Friday, April 26, 2024

ਵਾਹਿਗੁਰੂ

spot_img
spot_img

ਕਿਹੜਾ ਸ਼ਿਵ ਬਟਾਲਵੀ? ਕੌਣ ਸ਼ਿਵ ਬਟਾਲਵੀ? – ਐੱਚ.ਐੱਸ.ਬਾਵਾ

- Advertisement -

ਸ਼ਿਵ ਦੀਆਂ ਬਹੁਤ ਮਸ਼ਹੂਰ ਸਤਰਾਂ ਨੇ

‘ਗ਼ਮਾਂ ਦੀ ਰਾਤ ਲੰਮੀ ਏ, ਜਾਂ ਮੇਰੇ ਗੀਤ ਲੰਮੇ ਨੇ,

ਨਾ ਭੈੜੀ ਰਾਤ ਮੁਕਦੀ ਏ, ਨਾ ਮੇਰੇ ਗੀਤ ਮੁਕਦੇ ਨੇ।’

ਜਿਉਂਦੇ ਜੀਅ ਉਹਦੇ ਇਹ ਅਹਿਸਾਸ ਰਹੇ ਹੋਣਗੇ। ਤਦੇ ਹੀ ਤਾਂ ਉਸ ਅਜ਼ੀਮ ਸ਼ਾਇਰ ਨੇ ਇਹ ਬੋਲ ਕਾਗਜ਼ ਦੀ ਹਿੱਕ ’ਤੇ ਉਕਰੇ ਹੋਣਗੇ। ਸ਼ਿਵ ਹੁਣ ਨਹੀਂ ਹੈ। ਪਰ ਲੱਗਦਾ ਏ ਉਹਦੇ ਅਹਿਸਾਸ ਅੱਜ ਵੀ ਜਿਉਂ ਦੇ ਤਿਉਂ ਕਾਇਮ ਨੇ। ਪੰਜਾਬ ਦੇ ਹੁਣ ਤਕ ਦੇ ਸਭ ਤੋਂ ਵੱਧ ਪੜ੍ਹੇ, ਸੁਣੇ ਅਤੇ ਗਾਏ ਗਏ ਇਸ ਕਵੀ ਦੀ ਗਮਾਂ ਦੀ ਰਾਤ ਮੁੱਕਣ ਦਾ ਨਾਂਅ ਹੀ ਨਹੀਂ ਲੈ ਰਹੀ।

ਸ਼ਿਵ ਦੇ ਲੱਖਾਂ, ਕਰੋੜਾਂ ਦੀਵਾਨੇ ਹੋਣਗੇ ਪਰ ਸਰਕਾਰਾਂ ਨੇ ਜਿੰਨੀ ਕੁ ਕਦਰ ਸ਼ਿਵ ਦੀ ਪਾਈ ਹੈ, ਉਹ ਵੇਖ਼ ਕੇ ਲੱਗਦੈ ਕਿ ਜਦ ਕੋਈ ਕਵੀ ਬਨਣ ਲਈ ਕਲਮ ਚੁੱਕਦਾ ਹੈ ਤੇ ਉਸਦਾ ਪਰਿਵਾਰ, ਉਸਦੇ ਰਿਸ਼ਤੇਦਾਰ, ਉਸਦੇ ਮਿੱਤਰ ਉਸਨੂੰ ਠੀਕ ਹੀ ਸਮਝਾਉਂਦੇ ਨੇ, ਕਮਲਿਆ – ਕਮਲੀਏ, ਇਨ੍ਹਾਂ ਕੰਮਾਂ ਵਿਚ ਕੁਝ ਨਹੀਂ ਆ ਰੱਖਿਆ।

ਸ਼ਾਇਦ ਬਿਲਕੁਲ ਠੀਕ ਹੀ ਸਮਝਾਉਂਦੇ ਹੋਣਗੇ। ਜੇ ਸ਼ਿਵ ਨਾਲ, ਪੰਜਾਬ ਦੇ ਅਜ਼ੀਮ ਸ਼ਾਇਰ ਨਾਲ, ਸਮੇਂ ਦੀਆਂ ਸਰਕਾਰਾਂ ਇੰਜ ਕਰ ਸਕਦੀਆਂ ਨੇ ਫ਼ਿਰ ਹਮਾਤੜਾਂ ਤੁਮਾਤੜਾਂ ਦੀ ਗਿਣਤੀ ਕਿਹੜੇ ਖ਼ਾਤੇ ਹੋਣੀ ਏ।

ਲੋਕਾਂ ਨੇ ਸ਼ਿਵ ਨੂੰ ਕਿੰਨਾ ਪਿਆਰ ਕੀਤਾ, ਉਹਦੀ ਕਵਿਤਾ ਨੂੰ ਕਿੰਨਾ ਪਿਆਰ ਦਿੱਤਾ, ਇਹ ਸ਼ਾਇਦ ਮਿਣਿਆ ਨਾ ਜਾ ਸਕੇ ਪਰ ਇਹ ਵੀ ਸੱਚ ਹੈ ਕਿ ਪੰਜਾਬ ਦੀਆਂ ਪੰਜਾਬੀ ਦੀਆਂ ਅਲੰਬਰਦਾਰ ਹੋਣ ਦਾ ਦਾਅਵਾ ਕਰਦੀਆਂ ਸਰਕਾਰਾਂ ਨੇ ਉਸਦੀ ਜੋ ਬੇਕਦਰੀ ਕੀਤੀੇ, ਉਹਦੀ ਵੀ ਸ਼ਾਇਦ ਕੋਈ ਥਾਹ ਨਾ ਪਾਈ ਜਾ ਸਕੇ।

ਲੋਹੇ ਦੇ ਸ਼ਹਿਰ ਦੇ ਵਾਸੀ, ਉਸ ਧੜਕਦੇ ਅਹਿਸਾਸਾਂ ’ਤੇ ਲਰਜ਼ਦੀ ਕਲਮ ਵਾਲੇ ਸ਼ਿਵ ਬਟਾਲਵੀ ਦੀ ਇਕੋ ਇਕ ਨਿਸ਼ਾਨੀ ਬਨਾਉਣ ਦੀ ਸਰਕਾਰ ਨੇ ਕਿਤੇ ਸੋਚ ਤਾਂ ਲਈ ਪਰ ਜਿਵੇਂ ਰੁਲ ਰੁਲਾ ਕੇ ਉਹਦੀ ਯਾਦ ਵਿਚ ਬਟਾਲਾ ਵਿਖੇ ਇਕ ਆਡੀਟੋਰੀਅਮ ਬਣਿਆ, ਉਹ ਕਿਸੇ ਤੋਂ ਭੁੱਲਿਆ ਨਹੀਂ, ਲੁੱਕਿਆ ਨਹੀਂ।

ਮੰਤਰੀਆਂ ਲਈ ਮਹਿੰਗੀਆਂ ਕਾਰਾਂ ਦੇ ਆਰਡਰ ਇੰਜ ਜਾਂਦੇ ਨੇ ਜਿਵੇਂ ਰਾਮੇ ਹਲਵਾਈ ਤੋਂ ਮਟਰਾਂ ਵਾਲੇ ਸਮੋਸੇ ਮੰਗਵਾਉਣੇ ਹੋਣ। ਸ਼ਿਵ ਨੂੰ ਸਮਰਪਿਤ ਇਕ ਆਡੀਟੋਰੀਅਮ ਜਿਹੜੇ ਹਾਲਾਂ ਵਿਚ, ਜਿੰਨੇ ਸਾਲਾਂ ਵਿਚ, ਜਿਹੜੇ ਤਰਲਿਆਂ ਨਾਲ ਬਣਿਆ ਉਸਦੀ ਕਹਾਣੀ ਫ਼ਰੋਲਣੀ ਹੋਵੇ ਤਾਂ ਅਖ਼ਬਾਰਾਂ ਦੇ ਸਾਲਾਂ ਪੁਰਾਣੇ ਐਡੀਸ਼ਨਾਂ ਨਾਲ ਯਾਰੀ ਪੁਗਾਉਣੀ ਪਵੇਗੀ। ਇੰਟਰਨੈਟ ’ਤੇ ਸਰਚ ਮਾਰ ਵੇਖ ਲਈਉ ਕਿੰਨੀ ਵਾਰ ’ਤੇ ਕਿੰਨੇ ਅਖ਼ਬਾਰਾਂ ਨੇ ਬੜੀ ਪ੍ਰਮੁੱਖਤਾ ਨਾਲ ਛਾਪਿਆ ਕਿ ਉਸ ਦੀ ਯਾਦ ਵਿਚ ਬਣਾਏ ਜਾਣ ਵਾਲੇ ਆਡੀਟੋਰੀਅਮ ਦਾ ਕੰਮ ਕਿਵੇਂ ਰੁਕਦਾ ਰਿਹਾ, ਉਸਾਰੀ ਰੁਕੀ ਰਹੇ, ਫ਼ੰਡਾਂ ਕਰਕੇ, ਸਰਕਾਰਾਂ ਦੀ ਉਦਾਸੀਨਤਾ ਕਰਕੇ।

ਸ਼ਿਵ ਆਖ਼ਦਾ ਸੀ,
‘ਸ਼ਿਵ ਨੂੰ ਇਕ ਗ਼ਮ ’ਤੇ ਹੀ ਭਰੋਸਾ ਸੀ, ਗਮ ਤੋਂ ਕੋਰਾ ਜੁਆਬ ਲੈ ਬੈਠਾ’

ਸਰਕਾਰਾਂ ਨੇ ਸ਼ਿਵ ਦੇ ਬੋਲ ਪੁਗਾ ਕੇ ਵਿਖਾ ਦਿੱਤੇ। ਇੰਜ ਲੱਗਾ ਜਿਵੇਂ ਉਹਦੇ ਆਡੀਟੋਰੀਅਮ ਦਾ ਨੀਂਹ ਪੱਥਰ ਰੱਖ ਵੀ ਸਰਕਾਰ ਆਖ਼ਦੀ ਹੋਵੇ ਭਾਈ ਕਾਹਲਾ ਕਾਹਨੂੰ ਪੈਂਦਾ ਏ, ਤੈਨੂੰ ਤਾਂ ਗ਼ਮ ’ਤੇ ਭਰੋਸਾ ਹੀ ਬੜਾ ਏ। ਉਹਦੇ ਸ਼ਹਿਰ ਵਿਚ ਉਹਦੇ ਨਾਂਅ ’ਤੇ, ਉਹਦੀ ਯਾਦ ਵਿਚ, ਇਕ ਆਡੀਟੋਰੀਅਮ। ਸਾਰੇ ਪੰਜਾਬ ਵਿਚ ਉਹਦੀ ਇਕ ਯਾਦਗਾਰ, ਇਕ ਨਿਸ਼ਾਨੀ। ਜਿਵੇਂ ਰੁਲ ਰੁਲ ਕੇ ਸਿਰੇ ਚੜ੍ਹੀ ਉਹਦੀ ਕਹਾਣੀ ਪੁੱਛਣੀ ਹੋਵੇ ਤਾਂ ਉਸ ਖਿੱਤੇ ਦੇ ਪੱਤਰਕਾਰਾਂ ਤੋਂ ਪੁੱਛਣੀ ਬਣਦੀ ਐ, ਜਿਨ੍ਹਾਂ ਲਈ ਹਾਲਾਤ ਇਹ ਹੋ ਗਏ ਸਨ ਕਿ ਹੁਣ ਕਿੰਨੀ ਵਾਰ ਮੁੜ ਮੁੜ ਇਹੀ ਲਿਖ਼ਦੇ ਰਹੀਏ ਕਿ ਸਰਕਾਰ ਸ਼ਿਵ ਬਟਾਲਵੀ ਆਡੀਟੋਰਅਮ ਵੱਲ ਧਿਆਨ ਨਹੀਂ ਦਿੰਦੀ, ਫੰਡ ਨਹੀਂ ਦਿੰਦੀ।

ਰਿੜਦਾ ਖੁੜ੍ਹਦਾ, ਰੁਲਦਾ ਕਰਦਾ, ਆਖ਼ਰ ਆਡੀਟੋਰੀਅਮ ਬਣ ਗਿਆ। ਕਹਿੰਦੇ ਲਾਗਤ ਆਈ 1 ਕਰੋੜ 80 ਲੱਖ। ਚੰਗਾ ਲੱਗਾ, ਤਸੱਲੀ ਹੋਈ ਕਿ ਚਲੋ ਲੋਕ ਜੁੜਦੇ ਹੋਣਗੇ ਉਸ ਛਤ ਹੇਠਾਂ ਤਾਂ ਘੱਟੋ ਘੱਟ ਇਕ ਵਾਰ ਨਹੀਂ ਕਈ ਕਈ ਵਾਰ ਸ਼ਿਵ ਦਾ ਨਾਂਅ ਆਉਂਦਾ ਹੋਵੇਗਾ। ਮੀਟਿੰਗਾਂ ਦੀਆਂ ਕਾਗਜ਼ੀ ਕਾਰਵਾਈਆਂ ਵਿਚ, ਕਾਰਡਾਂ ’ਤੇ, ਬੈਨਰਾਂ ’ਤੇ, ਪੋਸਟਰਾਂ ’ਤੇ ਅਤੇ ਲੋਕਾਂ ਦੀ ਜ਼ੁਬਾਨ ’ਤੇ।

ਜਿਵੇਂ ਸ਼ਿਵ ਨੂੰ ਪਹਿਲਾਂ ਦੁੱਖਾਂ ਦੀ ਕੋਈ ਘਾਟ ਹੋਵੇ। ਹੁਣ ਇਕ ਹੋਰ ਦੁੱਖ ਦੇਣੀ ਬਾਤ ਸਾਹਮਣੇ ਆਈ ਹੈ। ਪਤਾ ਲੱਗੈ ਆਡੀਟੋਰੀਅਮ ’ਚ ਪਹਿਲਾਂ ਤਾਂ ਕੁਝ ਪ੍ਰੋਗਰਾਮ ਹੋਏ ਨੇ ਪਰ ਅੱਗੋਂ ਗਰਮੀ ਆਉਣ ਕਰਕੇ ਬਹੁਤੇ ਪ੍ਰੋਗਰਾਮ ਨਹੀਂ ਹੋ ਸਕਣਗੇ। ਹੋਰ ਤਾਂ ਹੋਰ ਪ੍ਰਬੰਧਕਾਂ ਨੂੰ ਸ਼ਿਵ ਦੀ ਮਈ ਵਿਚ ਆਉੈਣ ਵਾਲੀ ਬਰਸੀ ਅਤੇ ਜੁਲਾਈ ਵਿਚ ਆਉਣ ਵਾਲੇ ਜਨਮ ਦਿਹਾੜਾ ਵੀ ਮਨਾਉਣ ਦਾ ਚਾਅ ਅਤੇ ਫ਼ਿਕਰ ਦੋਵੇਂ ਹਨ ਪਰ ਆਡੀਟੋਰੀਅਮ ਕੋਲ ਕੋਈ ਜਨਰੇਟਰ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਬਿਨਾਂ ਜਨਰੇਟਰ ਨਹੀਂ ਸਰਣਾ।

ਇਸ ਹਿਸਾਬ ਵੇਖੀਏ ਤਾਂ ਆਡੀਟੋਰੀਅਮ ਵਿਚ ਹੋਰ ਪ੍ਰੋਗਰਾਮ ਹੋਣੇ ਤਾਂ ਦੂਰ ਸ਼ਿਵ ਦੇ ਦੋ ਆਪਣੇ ਪ੍ਰੋਗਰਾਮਾਂ ਬਾਰੇ ਹੀ ਪ੍ਰਬੰਧਕ ਸੋਚਾਂ ਵਿਚ ਨੇ। ਜਿਨ੍ਹਾਂ ਆਡੀਟੋਰੀਅਮ ਬਣਾ ਕੇ ਲਾਹਾ ਖੱਟ ਲਿਆ ਉਨ੍ਹਾਂ ਤੋਂ ਇਸ ਆਡੀਟੋਰੀਅਮ ਲਈ ਇਕ ਜਨਰੇਟਰ ਨਹੀਂ ਸਰਿਆ ਤੇ ਹੁਣ ਜਨਰੇਟਰ ਨਾ ਹੋਣ ਕਾਰਨ ਪ੍ਰੋਗਰਾਮ ਰੱਖਣ ਆਲੇ ਡਰਦੇ ਨੇ ਬਈ ਕਿਤੇ ਪ੍ਰੋਗਰਾਮ ਚੱਲਦੇ ’ਚ ਬੱਤੀ ਚਲੀ ਗਈ ਤਾਂ ਪ੍ਰੋਗਰਾਮ ਦੀ ਬੱਤੀ ਗੁੱਲ ਹੋ ਜੂ। ਗੱਲ ਜਾਇਜ਼ ਹੈ।

ਜਨਰੇਟਰ ਕਹਿੰਦੇ ਨੇ ਅਖ਼ੇ 20 ਲੱਖ ਦਾ ਆਉਣੈ। ਬੜੀ ਹੈਰਾਨੀ ਦੀ ਗੱਲ ਐ। ਜਿਹੜੀ ਸਰਕਾਰ ਨੇ ਆਡੀਟੋਰੀਅਮ ਸੋਚਿਆ, ਉਸ ਜਨਰੇਟਰ ਬਾਰੇ ਸੋਚਿਆ ਹੀ ਨਾ। ਅੱਜ ਕਲ੍ਹ ਜਨਰੇਟਰ ਬਿਨਾਂ ਕਾਹਦਾ ਆਡੀਟੋਰੀਅਮ। ਲੱਗਦੈ ਜਿਵੇਂ ‘ਪਲਾਨਿੰਗ ’ਤੇ ਆਰਕੀਟੈਕਚਰ’ ਦਾ ਠੇਕਾ ਛਿੰਦੇ ਹਲਵਾਈ ਨੂੰ ਦਿੱਤਾ ਹੋਣੈ। ਜੇ ਛਿੰਦੇ ਹਲਵਾਈ ਨੂੰ ਵੀ ਪੁੱਛਿਆ ਹੁੰਦਾ ਤਾਂ ਉਹਨੇ ਵੀ ਦੱਸ ਦੇਣਾ ਸੀ ਬਈ ਆਡੀਟੋਰੀਅਮ ਬਨਾਉਣਾ ਪਰ ਜਨਰੇਟਰ ਨਾ ਹੋਣਾ ਉਵੇਂ ਹੀ ਐ ਬਈ ਜਿਵੇਂ ਕੜਾਹਾ ਰੱਖ ਕੇ ਲੱਡੂਆਂ ਦਾ ਪ੍ਰਬੰਧ ਤਾਂ ਕਰ ਲਉ ਤੇ ਬਾਅਦ ’ਚ ਪਤਾ ਲੱਗੇ ਬਈ ਲੱਡੂ ਤਾਂ ਬਣ ਗਏ ਖੰਡ ਪਾਈ ਹੀ ਨਹੀਂ।

ਗੱਲ ਨੂੰ ਹਲਕੇ ’ਚ ਲੈਣਾ ਹੋਵੇ ਤਾਂ ਇਦਾਂ ਵੀ ਕਿਹਾ ਜਾ ਸਕਦੈ ਬਈ ਸਰਕਾਰਾਂ ’ਚ ਇਦਾਂ ਹੀ ਚੱਲਦੈ ਪਰ ਰਤਾ ਗੰਭੀਰਤਾ ਨਾਲ ਸੋਚਿਆ ਜਾਵੇ ਤਾਂ ਸਰਕਾਰਾਂ ਨੇ ਤਾਂ ਇੰਜ ਕੀਤੈ ਬਈ, ਚਲਾ ਗਿਐ ਸ਼ਿਵ ਬਟਾਲਵੀ ਹੁਣ, ਹੁਣ ਕਿਹੜਾ ਉਲਾਹਮਾ ਦੇਣ ਆਉਣ ਲੱਗੈ। ਬਈ ਅਸੀਂ ਰੋਲ ਰੋਲ ਕੇ, ਤਰਲੇ ਕਢਾ ਕਢਾ ਆਡੀਟੋਰੀਅਮ ਬਣਾ ਦਿੱਤੈ, ਹੁਣ ਜਨਰੇਟਰ ਦਾ ਕੋਈ ਠੇਕਾ ਥੋੜ੍ਹਾ ਲਿਐ ਭਾਈ। ਜੇ ਤੁਹਾਨੂੰ ਯਾਦ ਹੋਵੇ, ਬਨਵਾਉਣ ਵਾਲੇ ਥੋੜ੍ਹੇ ਸਨ, ਫ਼ੀਤਾ ਕੱਟਣ ਨੂੰ ਕਾਹਲੇ ਜ਼ਿਆਦਾ ਸਨ। ਜਿੱਥੇ ਤਕ ਮੈਨੂੰ ਯਾਦ ਹੈ ਫ਼ੀਤਾ ਵੀ ਇਕ ਤੋਂ ਵੱਧ ਵੇਰਾਂ ਹੀ ਕੱਟ ਗਏ ਸਨ, ਕੱਟਣ ਵਾਲੇ।

ਸਵਾਲ ਮੇਰਾ ਇਹ ਹੈ ਬਈ ਜਿਹੜੀਆਂ ਸਰਕਾਰਾਂ ਪੰਜਾਬੀ ਨੂੰ ਪ੍ਰਫੁੱਲਤ ਕਰਨ ਦੀਆਂ; ਪੰਜਾਬੀ ਨੂੰ ਮਾਂ ਬੋਲੀ ਆਖ਼ ਵੱਡੇ ਵੱਡੇ ਬੈਨਰ ਹੋਰਡਿੰਗ ਬਨਵਾਉਣ ਦੀਆਂ ’ਤੇ ਕਵਿਤਾ, ਸਾਹਿਤ ਨੂੰ ਅੱਗੇ ਵਧਾਉਣ ਦੀਆਂ; ਕਵੀਆਂ, ਸਾਹਿਤਕਾਰਾਂ ਨੂੰ ਸਨਮਾਨਿਤ ਕਰਨ ਦੀਆਂ ਗੱਲਾਂ ਕਰਦੀਆਂ ਨੇ ਉਹਨਾਂ ਸਰਕਾਰਾਂ ਨੇ ਜੇ ਸ਼ਿਵ ਬਟਾਲਵੀ ਦੀ ਇੱਜ਼ਤ ਨਹੀਂ ਕਰਨੀ ਤਾਂ ਹੋਰ ਕਿਹਦੀ ਕਰਨਗੀਆਂ?

ਜੋ ਅੱਜ ਤਾਈਂ ਹੋਇਐ, ਸ਼ਿਵ ਬਟਾਲਵੀ ਦੀ ਯਾਦ ਨਾਲ, ਉਹਦੀ ਯਾਦਗਾਰ ਨਾਲ, ਉਹਨੂੰ ਥੋੜ੍ਹੇ ਵਿਚ ਸਮੇਟਣਾ ਹੋਵੇ ਤਾਂ ਇੰਜ ਹੀ ਜਾਪਦੈ ਜਿਵੇਂ ਸਰਕਾਰਾਂ ਵਾਲੇ ਪੁੱਛਦੇ ਹੋਣ, ‘ਕਿਹੜਾ ਸ਼ਿਵ ਬਟਾਲਵੀ? ਕੌਣ ਸ਼ਿਵ ਬਟਾਲਵੀ?’

ਚਲੀ ਗਈ ਇਕ ਸਰਕਾਰ, ਆ ਗਈ ਇਕ ਸਰਕਾਰ। ਹਾਂ ਬਈ, ਹੈ ਬਈ ਕੋਈ ਇਕ ਸਵਾਰ?

ਹੈ ਕੋਈ ਨਵੀਂ ਸਰਕਾਰ ਵਿਚ ਜਿਹੜਾ ਇਹ ਸਮਝ ਸਕੇ ਕਿ ਸ਼ਿਵ ਅਜੇ ਮਰਿਆ ਨਹੀਂ। ਜਿਸਨੂੰ ਇਹ ਅਹਿਸਾਸ ਹੋਵੇ ਕਿ ਚੰਗੇ ਲਿਖ਼ਣ ਵਾਲੇ ਸਰਕਾਰਾਂ ਤੋਂ ਵੀ ਮਾਰੇ ਨਹੀਂ ਜਾਣੇ। ਜੋ ਇਹ ਸਮਝ ਸਕੇ ਕਿ ਸ਼ਿਵ ਦੀ ਜਾਂ ਸ਼ਿਵ ਵਰਗਿਆਂ ਦੀ ਬੇਕਦਰੀ ਨਹੀਂ ਕਰੀਦੀ। ਜਿਸਨੂੰ ਇਹ ਪਤਾ ਹੋਵੇ ਕਿ ਕਿਸੇ ਦਾ ਸਨਮਾਨ ਕਰਨ ਲੱਗਿਆਂ ਉਸਤੋਂ ਹਾੜੇ ਨਹੀਂ ਕਢਾਈਦੇ।

ਲਿਖ਼ਤ ਵਿਚ ਜਾਣ ਹੋਵੇ ਤਾਂ ਕੋਈ ਆਡੀਟੋਰੀਅਮ ਦਾ ਮੁਥਾਜ ਨਹੀਂ ਹੁੰਦਾ। ਕਲਮ ਵਿਚ ਦਮ ਹੋਵੇ ਤਾਂ ਕੋਈ ਜਨਰੇਟਰਾਂ ਦੀ ਉਡੀਕ ਵਿਚ ਨਹੀਂ ਹੁੰਦਾ। ਕਵਿਤਾ ਹਨੇਰਿਆਂ ’ਚ ਵੀ ਰਚੀ ਜਾਂਦੀ ਐ, ਸੁਆਰੀ ਜਾਂਦੀ ਐ, ਪੜ੍ਹੀ ਜਾਂਦੀ ਐ, ਸੁਣੀ ਜਾਂਦੀ ਐ। ਸਰਕਾਰਾਂ ਦੀਆਂ ਅਣਗਹਿਲੀਆਂ ਜਾਂ ਬੇਕਦਰੀਆਂ ਨਾਲ ਕਲਮਾਂ ਦੇ ਕਾਫ਼ਿਲੇ ਨਹੀਂ ਰੁਕਦੇ। HS Bawa Editor YesPunjab

ਹੈ ਕੋਈ ਸਰਕਾਰ, ਹੈ ਕੋਈ ਸ਼ਿਵ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਣ ਵਾਲਾ ਜਾਂ ਫ਼ਿਰ ਸਮਝ ਲੈਣ ਪੰਜਾਬੀ ਕਿ ਇਕ ਸਰਕਾਰ ਚਲੀ ਗਈ, ਇਕ ਸਰਕਾਰ ਆ ਗਈ।

ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨਾ। ਭੁੱਲਾਂ ਚੁੱਕਾਂ ਦੀ ਖ਼ਿਮਾ।

ਐੱਚ.ਐੱਸ.ਬਾਵਾ
ਸੰਪਾਦਕ, ਯੈੱਸ ਪੰਜਾਬ ਡਾਟ ਕਾਮ
ਅਪ੍ਰੈਲ 8, 2017
HS Bawa can be reached at [email protected]

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,172FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...