- Advertisement -
ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਮਾਰਚ 28, 2024
ਕੈਲੀਫੋਰਨੀਆ ਵਿਚ ਪਿਛਲੇ 20 ਸਾਲਾਂ ਦੌਰਾਨ ਵਾਪਰੀ ਪਹਿਲੀ ਘਟਨਾ ਵਿਚ ਇਕ ਜੰਗਲੀ ਸ਼ੇਰ ਵੱਲੋਂ ਕੀਤੇ ਹਮਲੇ ਵਿਚ ਇਕ ਵਿਅਕਤੀ ਦੀ ਮੌਤ ਹੋਣ ਤੇ ਇਕ ਹੋਰ ਦੇ ਜ਼ਖਮੀ ਹੋਣ ਦੀ ਖਬਰ ਹੈ।
ਐਲ ਡੋਰਾਡੋ ਕਾਊਂਟੀ ਸ਼ੈਰਿਫ ਦਫਤਰ ਵੱਲੋਂ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ ਸ਼ਨੀਵਾਰ ਨੂੰ ਸਥਾਨਕ ਸਮੇ ਅਨੁਸਾਰ ਦੁਪਹਿਰ 1.13 ਵਜੇ ਇਕ 18 ਸਾਲਾ ਵਿਅਕਤੀ ਨੇ ਫੋਨ ਕੀਤਾ ਕਿ ਇਕ ਸ਼ੇਰ ਵੱਲੋਂ ਮੇਰੇ ਤੇ ਮੇਰੇ 21 ਸਾਲਾ ਭਰਾ ਉਪਰ ਹਮਲਾ ਕੀਤਾ ਗਿਆ ਹੈ।
ਬਿਆਨ ਅਨੁਸਾਰ ਸ਼ੇਰ ਦੇ ਹਮਲੇ ਦੌਰਾਨ ਫੋਨ ਕਰਨ ਵਾਲਾ ਵਿਅਕਤੀ ਆਪਣੇ ਭਰਾ ਤੋਂ ਵਿਛੜ ਗਿਆ ਸੀ ਜੋ ਬਾਅਦ ਵਿਚ ਜ਼ਖਮੀ ਹਾਲਤ ਵਿਚ ਮਿਲਿਆ।
ਉਸ ਨੂੰ ਇਲਾਜ਼ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਫਸਰਾਂ ਵੱਲੋਂ ਉਸ ਦੇ ਭਰਾ ਦੀ ਲਾਸ਼ ਜੰਗਲ ਵਿਚੋਂ ਬਰਾਮਦ ਕਰ ਲਈ ਗਈ ਹੈ।
- Advertisement -