- Advertisement -
ਅੱਜ-ਨਾਮਾ
ਕੀਤੀ ਜਾਰੀ ਇੱਕ ਲਿਸਟ ਅਕਾਲੀਆਂ ਨੇ,
ਹੋਇਆ ਭਰਮ-ਭੁਲੇਖਾ ਨਹੀਂ ਦੂਰ ਬੇਲੀ।
ਬਠਿੰਡੇ ਹਲਕੇ ਦਾ ਨਹੀਂ ਐਲਾਨ ਆਇਆ,
ਫਿਰੋਜ਼ਪੁਰ ਨਾਲ ਲਿਆ ਛੱਡ ਖਡੂਰ ਬੇਲੀ।
ਚੰਦੂਮਾਜਰਾ ਨੂੰ ਗਈ ਫਿਰ ਟਿਕਟ ਦਿੱਤੀ,
ਢੀਂਡਸੇ ਹੱਥੋਂ ਗਿਆ ਖੁੱਸ ਸੰਗਰੂਰ ਬੇਲੀ।
ਆਪਸ ਵਿੱਚ ਫਿਰ ਸੋਚਣਗੇ ਪਿਤਾ-ਪੁੱਤਰ,
ਹੋਇਆ ਸਾਡਾ ਨਹੀਂ ਮੁਆਫ ਕਸੂਰ ਬੇਲੀ।
ਪਹਿਲਾਂ ਪਰਵਾਰ ਮਲੂਕੇ ਦਾ ਖਿਸਕ ਚੁੱਕਾ,
ਚਿਰਾਂ ਦੀ ਸਾਂਝ ਇਹ ਗਏ ਹਨ ਤੋੜ ਬੇਲੀ।
ਬਣਿਆ ਰਿਹਾ ਫਿਰ ਦਿੱਸੇ ਮਾਹੌਲ ਜਿਹੜਾ,
ਭਲਕ ਨੂੰ ਜਾਵੇ ਨਾ ਨਵਾਂ ਕੋਈ ਛੋੜ ਬੇਲੀ।
ਤੀਸ ਮਾਰ ਖਾਂ
ਅਪ੍ਰੈਲ 14, 2024
- Advertisement -