਾ ਕਿ ਇਸ ਪਰਿਵਾਰ ਦਾ ਅਸਰ ਸਿਰਫ਼ ਰਿਸ਼ਤੇਦਾਰੀ ਦੇ ਤਾਣੇਬਾਣੇ ਤੇ ਹੀ ਨਹੀਂ ਹੈ ਸਗੋਂ ਇਸ ਇਲਾਕੇ ਦੇ ਸੈਂਕੜੇ ਪਿੰਡਾਂ ਤੇ ਹੈ। ਅਕਾਲ ਟਰਾਂਸਪੋਰਟ ਰਾਹੀਂ ਪੇਂਡੂ ਭਰਾਵਾਂ ਨੂੰ ਖੇਤੀ ਤੋਂ ਇਲਾਵਾ ਹੋਰ ਰੁਜ਼ਗਾਰਾਂ ਵੱਲ ਵੀ ਲੋਕਾਂ ਨੂੰ ਸਃ ਸੇਖੋਂ ਨੇ ਤੋਰਿਆ। ਸਃ ਵਰਿਆਮ ਸਿੰਘ ਸੇਖੋਂ ਦੀ ਦੋਹਤਰੀ ਬੀਬੀ ਹਰਬਿਮਲ ਕੌਰ ਬਾਜਵਾ ਨੇ ਕਿਹਾ ਕਿ ਆਪਣੀ ਉਮਰ ਵਡੇਰੀ ਹੋਣ ਦੇ ਬਾਵਜੂਦ ਮੈਨੂੰ ਆਪਣੀ ਨਾਨੀ ਜੀ ਸਰਦਾਰਨੀ ਗੁਲਾਬ ਕੌਰ ਦੀ ਦਿੱਤੀ ਇੱਕ ਇੱਕ ਸਿੱਖਿਆ ਅੱਜ ਵੀ ਚੇਤੇ ਹੈ।

ਇਸ ਮੌਕੇ ਪਰਿਵਾਰ ਦੀਆਂ ਨੂੰਹਾਂ ਧੀਆਂ ਤੇ ਆਏ ਮਹਿਮਾਨਾਂ ਨੂੰ ਸਃ ਅਨੋਖ ਸਿੰਘ ਸੇਖੋਂ ਵੱਲੋਂ ਸਨਮਾਨਿਤ ਕੀਤਾ ਗਿਆ। ਪਰਿਵਾਰ ਬਾਰੇ ਸ਼੍ਰੀ ਰਮਨ ਮਿੱਤਲ ਰੰਗਕਰਮੀ ਰੋਪੜ ਵੱਲੋਂ ਤਿਆਰ ਦਸਤਾਵੇਜੀ ਫਿਲਮ ਵੀ ਵਿਖਾਈ ਗਈ।

ਸਾਬਕਾ ਮੰਤਰੀ ਸਃ ਤੇਜ ਪ੍ਰਕਾਸ਼ ਕੋਟਲੀ ਨੇ ਪੁਸਤਕ ਬਾਰੇ ਬੋਲਦਿਆਂ ਕਿਹਾ ਕਿ ਸਃ ਵਰਿਆਮ ਸਿੰਘ ਸੇਖੋਂ ਪਰਿਵਾਰ ਨਾਲ ਉਨ੍ਹਾਂ ਦੀ ਨੇੜਲੀ ਰਿਸ਼ਤੇਦਾਰੀ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। “ਮੇਰੇ ਸਹੁਰਾ ਸਾਹਿਬ ਸਃ ਲਛਮਣ ਸਿੰਘ ਸੇਖੋਂ, ਇੱਕ ਸੁਤੰਤਰਤਾ ਸੈਨਾਨੀ ਸਨ ਅਤੇ ਵਰਿਆਮ ਸਿੰਘ ਸੇਖੋਂ ਦੇ ਸਪੁੱਤਰ ਸਨ। ਉਨ੍ਹਾਂ ਆਪਣੇ ਪਿਤਾ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਸਾਨੂੰ ਪੇਰਨੀ ਸਰੋਤ ਬਣ ਕੇ ਜੀਵਨ ਸੇਧ ਦਿੱਤੀ। ਇਹ ਉੱਚ ਵੱਕਾਰੀ ਪਰਿਵਾਰ ਉਨ੍ਹਾਂ ਦੇ ਮਾਨਵਤਾਵਾਦੀ ਅਤੇ ਬਹਾਦਰੀ ਭਰੇ ਕੰਮਾਂ ਲਈ ਪ੍ਰਵਾਨਿਤ ਹੈ, ਸਾਬਕਾ ਮੰਤਰੀ ਸਃ ਮੰਤਰੀ ਨੇ ਕਿਹਾ।

ਉਨ੍ਹਾਂ ਕਿਹਾ ਕਿ ਇਹ ਪੁਸਤਕ ਵਿਧਾਨ ਸਭਾ ਦੀ ਲਾਇਬ੍ਰੇਰੀ ਵਿੱਚ ਵੀ ਰੱਖੀ ਜਾਣੀ ਚਾਹੀਦੀ ਹੈ ਤਾਂ ਜੋ ਸੁਨੇਹਾ ਅੱਗੇ ਤੋਂ ਅੱਗੇ ਜਾਵੇ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕੈਬਨਿਟ ਮੰਤਰੀਆਂ ਨੂੰ ਸੋਮਵਾਰੀ ਮੀਟਿੰਗ ਵਿੱਚ ਇਹ ਪੁਸਤਕ ਸਭ ਨੂੰ ਭੇਂਟ ਕੀਤੀ ਜਾਵੇਗੀ, ਉਦਯੋਗ ਮੰਤਰੀ ਸਃ ਗੁਰਕੀਰਤ ਸਿੰਘ ਕੋਟਲੀ ਨੇ ਸਮਾਗਮ ਦੇ ਅੰਤ ਚ ਮੰਚ ਤੋਂ ਕਿਹਾ।

ਇਸ ਮੌਕੇ ਸਃ ਗੁਰਬੀਰ ਸਿੰਘ ਕੋਹਲੀ ਐੱਸ ਡੀ ਐੱਮ ਰਾਏ ਕੋਟ,ਸਃ ਲਖਬੀਰ ਸਿੰਘ ਪੀ ਸੀ ਐੱਸ, ਸਃ ਪਰਮਜੀਤ ਸਿੰਘ ਸੇਖੋਂ, ਅੰਮ੍ਰਿਤ ਕੌਰ, ਸੁਰਿੰਦਰ ਕੌਰ ਭੰਗੂ, ਸਤਵਿੰਦਰ ਕੌਰ ਮਾਂਗਟ, ਅਮਰਜੀਤ ਕੌਰ ਮੰਢੇਰ, ਜਬਰਜੰਗ ਸਿੰਘ ਸੇਖੋਂ, ਜਸਕੀਰਤ ਸਿੰਘ ਸੇਖੋਂ,ਡਾਃ ਕਰਮ ਸਿੰਘ ਸੰਧੂ, ਡਾਃ ਪ੍ਰੀਤਮ ਸਿੰਘ ਗਿੱਲ ਚੰਡੀਗੜ੍ਹ, ਡਾਃ ਗੁਰਮੀਤ ਸਿੰਘ ਹੁੰਦਲ, ਗੁਰਪ੍ਰੀਤ ਸਿੰਘ ਜੌਹਲ ਮੰਡਿਆਣੀ, ਰਾਜਵਿੰਦਰ ਸਿੰਘ ਹਿੱਸੋਵਾਲ, ਰਾਜ ਕੁਮਾਰ ਮੁੱਲਾਂਪੁਰ ਅਤੇ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,173FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...