- Advertisement -
ਅੱਜ-ਨਾਮਾ
ਕੁਰਸੀ ਕੈਪਟਨ ਦੀ ਗਈ ਆ ਖੁੱਸ ਬੇਲੀ,
ਆਖਰ ਸਿੱਧੂ ਹੀ ਕਰ ਗਿਆ ਮਾਤ ਬੇਲੀ।
ਸ਼ੁੱਕਰਵਾਰ ਦੇ ਤੀਕਰ ਇਹ ਸੁਣੀਂਦਾ ਸੀ,
ਅਦਲਾ-ਬਦਲੀ ਦੀ ਅਜੇ ਨਾ ਬਾਤ ਬੇਲੀ।
ਰਾਤੋ-ਰਾਤ ਕੋਈ ਵਗੀ ਹੈ ਵਾਅ ਲੱਗਦੀ,
ਸਾਰੇ ਈ ਗਏ ਹਨ ਬਦਲ ਹਾਲਾਤ ਬੇਲੀ।
ਏਧਰ ਮਹਿਫਲ ਵੀ ਹੋਈ ਆ ਸੁੰਨ ਸਾਰੀ,
ਲੱਗ ਰਹੇ ਓਧਰ ਹਨ ਤੰਬੂ-ਕਨਾਤ ਬੇਲੀ।
ਉੱਡੀ ਨੀਂਦ ਆ ਚੇਲਿਆਂ-ਚਪਟਿਆਂ ਦੀ,
ਘਰ ਦੀ ਖਾਣੀ ਵੀ ਗਏ ਸਨ ਭੁੱਲ ਬੇਲੀ।
ਹਿੱਸਾ-ਪੱਤੀ ਨਾ ਕਿਸੇ ਵੀ ਦੇਣ ਆਉਣਾ,
ਆਟਾ-ਦਾਲ ਵੀ ਆਉਣਾ ਹੈ ਮੁੱਲ ਬੇਲੀ।
-ਤੀਸ ਮਾਰ ਖਾਂ
ਸਤੰਬਰ 19, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -