- Advertisement -
ਅੱਜ-ਨਾਮਾ
ਕੀਤੇ ਪਏ ਰੱਦ ਕਾਨੂੰਨ ਵਿਵਾਦ ਵਾਲੇ,
ਕਰ `ਤੇ ਰੱਦ ਤਾਂ ਨਵਾਂ ਵਿਵਾਦ ਬੇਲੀ।
ਬਿਨਾਂ ਬਹਿਸ ਤੋਂ ਏਦਾਂ ਸੀ ਪਾਸ ਕੀਤੇ,
ਨਹੀਂ ਸੁਣੀ ਸੀ ਕੋਈ ਫਰਿਆਦ ਬੇਲੀ।
ਸਾਰਾ ਵਰ੍ਹਾ ਜੋ ਹੁੰਦੇ ਰਹੇ ਕਾਂਡ-ਕਿੱਸੇ,
ਉਹ ਨਾ ਭੁੱਲਣੇ ਰਹਿਣਗੇ ਯਾਦ ਬੇਲੀ।
ਕੀਤੇ ਅੰਤ ਉਹ ਰੱਦ ਕਾਨੂੰਨ ਗਏ ਆ,
ਕਰ ਕੇ ਸਾਲ ਤੋਂ ਵੱਧ ਬਰਬਾਦ ਬੇਲੀ।
ਭੁੱਲ ਪਲਾਂ ਦੀ ਵਰ੍ਹੇ ਨੂੰ ਭੁਗਤਣੀ ਪਈ,
ਰਾਜਸੀ ਖੇਡਾਂ ਦੇ ਮਾੜੇ ਆ ਰੰਗ ਬੇਲੀ।
ਚਾਲ ਚੱਲਦਿਆਂ ਮਾਸਾ ਨਾ ਸੋਚ ਕੀਤੀ,
ਪਿੱਛੇ ਹਟਦਿਆਂ ਆਈ ਨਾ ਸੰਗ ਬੇਲੀ।
-ਤੀਸ ਮਾਰ ਖਾਂ
ਨਵੰਬਰ 30, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -