- Advertisement -
ਅੱਜ-ਨਾਮਾ
ਕੇਰਾ ਕਾਂਗਰਸ ਨੂੰ ਲੱਗਿਆ ਬੜਾ ਤਕੜਾ,
ਲੱਗ ਰਹੀ ਕਿਤੇ ਨਹੀਂ ਕੁਝ ਬਰੇਕ ਬੇਲੀ।
ਆਗੂ ਰਾਹੁਲ ਨੂੰ ਮੰਨੇ ਨਾ ਕੋਈ ਵਰਕਰ,
ਪਾਰਟੀ ਰੱਖ ਰਹੀ ਰਾਹੁਲ`ਤੇ ਟੇਕ ਬੇਲੀ।
ਹਰ ਇੱਕ ਪਾਸੇ ਹੀ ਪਾਰਟੀ ਭੁਰੀ ਜਾਂਦੀ,
ਉਲਝਣਾਂ ਹੋ ਗਈਆਂ ਹਨ ਅਨੇਕ ਬੇਲੀ।
ਪਾਰਟੀ ਛੱਡ ਗਿਆ ਅੱਜ ਰਵਨੀਤ ਬਿੱਟੂ,
ਪਿਆ ਈ ਜਾਗ ਫਿਰ ਕਹੂ ਵਿਵੇਕ ਬੇਲੀ।
ਲੱਗਾ ਮੋਦੀ ਸੀ ਕਾਂਗਰਸ ਦੇ ਬੜਾ ਪਿੱਛੇ,
ਲਾਉਂਦਾ ਗਿਆ ਸੀ ਏਸ ਨੂੰ ਢਾਹ ਬੇਲੀ।
ਕੱਢੀ ਕਸਰ ਰਹਿੰਦੀ ਆਪੇ ਕਾਂਗਰਸੀਆਂ,
ਵੇਖ ਲਈ ਚਾਹ ਤੇ ਮੱਲਿਆ ਰਾਹ ਬੇਲੀ।
-ਤੀਸ ਮਾਰ ਖਾਂ
ਮਾਰਚ 27, 2024
- Advertisement -