Saturday, April 27, 2024

ਵਾਹਿਗੁਰੂ

spot_img
spot_img

ਕਿਸਾਨੀ ਘੋਲ ਦੇ ਸਮਰਥਕ ਅਜਿਹਾ ਕੁਝ ਨਾ ਕਰਨ ਜੋ ਸ਼ਾਂਤਮਈ ਸੰਘਰਸ਼ ਨੂੰ ਹਿੰਸਕ ਰੂਪ ਦੇ ਦੇਵੇ: ਸਿੱਖ ਸਰੋਕਾਰੀਆਂ ਨੂੰ ਖੁੱਲ੍ਹੀ ਚਿੱਠੀ

- Advertisement -

ਪੰਜਾਬੀਆਂ ਵੱਲੋਂ ਕੀਤੀ ਕਿਸਾਨੀ ਸੰਘਰਸ਼ ਦੀ ਅਗਵਾਈ ਨਾਲ ਸਿੱਖਾਂ ਨੇ 18ਵੀਂ ਸਦੀ ਦੇ ਸਿੱਖ ਯੋਧਿਆਂ, ਮਹਾਰਾਜਾ ਰਣਜੀਤ ਸਿੰਘ ਅਤੇ ਬਾਅਦ ਵਿਚ ਗਦਰੀ ਬਾਬਿਆਂ ਦੁਆਰਾ ਸਦੀ ਪਹਿਲਾਂ ਭਾਰਤੀ ਜਨਤਾ ਨੂੰ ਆਜ਼ਾਦੀ ਦਾ ਰਾਹ ਦਿਖਾ ਕੇ ਕਮਾਏ ਬਹਾਦਰ ਤੇ ਦਲੇਰ ਹੋਣ ਦਾ ਸਿਹਰਾ ਮੁੜ ਤੋਂ ਸਜਾ ਲਿਆ ਹੈ।

ਆਜ਼ਾਦੀ ਤੋਂ ਤੁਰੰਤ ਬਾਅਦ, ਚਲਾਕ ਭਾਰਤੀ ਸ਼ਾਸਕ ਬਹੁਮਤੀਏ ‘ਰਾਸ਼ਟਰ-ਨਿਰਮਾਣ’ ਪ੍ਰਾਜੈਕਟ ਵੱਲ ਮੋੜਾ ਕੱਟ ਗਏ। ਇਸ ਨਾਲ ਸਿੱਖ ਘੱਟਗਿਣਤੀ ਨੂੰ ਇਕਲਾਪੇ, ਧਰਮੀ-ਸਭਿਆਚਾਰੀ, ਅਤੇ ਖ਼ਾਸਕਰ 1980 ਦੇ ਦਹਾਕੇ ਦੌਰਾਨ ਸਭ ਤੋਂ ਮਾੜੇ ਸਰੀਰਕ ਫੱਟਾਂ ਨਾਲ ਵੀ ਦੋ ਚਾਰ ਹੋਣਾ ਪਿਆ।

ਦਿੱਲੀ ਬਾ’ਡਰ ‘ਤੇ ਚੱਲ ਰਹੇ ਸ਼ਾਂਤਮਈ ਸੰਘਰਸ਼, 1920ਵਿਆਂ ਦੀ ਗੁਰਦੁਆਰਾ ਸੁਧਾਰ ਲਹਿਰ ਦੇ ਉਨ੍ਹਾਂ ਦਿਨਾਂ ਦੀ ਯਾਦ ਦਿਵਾਉਂਦੇ ਹਨ ਜਦੋਂ ਸਿੱਖ ਵਲੰਟੀਅਰਾਂ ‘ਤੇ ਬ੍ਰਿਟਿਸ਼ ਪੁਲਿਸ ਨੇ ਡਾਂਗਾਂ ਵਰ੍ਹਾਈਆਂ ਸੀ ਅਤੇ ਉਨ੍ਹਾਂ ਨੇ ਅੱਗਿਉਂ ਹੱਥ ਨਹੀਂ ਚੱਕਿਆ ਸੀ। ਇਥੋਂ ਤਕ ਕਿ ਇਸ ਅੰਗਰੇਜ਼ ਸਰਕਾਰ ਦੇ ਸਮਰਥਨ ਵਾਲੇ ਮਹੰਤਾਂ ਨੂੰ ਗੁਰਦੁਆਰਿਆਂ ਤੋਂ ਬਾਹਰ ਕੱਢਣ ਦੀ ਪੰਜ ਸਾਲ ਚੱਲੀ ਮੁਹਿੰਮ ਨੇ ਮਹਾਤਮਾ ਗਾਂਧੀ ਦੀ ਬਹੁ-ਚਰਚਿਤ ਅਹਿੰਸਾ ਲਹਿਰ ਨੂੰ ਵੀ ਨੂੰ ਵੀ ਫਿੱਕਾ ਪਾ ਦਿੱਤਾ ਸੀ।

ਕਿਸਾਨੀ ਸੰਘਰਸ਼ ਨੇ ਲੋਕ ਸੰਘਰਸ਼ ਬਣ ਕੇ ਨੈਤਿਕਤਾ ਦੀਆਂ ਉਨ੍ਹਾਂ ਉਚਾਈਆਂ ਨੂੰ ਛੋਹਿਆ ਹੈ ਜਿਨ੍ਹਾਂ ਨਾਲ ਨਵੇਂ ਜ਼ਮਾਨੇ ਵੱਲੋਂ ਠੋਸੀਆਂ ਵਿਅਕਤੀਗਤ, ਸਭਿਆਚਾਰਕ ਅਤੇ ਅਧਿਆਤਮਕ ਖਾਈਆਂ ‘ਚ ਡਿੱਗੇ ਮਨੁੱਖ ਨੂੰ ਵੀ ਉਭਾਰ ਲਿਆ ਗਿਆ ਹੈ। ਇਸ ਦੇ ਇਨਸਾਨੀ ਤੌਰ ‘ਤੇ ਪੁਨਰਜੀਵੀ ਪ੍ਰਭਾਵ ਵਿਸ਼ਵ ਭਰ ਵਿੱਚ ਵਡਿਆਏ ਤੇ ਮੰਨੇ ਜਾ ਰਹੇ ਹਨ। ਤੇ ਮੋਦੀ ਹਕੂਮਤ ਕਿਸਾਨਾਂ ਦੇ ਇਨ੍ਹਾਂ ਸੱਚੇ ਅਤੇ ਉਤਸ਼ਾਹੀ ਦਾਅਵਿਆਂ ਦੇ ਹਾਣ ਦਾ ਬਿਰਤਾਂਤ ਪੇਸ਼ ਨਹੀਂ ਕਰ ਸਕੀ ਅਤੇ ਇਸ ਲਈ ਸਾਰੀਆਂ ਸਰਕਾਰੀ ਕੁਚਾਲਾਂ ਅਤੇ ਨੌਟੰਕੀਆਂ ਬੇਅਸਰ ਹੋ ਗਈਆਂ।

ਖੇਤੀ ਕਾਨੂੰਨਾਂ ਦੇ ਖਤਮ ਹੋਣ ਅਤੇ ਸਮਰਥਨ ਮੁੱਲ(MSP) ਦੇ ਕਾਨੂੰਨੀ ਤੌਰ ‘ਤੇ ਪ੍ਰਵਾਨ ਕਰਨ ਵਿਚ ਸਫਲ ਹੋ ਜਾਣ ‘ਤੇ ਪਹਿਲਾਂ ਹੀ ਅਮਰੀਕਾ, ਕਨੇਡਾ ਅਤੇ ਹੋਰ ਉੱਨਤ ਦੇਸ਼ਾਂ ਦੇ ਖੇਤੀ ਸੈਕਟਰਾਂ ਨੂੰ ਆਪਣੇ ਕਬਜ਼ੇ ਵਿਚ ਲੈ ਚੁੱਕੇ ਕਾਰਪੋਰੇਟੀ ਆਰਥਿਕ ਤੇ ਰਾਜਨੀਤਿਕ ਹਮਲੇ ਨੂੰ ਹਰਾਉਣ ਵਾਲੇ ਭਾਰਤੀ ਕਿਸਾਨ ਵਿਸ਼ਵ ਵਿਚ ਪਹਿਲੇ ਹੋਣਗੇ।

ਫਾਰਮ ਐਕਟ ਲਾਗੂ ਕਰਕੇ ਮੋਦੀ ਸਰਕਾਰ ਗਲੋਬਲ ਸਾਮਰਾਜਵਾਦ ਦੀ ਬੋਲੀ ਬੋਲਦੀ ਹੈ ਅਤੇ ਸਿਰਫ ਗੁੰਝਲਦਾਰ ਰਾਜਨੀਤਿਕ-ਆਰਥਿਕ ਵਰਤਾਰੇ, ਸੰਸਾਰ ਪੱਧਰੀ ਨਵ-ਉਦਾਰਵਾਦੀ ਏਜੰਡੇ, ‘ਤੇ ਹੀ ਜ਼ੋਰ ਦੇ ਰਹੀ ਹੈ। ਅੰਬਾਨੀ-ਅਡਾਨੀ ਉਸ ਸੰਸਾਰ ਨਵ-ਉਦਾਰਵਾਦ ਦੇ ਹੀ ਨੁਮਾਇੰਦੇ ਹਨ।

ਇਸ ਲਈ ਘੋਲ ਦੇ ਸਾਰੇ ਸਮਰਥਕਾਂ ਦਾ ਇਹ ਪਵਿੱਤਰ ਫਰਜ਼ ਬਣ ਜਾਂਦਾ ਹੈ ਕਿ ਉਹ ਅਜਿਹਾ ਕੁਝ ਨਾ ਕਰਨ ਜੋ ਸ਼ਾਂਤਮਈ ਸੰਘਰਸ਼ ਨੂੰ ਹਿੰਸਕ ਰੂਪ ਦੇ ਦੇਵੇ ਅਤੇ ਸਰਕਾਰ ਨੂੰ ਤਾਕਤ ਦੀ ਵਰਤੋਂ ਕਰਨ ਦਾ ਮੌਕਾ ਮਿਲ ਜਾਵੇ।

ਬਦਕਿਸਮਤੀ ਨਾਲ, ਕੁਝ ਪਰਵਾਸੀ ਭਾਰਤੀ ਨੌਜਵਾਨਾਂ ਨੂੰ “ਠੰਢੇ ਠੰਢੇ” ਵਿਰੋਧ ਮੁਜ਼ਾਹਰੇ ਛੱਡ ਕੇ ਲਾਲ ਕਿਲੇ ‘ਤੇ ਕੇਸਰੀ ਝੰਡਾ ਲਹਿਰਾਉਣ ਵਰਗੇ ਕੁਝ ਕੱਟੜਪੰਥੀ ਕਦਮ ਚੁੱਕਣ ਲਈ ਉਕਸਾ ਰਹੇ ਹਨ। ਕੁਝ, ਮੁੱਖ ਧਾਰਾ ਦੀਆਂ ਸਿਆਸੀ ਪਾਰਟੀਆਂ ਦੇ ਬਦਨਾਮ ਹੋਣ ਅਤੇ ਕਿਸਾਨਾਂ ਦੇ ਨੇਤਾਵਾਂ ਦਾ ਚੋਣ ਰਾਜਨੀਤੀ ਵਿਚ ਹਿੱਸਾ ਲੈਣ ਦਾ ਕੋਈ ਇਰਾਦਾ ਨਾ ਹੋਣ ਤੇ ਪੰਜਾਬ ਵਿਚ ਰਾਜਨੀਤਿਕ ਖਲਾਅ ਹੋਣ ਦੀ ਖ਼ਬਰ ਫੈਲਾਅ ਰਹੇ ਹਨ ਅਤੇ ਕਹਿ ਰਹੇ ਹਨ ਕਿ ਅੱਜ ਸੱਤਾ ‘ਤੇ ਕਾਬਜ਼ ਹੋਣ ਲਈ ਪਾਰਟੀ ਬਨਾਉਣ ਦਾ ਸੁਨਹਿਰੀ ਸਮਾਂ ਹੈ।

ਇਸ ਬਚਗਾਨਾ ਸੋਚ ਨੇ ਹੀ ਸਿੱਖਾਂ ਨੂੰ ਅੰਨ੍ਹੀ ਗਲੀ ਵੱਲ ਧੱਕ ਕੇ ਸੱਤਾ-ਭੁੱਖੇ ਸਿਆਸਤਦਾਨਾਂ ਨੂੰ ਤਿੰਨ ਦਹਾਕਿਆਂ ਤਕ ਪੰਜਾਬ ਉੱਤੇ ਦਿੱਲੀ ਦੇ ਏਜੰਡੇ ਅਨੁਸਾਰ ਰਾਜ ਕਰਨ ਦਾ ਮੌਕਾ ਮਿਲਿਆ ਸੀ। ਜਦੋਂ ਲੋਕ ‘ਕਰੋ ਅਤੇ ਮਰੋ’ ਲੜਾਈ ਵਿਚ ਜੂਝ ਰਹੇ ਹੋਣ ਤਾਂ ਅਜਿਹੇ ਸੁਝਾਅ ਗੈਰ-ਇਖਲਾਕੀ ਹੁੰਦੇ ਹਨ। ਕੁਝ ‘ਨਾਰਾਈਆਂ (NRIs) ਨੇ ਤਾਂ ਸਿੱਖੀ ਦੇ ਉਲਟ ਸਿੱਖਾਂ ਨੂੰ ‘ਭਾੜੇਦਾਰ’ ਬਣਾ ਕੇ ਅੱਤਵਾਦੀ ਕੰਮਾਂ ਲਈ ‘ਸੁਪਾਰੀ’ ਦਾ ਐਲਾਨ ਵੀ ਕਰ ਦਿੱਤਾ ਹੈ।

ਸਮੇਂ ਦੀ ਲੋੜ ਹਟ ਕੇ ਸੋਚਣ ਦੀ ਹੈ ਕਿਉਂਕਿ ਕਿਸਾਨੀ ਸੰਘਰਸ਼ ਚਲੰਤ ਰਾਜਨੀਤੀ ਨੂੰ ਵੱਖਰੇ ਪੱਧਰ ਤੇ ਲਿਜਾਣ ਵਾਲੀ ਲਹਿਰ ਹੈ। ਵਿਦੇਸ਼ ‘ਚ ਬੈਠੇ ਲੋਕਾਂ ਲਈ ਲੰਗਰ ਚਲਾ ਕੇ ਅਤੇ ਹੱਡ ਚੀਰਵੀਂ ਠੰਢ ਸਹਿਣ ਵਾਸਤੇ ਜ਼ਰੂਰੀ ਚੀਜ਼ਾਂ ਦੀ ਸਪਲਾਈ ਵਿੱਚ ਸਹਾਇਤਾ ਕਰ ਕੇ ਅਤੇ ਮੈਦਾਨੇ ਜੰਗ ਵਿੱਚ ਉੱਤਰੇ ਖੇਤੀ ਅੰਦੋਲਨ ਦੇ ਨੇਤਾਵਾਂ ਦਾ ਬੇਲੋੜੀਆਂ ਲਈ ਮੁਸ਼ਕਲਾਂ ਤੋਂ ਬਚਾਅ ਕਰ ਕੇ ਮਹਾਨ ਸੇਵਾ ਕਰ ਸਕਦੇ ਹਨ।

ਸਾਂਝਾ ਬਿਆਨ ਜਾਰੀ ਕਰਨ ਸਮੇਂ ਜਸਪਾਲ ਸਿੰਘ ਸਿੱਧੂ, ਪੱਤਰਕਾਰ, ਪ੍ਰੋ: ਮਨਜੀਤ ਸਿੰਘ, ਅਜੈਪਾਲ ਸਿੰਘ, ਲੇਖਕ, ਗੁਰਬਚਨ ਸਿੰਘ, ਸੰਪਾਦਕ ਦੇਸ ਪੰਜਾਬ ਅਤੇ ਖੁਸ਼ਹਾਲ ਸਿੰਘ, ਜਨਰਲ ਸਕੱਤਰ ਕੇਂਦ੍ਰੀ ਸਿੰਘ ਸਭਾ ਸ਼ਾਮਲ ਸਨ।

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,172FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...