- Advertisement -
ਅੱਜ-ਨਾਮਾ
ਕਾਤਲ ਹਮਲਾ ਸਲਮਾਨ`ਤੇ ਬੜਾ ਕਰਦੇ,
ਸਾਰੇ ਜਾਂਦੇ ਨੇ ਬਾਅਦ ਵਿੱਚ ਫੜੇ ਮੀਆਂ।
ਸੀ ਸੀ ਟੀ ਵੀ ਤੋਂ ਲਿੰਕ ਸਭ ਜੁੜੀ ਜਾਂਦੇ,
ਦੋਸ਼ੀ ਕਿੱਧਰ ਦੀ ਗੱਡੀ ਸਨ ਚੜ੍ਹੇ ਮੀਆਂ।
ਖੁਰਾ ਲੱਭ ਜਾਏ ਤਾਂ ਪੁਲਸ ਪਹੁੰਚ ਜਾਂਦੀ,
ਥੋੜ੍ਹੇ ਦਿਨਾਂ ਵਿੱਚ ਹੁੰਦੇ ਫਿਰ ਅੜੇ ਮੀਆਂ।
ਓਸੇ ਜੇਲ੍ਹ ਅੰਦਰ ਉਹ ਹਨ ਪਹੁੰਚ ਜਾਂਦੇ,
ਪਹਿਲੇ ਯਾਰ ਹੁੰਦੇ ਈ ਜਿੱਥੇ ਤੜੇ ਮੀਆਂ।
ਫਿਰ ਵੀ ਖੇਡ ਨਹੀਂ ਜਾਪਦੀ ਟਿਕਣ ਵਾਲੀ,
ਛੋਕਰੇ ਨਵੇਂ ਕੁਝ ਚੁੱਕਣ ਹਥਿਆਰ ਮੀਆਂ।
ਮਿਲ ਜਾਣ ਨਵੇਂ ਰੰਗਰੂਟ ਅਪਰਾਧੀਆਂ ਨੂੰ,
ਦਿੱਸਦਾ ਸਿਰਾ ਕੋਈ ਆਰ ਨਾ ਪਾਰ ਮੀਆਂ।
-ਤੀਸ ਮਾਰ ਖਾਂ
17 ਅਪ੍ਰੈਲ, 2024
- Advertisement -