Monday, May 27, 2024

ਵਾਹਿਗੁਰੂ

spot_img
spot_img

ਕੌਣ ਹੈ ਜਿਸਨੇ ਸਿੰਧੀਆ ਤੋਂ ਕਾਂਗਰਸ ਦਾ ਹੱਥ ਛੁਡਾਇਆ, ਦਿਲ ਵਿਚ ਕਮਲ ਖਿੜਾਇਆ?

- Advertisement -

ਯੈੱਸ ਪੰਜਾਬ
ਨਵੀਂ ਦਿੱਲੀ, 11 ਮਾਰਚ, 2020:
ਕਾਂਗਰਸ ਲਈ ਅਜੋਕੇ ਸਮਿਆਂ ਵਿਚ ਸਭ ਤੋਂ ਵੱਡਾ ਝਟਕਾ ਅਤੇ ਭਾਜਪਾ ਲਈ ਇਸੇ ਹੀ ਸਮੇਂ ਅੰਦਰ ਸਭ ਤੋਂ ਵੱਡੀ ਪ੍ਰਾਪਤੀ ਮੰਨੇ ਜਾ ਰਹੇ ਜਯੋਤੀਰਾਦਿਤਿਆ ਸਿੰਧੀਆ ਦੇ ਕਾਂਗਰਸ ਤੋਂ ਭਾਜਪਾ ਵਿਚ ਜਾਣ ਦੇ ਮਿਸ਼ਨ ਨੂੰ ਸਿਰੇ ਚਾੜ੍ਹਣ ਵਾਲਾ ਦਰਅਸਲ ਭਾਜਪਾ ਦਾ ਇਕ ਮੁਸਲਿਮ ਆਗੂ ਅਤੇ ਪਾਰਟੀ ਦਾ ਬੁਲਾਰਾ ਹੈ।

ਮੱਧ ਪ੍ਰਦੇਸ਼ ਦੇ ਕੱਦਾਵਰ ਨੌਜਵਾਨ ਨੇਤਾ, ਕਾਂਗਰਸ ਪਾਰਟੀ ਨਾਲ 18 ਸਾਲ ਦਾ ਰਿਸ਼ਤਾ ਰੱਖਦੇ ਅਤੇ ਲਗਪਗ ਸਾਲ ਪਹਿਲਾਂ ਤਕ ਰਾਹੁਲ ਗਾਂਧੀ ਦੇ ਸਭ ਤੋਂ ਨੇੜਲੇ ਆਗੂਆਂ ਵਿਚ ਗਿਣੇ ਜਾਂਦੇ ਸਿੰਧੀਆ ਦੀ ਨਬਜ਼ ਪਛਾਣ ਕੇ ਸਿੰਧੀਆ ’ਤੇ ਡੋਰੇ ਪਾਉਣ ਦੀ ਜ਼ਿੰਮੇਵਾਰੀ ਜ਼ਫ਼ਰ ਇਸਲਾਮ ਨਾਂਅ ਦੇ ਭਾਜਪਾ ਦੇ ਬੁਲਾਰੇ ਨੂੰ ਸੌਂਪੀ ਗਈ ਸੀ ਜਿਸਨੇ ਸਿੰਧੀਆ ਨਾਲ ਲਗਾਤਾਰ ਰਾਬਤਾ ਬਣਾਈ ਰੱਖ਼ਿਆ ਅਤੇ ਲੋਹਾ ਗ਼ਰਮ ਵੇਖ਼ ਕੇ ਭਾਜਪਾ ਨੇ ਐਸੀ ਸੱਟ ਮਾਰੀ ਕਿ ਸਿੰਧੀਆ ਨੂੰ ਹੀ ਨਹੀਂ ਲੈ ਡਿੱਗੀ ਸਗੋਂ ਮੱਧ ਪ੍ਰਦੇਸ਼ ਦਾ ਤਖ਼ਤਾ ਵੀ ਪਲਟ ਦੇਣ ਵਿਚ ਕਾਮਯਾਬ ਜਾਪ ਰਹੀ ਹੈ।

ਮੀਡੀਆ ਦੇ ਜਾਣੇ ਪਛਾਣੇ ਚਿਹਰੇ ਜ਼ਫ਼ਰ ਇਸਲਾਮ ਪਹਿਲਾਂ ਮੋਟੀ ਤਨਖ਼ਾਹ ’ਤੇ ਇਕ ਵਿਦੇਸ਼ੀ ਬੈਂਕ ਵਿਚ ਕੰਮ ਕਰ ਚੁੱਕੇ ਹਨ ਅਤੇ ਮੁੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਉਨ੍ਹਾਂ ਨੇ ਭਾਜਪਾ ਦਾ ਪੱਲਾ ਫ਼ੜ ਲਿਆ ਸੀ।

ਜਫ਼ਰ ਦੇ ‘ਅਪ੍ਰੇਸ਼ਨ ਕਮਲ’ ਵਿਚ ਸੂਤਰਧਾਰ ਹੋਣ ਦੀ ਪੁਸ਼ਟੀ ਇਸ ਗੱਲ ਤੋਂ ਵੀ ਹੁੰਦੀ ਹੈ ਕਿ ਉਹ ਨਾ ਕੇਵਲ ਸ੍ਰੀ ਮੋਦੀ ਅਤੇ ਸਿੰਧੀਆ ਦੀ ਪਹਿਲੀ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨਿਵਾਸ ’ਤੇ ਸਨ ਸਗੋਂ ਉਸ ਕਾਰ ਵਿਚ ਵੀ ਸਵਾਰ ਸਨ ਜਿਸ ਵਿਚ ਸ੍ਰੀ ਅਮਿਤ ਸ਼ਾਹ ਸ੍ਰੀ ਸਿੰਧੀਆ ਨੂੰ ਪ੍ਰਧਾਨ ਮੰਤਰੀ ਨਾਲ ਮਿਲਾਉਣ ਲਈ ਲੈ ਕੇ ਗਏ ਸਨ।

ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਿੱਧੇ ਅਤੇ ਚੰਗੇ ਸੰਬੰਧ ਰੱਖਦੇ ਜ਼ਫ਼ਰ ਇਸਲਾਮ ਨੂੰ ਭਾਜਪਾ ਹਾਈਕਮਾਨ ਵੱਲੋਂ ਸਿੰਧੀਆ ਦਾ ਮਨ ਟੋਹ ਕੇ ਗੱਲ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।


ਇਸ ਨੂੰ ਵੀ ਪੜ੍ਹੋ:
ਗੁਰਜੀਤ ਔਜਲਾ ਸਣੇ ਕਾਂਗਰਸ ਦੇ 7 ਮੁਅੱਤਲ ਕੀਤੇ ਐਮ.ਪੀ. ਬਹਾਲ


ਜ਼ਫ਼ਰ ਇਸਲਾਮ ਨੂੰ ਇਹ ਜ਼ਿੰਮੇਵਾਰੀ ਇਸ ਲਈ ਵੀ ਸੌਂਪੀ ਗਈ ਸੀ ਕਿਉਂਕਿ ਉਹ ਸਿੰਧੀਆ ਨੂੰ ਵੀ ਲੰਬੇ ਸਮੇਂ ਤੋਂ ਜਾਣਦੇ ਸਨ ਅਤੇ ਸਿੰਧੀਆ ਦੇ ਦਿੱਲੀ ਵਿਚ ਹੋਣ ਸਮੇਂ ਦੋਵੇਂ ਮਿਲਦੇ ਗਿਲਦੇ ਸਨ।

ਕਾਂਗਰਸ ਨੂੰ ਇਹ ਖ਼ਬਰ ਨਹੀਂ ਹੋਵੇਗੀ ਕਿ ਪਿਛਲੇ 5-6 ਮਹੀਨਿਆਂ ਤੋਂ ਇਹ ਦੋਵੇਂ ਮਿੱਤਰ ਕੁਝ ਜ਼ਿਆਦਾ ਹੀ ਮਿਲ ਰਹੇ ਸਨ ਅਤੇ ਇਨ੍ਹਾਂ ਮੁਲਾਕਾਤਾਂ ਦੌਰਾਨ ਹੀ ਜਫ਼ਰ ਇਸਲਾਮ ਸਿੰਧੀਆ ਨੂੰ ਇਹ ਵੱਡਾ ਕਦਮ ਚੁੱਕਣ ਲਈ ਤਿਆਰ ਕਰਨ ਵਿਚ ਸਫ਼ਲ ਹੋ ਗਏ।

ਇਹ ਗੱਲ ਵੱਖਰੀ ਹੈ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਵੱਲੋਂ ਹੀ ਨਹੀਂ ਸਗੋਂ ਕਾਂਗਰਸ ਦੀ ਕੇਂਦਰੀ ਹਾਈਕਮਾਨ ਦੇ ਮੋਹਰੀ ਗਾਂਧੀ ਪਰਿਵਾਰ ਵੱਲੋਂ ਵੀ ਸ੍ਰੀ ਸਿੰਧੀਆ ਨਾਲ ਕੀਤੇ ਜਾ ਰਹੇ ਬੇਗਾਨਗੀ ਵਾਲੇ ਰਵੱਈਏ ਨੇ ਬਲਦੀ ’ਤੇ ਤੇਲ ਦਾ ਕੰਮ ਕੀਤਾ ਅਤੇ ਸਿੰਧੀਆ ਲੰਬੇ ਸਮੇਂ ਤੋਂ ਘੁੱਟ ਕੇ ਫੜਿਆ ਕਾਂਗਰਸ ਦਾ ਹੱਥ ਛੱਡ ਕੇ ਦਿਲ ਵਿਚ ਕਮਲ ਖਿੜਾਉਣ ਨੂੰ ਤਿਆਰ ਹੋ ਗਏ।

ਪਤਾ ਲੱਗਾ ਹੈ ਕਿ ਪਿਛਲੇ ਸਮੇਂ ਵਿਚ ਹੋਈਆਂ ਲਗਾਤਾਰ ਅੱਧੀ ਦਰਜਨ ਮੀਟਿੰਗਾਂ ਨਿਰਣਾਇਕ ਰਹੀਆਂ ਜਿਨ੍ਹਾਂ ਵਿਚ ਸਿੰਧੀਆ ਦੇ ਕਾਂਗਰਸ ਤੋਂ ਭਾਜਪਾ ਵਿਚ ਜਾਣ ਦੇ ਢੰਗ ਤਰੀਕਿਆਂ ਅਤੇ ਢੁਕਵੇਂ ਸਮੇਂ ਸਣੇ ਮੁਕੰਮਲ ਰਣਨੀਤੀ ਤੈਅ ਕੀਤੀ ਗਈ। ਜ਼ਫ਼ਰ ਇਸਲਾਮ ਇਸ ਸਭ ਕਾਸੇ ਦੀ ਰਿਪੋਰਟ ਲਗਾਤਾਰ ਭਾਜਪਾ ਹਾਈਕਮਾਨ ਨੂੰ ਦੇ ਰਹੇ ਸਨ।

ਸੂਤਰਾਂ ਦੀ ਮੰਨੀਏ ਤਾਂ ਭਾਜਪਾ ਨੇ ਸਿੰਧੀਆ ਦੇ ਕਾਂਗਰਸ ਛੱਡਣ ਅਤੇ ਮੱਧ ਪ੍ਰਦੇਸ਼ ਵਿਚ ਕਾਂਗਰਸ ਦੇ ਅੰਦਰ ਸੰਨ੍ਹ ਲਾਉਣ ਬਾਰੇ ਰਣਨੀਤੀ ਬਣਾਉਣ ਦੀ ਖੁਲ੍ਹ ਸਿੰਧੀਆ ਨੂੰ ਦਿੱਤੀ ਅਤੇ ਪਾਰਟੀ ਨੇ ਕੇਵਲ ਉਨ੍ਹਾਂ ਨੂੰ ਇਸ ਲਈ ‘ਹਰ ਲੋੜੀਂਦੀ ਮਦਦ’ ਮੁਹੱਈਆ ਕਰਵਾਈ।

- Advertisement -

ਸਿੱਖ ਜਗ਼ਤ

ਜੂਨ 1984 ਦੇ ਘੱਲੂਘਾਰੇ ਸਮੇਂ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਪਾਵਨ ਸਰੂਪ ਨੂੰ ਸੰਗਤ ਦੇ ਦਰਸ਼ਨਾਂ ਲਈ ਕੀਤਾ ਸੁਸ਼ੋਭਿਤ

ਯੈੱਸ ਪੰਜਾਬ ਅੰਮ੍ਰਿਤਸਰ, 26 ਮਈ, 2024 ਜੂਨ 1984 ’ਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਤਤਕਾਲੀ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਫ਼ੌਜੀ ਹਮਲੇ ਸਮੇਂ ਸੱਚਖੰਡ ਸ੍ਰੀ ਹਰਿਮੰਦਰ...

ਜੂਨ 1984 ਦੇ ਘੱਲੂਘਾਰੇ ਮੌਕੇ ਜ਼ਖ਼ਮੀ ਹੋਏ ਪਾਵਨ ਸਰੂਪ ਦੇ ਸੰਗਤਾਂ ਨੂੰ 26 ਮਈ ਤੋਂ 6 ਜੂਨ ਤੱਕ ਕਰਵਾਏ ਜਾਣਗੇ ਦਰਸ਼ਨ

ਯੈੱਸ ਪੰਜਾਬ ਅੰਮ੍ਰਿਤਸਰ, 25 ਮਈ, 2024 ਜੂਨ 1984 ’ਚ ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਜ਼ਖ਼ਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ...

ਮਨੋਰੰਜਨ

ਪੰਜਾਬੀ ਅਦਾਕਾਰਾ ਹਸਨਪ੍ਰੀਤ ਕੌਰ ਨੇ ‘ਬ੍ਰਦਰਜ਼ ਡੇਅ’ ਮਨਾਉਂਦੇ ਹੋਏ ਭਰਾਵਾਂ ਲਈ ਸਾਂਝਾ ਕੀਤੇ ਕੁਝ ਖ਼ਾਸ ਪਲ

ਯੈੱਸ ਪੰਜਾਬ 24 ਮਈ, 2024 ਹਸਨਪ੍ਰੀਤ ਕੌਰ ਜੋ ਜ਼ੀ ਪੰਜਾਬੀ ਦੇ ਸ਼ੋਅ "ਦਿਲਾਂ ਦੇ ਰਿਸ਼ਤੇ" ਵਿੱਚ "ਕੀਰਤ" ਦੀ ਭੂਮਿਕਾ ਨਿਭਾ ਰਹੀ ਹੈ, ਨੇ ਬ੍ਰਦਰਜ਼ ਡੇਅ ਤੇ ਆਪਣੇ ਭਰਾਵਾਂ ਨਾਲ ਦਿਲੀ ਪਲਾਂ ਨੂੰ ਸਾਂਝਾ ਕਰਦੇ ਹਨ। "ਦਿਲਾਂ ਦੇ...

ਇੱਕ ਪਰਫੈਕਟ ਕੋਲੇਬੋਰੇਸ਼ਨ- ਮਿਕੀ ਅਰੋੜਾ ਤੇ ਹਰੀਕੇ ਨੇ ਆਪਣਾ ਨਵਾਂ ਗੀਤ “ਐਚਆਰ ਗਾਡੀ” ਕੀਤਾ ਰਿਲੀਜ਼

ਯੈੱਸ ਪੰਜਾਬ 23 ਮਈ, 2024 ਹਰਿਆਣੇ ਦੇ ਰੈਪ ਸੀਨ ਦੀ ਧੜਕਣ ਵਾਲੀ ਲੈਅ ਇੱਕ ਵਾਰ ਫਿਰ ਗੂੰਜਦੀ ਹੈ ਜਦੋਂ ਮਿਕੀ ਅਰੋੜਾ, ਗੀਤਕਾਰੀ ਦੀ ਕਲਾ ਦੇ ਉਸਤਾਦ, ਨੇ ਆਪਣੇ ਨਵੀਨਤਮ ਸੋਨਿਕ ਮਾਸਟਰਪੀਸ, "ਐਚਆਰ ਗਾਡੀ" ਨੂੰ ਗੁਪਤ ਭੂਮੀਗਤ...

ਢੰਡਾ ਨਿਆਲੀਵਾਲਾ ਨੇ ਨਵਾਂ ਵਿਸਫੋਟਕ ਟਰੈਕ- ਈਗੋ ਕਿਲਰ – ਰਿਲੀਜ਼ ਕੀਤਾ

ਯੈੱਸ ਪੰਜਾਬ 13 ਮਈ, 2024 ਆਪਣੇ ਹਿੱਟ ਟ੍ਰੈਕ "ਬਲਾਕ" ਦੀ ਵਧਦੀ ਸਫਲਤਾ ਅਤੇ 'ਅੱਪ ਟੂ ਯੂ' ਨਾਲ ਇੰਟਰਨੈੱਟ ਦੇ ਰੁਝਾਨਾਂ ਨੂੰ ਉਡਾਉਂਦੇ ਹੋਏ, ਉੱਘੇ ਕਲਾਕਾਰ ਢਾਂਡਾ ਨਿਆਲੀਵਾਲਾ ਆਪਣੀ ਤਾਜ਼ਾ ਰਿਲੀਜ਼, "ਈਗੋ ਕਿਲਰ" ਨਾਲ ਇੱਕ ਵਾਰ ਫਿਰ...
spot_img

ਸੋਸ਼ਲ ਮੀਡੀਆ

223,094FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...