- Advertisement -
ਅੱਜ-ਨਾਮਾ
ਕੈਪਟਨ ਭਾਜਪਾ ਦੇ ਵਿਹੜੇ ਜਾ ਵੜਿਆ,
ਬੁਰਕਾ ਭਰਮ ਦਾ ਦਿੱਤਾ ਈ ਲਾਹ ਬੇਲੀ।
ਅੰਦਰ-ਖਾਤੇ ਉਸ ਰੱਖੀ ਸੀ ਸਾਂਝ ਅੱਗੇ,
ਵਲਾਵਾਂ ਪਾ ਕੇ ਗਿਆ ਇਸ ਰਾਹ ਬੇਲੀ।
ਲੱਤਾਂ ਕੰਬਦੀਆਂ, ਉਮਰ ਵੀ ਹੋਈ ਚੋਖੀ,
ਕਿਹੜਾ ਗਾਹੂ ਜਾ ਕੇ ਓਧਰ ਗਾਹ ਬੇਲੀ।
ਪੁੱਤਰ-ਧੀ ਐਡਜਸਟ ਹਨ ਕਰਨ ਵਾਲੇ,
ਬਾਕੀ ਗਵਰਨਰੀ ਕਰਨ ਦੀ ਚਾਹ ਬੇਲੀ।
ਖੁੱਸਿਆ ਰਾਜ ਤੇ ਮਰੀ ਨਹੀਂ ਰਾਜ ਇੱਛਾ,
ਅਗਲੀ ਪੀੜ੍ਹੀ ਲਈ ਭਾਲਦਾ ਤਾਜ ਬੇਲੀ।
ਦੇਂਦਾ ਜਿਨ੍ਹਾਂ ਨੂੰ ਰਿਹਾ ਉਹ ਨਿੱਤ ਚੈਲਿੰਜ,
ਹੋ ਗਿਆ ਉਨ੍ਹਾਂ ਦਾ ਅੰਤ ਮੁਹਤਾਜ ਬੇਲੀ।
-ਤੀਸ ਮਾਰ ਖਾਂ
ਸਤੰਬਰ 21, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -